ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 8/04 ਸਫ਼ਾ 4
  • ਸਹੀ ਸਮੇਂ ਤੇ ਅਧਿਆਤਮਿਕ ਭੋਜਨ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸਹੀ ਸਮੇਂ ਤੇ ਅਧਿਆਤਮਿਕ ਭੋਜਨ
  • ਸਾਡੀ ਰਾਜ ਸੇਵਕਾਈ—2004
  • ਮਿਲਦੀ-ਜੁਲਦੀ ਜਾਣਕਾਰੀ
  • 1996 “ਈਸ਼ਵਰੀ ਸ਼ਾਂਤੀ ਦੇ ਸੰਦੇਸ਼ਵਾਹਕ” ਜ਼ਿਲ੍ਹਾ ਮਹਾਂ-ਸੰਮੇਲਨ
    ਸਾਡੀ ਰਾਜ ਸੇਵਕਾਈ—1996
  • ਯਹੋਵਾਹ ਆਪਣੇ ਲੋਕਾਂ ਨੂੰ ਇਕੱਠਾ ਕਰਦਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2012
  • 1999 “ਪਰਮੇਸ਼ੁਰ ਦਾ ਅਗੰਮ ਵਾਕ” ਜ਼ਿਲ੍ਹਾ ਮਹਾਂ-ਸੰਮੇਲਨ
    ਸਾਡੀ ਰਾਜ ਸੇਵਕਾਈ—1999
  • 1997 “ਪਰਮੇਸ਼ੁਰ ਦੇ ਬਚਨ ਵਿਚ ਨਿਹਚਾ” ਜ਼ਿਲ੍ਹਾ ਮਹਾਂ-ਸੰਮੇਲਨ
    ਸਾਡੀ ਰਾਜ ਸੇਵਕਾਈ—1997
ਹੋਰ ਦੇਖੋ
ਸਾਡੀ ਰਾਜ ਸੇਵਕਾਈ—2004
km 8/04 ਸਫ਼ਾ 4

ਸਹੀ ਸਮੇਂ ਤੇ ਅਧਿਆਤਮਿਕ ਭੋਜਨ

1. ਅੱਜ ਹਿਜ਼ਕੀਏਲ 36:29 ਦੀ ਭਵਿੱਖਬਾਣੀ ਕਿਵੇਂ ਪੂਰੀ ਹੋ ਰਹੀ ਹੈ?

1 “ਮੈਂ ਅੰਨ ਮੰਗਾਵਾਂਗਾ ਅਤੇ ਮੈਂ ਉਹ ਨੂੰ ਵਧਾਵਾਂਗਾ ਅਤੇ ਤੁਹਾਡੇ ਉੱਤੇ ਕਾਲ ਨਾ ਪਾਵਾਂਗਾ,” ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਨੇ ਇਸ ਤਰ੍ਹਾਂ ਕਿਹਾ ਸੀ। (ਹਿਜ਼. 36:29) ਅੱਜ ਇਹ ਭਵਿੱਖਬਾਣੀ ਪਰਮੇਸ਼ੁਰ ਦੇ ਲੋਕਾਂ ਉੱਤੇ ਪੂਰੀ ਹੋ ਰਹੀ ਹੈ। ਯਹੋਵਾਹ ਨੇ ਆਪਣੇ ਲੋਕਾਂ ਲਈ ਭਰਪੂਰ ਮਾਤਰਾ ਵਿਚ ਜੀਵਨ ਲਈ ਜ਼ਰੂਰੀ ਅਧਿਆਤਮਿਕ ਅੰਨ ਦਾ ਪ੍ਰਬੰਧ ਕੀਤਾ ਹੈ। ਜ਼ਿਲ੍ਹਾ ਸੰਮੇਲਨਾਂ ਵਿਚ ਸਮੇਂ ਸਿਰ ਦਿੱਤਾ ਜਾਂਦਾ ਅਧਿਆਤਮਿਕ ਭੋਜਨ ਇਸ ਗੱਲ ਦਾ ਸਬੂਤ ਹੈ।

2. ਯਹੋਵਾਹ ਨੇ ਜ਼ਿਲ੍ਹਾ ਸੰਮੇਲਨਾਂ ਦੇ ਜ਼ਰੀਏ ਆਪਣੇ ਸੇਵਕਾਂ ਨੂੰ ਕਿਵੇਂ ਅਧਿਆਤਮਿਕ ਭੋਜਨ ਸਮੇਂ ਸਿਰ ਦਿੱਤਾ ਹੈ?

2 ਸਾਲ 1931 ਵਿਚ ਕੋਲੰਬਸ, ਓਹੀਓ, ਅਮਰੀਕਾ ਵਿਚ ਹੋਏ ਸੰਮੇਲਨ ਵਿਚ ਯਹੋਵਾਹ ਦੇ ਨਿਰਦੇਸ਼ਨ ਅਧੀਨ ਉਸ ਦੇ ਭਗਤਾਂ ਨੇ ਆਪਣਾ ਨਵਾਂ ਨਾਂ—ਯਹੋਵਾਹ ਦੇ ਗਵਾਹ—ਰੱਖਿਆ ਸੀ। (ਯਸਾ. 43:10-12) ਸਾਲ 1935 ਵਿਚ ਪਰਕਾਸ਼ ਦੀ ਪੋਥੀ 7:9-17 ਵਿਚ ਜ਼ਿਕਰ ਕੀਤੀ ਗਈ ਵੱਡੀ ਭੀੜ ਦੀ ਸਹੀ ਪਛਾਣ ਹੋਈ। ਸਾਲ 1942 ਵਿਚ ਭਰਾ ਨੌਰ ਨੇ ਇਕ ਭਾਸ਼ਣ ਦਿੱਤਾ ਸੀ ਜਿਸ ਦਾ ਵਿਸ਼ਾ ਸੀ “ਸ਼ਾਂਤੀ—ਕੀ ਇਹ ਸਦਾ ਕਾਇਮ ਰਹੇਗੀ?” ਇਸ ਭਾਸ਼ਣ ਨਾਲ ਸਾਰੀ ਦੁਨੀਆਂ ਵਿਚ ਭਰਾਵਾਂ ਨੂੰ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕਰਨ ਦੀ ਹੱਲਾਸ਼ੇਰੀ ਮਿਲੀ ਅਤੇ ਨਤੀਜੇ ਵਜੋਂ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ ਸਥਾਪਨਾ ਹੋਈ। ਭਾਵੇਂ ਕੁਝ ਬਹੁਤ ਹੀ ਖ਼ਾਸ ਸੰਮੇਲਨ ਹੋਏ ਹਨ, ਪਰ ਹਰ ਸੰਮੇਲਨ ਵਿਚ ਸਾਨੂੰ ਸਹੀ ਸਮੇਂ ਤੇ ਭਰਪੂਰ ਮਾਤਰਾ ਵਿਚ ਅਧਿਆਤਮਿਕ ਭੋਜਨ ਦਿੱਤਾ ਗਿਆ ਹੈ।—ਜ਼ਬੂ. 23:5; ਮੱਤੀ 24:45.

3. ਜ਼ਿਲ੍ਹਾ ਸੰਮੇਲਨ ਵਿਚ ਦਿੱਤੇ ਜਾ ਰਹੇ ਅਧਿਆਤਮਿਕ ਭੋਜਨ ਤੋਂ ਫ਼ਾਇਦਾ ਲੈਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?

3 ਤੁਸੀਂ ਕਿੰਨੀ ਕੁ ਚੰਗੀ ਤਰ੍ਹਾਂ ਖਾਂਦੇ ਹੋ? ਸਾਮ੍ਹਣੇ ਭਰਪੂਰ ਭੋਜਨ ਪਿਆ ਹੋਣ ਦੇ ਬਾਵਜੂਦ ਅਸੀਂ ਕਮਜ਼ੋਰ ਹੋ ਸਕਦੇ ਹਾਂ ਜੇ ਅਸੀਂ ਭੋਜਨ ਖਾਣ ਦਾ ਜਤਨ ਨਹੀਂ ਕਰਦੇ। (ਕਹਾ. 26:15) ਅਧਿਆਤਮਿਕ ਤੌਰ ਤੇ ਵੀ ਇਸੇ ਤਰ੍ਹਾਂ ਹੋ ਸਕਦਾ ਹੈ। ਕੁਝ ਸੰਮੇਲਨਾਂ ਵਿਚ ਇਹ ਦੇਖਿਆ ਗਿਆ ਹੈ ਕਿ ਬਹੁਤ ਸਾਰੇ ਭੈਣ-ਭਰਾ ਪ੍ਰੋਗ੍ਰਾਮ ਦੌਰਾਨ ਬਿਨਾਂ ਵਜ੍ਹਾ ਇੱਧਰ-ਉੱਧਰ ਘੁੰਮਦੇ ਹਨ ਜਾਂ ਦੂਸਰਿਆਂ ਨਾਲ ਗੱਲਾਂ ਕਰਦੇ ਹਨ। ਸੰਮੇਲਨ ਵਿਚ ਇਕ-ਦੂਜੇ ਨਾਲ ਮਿਲਣਾ-ਗਿਲਣਾ ਤੇ ਗੱਲਬਾਤ ਕਰਨੀ ਚੰਗੀ ਗੱਲ ਹੈ, ਪਰ ਸਾਨੂੰ ਇਹ ਸਭ ਕੁਝ ਸੈਸ਼ਨ ਤੋਂ ਪਹਿਲਾਂ ਜਾਂ ਬਾਅਦ ਵਿਚ ਕਰਨਾ ਚਾਹੀਦਾ ਹੈ। (ਉਪ. 3:1, 7) ਜੇ ਅਸੀਂ ਬੈਠ ਕੇ ਧਿਆਨ ਨਾਲ ਨਹੀਂ ਸੁਣਦੇ, ਤਾਂ ਅਸੀਂ ਸ਼ਾਇਦ ਕੋਈ ਜ਼ਰੂਰੀ ਗੱਲ ਸੁਣਨ ਤੋਂ ਰਹਿ ਜਾਈਏ। ਸਫ਼ਰ ਦੀ ਥਕਾਵਟ ਅਤੇ ਗਰਮੀ ਕਰਕੇ ਸਾਨੂੰ ਨੀਂਦ ਆ ਸਕਦੀ ਹੈ। ਪਰ ਜੇ ਅਸੀਂ ਰਾਤ ਨੂੰ ਚੰਗੀ ਤਰ੍ਹਾਂ ਸੌਂਦੇ ਹਾਂ, ਤਾਂ ਅਸੀਂ ਅਗਲੇ ਦਿਨ ਸੈਸ਼ਨ ਦੌਰਾਨ ਸੌਵਾਂਗੇ ਨਹੀਂ ਤੇ ਧਿਆਨ ਨਾਲ ਪ੍ਰੋਗ੍ਰਾਮ ਸੁਣ ਸਕਾਂਗੇ। ਸੰਮੇਲਨ ਵਿਚ ਵੱਖ-ਵੱਖ ਵਿਭਾਗਾਂ ਦੇ ਓਵਰਸੀਅਰਾਂ ਅਤੇ ਹੋਰ ਜ਼ਿੰਮੇਵਾਰ ਭਰਾਵਾਂ ਨੂੰ ਸ਼ਾਇਦ ਪ੍ਰੋਗ੍ਰਾਮ ਦੌਰਾਨ ਸੰਮੇਲਨ ਸੰਬੰਧੀ ਜ਼ਰੂਰੀ ਮਾਮਲਿਆਂ ਬਾਰੇ ਗੱਲਬਾਤ ਕਰਨੀ ਪਵੇ। ਪਰ ਜੇ ਗੱਲਬਾਤ ਕਰਨੀ ਜ਼ਰੂਰੀ ਨਹੀਂ ਹੈ, ਤਾਂ ਉਨ੍ਹਾਂ ਨੂੰ ਵੀ ਧਿਆਨ ਨਾਲ ਪ੍ਰੋਗ੍ਰਾਮ ਸੁਣ ਕੇ ਦੂਸਰਿਆਂ ਲਈ ਚੰਗੀ ਮਿਸਾਲ ਕਾਇਮ ਕਰਨੀ ਚਾਹੀਦੀ ਹੈ। ਸਾਰਿਆਂ ਨੂੰ ਹਰ ਦਿਨ ਆਖ਼ਰੀ ਪ੍ਰਾਰਥਨਾ ਤਕ ਹਾਜ਼ਰ ਰਹਿਣਾ ਚਾਹੀਦਾ ਹੈ। ਸਾਡੇ ਸਾਰਿਆਂ ਲਈ ਪੂਰਾ ਅਧਿਆਤਮਿਕ ਭੋਜਨ ਜ਼ਰੂਰੀ ਹੈ।—1 ਕੁਰਿੰ. 10:12; ਫ਼ਿਲਿ. 2:12.

4. ਯਹੋਵਾਹ ਦੁਆਰਾ ਮੁਹੱਈਆ ਕੀਤੇ ਜਾਂਦੇ ਭਰਪੂਰ ਅਧਿਆਤਮਿਕ ਭੋਜਨ ਲਈ ਅਸੀਂ ਉਸ ਦਾ ਧੰਨਵਾਦ ਕਿਵੇਂ ਕਰ ਸਕਦੇ ਹਾਂ?

4 ਅਸੀਂ ਕਿੰਨੇ ਖ਼ੁਸ਼ ਹਾਂ ਕਿ ਯਹੋਵਾਹ ਸਾਨੂੰ ਬਹੁਤ ਸਾਰੀਆਂ ਅਧਿਆਤਮਿਕ ਸੱਚਾਈਆਂ ਦੀ ਸਿੱਖਿਆ ਦੇ ਰਿਹਾ ਹੈ, ਜਦ ਕਿ ਈਸਾਈ-ਜਗਤ ਵਿਚ ਝੂਠੀਆਂ ਸਿੱਖਿਆਵਾਂ ਦਿੱਤੀਆਂ ਜਾਂਦੀਆਂ ਹਨ! (ਯਸਾ. 65:13, 14) ਸੰਮੇਲਨਾਂ ਲਈ ਯਹੋਵਾਹ ਦਾ ‘ਧੰਨਵਾਦ ਕਰਨ’ ਦਾ ਇਕ ਤਰੀਕਾ ਹੈ ਇਨ੍ਹਾਂ ਸੰਮੇਲਨਾਂ ਨੂੰ ਯਹੋਵਾਹ ਦੁਆਰਾ ਸਿਖਾਏ ਜਾਣ ਦਾ ਮੌਕਾ ਸਮਝਣਾ। (ਕੁਲੁ. 3:15) ਭਾਸ਼ਣਕਾਰ ਵੱਲ ਨਹੀਂ, ਸਗੋਂ ਉਸ ਦੇ ਭਾਸ਼ਣ ਦੇ ਸੰਦੇਸ਼ ਵੱਲ ਧਿਆਨ ਦਿਓ ਜੋ ਕਿ ਸਾਡੇ ਮਹਾਨ “ਗੁਰੂ” ਯਹੋਵਾਹ ਵੱਲੋਂ ਹੈ। (ਯਸਾ. 30:20, 21; 54:13) ਧਿਆਨ ਨਾਲ ਪ੍ਰੋਗ੍ਰਾਮ ਸੁਣੋ। ਖ਼ਾਸ-ਖ਼ਾਸ ਗੱਲਾਂ ਨੋਟ ਕਰਨੀਆਂ ਵੀ ਜ਼ਰੂਰੀ ਹਨ। ਇਨ੍ਹਾਂ ਦੀ ਮਦਦ ਨਾਲ ਤੁਸੀਂ ਹਰ ਸ਼ਾਮ ਨੂੰ ਪ੍ਰੋਗ੍ਰਾਮ ਉੱਤੇ ਦੁਬਾਰਾ ਵਿਚਾਰ ਕਰ ਸਕੋਗੇ ਅਤੇ ਬਾਅਦ ਵਿਚ ਸੇਵਾ ਸਭਾ ਵਿਚ ਸੰਮੇਲਨ ਦੇ ਪ੍ਰੋਗ੍ਰਾਮ ਸੰਬੰਧੀ ਜ਼ਬਾਨੀ ਪੁਨਰ-ਵਿਚਾਰ ਵਿਚ ਵੀ ਹਿੱਸਾ ਲੈ ਸਕੋਗੇ। ਤੁਸੀਂ ਜੋ ਸਿੱਖਦੇ ਹੋ, ਉਸ ਉੱਤੇ ਚੱਲੋ।

5. ਸਾਨੂੰ ਜ਼ਿਲ੍ਹਾ ਸੰਮੇਲਨ ਵਿਚ ਜਾ ਕੇ ਕਿਉਂ ਖ਼ੁਸ਼ੀ ਹੁੰਦੀ ਹੈ?

5 ਹਰ ਸੰਮੇਲਨ, ਭਾਵੇਂ ਇਹ ਸ਼ਰਨਾਰਥੀ ਕੈਂਪ ਵਿਚ ਹੋਵੇ, ਯੁੱਧ-ਗ੍ਰਸਤ ਦੇਸ਼ ਵਿਚ ਹੋਵੇ ਜਾਂ ਫਿਰ ਸ਼ਾਂਤਮਈ ਮਾਹੌਲ ਵਿਚ ਹੋਵੇ, ਸ਼ਤਾਨ ਉੱਤੇ ਜਿੱਤ ਦਾ ਪ੍ਰਤੀਕ ਹੈ! ਇਕਮੁੱਠ ਭਾਈਚਾਰੇ ਦਾ ਹਿੱਸਾ ਹੋਣ ਕਰਕੇ ਅਸੀਂ ਜ਼ਿਲ੍ਹਾ ਸੰਮੇਲਨਾਂ ਵਿਚ ਇਕੱਠਾ ਹੋਣ ਦੇ ਮੌਕਿਆਂ ਦੀ ਕਦਰ ਕਰਦੇ ਹਾਂ। (ਹਿਜ਼. 36:38) ਸਾਨੂੰ ਪੂਰਾ ਭਰੋਸਾ ਹੈ ਕਿ ਯਹੋਵਾਹ ਇਕ ਵਾਰ ਫਿਰ ਸਾਨੂੰ ‘ਵੇਲੇ ਸਿਰ ਰਸਤ ਦੇਵੇਗਾ।’—ਲੂਕਾ 12:42.

[ਸਫ਼ੇ 4 ਉੱਤੇ ਡੱਬੀ]

ਯਹੋਵਾਹ ਵੱਲੋਂ ਦਿੱਤੇ ਜਾਂਦੇ ਅਧਿਆਤਮਿਕ ਭੋਜਨ ਦੀ ਕਦਰ ਕਰੋ

◼ ਧਿਆਨ ਨਾਲ ਪ੍ਰੋਗ੍ਰਾਮ ਸੁਣੋ

◼ ਖ਼ਾਸ-ਖ਼ਾਸ ਗੱਲਾਂ ਲਿਖ ਲਓ

◼ ਹਰ ਸ਼ਾਮ ਪ੍ਰੋਗ੍ਰਾਮ ਉੱਤੇ ਮੁੜ ਵਿਚਾਰ ਕਰੋ

◼ ਸਿੱਖੀਆਂ ਗੱਲਾਂ ਉੱਤੇ ਚੱਲੋ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ