ਰੱਬ ਦਾ ਬਚਨ ਖ਼ਜ਼ਾਨਾ ਹੈ | ਲੇਵੀਆਂ 6-7
ਧੰਨਵਾਦ ਦੀ ਬਲ਼ੀ
ਇਜ਼ਰਾਈਲੀਆਂ ਦੁਆਰਾ ਚੜ੍ਹਾਈਆਂ ਜਾਂਦੀਆਂ ਸੁੱਖ-ਸਾਂਦ ਦੀਆਂ ਭੇਟਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਲਈ ਆਪਣੀਆਂ ਪ੍ਰਾਰਥਨਾਵਾਂ ਅਤੇ ਆਪਣੇ ਚਾਲ-ਚਲਣ ਰਾਹੀਂ ਯਹੋਵਾਹ ਲਈ ਸ਼ੁਕਰਗੁਜ਼ਾਰੀ ਜ਼ਾਹਰ ਕਰਨੀ ਬਹੁਤ ਜ਼ਰੂਰੀ ਹੈ।—ਫ਼ਿਲਿ 4:6, 7; ਕੁਲੁ 3:15.
ਪ੍ਰਾਰਥਨਾ ਕਰਦਿਆਂ ਅਸੀਂ ਕਿਹੜੀਆਂ ਖ਼ਾਸ ਗੱਲਾਂ ਲਈ ਯਹੋਵਾਹ ਦਾ ਧੰਨਵਾਦ ਕਰ ਸਕਦੇ ਹਾਂ?—1 ਥੱਸ 5:17, 18
ਸ਼ੁਕਰਗੁਜ਼ਾਰੀ ਦਿਖਾਉਣ ਦਾ ਸਾਨੂੰ ਕਿਵੇਂ ਫ਼ਾਇਦਾ ਹੁੰਦਾ ਹੈ?
ਇਕ ਵਿਅਕਤੀ ਸ਼ਾਇਦ ਕਿਨ੍ਹਾਂ ਕੰਮਾਂ ਰਾਹੀਂ ਦਿਖਾਵੇ ਕਿ ਉਹ “ਦੁਸ਼ਟ ਦੂਤਾਂ ਦੇ ਮੇਜ਼” ਤੋਂ ਖਾ ਰਿਹਾ ਹੈ? ਇੱਦਾਂ ਉਹ ਯਹੋਵਾਹ ਦਾ ਨਿਰਾਦਰ ਕਿਵੇਂ ਕਰਦਾ ਹੈ?—1 ਕੁਰਿੰ 10:20, 21