ਰੱਬ ਦਾ ਬਚਨ ਖ਼ਜ਼ਾਨਾ ਹੈ | ਲੇਵੀਆਂ 4-5
ਯਹੋਵਾਹ ਨੂੰ ਸਭ ਤੋਂ ਵਧੀਆ ਭੇਟ ਚੜ੍ਹਾਓ
ਇਜ਼ਰਾਈਲ ਵਿਚ ਗ਼ਰੀਬ ਵੀ ਪਰਮੇਸ਼ੁਰ ਨਾਲ ਸ਼ਾਂਤੀ ਭਰਿਆ ਰਿਸ਼ਤਾ ਬਣਾ ਸਕਦੇ ਸਨ। ਇੱਥੋਂ ਤਕ ਕਿ ਸਭ ਤੋਂ ਗ਼ਰੀਬ ਇਜ਼ਰਾਈਲੀ ਵੀ ਆਪਣੇ ਵੱਲੋਂ ਵਧੀਆ ਚੜ੍ਹਾਵਾ ਚੜ੍ਹਾ ਕੇ ਯਹੋਵਾਹ ਨੂੰ ਖ਼ੁਸ਼ ਕਰ ਸਕਦਾ ਸੀ। ਉਹ ਮੈਦਾ ਚੜ੍ਹਾ ਸਕਦਾ ਸੀ, ਪਰ ਯਹੋਵਾਹ ਚਾਹੁੰਦਾ ਸੀ ਕਿ ਮੈਦਾ ਵਧੀਆ ਹੋਵੇ ਜੋ ਮਹਿਮਾਨਾਂ ਦੀ ਪਰਾਹੁਣਚਾਰੀ ਲਈ ਵਰਤਿਆ ਜਾਂਦਾ ਸੀ। (ਉਤ 18:6) ਅੱਜ ਯਹੋਵਾਹ ਸਾਡਾ “ਉਸਤਤ ਦਾ ਬਲੀਦਾਨ” ਸਵੀਕਾਰ ਕਰਦਾ ਹੈ ਚਾਹੇ ਅਸੀਂ ਆਪਣੇ ਹਾਲਾਤਾਂ ਕਰਕੇ ਥੋੜ੍ਹਾ ਹੀ ਕਰ ਪਾਉਂਦੇ ਹਾਂ।—ਇਬ 13:15.
ਜੇ ਤੁਸੀਂ ਆਪਣੀ ਵਿਗੜਦੀ ਸਿਹਤ ਕਰਕੇ ਪਹਿਲਾਂ ਜਿੰਨਾ ਨਹੀਂ ਕਰ ਪਾਉਂਦੇ, ਤਾਂ ਇਸ ਗੱਲ ਤੋਂ ਤੁਹਾਨੂੰ ਹੌਸਲਾ ਕਿਵੇਂ ਮਿਲ ਸਕਦਾ ਹੈ?