ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb21 ਜਨਵਰੀ ਸਫ਼ਾ 7
  • ਵੱਡੇ ਸੰਮੇਲਨ—ਪਿਆਰ ਦਿਖਾਉਣ ਦੇ ਮੌਕੇ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਵੱਡੇ ਸੰਮੇਲਨ—ਪਿਆਰ ਦਿਖਾਉਣ ਦੇ ਮੌਕੇ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
  • ਮਿਲਦੀ-ਜੁਲਦੀ ਜਾਣਕਾਰੀ
  • ਯਹੋਵਾਹ ਆਪਣੇ ਲੋਕਾਂ ਨੂੰ ਇਕੱਠਾ ਕਰਦਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2012
  • ਸੰਨ 2003 ਵਿਚ ਅੰਤਰਰਾਸ਼ਟਰੀ ਸੰਮੇਲਨ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2002
  • “ਭਾਸ਼ਾ ਅਨੇਕ, ਪਰ ਪਿਆਰ ਵਿਚ ਅਸੀਂ ਇਕ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
  • ਸਹੀ ਸਮੇਂ ਤੇ ਅਧਿਆਤਮਿਕ ਭੋਜਨ
    ਸਾਡੀ ਰਾਜ ਸੇਵਕਾਈ—2004
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
mwb21 ਜਨਵਰੀ ਸਫ਼ਾ 7

ਸਾਡੀ ਮਸੀਹੀ ਜ਼ਿੰਦਗੀ

ਵੱਡੇ ਸੰਮੇਲਨ—ਪਿਆਰ ਦਿਖਾਉਣ ਦੇ ਮੌਕੇ

ਵੱਖੋ-ਵੱਖਰੇ ਪਿਛੋਕੜਾਂ ਦੇ ਭੈਣ-ਭਰਾ ਇਕ ਅੰਤਰਰਾਸ਼ਟਰੀ ਸੰਮੇਲਨ ’ਤੇ ਫੋਟੋ ਖਿਚਾਉਂਦੇ ਹੋਏ।

ਅਸੀਂ ਆਪਣੇ ਵੱਡੇ ਸੰਮੇਲਨਾਂ ਦਾ ਇੰਨਾ ਆਨੰਦ ਕਿਉਂ ਮਾਣਦੇ ਹਾਂ? ਇਜ਼ਰਾਈਲੀਆਂ ਦੇ ਜ਼ਮਾਨੇ ਵਾਂਗ ਅੱਜ ਸਾਡੇ ਕੋਲ ਵੀ ਵੱਡੇ ਸੰਮੇਲਨਾਂ ਵਿਚ ਸੈਂਕੜੇ ਜਾਂ ਹਜ਼ਾਰਾਂ ਭੈਣਾਂ-ਭਰਾਵਾਂ ਨਾਲ ਮਿਲ ਕੇ ਯਹੋਵਾਹ ਦੀ ਭਗਤੀ ਕਰਨ ਦਾ ਮੌਕਾ ਹੈ। ਇਨ੍ਹਾਂ ਵਿਚ ਮਿਲਦੀ ਜਾਣਕਾਰੀ ਕਰਕੇ ਸਾਨੂੰ ਖ਼ੁਸ਼ੀ ਹੁੰਦੀ ਹੈ ਅਤੇ ਅਸੀਂ ਯਹੋਵਾਹ ਦੇ ਹੋਰ ਨੇੜੇ ਮਹਿਸੂਸ ਕਰਦੇ ਹਾਂ। ਨਾਲੇ ਸਾਨੂੰ ਆਪਣੇ ਦੋਸਤਾਂ ਤੇ ਪਰਿਵਾਰ ਨਾਲ ਸਮਾਂ ਗੁਜ਼ਾਰ ਕੇ ਖ਼ੁਸ਼ੀ ਹੁੰਦੀ ਹੈ। ਇਸ ਕਰਕੇ ਅਸੀਂ ਵੱਡੇ ਸੰਮੇਲਨ ਦੇ ਤਿੰਨੇ ਦਿਨ ਹਾਜ਼ਰ ਹੋ ਕੇ ਆਪਣੀ ਕਦਰਦਾਨੀ ਜ਼ਾਹਰ ਕਰਨੀ ਚਾਹੁੰਦੇ ਹਾਂ।

ਜਦੋਂ ਸਾਡੇ ਕੋਲ ਇਕੱਠੇ ਹੋਣ ਦਾ ਮੌਕਾ ਹੁੰਦਾ ਹੈ, ਤਾਂ ਅਸੀਂ ਸਿਰਫ਼ ਇਹੀ ਨਹੀਂ ਸੋਚਦੇ ਕਿ ਸਾਨੂੰ ਕੀ ਫ਼ਾਇਦਾ ਹੋਵੇਗਾ, ਸਗੋਂ ਇਹ ਵੀ ਸੋਚਦੇ ਹਾਂ ਕਿ ਅਸੀਂ ਦੂਜਿਆਂ ਨੂੰ ਪਿਆਰ ਕਿਵੇਂ ਦਿਖਾ ਸਕਦੇ ਹਾਂ। (ਗਲਾ 6:10; ਇਬ 10:24, 25) ਜਦੋਂ ਅਸੀਂ ਕਿਸੇ ਭੈਣ ਜਾਂ ਭਰਾ ਲਈ ਦਰਵਾਜ਼ਾ ਖੋਲ੍ਹਦੇ ਹਾਂ ਜਾਂ ਸਿਰਫ਼ ਉੱਨੀਆਂ ਸੀਟਾਂ ਬੁੱਕ ਕਰਦੇ ਹਾਂ ਜਿੰਨੀਆਂ ਸਾਨੂੰ ਚਾਹੀਦੀਆਂ ਹਨ, ਤਾਂ ਅਸੀਂ ਦੂਜਿਆਂ ਦੇ ਭਲੇ ਬਾਰੇ ਸੋਚ ਰਹੇ ਹੁੰਦੇ ਹਾਂ। (ਫ਼ਿਲਿ 2:3, 4) ਵੱਡੇ ਸੰਮੇਲਨਾਂ ʼਤੇ ਅਸੀਂ ਨਵੇਂ ਦੋਸਤ ਬਣਾ ਸਕਦੇ ਹਾਂ। ਪ੍ਰੋਗ੍ਰਾਮ ਤੋਂ ਪਹਿਲਾਂ ਤੇ ਬਾਅਦ ਵਿਚ ਅਤੇ ਦੁਪਹਿਰ ਦੇ ਖਾਣੇ ਦੌਰਾਨ ਅਸੀਂ ਉਨ੍ਹਾਂ ਨਾਲ ਗੱਲ ਕਰਨ ਦਾ ਟੀਚਾ ਰੱਖ ਸਕਦੇ ਹਾਂ ਜਿਨ੍ਹਾਂ ਨੂੰ ਅਸੀਂ ਨਹੀਂ ਜਾਣਦੇ। (2 ਕੁਰਿੰ 6:13) ਵੱਡੇ ਸੰਮੇਲਨਾਂ ਵਿਚ ਸਾਨੂੰ ਅਜਿਹੇ ਦੋਸਤ ਮਿਲ ਸਕਦੇ ਹਨ ਜੋ ਹਮੇਸ਼ਾ ਸਾਡੇ ਦੋਸਤ ਰਹਿਣਗੇ! ਸਭ ਤੋਂ ਅਹਿਮ ਗੱਲ, ਜਦੋਂ ਲੋਕ ਦੇਖਣਗੇ ਕਿ ਅਸੀਂ ਆਪਣੇ ਕੰਮਾਂ ਰਾਹੀਂ ਪਿਆਰ ਦਿਖਾਉਂਦੇ ਹਾਂ, ਤਾਂ ਸ਼ਾਇਦ ਉਹ ਵੀ ਸਾਡੇ ਨਾਲ ਮਿਲ ਕੇ ਯਹੋਵਾਹ ਦੀ ਭਗਤੀ ਕਰਨ ਦਾ ਫ਼ੈਸਲਾ ਕਰਨ।—ਯੂਹੰ 13:35.

“ਪਿਆਰ ਕਦੇ ਖ਼ਤਮ ਨਹੀਂ ਹੁੰਦਾ”! ਅੰਤਰਰਾਸ਼ਟਰੀ ਸੰਮੇਲਨ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:

  • ‘‘ਪਿਆਰ ਕਦੇ ਖ਼ਤਮ ਨਹੀਂ ਹੁੰਦਾ’! ਅੰਤਰਰਾਸ਼ਟਰੀ ਸੰਮੇਲਨ’ ਨਾਂ ਦੀ ਵੀਡੀਓ ਦਾ ਇਕ ਸੀਨ। ਹੋਰ ਥਾਵਾਂ ਤੋਂ ਆਏ ਅਤੇ ਉਸ ਸ਼ਹਿਰ ਵਿਚ ਰਹਿੰਦੇ ਭੈਣ-ਭਰਾ ਅੰਤਰਰਾਸ਼ਟਰੀ ਸੰਮੇਲਨ ਵਿਚ ਇਕ ਦੂਸਰੇ ਨੂੰ ਜੱਫੀ ਪਾਉਂਦੇ ਹੋਏ ਅਤੇ ਸੁਆਗਤ ਕਰਦੇ ਹੋਏ।

    2019 ਦੇ ਅੰਤਰਰਾਸ਼ਟਰੀ ਸੰਮੇਲਨ ʼਤੇ ਹੋਰ ਦੇਸ਼ਾਂ ਤੋਂ ਆਏ ਭੈਣਾਂ-ਭਰਾਵਾਂ ਨੂੰ ਪਿਆਰ ਕਿਵੇਂ ਦਿਖਾਇਆ ਗਿਆ?

  • ‘‘ਪਿਆਰ ਕਦੇ ਖ਼ਤਮ ਨਹੀਂ ਹੁੰਦਾ’! ਅੰਤਰਰਾਸ਼ਟਰੀ ਸੰਮੇਲਨ’ ਨਾਂ ਦੀ ਵੀਡੀਓ ਦਾ ਇਕ ਸੀਨ। ਹੋਰ ਥਾਵਾਂ ਤੋਂ ਆਏ ਅਤੇ ਉਸ ਸ਼ਹਿਰ ਵਿਚ ਰਹਿੰਦੇ ਭੈਣ-ਭਰਾ ਫੋਟੋ ਖਿਚਾਉਂਦੇ ਹੋਏ।

    ਯਹੋਵਾਹ ਦੇ ਲੋਕਾਂ ਵਿਚ ਪਿਆਰ ਅਤੇ ਏਕਤਾ ਲਾਜਵਾਬ ਕਿਉਂ ਹੈ?

  • ‘‘ਪਿਆਰ ਕਦੇ ਖ਼ਤਮ ਨਹੀਂ ਹੁੰਦਾ’! ਅੰਤਰਰਾਸ਼ਟਰੀ ਸੰਮੇਲਨ’ ਨਾਂ ਦੀ ਵੀਡੀਓ ਦਾ ਇਕ ਸੀਨ। ਕੋਰੀਆ ਦੇ ਭੈਣ-ਭਰਾ ਨਿਸ਼ਾਨ ਬੋਰਡ ਫੜੀ ਹੋਏ ਅਤੇ ਸੰਮੇਲਨ ’ਤੇ ਆ ਰਹੇ ਲੋਕਾਂ ਵੱਲ ਹੱਥ ਹਿਲਾਉਂਦੇ ਹੋਏ।

    ਪ੍ਰਬੰਧਕ ਸਭਾ ਦੇ ਮੈਂਬਰਾਂ ਨੇ ਮਸੀਹੀ ਪਿਆਰ ਦੇ ਕਿਹੜੇ ਪਹਿਲੂਆਂ ʼਤੇ ਜ਼ੋਰ ਦਿੱਤਾ?

  • ‘‘ਪਿਆਰ ਕਦੇ ਖ਼ਤਮ ਨਹੀਂ ਹੁੰਦਾ’! ਅੰਤਰਰਾਸ਼ਟਰੀ ਸੰਮੇਲਨ’ ਨਾਂ ਦੀ ਵੀਡੀਓ ਦਾ ਇਕ ਸੀਨ।’ ਇਕ ਕੁੜੀ ਨੇ ਖ਼ੁਸ਼ੀ-ਖ਼ੁਸ਼ੀ ‘ਨਵੀਂ ਦੁਨੀਆਂ ਅਨੁਵਾਦ’ ਦੀ ਕਾਪੀ ਫੜੀ ਹੋਈ।

    ਤੁਸੀਂ ਵੱਡੇ ਸੰਮੇਲਨਾਂ ਵਿਚ ਪਿਆਰ ਕਿਵੇਂ ਦਿਖਾ ਸਕਦੇ ਹੋ?

    ਮਸੀਹੀ ਪਿਆਰ ਨੇ ਜਰਮਨੀ ਅਤੇ ਦੱਖਣੀ ਕੋਰੀਆ ਦੇ ਭੈਣਾਂ-ਭਰਾਵਾਂ ਨੂੰ ਏਕਤਾ ਦੇ ਬੰਧਨ ਵਿਚ ਕਿਵੇਂ ਬੰਨ੍ਹਿਆ ਹੈ?

  • ਸਾਨੂੰ ਕੀ ਕਰਨ ਦਾ ਇਰਾਦਾ ਕਰਨਾ ਚਾਹੀਦਾ ਹੈ?

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ