ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb20 ਦਸੰਬਰ ਸਫ਼ਾ 3
  • ਯਹੋਵਾਹ ਦਾ ਅਨੁਸ਼ਾਸਨ ਕਬੂਲ ਕਰ ਕੇ ਅਸੀਂ ਪਿਆਰ ਦਿਖਾਉਂਦੇ ਹਾਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਯਹੋਵਾਹ ਦਾ ਅਨੁਸ਼ਾਸਨ ਕਬੂਲ ਕਰ ਕੇ ਅਸੀਂ ਪਿਆਰ ਦਿਖਾਉਂਦੇ ਹਾਂ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2020
  • ਮਿਲਦੀ-ਜੁਲਦੀ ਜਾਣਕਾਰੀ
  • ਅਨੁਸ਼ਾਸਨ​—ਯਹੋਵਾਹ ਦੇ ਪਿਆਰ ਦਾ ਸਬੂਤ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
  • ਮੰਡਲੀ ਵਿੱਚੋਂ ਛੇਕਿਆ ਜਾਣਾ ਪਿਆਰ ਦਾ ਸਬੂਤ—ਕਿਉਂ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2015
  • ਜਦੋਂ ਸਾਡਾ ਕੋਈ ਪਿਆਰਾ ਯਹੋਵਾਹ ਨੂੰ ਛੱਡ ਦਿੰਦਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2021
  • ਨਿਸ਼ਠਾ ਦੀ ਚੁਣੌਤੀ ਦਾ ਸਾਮ੍ਹਣਾ ਕਰਨਾ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2020
mwb20 ਦਸੰਬਰ ਸਫ਼ਾ 3

ਸਾਡੀ ਮਸੀਹੀ ਜ਼ਿੰਦਗੀ

ਯਹੋਵਾਹ ਦਾ ਅਨੁਸ਼ਾਸਨ ਕਬੂਲ ਕਰ ਕੇ ਅਸੀਂ ਪਿਆਰ ਦਿਖਾਉਂਦੇ ਹਾਂ

ਛੇਕੇ ਜਾਣ ਦੇ ਪ੍ਰਬੰਧ ਤੋਂ ਮੰਡਲੀ ਦੀ ਰਾਖੀ ਹੁੰਦੀ ਹੈ ਅਤੇ ਪਾਪ ਕਰਨ ਵਾਲੇ ਵਿਅਕਤੀ ਨੂੰ ਅਨੁਸ਼ਾਸਨ ਵੀ ਮਿਲਦਾ ਹੈ। (1 ਕੁਰਿੰ 5:6, 11) ਯਹੋਵਾਹ ਦੇ ਇਸ ਪ੍ਰਬੰਧ ਦਾ ਸਾਥ ਦੇ ਕੇ ਅਸੀਂ ਪਿਆਰ ਦਿਖਾਉਂਦੇ ਹਾਂ। ਇਹ ਗੱਲ ਸੱਚ ਕਿਵੇਂ ਹੋ ਸਕਦੀ ਹੈ ਜਦ ਕਿ ਕਿਸੇ ਦੇ ਛੇਕੇ ਜਾਣ ਤੇ ਨਜ਼ਦੀਕੀ ਰਿਸ਼ਤੇਦਾਰਾਂ, ਨਿਆਂ ਕਮੇਟੀ ਅਤੇ ਹੋਰਾਂ ਨੂੰ ਦੁੱਖ ਪਹੁੰਚਦਾ ਹੈ?

ਅਸੀਂ ਯਹੋਵਾਹ ਦੇ ਨਾਂ ਅਤੇ ਪਵਿੱਤਰਤਾ ਲਈ ਠਹਿਰਾਏ ਉਸ ਦੇ ਮਿਆਰਾਂ ਲਈ ਪਿਆਰ ਦਿਖਾਉਂਦੇ ਹਾਂ। (1 ਪਤ 1:14-16) ਨਾਲੇ ਅਸੀਂ ਛੇਕੇ ਗਏ ਵਿਅਕਤੀ ਲਈ ਵੀ ਪਿਆਰ ਦਿਖਾ ਰਹੇ ਹੁੰਦੇ ਹਾਂ। ਸਖ਼ਤ ਅਨੁਸ਼ਾਸਨ ਮਿਲਣ ʼਤੇ ਕਾਫ਼ੀ ਦੁੱਖ ਪਹੁੰਚਦਾ ਹੈ, ਪਰ ਇਸ ਦਾ “ਨਤੀਜਾ ਸ਼ਾਂਤੀ ਅਤੇ ਧਾਰਮਿਕਤਾ” ਹੋ ਸਕਦਾ ਹੈ। (ਇਬ 12:5, 6, 11) ਜੇ ਅਸੀਂ ਛੇਕੇ ਗਏ ਜਾਂ ਮੰਡਲੀ ਨਾਲੋਂ ਨਾਤਾ ਤੋੜ ਚੁੱਕੇ ਵਿਅਕਤੀ ਨਾਲ ਮਿਲਦੇ-ਗਿਲ਼ਦੇ ਹਾਂ, ਤਾਂ ਅਸੀਂ ਯਹੋਵਾਹ ਦੇ ਅਨੁਸ਼ਾਸਨ ਵਿਚ ਰੁਕਾਵਟ ਖੜ੍ਹੀ ਕਰ ਰਹੇ ਹੋਵਾਂਗੇ। ਯਾਦ ਰੱਖੋ ਕਿ ਯਹੋਵਾਹ ਆਪਣੇ ਲੋਕਾਂ ਨੂੰ “ਨਰਮਾਈ ਨਾਲ” ਅਨੁਸ਼ਾਸਨ ਦਿੰਦਾ ਹੈ। (ਯਿਰ 30:11) ਯਹੋਵਾਹ ਦੇ ਅਨੁਸ਼ਾਸਨ ਦਾ ਸਾਥ ਦੇ ਕੇ ਅਤੇ ਉਸ ਦੀ ਸੇਵਾ ਵਿਚ ਲੱਗੇ ਰਹਿ ਕੇ ਅਸੀਂ ਉਮੀਦ ਰੱਖ ਸਕਾਂਗੇ ਕਿ ਉਹ ਵਿਅਕਤੀ ਸਾਡੇ ਦਇਆਵਾਨ ਪਿਤਾ ਕੋਲ ਜ਼ਰੂਰ ਵਾਪਸ ਮੁੜੇਗਾ।—ਯਸਾ 1:16-18; 55:7.

ਪੂਰੇ ਦਿਲ ਨਾਲ ਯਹੋਵਾਹ ਦੇ ਵਫ਼ਾਦਾਰ ਬਣੇ ਰਹੋ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਇਨ੍ਹਾਂ ਸਵਾਲਾਂ ਦੇ ਜਵਾਬ ਦਿਓ:

  • ‘ਪੂਰੇ ਦਿਲ ਨਾਲ ਯਹੋਵਾਹ ਦੇ ਵਫ਼ਾਦਾਰ ਬਣੇ ਰਹੋ’ ਨਾਂ ਦੀ ਵੀਡੀਓ ਦਾ ਇਕ ਸੀਨ। ਗੈਬ੍ਰੀਏਲਾ ਅਤੇ ਬੈੱਨ ਆਪਣੇ ਮੁੰਡੇ ਦੀ ਚਿੱਠੀ ਪੜ੍ਹ ਕੇ ਦੁਖੀ ਹੁੰਦੇ ਹੋਏ ਜੋ ਘਰ ਛੱਡ ਕੇ ਚਲਾ ਗਿਆ ਹੈ।

    ਉਦੋਂ ਮਾਪਿਆਂ ਦੇ ਦਿਲ ʼਤੇ ਕੀ ਬੀਤਦੀ ਹੈ ਜਦੋਂ ਉਨ੍ਹਾਂ ਦਾ ਬੱਚਾ ਯਹੋਵਾਹ ਨੂੰ ਛੱਡ ਕੇ ਚਲਾ ਜਾਂਦਾ ਹੈ?

  • ‘ਪੂਰੇ ਦਿਲ ਨਾਲ ਯਹੋਵਾਹ ਦੇ ਵਫ਼ਾਦਾਰ ਬਣੇ ਰਹੋ’ ਨਾਂ ਦੀ ਵੀਡੀਓ ਦਾ ਇਕ ਸੀਨ। ਮੀਟਿੰਗ ਤੋਂ ਬਾਅਦ ਭੈਣ-ਭਰਾ ਗੈਬ੍ਰੀਏਲਾ ਅਤੇ ਬੈੱਨ ਨੂੰ ਹੌਸਲਾ ਦਿੰਦੇ ਹੋਏ।

    ਮੰਡਲੀ ਦੇ ਭੈਣ-ਭਰਾ ਛੇਕੇ ਗਏ ਵਿਅਕਤੀ ਦੇ ਪਰਿਵਾਰ ਨੂੰ ਕਿਵੇਂ ਸਹਾਰਾ ਦੇ ਸਕਦੇ ਹਨ?

  • ‘ਪੂਰੇ ਦਿਲ ਨਾਲ ਯਹੋਵਾਹ ਦੇ ਵਫ਼ਾਦਾਰ ਬਣੇ ਰਹੋ’ ਨਾਂ ਦੀ ਵੀਡੀਓ ਦਾ ਇਕ ਸੀਨ। ਗੈਬ੍ਰੀਏਲਾ ਕੋਰਹ ਦੀ ਬਗਾਵਤ ਬਾਰੇ ਕਲਪਨਾ ਕਰਦੀ ਹੋਈ।

    ਬਾਈਬਲ ਦਾ ਕਿਹੜਾ ਬਿਰਤਾਂਤ ਦਿਖਾਉਂਦਾ ਹੈ ਕਿ ਪਰਿਵਾਰ ਨਾਲੋਂ ਯਹੋਵਾਹ ਦੇ ਵਫ਼ਾਦਾਰ ਰਹਿਣਾ ਜ਼ਿਆਦਾ ਜ਼ਰੂਰੀ ਹੈ?

  • ‘ਪੂਰੇ ਦਿਲ ਨਾਲ ਯਹੋਵਾਹ ਦੇ ਵਫ਼ਾਦਾਰ ਬਣੇ ਰਹੋ’ ਨਾਂ ਦੀ ਵੀਡੀਓ ਦਾ ਇਕ ਸੀਨ। ਮੀਟਿੰਗ ਤੋਂ ਬਾਅਦ ਗੈਬ੍ਰੀਏਲਾ ਆਪਣੇ ਮੁੰਡੇ ਦੇ ਮੈਸਿਜ ਬਾਰੇ ਬੈੱਨ ਨੂੰ ਦੱਸਦੀ ਹੋਈ।

    ਅਸੀਂ ਪਰਿਵਾਰ ਨਾਲੋਂ ਜ਼ਿਆਦਾ ਯਹੋਵਾਹ ਦੇ ਵਫ਼ਾਦਾਰ ਕਿਵੇਂ ਰਹਿ ਸਕਦੇ ਹਾਂ?

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ