1996 “ਈਸ਼ਵਰੀ ਸ਼ਾਂਤੀ ਦੇ ਸੰਦੇਸ਼ਵਾਹਕ” ਜ਼ਿਲ੍ਹਾ ਮਹਾਂ-ਸੰਮੇਲਨ
1 ਉਨ੍ਹਾਂ 23,447 ਵਿਅਕਤੀਆਂ ਵਿੱਚੋਂ, ਜੋ ਭਾਰਤ ਵਿਚ 1995 “ਆਨੰਦਮਈ ਸਤੂਤੀਕਰਤਾ” ਜ਼ਿਲ੍ਹਾ ਮਹਾਂ-ਸੰਮੇਲਨਾਂ ਤੇ ਹਾਜ਼ਰ ਹੋਏ, ਅਨੇਕਾਂ ਵੱਲੋਂ ਅਧਿਆਤਮਿਕ ਤੌਰ ਤੇ ਮੁੜ ਤਾਜ਼ਗੀਦਾਇਕ ਕਾਰਜਕ੍ਰਮ ਦੇ ਲਈ ਕ੍ਰਿਤੱਗਤਾ ਦੀਆਂ ਸੁਹਿਰਦ ਅਭਿਵਿਅਕਤੀਆਂ ਸੁਣੀਆਂ ਗਈਆਂ ਸਨ। ਯਹੋਵਾਹ ਦੇ 861 ਸਤੂਤੀਕਰਤਿਆਂ ਨੂੰ ਆਪਣੇ ਸਮਰਪਣ ਨੂੰ ਪਾਣੀ ਨਾਲ ਬਪਤਿਸਮੇ ਦੁਆਰਾ ਦਰਸਾਉਂਦੇ ਦੇਖ ਕੇ ਸਾਡੇ ਦਿਲ ਖ਼ੁਸ਼ੀ ਦੇ ਨਾਲ ਭਰਪੂਰ ਹੋਏ ਸਨ। ਅਸੀਂ ਦੋ ਨਵੀਆਂ ਪ੍ਰਕਾਸ਼ਨਾਂ ਯਹੋਵਾਹ ਦੇ ਗਵਾਹ ਅਤੇ ਸਿੱਖਿਆ (ਅੰਗ੍ਰੇਜ਼ੀ) ਅਤੇ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ, ਪ੍ਰਾਪਤ ਕਰਨ ਵਿਚ ਆਨੰਦਿਤ ਹੋਏ। ਪਿਛਲੇ ਸਾਲ ਇਕ ਅਜਿਹੇ ਉਤੇਜਕ ਕਾਰਜਕ੍ਰਮ ਤੋਂ ਸਾਡੇ ਆਨੰਦ ਮਨਾਏ ਜਾਣ ਨੂੰ ਸਾਨੂੰ 1996 “ਈਸ਼ਵਰੀ ਸ਼ਾਂਤੀ ਦੇ ਸੰਦੇਸ਼ਵਾਹਕ” ਜ਼ਿਲ੍ਹਾ ਮਹਾਂ-ਸੰਮੇਲਨਾਂ ਲਈ ਤਿਆਰ ਕੀਤੇ ਜਾ ਰਹੇ ਕਾਰਜਕ੍ਰਮ ਤੇ ਹਾਜ਼ਰ ਹੋਣ ਲਈ ਹਰ ਜਤਨ ਕਰਨ ਵਾਸਤੇ ਸੱਚ ਹੀ ਪ੍ਰੇਰਿਤ ਕਰਨਾ ਚਾਹੀਦਾ ਹੈ। ਨਿਸ਼ਚੇ ਹੀ ਸਾਨੂੰ ਸਾਰਿਆਂ ਨੂੰ ਆਪਣੇ ਬਾਈਬਲ ਸਿੱਖਿਆਰਥੀਆਂ ਨੂੰ ਸੱਦਾ ਦੇਣਾ ਚਾਹੀਦਾ ਹੈ ਅਤੇ ਸਾਡੇ ਨਾਲ ਉੱਥੇ ਹਾਜ਼ਰ ਹੋਣ ਲਈ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। ਇਹ ਮਹਾਂ-ਸੰਮੇਲਨ, ਉਤਸ਼ਾਹ ਅਤੇ ਬਲ ਦੇ ਅਸਲੀ ਸ੍ਰੋਤ ਸਾਬਤ ਹੋਣਗੇ ਜਿਉਂ ਹੀ ਅਸੀਂ ਇਨ੍ਹਾਂ ਅੰਤ ਦੇ ਦਿਨਾਂ ਵਿਚ ਯਹੋਵਾਹ ਦੀ ਸੇਵਾ ਆਨੰਦਪੂਰਵਕ ਕਰਨੀ ਜਾਰੀ ਰੱਖਦੇ ਹਾਂ।
2 ਅਗਾਊਂ ਹੀ ਆਪਣੇ ਮਹਾਂ-ਸੰਮੇਲਨ ਪ੍ਰਬੰਧਾਂ ਨੂੰ ਬਣਾਉਣਾ ਨਿਸ਼ਚਿਤ ਕਰੋ ਤਾਂਕਿ ਤੁਸੀਂ ਆਰੰਭਕ ਗੀਤ ਤੋਂ ਲੈ ਕੇ ਸਮਾਪਤੀ ਪ੍ਰਾਰਥਨਾ ਤਕ ਉਸ ਸੁਹਾਵਣੇ ਅਧਿਆਤਮਿਕ ਕਾਰਜਕ੍ਰਮ ਦਾ ਆਨੰਦ ਮਾਣਨ ਲਈ ਹਾਜ਼ਰ ਹੋ ਸਕਦੇ ਹੋ। ਉਨ੍ਹਾਂ ਵਿਅਕਤੀਆਂ ਨੂੰ ਆਪਣੀਆਂ ਯੋਜਨਾਵਾਂ ਵਿਚ ਪ੍ਰੇਮਪੂਰਵਕ ਸ਼ਾਮਲ ਕਰੋ ਜਿਨ੍ਹਾਂ ਨੂੰ ਸ਼ਾਇਦ ਸਹਾਇਤਾ ਦੀ ਜ਼ਰੂਰਤ ਹੋਵੇ, ਖ਼ਾਸ ਕਰਕੇ ਨਵੇਂ ਦਿਲਚਸਪੀ ਰੱਖਣ ਵਾਲੇ ਵਿਅਕਤੀ, ਤਾਂਕਿ ਉਹ ਵੀ ਹਰ ਸੈਸ਼ਨ ਵਿਚ ਹਾਜ਼ਰ ਹੋ ਸਕਦੇ ਹਨ। ਇਸ ਅੰਤਰ-ਪੱਤਰ ਵਿਚ ਪੇਸ਼ ਕੀਤੀ ਜਾਣਕਾਰੀ ਦੀ ਉਨ੍ਹਾਂ ਕਿਸੇ ਵੀ ਬਾਈਬਲ ਸਿੱਖਿਆਰਥੀਆਂ ਦੇ ਨਾਲ ਚਰਚਾ ਕਰਨੀ ਕਾਫ਼ੀ ਸਹਾਇਕ ਹੋ ਸਕਦਾ ਹੈ ਜੋ ਸ਼ਾਇਦ ਹਾਜ਼ਰ ਹੋਣ ਦੀ ਯੋਜਨਾ ਬਣਾਉਂਦੇ ਹਨ। (ਗਲਾ. 6:6, 10) ਇਸ ਸਾਲ ਦਾ ਜ਼ਿਲ੍ਹਾ ਮਹਾਂ-ਸੰਮੇਲਨ ਕਾਰਜਕ੍ਰਮ ਨਿਸ਼ਚੇ ਹੀ ਸਾਨੂੰ ਆਪਣੀ ਈਸ਼ਵਰੀ ਸ਼ਾਂਤੀ ਕਾਇਮ ਰੱਖਣ ਵਿਚ ਮਦਦ ਕਰੇਗਾ, ਅਤੇ ਇਹ ਦੂਜਿਆਂ ਨੂੰ ਅਜਿਹੀ ਸ਼ਾਂਤੀ ਲੱਭਣ ਦੀ ਮਦਦ ਅਦਾ ਕਰਨ ਵਿਚ ਸਾਡੀ ਭੂਮਿਕਾ ਨੂੰ ਵਿਆਖਿਆ ਕਰੇਗਾ। ਕੀ ਤੁਸੀਂ ਆਪਣੀਆਂ ਯੋਜਨਾਵਾਂ ਨੂੰ ਇਵੇਂ ਬਣਾਇਆ ਹੈ ਤਾਂਕਿ ਤੁਸੀਂ ਕਾਰਜਕ੍ਰਮ ਦੇ ਕਿਸੇ ਵੀ ਹਿੱਸੇ ਨੂੰ ਨਾ ਖੁੰਝੋਗੇ?
3 ਇਕ ਤਿੰਨ-ਦਿਨ ਕਾਰਜਕ੍ਰਮ: ਪਿਛਲੇ ਸਾਲ “ਆਨੰਦਮਈ ਸਤੂਤੀਕਰਤਾ” ਜ਼ਿਲ੍ਹਾ ਮਹਾਂ-ਸੰਮੇਲਨ ਦੇ ਸੰਬੰਧ ਵਿਚ ਇਕ ਸਕਾਰਕ ਟਿੱਪਣੀ ਨੇ ਅਨੇਕਾਂ ਦੀਆਂ ਭਾਵਨਾਵਾਂ ਨੂੰ ਪ੍ਰਗਟ ਕੀਤਾ: “ਅਸੀਂ ਸ਼ਾਂਤ ਅਤੇ ਸੰਯੁਕਤ ਸੰਗਤ ਵਿਚ ਯਹੋਵਾਹ ਦੀ ਸਤੂਤੀ ਕਰਦਿਆਂ ਤਿੰਨ ਅਦਭੁਤ ਦਿਨਾਂ ਨੂੰ ਬਿਤਾ ਕੇ ਕਿੰਨੇ ਆਨੰਦਮਈ ਹਾਂ! ਸਾਡੇ ਮਹਾਂ-ਸੰਮੇਲਨ ਨੇ ਪੁਸ਼ਟੀ ਕੀਤੀ ਹੈ ਕਿ ਅਸੀਂ ਇਕ ਸੁੰਦਰ ਅਧਿਆਤਮਿਕ ਪਰਾਦੀਸ ਵਿਚ ਰਹਿੰਦੇ ਹਾਂ। ਇਸ ਦੁਖੀ ਸੰਸਾਰ ਵਿਚ ਵੀ ਸਾਨੂੰ ਖ਼ੁਸ਼ੀ ਨਾਲ ਪੁਕਾਰ ਦੇਣ ਦਾ ਸੱਚ-ਮੁੱਚ ਹੀ ਕਾਰਨ ਹੈ।” ਅਸੀਂ ਜਾਣਦੇ ਹਾਂ ਕਿ ਤੁਸੀਂ ਇਸ ਸਾਲ ਦੇ ਮਹਾਂ-ਸੰਮੇਲਨ ਦਾ ਵੀ ਪੂਰੀ ਤਰ੍ਹਾਂ ਆਨੰਦ ਮਾਣੋਗੇ ਅਤੇ ਨਵੇਂ ਸਿਰਿਓਂ ਜੋਸ਼ ਦੇ ਨਾਲ ਘਰ ਨੂੰ ਵਾਪਸ ਮੁੜੋਗੇ। (2 ਇਤ. 7:10) ਇਸ ਸਾਲ ਫਿਰ ਤੋਂ ਸਾਡਾ ਇਕ ਤਿੰਨ-ਦਿਨ ਕਾਰਜਕ੍ਰਮ ਹੋਵੇਗਾ। ਕੀ ਤੁਸੀਂ ਪਹਿਲਾਂ ਹੀ ਆਪਣੀ ਲੌਕਿਕ ਨੌਕਰੀ ਤੋਂ ਛੁੱਟੀ ਲੈਣ ਦਾ ਇੰਤਜ਼ਾਮ ਕੀਤਾ ਹੈ ਤਾਂਕਿ ਤੁਸੀਂ ਸਮੁੱਚੇ ਸਮੇਂ ਲਈ ਹਾਜ਼ਰ ਹੋ ਸਕਦੇ ਹੋ? ਅਨੇਕ ਮਹਾਂ-ਸੰਮੇਲਨ ਸਕੂਲਾਂ ਦੀਆਂ ਛੁੱਟੀਆਂ ਵਿਚ ਸੰਚਾਲਿਤ ਨਹੀਂ ਕੀਤੇ ਜਾਂਦੇ ਹਨ। ਜੇਕਰ ਤੁਹਾਡੇ ਕੋਲ ਸਕੂਲ ਜਾਂਦੇ ਉਮਰ ਵਾਲੇ ਬੱਚੇ ਹਨ, ਕੀ ਤੁਸੀਂ ਉਨ੍ਹਾਂ ਦੇ ਅਧਿਆਪਕਾਂ ਨੂੰ ਆਦਰਪੂਰਵਕ ਸੂਚਿਤ ਕੀਤਾ ਹੈ ਕਿ ਉਹ ਇਕ ਜਾਂ ਦੋ ਦਿਨ ਦੇ ਲਈ ਆਪਣੀ ਧਾਰਮਿਕ ਸਿਖਲਾਈ ਦੇ ਇਸ ਮਹੱਤਵਪੂਰਣ ਹਿੱਸੇ ਲਈ ਗ਼ੈਰਹਾਜ਼ਰ ਹੋਣਗੇ?
4 ਜੁਲਾਈ 1 ਅਤੇ 15, 1996, ਦ ਵਾਚਟਾਵਰ ਦੇ ਅੰਕ ਭਾਰਤ ਵਿਚ ਸਾਰਿਆਂ 15 ਮਹਾਂ-ਸੰਮੇਲਨਾਂ ਦੀਆਂ ਤਾਰੀਖਾਂ ਅਤੇ ਸਥਾਨਾਂ ਦੀ ਸੂਚੀ ਦਿੰਦੇ ਹਨ। ਅੰਗ੍ਰੇਜ਼ੀ ਤੋਂ ਇਲਾਵਾ, ਮਹਾਂ-ਸੰਮੇਲਨ ਹਿੰਦੀ, ਕੰਨੜ, ਗੁਜਰਾਤੀ, ਤਾਮਿਲ, ਤੈਲਗੂ, ਬੰਗਲਾ, ਅਤੇ ਮਲਿਆਲਮ ਵਿਚ ਸੰਚਾਲਿਤ ਕੀਤੇ ਜਾਣਗੇ। ਸਭੇ ਤਿੰਨ ਦਿਨ ਕਾਰਜਕ੍ਰਮ ਸਵੇਰ ਨੂੰ 9:30 ਵਜੇ ਆਰੰਭ ਹੋਵੇਗਾ ਅਤੇ ਐਤਵਾਰ ਦੁਪਹਿਰ ਨੂੰ 4:00 ਵਜੇ ਦੇ ਕਰੀਬ ਸਮਾਪਤ ਹੋਵੇਗਾ। ਦਰਵਾਜ਼ੇ ਸਵੇਰ ਨੂੰ 8:00 ਵਜੇ ਖੁੱਲ੍ਹਣਗੇ। ਉਸ ਸਮੇਂ ਤੋਂ ਪਹਿਲਾਂ ਅੰਦਰ ਪ੍ਰਵੇਸ਼ ਹੋਣ ਦੀ ਸਿਰਫ਼ ਉਨ੍ਹਾਂ ਨੂੰ ਹੀ ਅਨੁਮਤੀ ਹੋਵੇਗੀ ਜਿਨ੍ਹਾਂ ਕੋਲ ਕਾਰਜ-ਨਿਯੁਕਤੀਆਂ ਹਨ, ਅਤੇ ਸਾਰਿਆਂ ਲਈ ਇਮਾਰਤ ਖੁੱਲ੍ਹਣ ਤਕ ਇਨ੍ਹਾਂ ਨੂੰ ਸੀਟਾਂ ਮੱਲਣ ਦੀ ਇਜਾਜ਼ਤ ਨਹੀਂ ਹੋਵੇਗੀ। ਕੀ ਅਸੀਂ ਉਨ੍ਹਾਂ ਸਥਾਨਾਂ ਵਿਚ ਸੀਟਾਂ ਨੂੰ ਖਾਲ੍ਹੀ ਛੱਡ ਕੇ ਜੋ ਜ਼ਿਆਦਾ ਸੁਵਿਧਾਜਨਕ ਅਤੇ ਆਰਾਮਦਾਇਕ ਹਨ ਆਪਣੇ ਬਿਰਦ ਅਤੇ ਕਮਜ਼ੋਰ ਭਰਾਵਾਂ ਲਈ ਦਿਆਲਗੀ ਨੂੰ ਪ੍ਰਦਰਸ਼ਿਤ ਕਰਾਂਗੇ? ਯਾਦ ਰੱਖੋ: “ਪ੍ਰੇਮ . . . ਆਪ ਸੁਆਰਥੀ ਨਹੀਂ,” ਹੁੰਦਾ।—1 ਕੁਰਿੰ. 13:4, 5; ਫ਼ਿਲਿ. 2:4.
5 ਕੀ ਤੁਸ ਤਿੱਖੇ ਕੀਤੇ ਜਾਓਗੇ?: ਕਹਾਉਤਾਂ 27:17 ਉਤਕਥਿਤ ਕਰਨ ਤੋਂ ਬਾਅਦ, “ਲੋਹਾ ਲੋਹੇ ਨੂੰ ਤਿੱਖਾ ਕਰਦਾ ਹੈ,” ਅਗਸਤ 15, 1993, ਪਹਿਰਾਬੁਰਜ (ਅੰਗ੍ਰੇਜ਼ੀ) ਨੇ ਟਿੱਪਣੀ ਕੀਤੀ: “ਅਸੀਂ ਉਨ੍ਹਾਂ ਔਜ਼ਾਰਾਂ ਵਰਗੇ ਹਾਂ ਜਿਨ੍ਹਾਂ ਨੂੰ ਬਾਕਾਇਦਾ ਤਿੱਖੇ ਕਰਨ ਦੀ ਜ਼ਰੂਰਤ ਹੁੰਦੀ ਹੈ। ਕਿਉਂਕਿ ਯਹੋਵਾਹ ਦੇ ਲਈ ਪ੍ਰੇਮ ਪ੍ਰਗਟ ਕਰਨ ਅਤੇ ਆਪਣੀ ਨਿਹਚਾ ਉੱਤੇ ਆਧਾਰਿਤ ਨਿਰਣੇ ਬਣਾਉਣ ਦਾ ਅਰਥ ਹੈ ਸੰਸਾਰ ਨਾਲੋਂ ਵੱਖਰਾ ਹੋਣਾ, ਸਾਨੂੰ ਅਧਿਕਤਰ ਲੋਕਾਂ ਨਾਲੋਂ, ਮਾਨੋ, ਨਿਰੰਤਰ ਹੀ ਵੱਖਰਾ ਰਾਹ ਲੈਣਾ ਪੈਂਦਾ ਹੈ।” ਅਸੀਂ ਉਸ ਸਲਾਹ ਨੂੰ ਕਿਵੇਂ ਲਾਗੂ ਕਰ ਸਕਦੇ ਹਾਂ?
6 ਅਸੀਂ ਸੰਸਾਰ ਨਾਲੋਂ ਵੱਖਰੇ ਹਾਂ ਅਤੇ ਵੱਖਰੇ ਰਹਿਣਾ ਚਾਹੀਦਾ ਹੈ। ਇਸ ਨੂੰ ਸੰਪੰਨ ਕਰਨ ਲਈ ਨਿਰੰਤਰ ਜਤਨ ਕਾਇਮ ਰੱਖਣਾ ਪੈਂਦਾ ਹੈ ਜੇਕਰ ਅਸੀਂ ਸ਼ੁਭ ਕਰਮਾਂ ਵਿੱਚ ਸਰਗਰਮ ਹੋਣਾ ਹੈ। (ਤੀਤੁ. 2:14) ਇਸ ਹੀ ਕਾਰਨ ਉਪਰੋਕਤ ਉਤਕਥਿਤ ਪਹਿਰਾਬੁਰਜ ਲੇਖ ਨੇ ਅੱਗੇ ਕਿਹਾ: “ਜਦੋਂ ਅਸੀਂ ਉਨ੍ਹਾਂ ਦੀ ਸੰਗਤ ਵਿਚ ਹੁੰਦੇ ਹਾਂ ਜੋ ਯਹੋਵਾਹ ਨਾਲ ਪ੍ਰੇਮ ਰੱਖਦੇ ਹਨ, ਅਸੀਂ ਇਕ ਦੂਜੇ ਨੂੰ ਤਿੱਖਾ ਕਰਦੇ ਹਾਂ—ਅਸੀਂ ਇਕ ਦੂਜੇ ਨੂੰ ਪ੍ਰੇਮ ਅਰ ਸ਼ੁਭ ਕਰਮਾਂ ਲਈ ਉਭਾਰਦੇ ਹਨ।” ਸਾਨੂੰ ਅਧਿਆਤਮਿਕ ਤੌਰ ਤੇ ਚੁਕੰਨੇ ਰਹਿਣ ਲਈ, ਜ਼ਿਲ੍ਹਾ ਮਹਾਂ-ਸੰਮੇਲਨ ਯਹੋਵਾਹ ਵੱਲੋਂ ਇਕ ਪ੍ਰਬੰਧ ਹੈ। ਇੰਜ ਹੋਵੇ ਕਿ ਅਸੀਂ ਮਹਾਂ-ਸੰਮੇਲਨ ਦੇ ਤਿੰਨ ਦਿਨਾਂ ਦੇ ਦੌਰਾਨ ਹਰੇਕ ਸੈਸ਼ਨ ਵਿਚ ਹਾਜ਼ਰ ਹੋਣ ਲਈ ਦ੍ਰਿੜ੍ਹ ਬਣੇ ਰਹੀਏ। ਅਸੀਂ ਕਾਰਜਕ੍ਰਮ ਦੇ ਕਿਸੇ ਹਿੱਸੇ ਨੂੰ ਵੀ ਚੂਕ ਕੇ ਗੁਜ਼ਾਰਾ ਨਹੀਂ ਕਰ ਸਕਦੇ ਹਾਂ।
7 ਇਕ ਬੁੱਧਵਾਨ ਵਿਅਕਤੀ ਕੰਨ ਧਰੇਗਾ: ਅਸੀਂ ਸੁਣਨ ਦੀ ਸਮਰਥਾ ਦੇ ਨਾਲ ਪੈਦਾ ਹੋ ਸਕਦੇ ਹਾਂ, ਪਰੰਤੂ ਅਸੀਂ ਕੰਨ ਧਰਨ ਦੀ ਸਮਰਥਾ ਦੇ ਨਾਲ ਨਹੀਂ ਪੈਦਾ ਹੁੰਦੇ। ਕੰਨ ਧਰਨਾ ਇਕ ਕਲਾ ਹੈ ਜਿਸ ਨੂੰ ਵਿਕਸਿਤ ਕਰਨਾ ਪੈਂਦਾ ਹੈ। ਇਹ ਕਿਹਾ ਗਿਆ ਹੈ ਕਿ ਇਕ ਔਸਤ ਵਿਅਕਤੀ ਕੇਵਲ ਅੱਧੀ-ਕੁ ਹੀ ਸਾਮੱਗਰੀ ਨੂੰ ਯਾਦ ਰੱਖਦਾ ਹੈ ਜੋ ਉਸ ਨੇ ਸੁਣੀ ਹੁੰਦੀ ਹੈ—ਭਾਵੇਂ ਕਿ ਉਹ ਸੋਚੇ ਕਿ ਉਸ ਨੇ ਕਿੰਨਾ ਹੀ ਧਿਆਨਪੂਰਵਕ ਕੰਨ ਧਰਿਆ ਹੋਵੇ। ਕਿਉਂਕਿ ਅਸੀਂ ਧਿਆਨ-ਭੰਗ ਯੁਗ ਵਿਚ ਰਹਿ ਰਹੇ ਹਾਂ, ਸਮੇਂ-ਸਮੇਂ ਤੇ ਸਾਨੂੰ ਲੰਬੀਆਂ ਅਵਧੀਆਂ ਲਈ ਧਿਆਨ ਇਕਾਗਰ ਕਰਨ ਵਿਚ ਮੁਸ਼ਕਲ ਅਨੁਭਵ ਹੋਵੇ। ਕੀ ਅਸੀਂ ਆਪਣੀ ਇਕਾਗਰਤਾ ਅਵਧੀ ਨੂੰ ਵਧਾ ਸਕਦੇ ਹਾਂ, ਖ਼ਾਸ ਕਰਕੇ ਇਕ ਵੱਡੇ ਸ਼੍ਰੋਤਾਗਣ ਵਿਚ ਬੈਠੇ ਕਿਸੇ ਨੂੰ ਬੋਲਦਿਆਂ ਸੁਣਦੇ ਹੋਏ? ਜੇਕਰ ਤੁਹਾਨੂੰ ਮਹਾਂ-ਸੰਮੇਲਨ ਤੋਂ ਘਰ ਵਾਪਸ ਆਉਣ ਤੇ ਪ੍ਰਤਿ ਦਿਨ ਦੇ ਕਾਰਜਕ੍ਰਮ ਦਾ ਸਾਰਾਂਸ਼ ਬਣਾਉਣ ਲਈ ਆਖਿਆ ਜਾਵੇ, ਕੀ ਤੁਸੀਂ ਇਹ ਕਰ ਸਕੋਗੇ? ਅਸੀਂ ਸਾਰੇ ਮਹਾਂ-ਸੰਮੇਲਨ ਕਾਰਜਕ੍ਰਮ ਦੇ ਪੇਸ਼ ਕੀਤੇ ਗਏ ਹਰੇਕ ਹਿੱਸੇ ਉੱਤੇ ਕੰਨ ਧਰਨ ਦੀ ਅਤੇ ਨਜ਼ਦੀਕ ਧਿਆਨ ਦੇਣ ਦੀ ਆਪਣੀ ਸਮਰਥਾ ਨੂੰ ਕਿਵੇਂ ਬਿਹਤਰ ਬਣਾ ਸਕਦੇ ਹਾਂ?
8 ਉਤਸੁਕ ਦਿਲਚਸਪੀ ਲਾਜ਼ਮੀ ਹੈ, ਕਿਉਂਕਿ ਸਿਮਰਤੀ ਦਾ ਈਸ਼ਵਰੀ ਦੇਣ ਇਸ ਤੋਂ ਬਿਨਾਂ ਕੁਸ਼ਲਤਾਪੂਰਵਕ ਨਹੀਂ ਕੰਮ ਕਰ ਸਕਦਾ। ਉਦਾਹਰਣ ਵਜੋਂ, ਇਕ ਵਿਅਕਤੀ ਇਕ ਵਿਸ਼ੇ ਵਿਚ ਜਿੰਨੀ ਹੀ ਜ਼ਿਆਦਾ ਦਿਲਚਸਪੀ ਰੱਖਦਾ ਹੈ, ਉਹ ਉੱਨਾ ਹੀ ਜ਼ਿਆਦਾ ਇਕ ਭਾਸ਼ਣ ਨੂੰ ਜਾਂ ਕਾਰਜਕ੍ਰਮ ਦੇ ਹਿੱਸੇ ਦੇ ਮੁੱਖ ਨੁਕਤਿਆਂ ਨੂੰ ਯਾਦ ਰੱਖਣਾ ਸੌਖਾ ਪਾਉਂਦਾ ਹੈ। ਫਿਰ ਵੀ, ਸਾਡੇ ਵੱਲੋਂ ਉਨ੍ਹਾਂ ਗੱਲਾਂ ਵੱਲ ਜਿਨ੍ਹਾਂ ਨੂੰ ਅਸੀਂ ਜ਼ਿਲ੍ਹਾ ਮਹਾਂ-ਸੰਮੇਲਨਾਂ ਤੇ ਸੁਣਨ ਲਈ ਵਿਸ਼ੇਸ਼-ਸਨਮਾਨਿਤ ਹੁੰਦੇ ਹਾਂ, ਸਾਧਾਰਣ ਨਾਲੋਂ ਜ਼ਿਆਦਾ ਧਿਆਨ ਦੇਣ ਉੱਤੇ ਕਾਫ਼ੀ ਕੁਝ ਨਿਰਭਰ ਕਰਦਾ ਹੈ। ਉਦੋਂ ਕੀ ਹੁੰਦਾ ਜੇਕਰ 1513 ਸਾ.ਯੁ.ਪੂ. ਵਿਚ ਮਿਸਰ ਵਿਚ ਕੁਝ ਇਸਰਾਏਲੀ ਪਰਿਵਾਰਾਂ ਨੇ ਪਸਾਹ ਦੀਆਂ ਹਿਦਾਇਤਾਂ ਵੱਲ ਥੋੜ੍ਹਾ ਜਿਹਾ ਹੀ ਧਿਆਨ ਦਿੱਤਾ ਹੁੰਦਾ? ਕੂਚ 12:28 ਕਹਿੰਦਾ ਹੈ: “ਇਸਰਾਏਲੀਆਂ ਨੇ ਜਾਕੇ ਓਵੇਂ ਹੀ ਕੀਤਾ। ਜਿਵੇਂ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਹੁਕਮ ਦਿੱਤਾ ਸੀ ਤਿਵੇਂ ਹੀ ਕੀਤਾ।” ਈਸ਼ਵਰੀ ਹਿਦਾਇਤਾਂ ਦੀ ਪਾਲਣਾ ਕਰਨ ਦਾ ਅਰਥ ਇਸਰਾਏਲ ਦੇ ਜੇਠਿਆਂ ਲਈ ਬਚਾਉ ਸਾਬਤ ਹੋਇਆ। ਮਹਾਂ-ਸੰਮੇਲਨ ਦੇ ਕਾਰਜਕ੍ਰਮ ਦੇ ਹਰੇਕ ਹਿੱਸੇ ਵਿਚ ਸਾਡੀ ਉਤਸੁਕ ਦਿਲਚਸਪੀ ਅਤੇ ਇਕਾਗਰਤਾ ਸਾਡੀ ਹੁਣ ਦੀ ਅਧਿਆਤਮਿਕ ਦਸ਼ਾ ਨਾਲੇ ਸਾਡੀਆਂ ਭਵਿੱਖਤ ਸੰਭਾਵਨਾਵਾਂ ਨਾਲ ਸੰਬੰਧ ਰੱਖਦੇ ਹਨ। ਮਹਾਂ-ਸੰਮੇਲਨਾਂ ਤੇ ਸਾਨੂੰ ਯਹੋਵਾਹ ਦੇ ਤੌਰ-ਤਰੀਕੇ ਸਿਖਾਏ ਜਾਂਦੇ ਹਨ ਅਤੇ ਸਾਨੂੰ ਇਕ ਜਾਨ-ਬਚਾਊ ਕੰਮ ਸੰਪੰਨ ਕਰਨ ਲਈ ਹਿਦਾਇਤਾਂ ਦਿੱਤੀਆਂ ਜਾਂਦੀਆਂ ਹਨ। (1 ਤਿਮੋ. 4:16) ਕਲਪਨਾ ਕਰੋ ਕਿ ਤੁਸੀਂ ਇਕ ਤੂਫ਼ਾਨ-ਗ੍ਰਸਤ ਸਮੁੰਦਰ ਵਿਚ ਇਕ ਜਹਾਜ਼ ਹੋ। ਯਹੋਵਾਹ ਦੇ ਵਾਅਦੇ ਆਸ ਦਾ ਠੋਸ ਲੰਗਰ ਹਨ। ਜੇਕਰ ਇਕ ਵਿਅਕਤੀ ਮਸੀਹੀ ਕਾਰਜਕ੍ਰਮਾਂ ਵਿਚ ਬੇਧਿਆਨਾ ਹੈ ਅਤੇ ਆਪਣੇ ਮਨ ਨੂੰ ਵਿਚਰਨ ਦੀ ਇਜਾਜ਼ਤ ਦਿੰਦਾ ਹੈ, ਤਾਂ ਕੀ ਹੋ ਸਕਦਾ ਹੈ? ਉਹ ਸ਼ਾਇਦ ਸਲਾਹ ਅਤੇ ਹਿਦਾਇਤ ਦੇ ਅਤਿ-ਮਹੱਤਵਪੂਰਣ ਨੁਕਤਿਆਂ ਨੂੰ ਚੂਕ ਸਕਦਾ ਹੈ ਜੋ ਉਸ ਨੂੰ ਅਧਿਆਤਮਿਕ ਬਰਬਾਦੀ ਦੇ ਨੁਕਸਾਨ ਤੋਂ ਬਚਾ ਸਕਦੇ ਹਨ।—ਇਬ. 2:1; 6:19.
9 ਸੰਸਾਰ ਦੇ ਅਨੇਕ ਹਿੱਸਿਆਂ ਵਿਚ, ਸਾਡੇ ਭਰਾ ਸਭਾਵਾਂ ਵਿਚ ਹਾਜ਼ਰ ਹੋਣ ਲਈ ਕਾਫ਼ੀ ਸਰੀਰਕ ਜਤਨ ਕਰਦੇ ਹਨ। ਮਹਾਂ-ਸੰਮੇਲਨਾਂ ਵਿਚ ਉਨ੍ਹਾਂ ਦੇ ਲੀਨ ਧਿਆਨ ਨੂੰ ਦੇਖਣਾ ਕਮਾਲ ਦੀ ਗੱਲ ਹੈ। ਪਰੰਤੂ, ਕੁਝ ਸਥਾਨਾਂ ਵਿਚ ਵਿਅਕਤੀਆਂ ਨੇ ਸੈਸ਼ਨਾਂ ਦੇ ਦੌਰਾਨ ਮਹਾਂ-ਸੰਮੇਲਨ ਮੈਦਾਨਾਂ ਵਿਚ ਘੁੰਮਦਿਆਂ-ਫਿਰਦਿਆਂ ਦੂਜਿਆਂ ਦਾ ਧਿਆਨ ਹਟਾਇਆ ਹੈ। ਦੂਜੇ ਪਿਛੇਤੀ ਆਉਂਦੇ ਹਨ। ਪਿਛਲਿਆਂ ਕੁਝ ਮਹਾਂ-ਸੰਮੇਲਨਾਂ ਵਿਖੇ, ਲਾਂਘਿਆਂ ਵਿਚ ਅਤੇ ਸੀਟਾਂ ਦੇ ਪਿਛਲੇ ਪਾਸੇ ਇਲਾਕਿਆਂ ਵਿਚ ਇੰਨੇ ਘੁੰਮਦੇ-ਫਿਰਦੇ ਵਿਅਕਤੀਆਂ ਦੇ ਕਾਰਨ, ਕਾਰਜਕ੍ਰਮ ਦੇ ਪਹਿਲੇ ਕੁਝ ਮਿੰਟਾਂ ਨੂੰ ਸੁਣਨਾ ਮੁਸ਼ਕਲ ਸਾਬਤ ਹੋਇਆ ਸੀ। ਆਮ ਤੌਰ ਤੇ ਇਹ ਕਾਰਜ-ਨਿਯੁਕਤੀਆਂ ਅਦਾ ਕਰਦੇ ਭਰਾ ਜਾਂ ਆਪਣੇ ਛੋਟੇ ਬੱਚਿਆਂ ਦੀਆਂ ਜ਼ਰੂਰਤਾਂ ਨੂੰ ਪੂਰਿਆਂ ਕਰ ਰਹੀਆਂ ਮਾਵਾਂ ਨਹੀਂ ਹੁੰਦੀਆਂ ਹਨ। ਬਾਹਲਾ ਵਿਘਨ ਉਨ੍ਹਾਂ ਵੱਲੋਂ ਹੁੰਦਾ ਹੈ ਜੋ ਕੇਵਲ ਟਹਿਲ ਰਹੇ ਅਤੇ ਗੱਪਸ਼ੱਪ ਹੀ ਮਾਰ ਰਹੇ ਹੁੰਦੇ ਹਨ। ਇਸ ਸਾਲ ਸੇਵਾਦਾਰ ਵਿਭਾਗ ਇਸ ਸਮੱਸਿਆ ਨੂੰ ਜ਼ਿਆਦਾ ਧਿਆਨ ਦੇਵੇਗਾ, ਅਤੇ ਉਮੀਦ ਰੱਖੀ ਜਾਂਦੀ ਹੈ ਕਿ ਸਭ ਵਿਅਕਤੀ ਸੀਟਾਂ ਤੇ ਬੈਠੇ ਹੋਏ ਹੋਣਗੇ ਜਦੋਂ ਸਭਾਪਤੀ ਸਾਨੂੰ ਇਹ ਕਰਨ ਲਈ ਸੱਦਾ ਦਿੰਦਾ ਹੈ। ਇਸ ਸੰਬੰਧ ਵਿਚ ਤੁਹਾਡੇ ਸਹਿਯੋਗ ਦੀ ਬਹੁਤ ਕਦਰ ਪਾਈ ਜਾਵੇਗੀ।
10 ਮਹਾਂ-ਸੰਮੇਲਨ ਕਾਰਜਕ੍ਰਮ ਵੱਲ ਅਧਿਕ ਧਿਆਨ ਦੇਣ ਵਿਚ ਅਤੇ ਜੋ ਪੇਸ਼ ਕੀਤਾ ਜਾਂਦਾ ਹੈ ਉਸ ਨੂੰ ਯਾਦ ਰੱਖਣ ਵਿਚ ਕਿਹੜੀਆਂ ਵਿਵਹਾਰਕ ਸੁਝਾਵਾਂ ਸਾਡੀ ਮਦਦ ਕਰਨਗੀਆਂ? ਜੋ ਪੂਰਬਲੇ ਸਾਲਾਂ ਵਿਚ ਕਿਹਾ ਗਿਆ ਹੈ ਉਸ ਨੂੰ ਦੁਹਰਾਉਣਾ ਉਚਿਤ ਹੈ: (ੳ) ਮਹਾਂ-ਸੰਮੇਲਨ ਦੇ ਸ਼ਹਿਰ ਨੂੰ ਜਾਣ ਦੇ ਮੁੱਖ ਕਾਰਨ ਉੱਤੇ ਧਿਆਨ ਇਕਾਗਰ ਕਰੋ। ਦਿਲਪਰਚਾਵੇ ਵਿਚ ਰੁੱਝਣ ਲਈ ਨਹੀਂ, ਪਰੰਤੂ ਕੰਨ ਧਰਨ ਅਤੇ ਸਿੱਖਣ ਲਈ। (ਬਿਵ. 31:12) ਹਰ ਰਾਤ ਚੋਖਾ ਆਰਾਮ ਲੈਣ ਦਾ ਜਤਨ ਕਰੋ। ਜੇਕਰ ਤੁਸੀਂ ਮਹਾਂ-ਸੰਮੇਲਨ ਤੇ ਬਹੁਤ ਥੱਕੇ ਹੋਏ ਆਉਂਦੇ ਹੋ, ਤਾਂ ਇਕਾਗਰਤਾ ਮੁਸ਼ਕਲ ਹੋਵੇਗੀ। (ਅ) ਕਾਰਜਕ੍ਰਮ ਆਰੰਭ ਹੋਣ ਤੋਂ ਪਹਿਲਾਂ ਹੀ ਇਕ ਸੀਟ ਨੂੰ ਲੱਭ ਕੇ ਬੈਠਣ ਲਈ ਆਪਣੇ ਵਾਸਤੇ ਚੋਖਾ ਸਮਾਂ ਕੱਢੋ। ਆਖ਼ਰੀ ਘੜੀ ਸੀਟਾਂ ਵੱਲ ਹਫੜਾ-ਦਫੜੀ ਨਾਲ ਜਾਣ ਦਾ ਨਤੀਜਾ ਅਕਸਰ ਤੁਹਾਡੇ ਵੱਲੋਂ ਕੁਝ-ਕੁ ਆਰੰਭਕ ਹਿੱਸੇ ਨੂੰ ਚੂਕ ਜਾਣਾ ਹੋਵੇਗਾ। (ੲ) ਮੁੱਖ ਨੁਕਤਿਆਂ ਬਾਰੇ ਸੰਖਿਪਤ ਨੋਟ ਲਿਖੋ। ਅਤਿਅਧਿਕ ਨੋਟ-ਲਿਖਣਾ ਅੱਛੀ ਤਰ੍ਹਾਂ ਨਾਲ ਕੰਨ ਧਰਨ ਦੇ ਪ੍ਰਤੀ ਇਕ ਰੁਕਾਵਟ ਬਣ ਸਕਦਾ ਹੈ। ਲਿਖਦੇ ਸਮੇਂ, ਆਪਣੇ ਨੋਟਾਂ ਉੱਤੇ ਧਿਆਨ ਨੂੰ ਇਕਾਗਰ ਕਰਨ ਦੇ ਕਾਰਨ, ਇਸ ਗੱਲ ਨੂੰ ਨਿਸ਼ਚਿਤ ਕਰੋ ਕਿ ਤੁਸੀਂ ਦੂਜੇ ਨੁਕਤਿਆਂ ਨੂੰ ਨਾ ਚੂਕ ਜਾਓ। (ਸ) ਜਦੋਂ ਮਹਾਂ-ਸੰਮੇਲਨ ਦੇ ਇਕ ਹਿੱਸੇ ਨੂੰ ਆਰੰਭ ਕੀਤਾ ਜਾਂਦਾ ਹੈ, ਤਾਂ ਉਸ ਨੂੰ ਉਤਸੁਕ ਪੂਰਵਅਨੁਮਾਨ ਨਾਲ ਵਿਚਾਰੋ। ਖ਼ੁਦ ਨੂੰ ਪੁੱਛੋ: ‘ਮੈਂ ਇਸ ਹਿੱਸੇ ਤੋਂ ਕੀ ਸੰਗ੍ਰਹਿ ਕਰ ਸਕਦਾ ਹਾਂ ਜੋ ਯਹੋਵਾਹ ਲਈ ਮੇਰੀ ਕਦਰਦਾਨੀ ਅਤੇ ਪ੍ਰੇਮ ਨੂੰ ਵਧਾਵੇਗਾ? ਇਹ ਜਾਣਕਾਰੀ ਨਵੇਂ ਵਿਅਕਤਿੱਤਵ ਨੂੰ ਹੋਰ ਪੂਰੀ ਤਰ੍ਹਾਂ ਨਾਲ ਪ੍ਰਗਟ ਕਰਨ ਵਿਚ ਮੇਰੀ ਮਦਦ ਕਿਵੇਂ ਕਰ ਸਕਦੀ ਹੈ? ਇਹ ਮੇਰੀ ਸੇਵਕਾਈ ਨੂੰ ਬਿਹਤਰ ਕਰਨ ਵਿਚ ਕਿਵੇਂ ਮੇਰੀ ਮਦਦ ਕਰੇਗੀ?
11 ਆਚਰਣ ਜੋ ਸਾਡੀ ਸੇਵਕਾਈ ਨੂੰ ਸ਼ਿੰਗਾਰਦਾ ਹੈ: ਪੌਲੁਸ ਨੇ ਤੀਤੁਸ ਨੂੰ ਖ਼ੁਦ “ਸ਼ੁਭ ਕਰਮਾਂ ਦਾ ਨਮੂਨਾ” ਬਣ ਕੇ ਵਿਖਾਉਣ ਲਈ ਹੌਸਲਾ ਦਿੱਤਾ ਸੀ। ਆਪਣੀ ਸਿੱਖਿਆ ਦੇਣ ਵਿਚ ਸੁਚੱਮਤਾਈ ਨੂੰ ਪ੍ਰਦਰਸ਼ਿਤ ਕਰ ਕੇ, ਤੀਤੁਸ ਦੂਜਿਆਂ ਨੂੰ “ਸਾਰੀਆਂ ਗੱਲਾਂ ਵਿੱਚ ਸਾਡੇ ਮੁਕਤੀ ਦਾਤਾ ਪਰਮੇਸ਼ੁਰ ਦੀ ਸਿੱਖਿਆ ਨੂੰ ਸਿੰਗਾਰਨ” ਦੀ ਮਦਦ ਕਰਦਾ। (ਤੀਤੁ. 2:7, 10) ਹਰ ਸਾਲ, ਸਾਨੂੰ ਦਿਆਲੂ ਯਾਦ-ਦਹਾਨੀਆਂ ਮਿਲਦੀਆਂ ਹਨ ਕਿ ਮਹਾਂ-ਸੰਮੇਲਨ ਨੂੰ ਆਉਂਦਿਆਂ ਜਾਂਦਿਆਂ, ਨਾਲੇ ਜਦੋਂ ਅਸੀਂ ਹੋਟਲਾਂ ਅਤੇ ਰੈਸਤੋਰਾਂ ਅਤੇ ਠੀਕ ਮਹਾਂ-ਸੰਮੇਲਨ ਵਿਖੇ ਹੁੰਦੇ ਹਾਂ, ਈਸ਼ਵਰੀ ਆਚਰਣ ਕਿਉਂ ਇੰਨਾ ਮਹੱਤਵਪੂਰਣ ਹੈ। ਪਿਛਲੇ ਸਾਲ ਅਸੀਂ ਫਿਰ ਤੋਂ ਦਿਲ ਨੂੰ ਨਿੱਘਾ ਕਰਨ ਵਾਲੀਆਂ ਟਿੱਪਣੀਆਂ ਸੁਣੀਆਂ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦੇ ਹਾਂ।
12 ਇਕ ਹੋਟਲ ਦੇ ਮੈਨੇਜਰ ਨੇ ਬਿਆਨ ਕੀਤਾ: “ਗਵਾਹਾਂ ਨੂੰ ਠਹਿਰਾਉਣਾ ਹਮੇਸ਼ਾ ਇਕ ਪ੍ਰਸੰਨਤਾ ਦੀ ਗੱਲ ਹੁੰਦੀ ਹੈ ਕਿਉਂਕਿ ਉਹ ਧੀਰਜਵਾਨ, ਸਹਿਯੋਗੀ ਹੁੰਦੇ ਹਨ, ਅਤੇ ਉਹ ਆਪਣਿਆਂ ਬੱਚਿਆਂ ਦੀ ਨਜ਼ਦੀਕੀ ਨਿਗਰਾਨੀ ਕਰਦੇ ਹਨ।” ਇਕ ਹੋਟਲ ਦੇ ਡੈੱਸਕ ਕਲਰਕ ਨੇ ਕਿਹਾ ਕਿ ਉਸ ਦਾ ਕੰਮ “ਇੰਨਾ ਜ਼ਿਆਦਾ ਸੌਖਾ ਬਣ ਜਾਂਦਾ ਹੈ ਜਦੋਂ ਗਵਾਹ ਹੋਟਲ ਵਿਚ ਪ੍ਰਵੇਸ਼ ਜਾਂ ਰੁਖ਼ਸਤ ਹੁੰਦੇ ਹਨ, ਕਿਉਂਕਿ, ਕਤਾਰ ਵਿਚ ਖੜ੍ਹੇ ਉਡੀਕ ਕਰਨੀ ਪੈਣ ਦੇ ਬਾਵਜੂਦ ਵੀ, ਉਹ ਹਮੇਸ਼ਾ ਸਾਊ, ਧੀਰਜਵਾਨ, ਅਤੇ ਸਮਝਦਾਰ ਹੁੰਦੇ ਹਨ।” ਨਿਊ ਇੰਗਲੈਂਡ ਵਿਖੇ ਇਕ ਔਰਤ ਉਸ ਹੀ ਮੋਟਲ ਵਿਚ ਰਹਿ ਰਹੇ ਨੌਜਵਾਨ ਗਵਾਹਾਂ ਦੇ ਆਚਰਣ ਤੋਂ ਇੰਨੀ ਪ੍ਰਭਾਵਿਤ ਹੋਈ ਕਿ ਉਸ ਨੇ ਸਾਡੇ ਸੰਗਠਨ ਬਾਰੇ ਸਾਹਿੱਤ ਦੀ ਦਰਖ਼ਾਸਤ ਕੀਤੀ।
13 ਦੂਜੇ ਹੱਥ, ਖ਼ਾਸ ਖੇਤਰਾਂ ਵਿਚ ਸੁਧਾਰ ਦੀ ਗੁੰਜਾਇਸ਼ ਹੈ। ਅਸੀਂ ਤੁਹਾਡੇ ਨਾਲ ਕੁਝ ਟਿੱਪਣੀਆਂ ਨੂੰ ਸਾਂਝਿਆਂ ਕਰਨਾ ਚਾਹੁੰਦੇ ਹਾਂ ਜੋ ਸੋਸਾਇਟੀ ਨੂੰ ਭੇਜੀਆਂ ਗਈਆਂ ਹਨ। ਇਕ ਸਫ਼ਰੀ ਨਿਗਾਹਬਾਨ ਨੇ ਰਿਪੋਰਟ ਕੀਤਾ ਕਿ ਯਹੋਵਾਹ ਦੇ ਗਵਾਹਾਂ ਦੇ ਬੱਚਿਆਂ ਨੂੰ ਹੋਟਲਾਂ ਵਿਖੇ ਵਧੇਰੀ ਨਿਗਰਾਨੀ ਦੀ ਜ਼ਰੂਰਤ ਹੈ। ਕੁਝ ਬੱਚਿਆਂ ਨੂੰ ਪ੍ਰਵੇਸ਼-ਮਾਰਗਾਂ ਵਿਚ ਦੌੜਦਿਆਂ, ਐਲੀਵੇਟਰਾਂ ਵਿਚ ਉੱਪਰ ਥੱਲੇ ਜਾਂਦਿਆਂ, ਲਾਬੀ ਦੇ ਆਲੇ-ਦੁਆਲੇ ਸ਼ੋਰ ਪਾਉਂਦਿਆਂ ਦੇਖਿਆ ਗਿਆ ਹੈ, ਜਿਸ ਕਾਰਨ ਦੂਜੇ ਮਹਿਮਾਨਾਂ ਦੀ ਨੀਂਦ ਖ਼ਰਾਬ ਹੁੰਦੀ ਹੈ। ਸਾਨੂੰ ਆਪਣੇ ਬੱਚਿਆਂ ਨੂੰ ਇਹ ਸਮਝਣ ਵਿਚ ਸਿਖਲਾਈ ਦੇਣੀ ਚਾਹੀਦੀ ਹੈ ਕਿ ਮਸੀਹੀ ਆਚਰਣ ਖ਼ਾਸ ਸਮੇਂ ਦੀਆਂ ਅਵਧੀਆਂ ਤਕ ਹੀ ਸੀਮਿਤ ਨਹੀਂ ਹੁੰਦਾ ਹੈ। ਇਸ ਦੀ ਸੀਮਾ ਉਦੋਂ ਸਮਾਪਤ ਨਹੀਂ ਹੋ ਜਾਂਦੀ ਹੈ ਜਦੋਂ ਅਸੀਂ ਮਹਾਂ-ਸੰਮੇਲਨ ਸਹੂਲਤ ਤੋਂ ਬਾਹਰ ਨਿਕਲਦੇ ਹਾਂ। ਇਸ ਨੂੰ ਪ੍ਰਤਿ ਦਿਨ 24 ਘੰਟੇ ਕਾਇਮ ਰੱਖਣਾ ਚਾਹੀਦਾ ਹੈ। ਹੋਟਲ, ਰੈਸਤੋਰਾਂ, ਅਤੇ ਸੜਕਾਂ ਤੇ ਸਾਡਾ ਆਚਰਣ ਉੱਨਾ ਹੀ ਸਨਮਾਨਯੋਗ ਹੋਣਾ ਚਾਹੀਦਾ ਹੈ ਜਿੰਨਾ ਉਦੋਂ ਜਦੋਂ ਅਸੀਂ ਆਪਣੇ ਭਰਾਵਾਂ ਦੇ ਨਾਲ ਬੈਠੇ ਹੋਏ ਸੈਸ਼ਨਾਂ ਦੇ ਦੌਰਾਨ ਯਹੋਵਾਹ ਦੁਆਰਾ ਸਿਖਾਏ ਜਾਂਦੇ ਹਨ।—ਯਸਾ. 54:13; 1 ਪਤ. 2:12.
14 ਕਿਉਂਜੋ ਸਾਡਿਆਂ ਮਹਾਂ-ਸੰਮੇਲਨਾਂ ਤੇ ਭੋਜਨ ਸੇਵਾ ਕਾਫ਼ੀ ਹੱਦ ਤਕ ਘਟਾਈ ਜਾ ਚੁੱਕੀ ਹੈ, ਸਹੂਲਤ ਨੂੰ ਕਿਰਾਏ ਤੇ ਲੈਣ ਲਈ ਅਤੇ ਵਿਵਿਧ ਮਾਮਲਿਆਂ ਦੀ ਦੇਖ-ਭਾਲ ਕਰਨ ਦੇ ਵੱਡੇ ਖ਼ਰਚ ਚੁੱਕਣ ਲਈ ਸਾਡੇ ਵੱਲੋਂ ਸਵੈ-ਇੱਛਿਤ ਚੰਦਿਆਂ ਦੀ ਅੱਗੇ ਨਾਲੋਂ ਜ਼ਿਆਦਾ ਜ਼ਰੂਰਤ ਹੈ। ਇਕ ਕਿਸ਼ੋਰ ਬੱਚਿਆਂ ਵਾਲੀ ਮਾਂ ਹੱਥ ਵਿਚ ਥੋੜ੍ਹੇ ਹੀ ਪੈਸਿਆਂ ਨਾਲ ਮਹਾਂ-ਸੰਮੇਲਨ ਤੇ ਆਈ। ਪਰੰਤੂ, ਉਸ ਅਤੇ ਉਸ ਦੇ ਬੱਚਿਆਂ ਨੇ ਫਿਰ ਵੀ ਇਕ ਛੋਟੇ ਜਿਹੇ ਚੰਦੇ ਨਾਲ ਮਦਦ ਕੀਤੀ। ਹਰੇਕ ਜੋ ਵੀ ਇਸ ਦੇ ਸੰਬੰਧ ਵਿਚ ਕਰਨ ਦਾ ਨਿਰਣਾ ਬਣਾਉਂਦਾ ਹੈ ਉਹ ਉਸ ਦਾ ਨਿੱਜੀ ਮਾਮਲਾ ਹੈ, ਪਰੰਤੂ ਅਸੀਂ ਜਾਣਦੇ ਹਾਂ ਕਿ ਤੁਸੀਂ ਅਜਿਹੀਆਂ ਯਾਦ-ਦਹਾਨੀਆਂ ਦੀ ਕਦਰ ਕਰਦੇ ਹੋ।—ਰਸੂ. 20:35; 2 ਕੁਰਿੰ. 9:7.
15 ਸਾਡੇ ਪਹਿਰਾਵੇ ਦੁਆਰਾ ਪਛਾਣੇ ਜਾਂਦੇ: ਸਾਡਾ ਪਹਿਰਾਵਾ ਸਾਡੇ ਬਾਰੇ ਅਤੇ ਦੂਜਿਆਂ ਦੇ ਪ੍ਰਤੀ ਸਾਡੀਆਂ ਭਾਵਨਾਵਾਂ ਦੇ ਬਾਰੇ ਕਾਫ਼ੀ ਕੁਝ ਪ੍ਰਗਟ ਕਰਦਾ ਹੈ। ਜ਼ਿਆਦਾਤਰ ਕਿਸ਼ੋਰ ਅਤੇ ਅਨੇਕ ਬਾਲਗ, ਸਕੂਲ ਜਾਂ ਉਨ੍ਹਾਂ ਦੇ ਰੁਜ਼ਗਾਰ ਦੇ ਸਥਾਨ ਵਿਖੇ ਪਹਿਰਾਵੇ ਦੀਆਂ ਫ਼ੈਸ਼ਨਦਾਰ, ਬੇਢੰਗੀਆਂ ਸ਼ੈਲੀਆਂ ਦੇ ਨਾਲ ਘੇਰੇ ਹੋਏ ਹਨ। ਹਰ ਸਾਲ ਪਹਿਰਾਵੇ ਦੀਆਂ ਸ਼ੈਲੀਆਂ ਹੋਰ ਇੰਤਹਾਈ, ਇੱਥੋਂ ਤਕ ਕਿ ਸਨਸਨੀਖੇਜ਼ ਬਣ ਜਾਂਦੀਆਂ ਹਨ। ਜੇਕਰ ਅਸੀਂ ਸਾਵਧਾਨ ਨਹੀਂ ਰਹਿੰਦੇ ਹਾਂ, ਤਾਂ ਅਸੀਂ ਸੌਖਿਆਂ ਹੀ ਦੁਨਿਆਵੀ ਹਮਸਰਾਂ ਦੁਆਰਾ ਉਨ੍ਹਾਂ ਦੇ ਵਾਂਗ ਪਹਿਨਣ ਵਿਚ ਪ੍ਰਭਾਵਿਤ ਹੋ ਸਕਦੇ ਹਾਂ। ਉਪਾਸਨਾ ਦੀਆਂ ਸਭਾਵਾਂ ਤੇ ਕਈ ਸ਼ੈਲੀਆਂ ਪਹਿਨਣੀਆਂ ਅਨੁਚਿਤ ਹਨ। ਪਿਛਲੇ ਸਾਲ ਦੇ ਇਕ ਮਹਾਂ-ਸੰਮੇਲਨ ਤੋਂ ਬਾਅਦ ਇਕ ਪਹੁੰਚੀ ਚਿੱਠੀ ਨੇ ਕਾਰਜਕ੍ਰਮ ਲਈ ਕਦਰਦਾਨੀ ਪ੍ਰਗਟ ਕੀਤੀ ਪਰ ਅੱਗੇ ਕਿਹਾ: “ਮੈਂ ਹੈਰਾਨ ਹੋਇਆ ਕਿ ਉੱਥੇ ਇੰਨੀਆਂ ਨਿੱਕੀਆਂ, ਨੀਵੇਂ ਗਲਿਆਂ, ਅਤੇ ਉੱਚੇ ਚੀਰਾਂ ਵਾਲੀਆਂ ਕਮੀਜ਼ਾਂ ਪਹਿਨੀਆਂ ਹੋਈਆਂ ਅਨੇਕ ਜਵਾਨ ਲੜਕੀਆਂ ਕਿਉਂ ਸਨ।” ਨਿਰਸੰਦੇਹ ਅਸੀਂ ਸਾਰੇ ਉਸ ਢੰਗ ਨਾਲ ਪਹਿਰਾਏ ਜਾਣਾ ਚਾਹੁੰਦੇ ਹਾਂ ਜੋ ਮਸੀਹੀ ਸੇਵਕਾਂ ਨੂੰ ਦੋਵੇਂ ਮਹਾਂ-ਸੰਮੇਲਨਾਂ ਅਤੇ ਕਾਰਜਕ੍ਰਮ ਤੋਂ ਬਾਅਦ ਸੰਗਤ ਕਰਨ ਦੇ ਸਮੇਂ ਢੁਕਦਾ ਹੈ। ਸਾਡੇ ਲਈ ਰਸੂਲ ਪੌਲੁਸ ਵੱਲੋਂ “ਲਾਜ ਅਤੇ ਸੰਜਮ ਸਹਿਤ ਆਪਣੇ ਆਪ ਨੂੰ ਸੁਹਾਉਣੀ ਪੁਸ਼ਾਕੀ ਨਾਲ” ਸੁਆਰਨ ਦੀ ਸਲਾਹ ਉੱਤੇ ਗੌਰ ਕਰਨਾ ਹਮੇਸ਼ਾ ਲਾਭਦਾਇਕ ਹੋਵੇਗਾ।—1 ਤਿਮੋ. 2:9.
16 ਇਹ ਕਿਸ ਨੂੰ ਨਿਰਧਾਰਿਤ ਕਰਨਾ ਚਾਹੀਦਾ ਹੈ ਕਿ ਸੰਜਮੀ, ਅਰਥਾਤ “ਸੁਹਾਉਣੀ” ਪੁਸ਼ਾਕ ਕੀ ਹੈ? ਸੰਜਮੀ ਹੋਣ ਦਾ ਅਰਥ ਹੈ “ਨਾ ਉਘੜਵਾਂ, ਨਾ ਹੀ ਖ਼ੁਦਨੁਮਾਇਸ਼ੀ।” ਸ਼ਬਦ-ਕੋਸ਼ ਸੰਜਮੀ ਨੂੰ “ਅਣ-ਆਡੰਬਰੀ” ਵੀ ਪਰਿਭਾਸ਼ਿਤ ਕਰਦਾ ਹੈ। ਨਾ ਸੋਸਾਇਟੀ ਅਤੇ ਨਾ ਹੀ ਬਜ਼ੁਰਗਾਂ ਨੇ ਪਹਿਰਾਵੇ ਜਾਂ ਸ਼ਿੰਗਾਰਨ ਦੇ ਅਸੂਲਾਂ ਨੂੰ ਸਥਾਪਿਤ ਕਰਨਾ ਹੈ। ਫਿਰ ਵੀ, ਕੀ ਇਕ ਮਸੀਹੀ ਲਈ ਇਹ ਸਪੱਸ਼ਟ ਨਹੀਂ ਹੋਣਾ ਚਾਹੀਦਾ ਹੈ ਕਿ ਪਹਿਰਾਵੇ ਦੀਆਂ ਕਿਹੜੀਆਂ ਸ਼ੈਲੀਆਂ ਨਿਸ਼ਚੇ ਹੀ ਸੰਜਮੀ ਜਾਂ ਸਤਿਕਾਰਯੋਗ ਨਹੀਂ ਹਨ? (ਤੁਲਨਾ ਕਰੋ ਫ਼ਿਲਿੱਪੀਆਂ 1:10.) ਸਾਡੇ ਸ਼ਿੰਗਾਰਨ ਅਤੇ ਪਹਿਰਾਵੇ ਨੂੰ ਨਾਜਾਇਜ਼ ਧਿਆਨ ਨਹੀਂ ਖਿੱਚਣਾ ਚਾਹੀਦਾ ਹੈ। ਸਾਨੂੰ ਦਿੱਖ ਵਿਚ ਮਨਮੋਹਕ, ਨਾ ਕਿ ਦੁਨਿਆਵੀ ਜਾਂ ਅਪਮਾਨਜਨਕ ਹੋਣਾ ਚਾਹੀਦਾ ਹੈ। ਖ਼ੁਸ਼ ਖ਼ਬਰੀ ਦੇ ਸੇਵਕਾਂ ਵਜੋਂ, ਸਾਡਾ ਉਚਿਤ ਤੌਰ ਤੇ ਪਹਿਰਾਏ ਅਤੇ ਸ਼ਿੰਗਾਰੇ ਹੋਣਾ ਯਹੋਵਾਹ ਨੂੰ ਸਨਮਾਨ ਲਿਆਉਂਦਾ ਹੈ ਅਤੇ ਸੰਗਠਨ ਦੇ ਪ੍ਰਤੀ ਅੱਛਾ ਪ੍ਰਭਾਵ ਛੱਡਦਾ ਹੈ। ਉਸ ਸਮੇਂ ਦੇ ਦੌਰਾਨ ਜਦੋਂ ਅਸੀਂ ਜ਼ਿਲ੍ਹਾ ਮਹਾਂ-ਸੰਮੇਲਨ ਸ਼ਹਿਰ ਵਿਚ ਹੁੰਦੇ ਹਾਂ ਸਾਡੀ ਦਿੱਖ ਅਤੇ ਸਾਡਾ ਪਹਿਰਾਵਾ ਉਸ ਦੇ ਅਨੁਸਾਰ ਹੋਣਾ ਚਾਹੀਦਾ ਹੈ ਜੋ ਅਸੀਂ ਰਾਜ ਗ੍ਰਹਿ ਦੀਆਂ ਸਭਾਵਾਂ ਤੇ ਹਾਜ਼ਰ ਹੁੰਦਿਆਂ ਆਮ ਤੌਰ ਤੇ ਪਹਿਨਦੇ ਹਾਂ। ਇਸ ਲਈ, ਮਾਤਾ-ਪਿਤਾ ਮਿਸਾਲ ਕਾਇਮ ਕਰਨਗੇ ਅਤੇ ਨਿਸ਼ਚਿਤ ਕਰਨਗੇ ਕਿ ਉਨ੍ਹਾਂ ਦੇ ਬੱਚੇ ਅਵਸਰ ਦੇ ਅਨੁਸਾਰ ਉਚਿਤ ਤਰ੍ਹਾਂ ਪਹਿਰਾਵਾ ਪਹਿਨਦੇ ਹਨ। ਬਜ਼ੁਰਗ ਇਕ ਅੱਛੀ ਮਿਸਾਲ ਕਾਇਮ ਕਰਨਾ ਚਾਹੁਣਗੇ ਅਤੇ ਦਿਆਲੂ ਚੌਕਸੀ ਪੇਸ਼ ਕਰਨ ਲਈ ਤਿਆਰ ਹੋਣਗੇ ਜਿਵੇਂ ਇਸ ਦੀ ਜ਼ਰੂਰਤ ਹੋਵੇ।
17 ਹੋਟਲ: ਪਹਿਲਾਂ ਹੀ ਅਸੀਂ ਉਨ੍ਹਾਂ ਹੋਟਲ ਅਮਲਾਂ ਨੂੰ ਉਤਕਥਿਤ ਕੀਤਾ ਜਿਨ੍ਹਾਂ ਨੇ ਕਿਹਾ ਸੀ ਕਿ ਉਹ ਪ੍ਰਭਾਵਿਤ ਹੋਏ ਸਨ ਕਿਉਂਕਿ ਭਰਾ ਧੀਰਜਵਾਨ, ਸਾਊ, ਅਤੇ ਸਹਿਯੋਗੀ ਸਨ। ਅਸੀਂ ਇਨ੍ਹਾਂ ਮਸੀਹੀ ਗੁਣਾਂ ਨੂੰ ਵਿਖਾਉਣਾ ਜਾਰੀ ਰੱਖਣਾ ਚਾਹੁੰਦੇ ਹਾਂ ਜੇਕਰ ਸਾਨੂੰ ਨਾਂ ਦਰਜ ਕਰਾਉਣ ਲਈ ਕਤਾਰ ਵਿਚ ਖੜ੍ਹ ਕੇ ਉਡੀਕ ਕਰਨੀ ਪਵੇ। ਅਸੀਂ ਉਨ੍ਹਾਂ ਹੋਟਲਾਂ ਦੀ ਕਦਰ ਕਰਦੇ ਹਾਂ ਜਿਨ੍ਹਾਂ ਨੇ ਇਕ ਮੁਨਾਸਬ ਕੀਮਤ ਤੇ ਸੋਸਾਇਟੀ ਨੂੰ ਕਮਰਿਆਂ ਦੇ ਪ੍ਰਬੰਧ ਕਰਨ ਵਿਚ ਸਹਿਯੋਗ ਦਿੱਤਾ ਹੈ। ਹਾਲਾਂਕਿ ਅਸੀਂ ਸਫ਼ਰ ਤੋਂ ਸ਼ਾਇਦ ਥੱਕੇ ਹੋਏ ਹੋਈਏ, ਸਾਨੂੰ ਹੋਟਲ ਕਰਮਚਾਰੀਆਂ ਨਾਲ ਦਿਆਲਗੀ ਨਾਲ ਵਰਤਾਉ ਕਰਨ ਨੂੰ ਯਾਦ ਰੱਖਣਾ ਚਾਹੀਦਾ ਹੈ। ਸਾਡਾ ਇੰਜ ਕਰਨਾ ਸ਼ਾਇਦ ਕੁਝ ਵਿਅਕਤੀਆਂ ਵੱਲੋਂ ਗੰਭੀਰਤਾ ਨਾਲ ਸੱਚਾਈ ਦੀ ਜਾਂਚ ਕਰਾਵੇ। ਇਸ ਤੋਂ ਇਲਾਵਾ, ਹੋਟਲ ਕਮਰਿਆਂ ਵਿਚ ਕੋਈ ਭੋਜਨ-ਪਕਾਈ ਨਹੀਂ ਕੀਤੀ ਜਾਣੀ ਚਾਹੀਦੀ ਹੈ ਜਦ ਤਾਈਂ ਇਜਾਜ਼ਤ ਨਾ ਹੋਵੇ।
18 ਵਿਡਿਓ ਕੈਮਰੇ, ਕੈਮਰੇ, ਅਤੇ ਟੇਪ ਰਿਕਾਰਡਰ: ਕੈਮਰੇ ਅਤੇ ਦੂਜੇ ਰਿਕਾਰਡਿੰਗ ਸਾਜ਼-ਸਾਮਾਨ ਨੂੰ ਵਰਤਣ ਦੀ ਇਜਾਜ਼ਤ ਹੈ, ਬਸ਼ਰਤੇ ਅਸੀਂ ਦੂਜੇ ਹਾਜ਼ਰ ਵਿਅਕਤੀਆਂ ਲਈ ਖ਼ਿਆਲ ਪ੍ਰਦਰਸ਼ਿਤ ਕਰੀਏ। ਜੇਕਰ ਅਸੀਂ ਸੈਸ਼ਨਾਂ ਦੇ ਦੌਰਾਨ ਤਸਵੀਰਾਂ ਲੈਂਦੇ ਘੁੰਮਦੇ ਫਿਰੀਏ, ਤਾਂ ਅਸੀਂ ਦੂਜਿਆਂ ਦਾ ਹੀ ਨਹੀਂ ਕੰਨ ਧਰਨ ਤੋਂ ਧਿਆਨ ਹਟਾਉਂਦੇ ਹਾਂ, ਪਰੰਤੂ ਅਸੀਂ ਖ਼ੁਦ ਵੀ ਕਾਰਜਕ੍ਰਮ ਦੇ ਕੁਝ ਹਿੱਸੇ ਨੂੰ ਚੂਕਾਂਗੇ। ਆਮ ਤੌਰ ਤੇ ਅਸੀਂ ਮਹਾਂ-ਸੰਮੇਲਨ ਤੋਂ ਭਾਸ਼ਣਕਾਰਾਂ ਨੂੰ ਨਜ਼ਦੀਕ ਧਿਆਨ ਦੇ ਕੇ ਅਤੇ ਸੰਜਮੀ ਨੋਟ ਲਿਖ ਕੇ ਜ਼ਿਆਦਾ ਲਾਭ ਹਾਸਲ ਕਰਦੇ ਹਾਂ। ਅਸੀਂ ਸ਼ਾਇਦ ਇਕ ਭੈਣ ਜਾਂ ਭਰਾ ਲਈ ਰਿਕਾਰਡ ਕਰਦੇ ਹੋਈਏ ਜੋ ਕਿ ਘਰ ਬੱਝੇ ਹੋਏ ਹਨ; ਪਰੰਤੂ, ਖ਼ੁਦ ਦੀ ਵਰਤੋਂ ਲਈ, ਅਸੀਂ ਸ਼ਾਇਦ ਘਰ ਵਾਪਸ ਪਹੁੰਚਦਿਆਂ ਇਹ ਪਾਈਏ ਕਿ ਕਈ ਘੰਟਿਆਂ ਦੇ ਕਾਰਜਕ੍ਰਮ ਨੂੰ ਟੇਪ ਕਰਨ ਤੋਂ ਬਾਅਦ, ਕਾਫ਼ੀ ਕੁਝ ਜੋ ਅਸੀਂ ਰਿਕਾਰਡ ਕੀਤਾ ਸੀ ਉਸ ਦਾ ਪੁਨਰ-ਵਿਚਾਰ ਕਰਨ ਲਈ ਸਾਡੇ ਕੋਲ ਸਮਾਂ ਨਹੀਂ ਹੋਵੇਗਾ। ਕਿਸੇ ਵੀ ਪ੍ਰਕਾਰ ਦੇ ਕੋਈ ਰਿਕਾਰਡਿੰਗ ਕਰਨ ਵਾਲੇ ਸਾਜ਼-ਸਾਮਾਨਾਂ ਨੂੰ ਬਿਜਲਈ ਜਾਂ ਸਾਉਂਡ ਪ੍ਰਣਾਲੀਆਂ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ ਹੈ, ਨਾ ਹੀ ਸਾਜ਼-ਸਾਮਾਨ ਨੂੰ ਲਾਂਘਿਆਂ, ਰਸਤਿਆਂ, ਜਾਂ ਦੂਜਿਆਂ ਦੀ ਦ੍ਰਿਸ਼ਟੀ ਨੂੰ ਰੋਕਣਾ ਚਾਹੀਦਾ ਹੈ।
19 ਸੀਟਾਂ ਦਾ ਪ੍ਰਬੰਧ: ਅਸੀਂ ਸੀਟਾਂ ਨੂੰ ਮੱਲਣ ਦੇ ਮਾਮਲੇ ਵਿਚ ਸੁਧਾਰ ਦੇਖੀ ਜਾਂਦੇ ਹਾਂ। ਪਿਛਲੇ ਸਾਲ, ਤੁਹਾਡੇ ਵਿੱਚੋਂ ਜ਼ਿਆਦਾ ਨੇ ਨਿਰਦੇਸ਼ਨਾਂ ਦੀ ਪੈਰਵੀ ਕੀਤੀ: ਸੀਟਾਂ ਕੇਵਲ ਤੁਹਾਡੇ ਨਜ਼ਦੀਕੀ ਪਰਿਵਾਰਕ ਸਦੱਸਾਂ ਅਤੇ ਉਨ੍ਹਾਂ ਲਈ ਹੀ ਮੱਲੀਆਂ ਜਾ ਸਕਦੀਆਂ ਹਨ ਜੋ ਤੁਹਾਡੇ ਨਜ਼ਦੀਕੀ ਸਮੂਹ ਵਿਚ ਤੁਹਾਡੇ ਨਾਲ ਸ਼ਾਇਦ ਸਫ਼ਰ ਕਰ ਰਹੇ ਹੋਣ। ਤੁਹਾਨੂੰ ਸ਼ਾਇਦ ਘੱਟ ਤਣਾਉ-ਭਰਪੂਰ ਜਾਪਿਆ ਹੋਵੇ ਕਿਉਂਕਿ ਕਾਫ਼ੀ ਵਿਅਕਤੀ ਇਨ੍ਹਾਂ ਸਪੱਸ਼ਟ ਨਿਰਦੇਸ਼ਨਾਂ ਦੀ ਪੈਰਵੀ ਕਰ ਰਹੇ ਸਨ। ਇਸ ਤੋਂ ਵੀ ਮਹੱਤਵਪੂਰਣ, ਤੁਹਾਡੀ ਪਾਲਣਾ ਯਹੋਵਾਹ ਅਤੇ ‘ਮਾਤਬਰ ਨੌਕਰ’ ਨੂੰ ਪ੍ਰਸੰਨ ਕਰਦੀ ਸੀ, ਜੋ ਅਧਿਆਤਮਿਕ ਭੋਜਨ ਪ੍ਰਦਾਨ ਕਰਦਾ ਹੈ।—ਮੱਤੀ 24:45.
20 ਵਧਦੀ ਮਾਤਰਾ ਵਿਚ ਸਾਡੇ ਅਜਿਹੇ ਭਰਾ ਹਨ ਜਿਨ੍ਹਾਂ ਦੀਆਂ ਖ਼ਾਸ ਸਿਹਤ ਸੰਬੰਧੀ ਜ਼ਰੂਰਤਾਂ ਹਨ ਅਤੇ ਜੋ ਫਿਰ ਵੀ ਮਹਾਂ-ਸੰਮੇਲਨਾਂ ਤੇ ਆਉਂਦੇ ਹਨ। ਕੁਝ ਪਹੀਏਦਾਰ ਕੁਰਸੀਆਂ ਵਿਚ ਆਉਂਦੇ ਹਨ ਅਤੇ ਉਨ੍ਹਾਂ ਨੂੰ ਪਰਿਵਾਰਕ ਸਦੱਸਾਂ ਦੁਆਰਾ ਦੇਖ-ਭਾਲ ਕੀਤੇ ਜਾਣ ਦੀ ਜ਼ਰੂਰਤ ਹੁੰਦੀ ਹੈ। ਦੂਜੇ ਉਨ੍ਹਾਂ ਚਿਰਕਾਲੀ ਰੋਗਾਂ ਜਿਵੇਂ ਕਿ ਦਿਲ ਦੀਆਂ ਕਸਰਾਂ ਜਾਂ ਦੌਰਿਆਂ ਦੇ ਕਾਰਨ ਵਿਭਿੰਨ ਦਵਾਈਆਂ ਲੈ ਰਹੇ ਹੁੰਦੇ ਹਨ। ਮਹਾਂ-ਸੰਮੇਲਨ ਤੇ ਇਨ੍ਹਾਂ ਪਿਆਰੇ ਭੈਣ-ਭਰਾਵਾਂ ਨੂੰ ਦੇਖਣਾ, ਜੋ ਅਧਿਆਤਮਿਕ ਭੋਜਨ ਦੇ ਕਿਸੇ ਵੀ ਹਿੱਸੇ ਨੂੰ ਨਾ ਚੂਕਣ ਤੋਂ ਦ੍ਰਿੜ੍ਹ ਹੁੰਦੇ ਹਨ, ਸਾਡੇ ਦਿਲਾਂ ਨੂੰ ਸੱਚ-ਮੁੱਚ ਹੀ ਨਿੱਘਾ ਕਰਦਾ ਹੈ। ਪਰੰਤੂ, ਸਮੇਂ ਸਮੇਂ ਤੇ ਮਹਾਂ-ਸੰਮੇਲਨ ਦੇ ਦੌਰਾਨ ਕੁਝ ਵਿਅਕਤੀਆਂ ਦੇ ਬੀਮਾਰ ਹੋ ਜਾਣ ਦੀ ਸਮੱਸਿਆ ਪੇਸ਼ ਰਹੀ ਹੈ, ਜਦੋਂ ਸਹਾਇਤਾ ਅਦਾ ਕਰਨ ਲਈ ਪਰਿਵਾਰ ਜਾਂ ਕਲੀਸਿਯਾ ਦੇ ਸਦੱਸ ਨਹੀਂ ਹਾਜ਼ਰ ਸਨ। ਕੁਝ ਖ਼ਾਸ ਮਾਮਲਿਆਂ ਵਿਚ ਮਹਾਂ-ਸੰਮੇਲਨ ਪ੍ਰਬੰਧ ਨੂੰ ਸੰਕਟਕਾਲੀਨ ਚਿਕਿਤਸਾ ਸੰਬੰਧੀ ਸੇਵਾ ਨੂੰ ਇਕ ਭੈਣ ਜਾਂ ਇਕ ਭਰਾ ਨੂੰ ਹਸਪਤਾਲ ਲਿਜਾਣ ਲਈ ਸੱਦਣਾ ਪਿਆ ਸੀ। ਚਿਰਕਾਲੀ ਬੀਮਾਰਾਂ ਦੀ ਦੇਖ-ਭਾਲ ਦੀ ਜ਼ਿੰਮੇਵਾਰੀ ਪ੍ਰਾਥਮਿਕ ਤੌਰ ਤੇ ਪਰਿਵਾਰਕ ਸਦੱਸਾਂ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਦੇ ਮੋਢਿਆਂ ਉੱਤੇ ਪੈਣੀ ਚਾਹੀਦੀ ਹੈ। ਮਹਾਂ-ਸੰਮੇਲਨ ਦਾ ਪ੍ਰਥਮ ਡਾਕਟਰੀ ਸਹਾਇਤਾ ਵਿਭਾਗ ਚਿਰਕਾਲੀ ਬੀਮਾਰਾਂ ਦੀ ਦੇਖ-ਭਾਲ ਕਰਨ ਦੀ ਸਥਿਤੀ ਵਿਚ ਨਹੀਂ ਹੈ। ਜੇਕਰ ਤੁਹਾਡੇ ਪਰਿਵਾਰ ਦੇ ਇਕ ਸਦੱਸ ਨੂੰ ਖ਼ਾਸ ਦੇਖ-ਭਾਲ ਦੀ ਜ਼ਰੂਰਤ ਹੈ, ਤਾਂ ਮਿਹਰਬਾਨੀ ਨਾਲ ਇਹ ਨਿਸ਼ਚਿਤ ਕਰੋ ਕਿ ਉਹ ਇਕੱਲਾ ਹੀ ਨਹੀਂ ਛੱਡਿਆ ਜਾਂਦਾ ਹੈ ਜੇਕਰ ਇਕ ਸੰਕਟ ਕਾਲ ਮਾਮਲਾ ਸ਼ਾਇਦ ਪੈਦਾ ਹੋ ਜਾਵੇ। ਇਸ ਤੋਂ ਇਲਾਵਾ, ਮਹਾਂ-ਸੰਮੇਲਨਾਂ ਤੇ ਉਨ੍ਹਾਂ ਨੂੰ ਠਹਿਰਾਉਣ ਲਈ ਖ਼ਾਸ ਕਮਰਿਆਂ ਦਾ ਕੋਈ ਇੰਤਜ਼ਾਮ ਨਹੀਂ ਹੋਵੇਗਾ ਜਿਨ੍ਹਾਂ ਕੋਲ ਅਜਿਹੀਆਂ ਅਲਰਜੀਆਂ ਹਨ ਜੋ ਉਨ੍ਹਾਂ ਲਈ ਸਾਧਾਰਣ ਸੀਟਾਂ ਵਾਲੇ ਇਲਾਕੇ ਵਿਚ ਬੈਠਣਾ ਅਸੰਭਵ ਕਰਦੀਆਂ ਹਨ। ਬਜ਼ੁਰਗ ਆਪਣੀਆਂ ਕਲੀਸਿਯਾਵਾਂ ਵਿਚ ਕਿਸੇ ਵੀ ਵਿਅਕਤੀਆਂ ਦੇ ਪ੍ਰਤੀ ਸਾਵਧਾਨ ਹੋਣਾ ਚਾਹੁਣਗੇ ਜਿਨ੍ਹਾਂ ਦੀਆਂ ਖ਼ਾਸ ਸਿਹਤ ਸੰਬੰਧੀ ਜ਼ਰੂਰਤਾਂ ਹਨ ਅਤੇ ਸਮੇਂ ਤੋਂ ਪਹਿਲਾਂ ਨਿਸ਼ਚਿਤ ਕਰਨਾ ਚਾਹੁਣਗੇ ਕਿ ਉਨ੍ਹਾਂ ਦੀ ਦੇਖ-ਭਾਲ ਲਈ ਇੰਤਜ਼ਾਮ ਬਣਾਏ ਗਏ ਹਨ।
21 ਮਹਾਂ-ਸੰਮੇਲਨ ਦੀਆਂ ਭੋਜਨ ਜ਼ਰੂਰਤਾਂ: ਸਾਡੇ ਵਿੱਚੋਂ ਸ਼ਾਇਦ ਕੁਝ ਵਿਅਕਤੀ ਥੋੜ੍ਹਾ-ਬਹੁਤਾ ਚਿੰਤਾਵਾਨ ਹੋਏ ਹੋਣ ਜਦੋਂ ਪਿਛਲੇ ਸਾਲ ਐਲਾਨ ਕੀਤਾ ਗਿਆ ਸੀ ਕਿ ਮਹਾਂ-ਸੰਮੇਲਨ ਤੇ ਕੋਈ ਵੀ ਭੋਜਨ ਨਹੀਂ ਪਰੋਸਿਆ ਜਾਵੇਗਾ। ਜੇਕਰ ਹੋਏ ਸਨ, ਤਾਂ ਸਾਡੇ ਜ਼ਿਆਦਾ ਭਰਾਵਾਂ ਵਾਂਗ, ਅਸੀਂ ਕੇਵਲ ਹਲਕਾ ਜਲਪਾਣੀ ਹੋਣ ਜਾਂ ਆਪਣਾ ਹੀ ਭੋਜਨ ਲਿਆਉਣ ਦੇ ਲਾਭਾਂ ਨਾਲ ਬਹੁਤ ਹੀ ਪ੍ਰਸੰਨ ਹੋਏ ਸਨ। ਇਕ ਭਰਾ ਨੇ ਲਿਖਿਆ: “ਮੈਂ ਸਪੱਸ਼ਟ ਤੌਰ ਤੇ ਇਸ ਤੋਂ ਇਕ ਬਹੁਤ ਵੱਡਾ ਅਧਿਆਤਮਿਕ ਲਾਭਾਂਸ਼ ਦੇਖ ਸਕਦਾ ਹਾਂ। ਹੁਣ ਉਹ ਸਾਰਾ ਸਮਾਂ ਅਤੇ ਬਲ ਅਧਿਆਤਮਿਕ ਮਾਮਲਿਆਂ ਵੱਲ ਮੋੜਿਆ ਜਾ ਸਕਦਾ ਹੈ। ਮੈਂ ਇਕ ਵੀ ਨਕਾਰਾਤਮਕ ਟਿੱਪਣੀ ਨਹੀਂ ਸੁਣੀ ਹੈ।” ਇਕ ਭੈਣ ਨੇ ਲਿਖਿਆ: “ਉਦਾਹਰਣ ਦੁਆਰਾ, ਤੁਸੀਂ ਪਿਆਰੇ ਭਰਾ ਸਾਨੂੰ ਵਿਅਕਤੀਗਤ ਮਸੀਹੀਆਂ ਦੇ ਤੌਰ ਤੇ ਖ਼ੁਦ ਨੂੰ ਜਾਂਚ ਕਰਨ ਅਤੇ ਆਪਣੇ ਜੀਵਨਾਂ ਨੂੰ ਸਰਲ ਬਣਾਉਣ ਦੇ ਤਰੀਕਿਆਂ ਨੂੰ ਭਾਲਣ ਅਤੇ ਆਪਣੀ ਦੈਵ-ਸ਼ਾਸਕੀ ਸਰਗਰਮੀ ਨੂੰ ਵਧਾਉਣ ਦਾ ਹੌਸਲਾ ਦਿੰਦੇ ਹੋ।” ਇਕ ਸਫ਼ਰੀ ਨਿਗਾਹਬਾਨ ਨੇ ਪੂਰਬਲੇ ਭੋਜਨ ਸੇਵਾ ਪ੍ਰਬੰਧਾਂ ਬਾਰੇ ਲਿਖਿਆ: “ਪੁਰਾਣੇ ਇੰਤਜ਼ਾਮ ਨੇ ਗਿਣਤੀ ਵਿਚ ਕਾਫ਼ੀ ਭਰਾਵਾਂ ਤੋਂ ਸਮੁੱਚਾ ਸੰਮੇਲਨ ਕਾਰਜਕ੍ਰਮ ਖੁੰਝਾਇਆ।” ਉਪਲਬਧ ਹਲਕੇ ਜਲਪਾਣੀ ਅਤੇ ਉਸ ਭੋਜਨ ਦੇ ਸੰਬੰਧ ਵਿਚ ਜੋ ਭਰਾਵਾਂ ਨੇ ਲਿਆਂਦਾ, ਇਕ ਬਜ਼ੁਰਗ ਨੇ ਲਿਖਿਆ: “ਉਨ੍ਹਾਂ ਕੋਲ ਠੀਕ ਉਹੀ ਸੀ ਜੋ ਉਹ ਚਾਹੁੰਦੇ ਸਨ।” ਅਖ਼ੀਰ ਵਿਚ, ਇਕ ਹੋਰ ਭੈਣ ਨੇ ਲਿਖਿਆ: “ਸੈਸ਼ਨਾਂ ਤੋਂ ਬਾਅਦ ਸ਼ਾਂਤਮਈ ਅਤੇ ਚੁੱਪਚਾਪ ਸੀ ਅਤੇ ਹਸਮੁਖਤਾ ਦਾ ਮਾਹੌਲ ਮੌਜੂਦ ਸੀ।” ਜੀ ਹਾਂ, ਹਰੇਕ ਹਲਕਾ ਭੋਜਨ ਲੈ ਸਕਦਾ ਸੀ ਜਾਂ ਬਾਅਦ ਦੁਪਹਿਰ ਦੇ ਸਮੇਂ ਲਈ ਖ਼ੁਦ ਨੂੰ ਜਾਰੀ ਰੱਖਣ ਲਈ ਕੇਵਲ ਚੋਖਾ ਲਿਆ ਸਕਦਾ ਸੀ। ਅਨੇਕਾਂ ਨੇ ਇਸ ਤੱਥ ਤੇ ਟਿੱਪਣੀ ਕੀਤੀ ਕਿ ਉਨ੍ਹਾਂ ਕੋਲ ਮਿੱਤਰਾਂ ਨਾਲ ਮਿਲਣ ਲਈ ਜ਼ਿਆਦਾ ਸਮਾਂ ਸੀ।
22 ਇਸ ਸਾਲ ਫਿਰ, ਕੋਈ ਭੋਜਨ ਨਹੀਂ ਪਰੋਸੇ ਜਾਣਗੇ ਪਰੰਤੂ ਹਲਕਾ ਜਲਪਾਣੀ ਉਪਲਬਧ ਹੋਵੇਗਾ। ਮਿਹਰਬਾਨੀ ਨਾਲ ਮਹਾਂ-ਸੰਮੇਲਨ ਤੇ ਲਿਜਾਈਆਂ ਜਾ ਸਕਦੀਆਂ ਵਿਵਹਾਰਕ, ਪੌਸ਼ਟਿਕ ਭੋਜਨ ਦੀਆਂ ਚੀਜ਼ਾਂ ਲਈ ਸੁਝਾਵਾਂ ਵਾਸਤੇ ਜੁਲਾਈ 1995 ਦੀ ਸਾਡੀ ਰਾਜ ਸੇਵਕਾਈ (ਅੰਗ੍ਰੇਜ਼ੀ) ਅੰਤਰ-ਪੱਤਰ ਦੇ ਸਫ਼ੇ 6 ਉੱਤੇ ਡੱਬੀ ਨੂੰ ਪੁਨਰ-ਵਿਚਾਰ ਕਰਨ ਲਈ ਕੁਝ ਮਿੰਟ ਗੁਜ਼ਾਰੋ। ਮਿਹਰਬਾਨੀ ਨਾਲ ਯਾਦ ਰੱਖੋ ਕਿ ਕੋਈ ਵੀ ਕੱਚ ਦੇ ਬਰਤਨ ਜਾਂ ਸ਼ਰਾਬ ਪਦਾਰਥ ਮਹਾਂ-ਸੰਮੇਲਨ ਸਹੂਲਤ ਵਿਚ ਨਹੀਂ ਲਿਜਾਏ ਜਾਣੇ ਚਾਹੀਦੇ ਹਨ। ਜੇਕਰ ਪੀਣ ਲਈ ਪਾਣੀ ਦੇ ਛੋਟੇ ਡੱਬੇ ਆਵੱਸ਼ਕ ਹਨ, ਤਾਂ ਉਨ੍ਹਾਂ ਨੂੰ ਤੁਹਾਡੀ ਸੀਟ ਦੇ ਹੇਠਾਂ ਫਿਟ ਹੋਣਾ ਚਾਹੀਦਾ ਹੈ। ਯਾਦ ਰੱਖੋ ਕਿ ਦੁਪਹਿਰ ਦੇ ਵਿਸ਼ਰਾਮ ਸਮੇਂ ਦੇ ਦੌਰਾਨ ਜੋ ਕੁਝ ਤੁਸੀਂ ਲਿਆਉਂਦੇ ਹੋ ਉਸ ਨੂੰ ਖਾਣ ਪੀਣ ਲਈ ਚੋਖਾ ਸਮਾਂ ਹੁੰਦਾ ਹੈ। ਜਿਵੇਂ ਆਪਣੇ ਰਾਜ ਗ੍ਰਹਿਆਂ ਵਿਖੇ ਸਭਾਵਾਂ ਦੇ ਦੌਰਾਨ, ਅਸੀਂ ਸੈਸ਼ਨਾਂ ਦੇ ਦੌਰਾਨ ਖਾਣ ਤੋਂ ਹਮੇਸ਼ਾ ਪਰਹੇਜ਼ ਕਰਦੇ ਹਾਂ। ਇਓਂ ਅਸੀਂ ਉਪਾਸਨਾ ਲਈ ਇੰਤਜ਼ਾਮ ਵਾਸਤੇ ਅਤੇ ਪ੍ਰਦਾਨ ਕੀਤੇ ਜਾਂਦੇ ਅਧਿਆਤਮਿਕ ਭੋਜਨ ਲਈ ਆਦਰ ਪ੍ਰਦਰਸ਼ਿਤ ਕਰਦੇ ਹਾਂ।
23 ਜਲਦੀ ਹੀ ਪਹਿਲੇ “ਈਸ਼ਵਰੀ ਸ਼ਾਂਤੀ ਦੇ ਸੰਦੇਸ਼ਵਾਹਕ” ਜ਼ਿਲ੍ਹਾ ਮਹਾਂ-ਸੰਮੇਲਨ ਆਰੰਭ ਹੋਣਗੇ। ਕੀ ਤੁਸੀਂ ਹਾਜ਼ਰ ਹੋਣ ਲਈ ਆਪਣੀਆਂ ਤਿਆਰੀਆਂ ਪੂਰੀਆਂ ਕੀਤੀਆਂ ਹਨ, ਅਤੇ ਕੀ ਤੁਸੀਂ ਹੁਣ ਤਿੰਨ ਦਿਨਾਂ ਦੀ ਖ਼ੁਸ਼ ਸੰਗਤ ਅਤੇ ਅਧਿਆਤਮਿਕ ਚੰਗੀਆਂ ਚੀਜ਼ਾਂ ਦਾ ਆਨੰਦ ਮਾਣਨ ਲਈ ਤਿਆਰ ਹੋ? ਇਹ ਸਾਡੀ ਸੁਹਿਰਦ ਪ੍ਰਾਰਥਨਾ ਹੈ ਕਿ ਯਹੋਵਾਹ ਇਸ ਗਰਮੀ ਦੇ ਮਹਾਂ-ਸੰਮੇਲਨ ਤੇ ਹਾਜ਼ਰ ਹੋਣ ਦੇ ਤੁਹਾਡੇ ਜਤਨਾਂ ਨੂੰ ਵਰੋਸਾਏਗਾ।
[ਸਫ਼ੇ 6 ਉੱਤੇ ਡੱਬੀ]
ਜ਼ਿਲ੍ਹਾ ਮਹਾਂ-ਸੰਮੇਲਨ ਯਾਦ-ਦਹਾਨੀਆਂ
ਬਪਤਿਸਮਾ: ਸਿਨੱਚਰਵਾਰ ਸਵੇਰ ਨੂੰ, ਕਾਰਜਕ੍ਰਮ ਆਰੰਭ ਹੋਣ ਤੋਂ ਪਹਿਲਾਂ, ਬਪਤਿਸਮਕ ਉਮੀਦਵਾਰਾਂ ਨੂੰ ਨਿਯਤ ਕੀਤੀਆਂ ਸੀਟਾਂ ਤੇ ਬੈਠੇ ਹੋਣਾ ਚਾਹੀਦਾ ਹੈ। ਹਰੇਕ ਜੋ ਬਪਤਿਸਮਾ ਲੈਣ ਦੀ ਯੋਜਨਾ ਬਣਾਉਂਦਾ ਹੈ ਉਸ ਨੂੰ ਇਕ ਉਚਿਤ ਤਰਨ-ਬਸਤਰ ਅਤੇ ਇਕ ਤੌਲੀਆ ਲਿਆਉਣਾ ਚਾਹੀਦਾ ਹੈ। ਬਪਤਿਸਮਕ ਉਮੀਦਵਾਰਾਂ ਨਾਲ ਆਪਣੀ ਸੇਵਕਾਈ (ਅੰਗ੍ਰੇਜ਼ੀ) ਪੁਸਤਕ ਵਿੱਚੋਂ ਪੁਨਰ-ਵਿਚਾਰ ਕਰਦੇ ਕਲੀਸਿਯਾ ਦੇ ਬਜ਼ੁਰਗ ਨਿਸ਼ਚਿਤ ਕਰਨਾ ਚਾਹੁਣਗੇ ਕਿ ਹਰੇਕ ਇਨ੍ਹਾਂ ਨੁਕਤਿਆਂ ਨੂੰ ਸਮਝਦਾ ਹੈ। ਭਾਸ਼ਣਕਾਰ ਦੁਆਰਾ ਬਪਤਿਸਮਾ ਭਾਸ਼ਣ ਅਤੇ ਪ੍ਰਾਰਥਨਾ ਤੋਂ ਬਾਅਦ, ਸੈਸ਼ਨ ਸਭਾਪਤੀ ਉਮੀਦਵਾਰਾਂ ਨੂੰ ਸੰਖਿਪਤ ਹਿਦਾਇਤਾਂ ਦੇਵੇਗਾ ਅਤੇ ਇਕ ਗੀਤ ਗਾਏ ਜਾਣ ਲਈ ਆਖੇਗਾ। ਅਖ਼ੀਰਲੇ ਬੰਦ ਤੋਂ ਬਾਅਦ, ਸੇਵਾਦਾਰ ਉਮੀਦਵਾਰਾਂ ਨੂੰ ਗੋਤੇ ਦੇ ਸਥਾਨ ਨੂੰ ਨਿਰਦੇਸ਼ਿਤ ਕਰਨਗੇ। ਕਿਉਂਕਿ ਬਪਤਿਸਮਾ ਇਕ ਵਿਅਕਤੀ ਦੇ ਸਮਰਪਣ ਦੇ ਪ੍ਰਤੀਕ ਵਜੋਂ, ਉਸ ਵਿਅਕਤੀ ਅਤੇ ਯਹੋਵਾਹ ਦੇ ਦਰਮਿਆਨ ਇਕ ਜ਼ਾਤੀ ਅਤੇ ਵਿਅਕਤੀਗਤ ਮਾਮਲਾ ਹੈ, ਅਖਾਉਤੀ ਸਾਥੀ ਬਪਤਿਸਮਿਆਂ ਲਈ ਕੋਈ ਪ੍ਰਬੰਧ ਨਹੀਂ ਹੁੰਦਾ ਹੈ ਜਿੱਥੇ ਕਿ ਦੋ ਜਾਂ ਹੋਰ ਬਪਤਿਸਮਕ ਉਮੀਦਵਾਰ, ਬਪਤਿਸਮਾ ਲੈਂਦੇ ਸਮੇਂ ਗਲਵੱਕੜੀ ਪਾਉਂਦੇ ਜਾਂ ਹੱਥ ਫੜਦੇ ਹਨ।
ਬੈਜ ਕਾਰਡ: ਮਿਹਰਬਾਨੀ ਨਾਲ ਮਹਾਂ-ਸੰਮੇਲਨ ਵਿਖੇ ਅਤੇ ਮਹਾਂ-ਸੰਮੇਲਨ ਸਥਾਨ ਤੇ ਆਉਂਦਿਆਂ ਜਾਂਦਿਆਂ 1996 ਬੈਜ ਕਾਰਡ ਲਗਾਈ ਰੱਖੋ। ਸਫ਼ਰ ਕਰਦੇ ਸਮੇਂ ਇਹ ਅਕਸਰ ਸਾਨੂੰ ਇਕ ਅੱਛੀ ਗਵਾਹੀ ਦੇਣਾ ਮੁਮਕਿਨ ਕਰਦਾ ਹੈ। ਬੈਜ ਕਾਰਡ ਅਤੇ ਹੋਲਡਰ ਆਪਣੀ ਕਲੀਸਿਯਾ ਦੁਆਰਾ ਹਾਸਲ ਕੀਤੇ ਜਾਣੇ ਚਾਹੀਦੇ ਹਨ, ਕਿਉਂਕਿ ਉਹ ਮਹਾਂ-ਸੰਮੇਲਨ ਵਿਖੇ ਨਹੀਂ ਉਪਲਬਧ ਹੋਣਗੇ। ਆਪਣੇ ਅਤੇ ਆਪਣੇ ਪਰਿਵਾਰ ਲਈ ਮਹਾਂ-ਸੰਮੇਲਨ ਤੋਂ ਕੁਝ ਹੀ ਦਿਨ ਪਹਿਲਾਂ ਤਕ ਕਾਰਡ ਦੀ ਦਰਖ਼ਾਸਤ ਕਰਨ ਲਈ ਉਡੀਕ ਨਾ ਕਰੋ। ਆਪਣਾ ਅਗਾਊਂ ਚਿਕਿਤਸਾ ਨਿਰਦੇਸ਼/ਰਿਹਾਈ ਕਾਰਡ ਨਾਲ ਲਿਜਾਣਾ ਯਾਦ ਰੱਖੋ।
ਨਿਵਾਸ ਦਾ ਪ੍ਰਬੰਧ: ਜੇਕਰ ਤੁਹਾਡੇ ਕੋਲ ਇਕ ਹੋਟਲ ਦੇ ਸੰਬੰਧ ਵਿਚ ਕੋਈ ਸਮੱਸਿਆ ਪੇਸ਼ ਹੁੰਦੀ ਹੈ, ਤਾਂ ਮਿਹਰਬਾਨੀ ਨਾਲ ਮਹਾਂ-ਸੰਮੇਲਨ ਵਿਖੇ ਨਿਵਾਸ ਵਿਭਾਗ ਨਿਗਾਹਬਾਨ ਨੂੰ ਦੱਸਣ ਤੋਂ ਨਾ ਝਿਜਕੋ ਤਾਂ ਕਿ ਉਹ ਤੁਹਾਨੂੰ ਮਾਮਲੇ ਨੂੰ ਸੁਲਝਾਉਣ ਵਿਚ ਫੌਰਨ ਮਦਦ ਦੇ ਸਕਦਾ ਹੈ। ਕਲੀਸਿਯਾਵਾਂ ਦੇ ਸਕੱਤਰਾਂ ਨੂੰ ਨਿਸ਼ਚਿਤ ਹੋਣਾ ਚਾਹੀਦਾ ਹੈ ਕਿ ਨਿਵਾਸ ਦਰਖ਼ਾਸਤ ਫਾਰਮ ਤਤਪਰਤਾ ਸਹਿਤ ਉਪਯੁਕਤ ਮਹਾਂ-ਸੰਮੇਲਨ ਪਤਿਆਂ ਤੇ ਭੇਜੇ ਜਾਣ। ਜੇਕਰ ਤੁਹਾਨੂੰ ਮਹਾਂ-ਸੰਮੇਲਨ ਵਿਵਸਥਾ ਦੁਆਰਾ ਪ੍ਰਬੰਧ ਕੀਤੇ ਨਿਵਾਸ-ਸਥਾਨ ਨੂੰ ਕੈਂਸਲ ਕਰਨਾ ਪਵੇ, ਤਾਂ ਤੁਹਾਨੂੰ ਨਿਵਾਸ ਵਿਭਾਗ ਨੂੰ ਤੁਰੰਤ ਸੂਚਿਤ ਕਰਨਾ ਚਾਹੀਦਾ ਹੈ ਤਾਂ ਕਿ ਕਮਰਾ ਮੁੜ ਸੌਂਪਿਆ ਜਾ ਸਕਦਾ ਹੈ।
ਸਵੈ-ਇਛੁੱਕ ਸੇਵਾ: ਇਕ ਘਟਾਈ ਗਈ ਭੋਜਨ ਸੇਵਾ ਦੇ ਕਾਰਨ, ਅਨੇਕ ਜੋ ਪਹਿਲਾਂ ਉਸ ਵਿਭਾਗ ਵਿਚ ਕੰਮ ਕਰਦੇ ਸਨ, ਹੁਣ ਸ਼ਾਇਦ ਪਾਉਣ ਕਿ ਉਹ ਹੋਰ ਕਿਤੇ ਸੇਵਾ ਪੇਸ਼ ਕਰ ਸਕਦੇ ਹਨ। ਕੀ ਤੁਸੀਂ ਮਹਾਂ-ਸੰਮੇਲਨ ਵਿਖੇ ਵਿਭਾਗਾਂ ਵਿੱਚੋਂ ਇਕ ਦੀ ਸਹਾਇਤਾ ਕਰਨ ਲਈ ਕੁਝ ਸਮਾਂ ਕੱਢ ਸਕਦੇ ਹੋ? ਆਪਣੇ ਭਰਾਵਾਂ ਦੀ ਸੇਵਾ ਕਰਨੀ, ਭਾਵੇਂ ਕਿ ਸਿਰਫ਼ ਕੁਝ ਹੀ ਘੰਟਿਆਂ ਲਈ, ਬਹੁਤ ਸਹਾਇਕ ਹੋ ਸਕਦਾ ਹੈ ਅਤੇ ਕਾਫ਼ੀ ਹੱਦ ਤਕ ਸੰਤੁਸ਼ਟਤਾ ਲਿਆ ਸਕਦਾ ਹੈ। ਜੇਕਰ ਤੁਸੀਂ ਸਹਾਇਤਾ ਕਰ ਸਕਦੇ ਹੋ, ਤਾਂ ਮਹਾਂ-ਸੰਮੇਲਨ ਵਿਖੇ ਸਵੈ-ਇਛੁੱਕ ਸੇਵਾ ਵਿਭਾਗ ਨੂੰ ਰਿਪੋਰਟ ਕਰੋ। ਸੋਲਾਂ ਸਾਲਾਂ ਦੀ ਉਮਰ ਤੋਂ ਛੋਟੇ ਬੱਚੇ ਵੀ ਮਾਪੇ ਜਾਂ ਕਿਸੇ ਦੂਜੇ ਜ਼ਿੰਮੇਵਾਰ ਬਾਲਗ ਦੀ ਨਿਗਰਾਨੀ ਦੇ ਅਧੀਨ ਇਕ ਅੱਛਾ ਯੋਗਦਾਨ ਦੇ ਸਕਦੇ ਹਨ।
ਚੌਕਸੀ ਦੇ ਸ਼ਬਦ: ਬੇਲੋੜ ਪਰੇਸ਼ਾਨੀ ਨੂੰ ਟਾਲਣ ਦੇ ਲਈ ਸੰਭਾਵੀ ਸਮੱਸਿਆਵਾਂ ਦੇ ਪ੍ਰਤੀ ਸਾਵਧਾਨ ਰਹੋ। ਚੋਰ ਅਤੇ ਦੂਜੇ ਬੇਈਮਾਨ ਵਿਅਕਤੀ ਅਕਸਰ ਉਨ੍ਹਾਂ ਲੋਕਾਂ ਨੂੰ ਸ਼ਿਕਾਰ ਬਣਾਉਣਗੇ ਜੋ ਆਪਣੇ ਘਰ ਦੇ ਮਾਹੌਲ ਤੋਂ ਦੂਰ ਹੁੰਦੇ ਹਨ। ਚੋਰ ਅਤੇ ਜੇਬਕਰਤਾ ਵੱਡੇ ਇਕੱਠਾਂ ਉੱਤੇ ਆਪਣਾ ਧਿਆਨ ਇਕਾਗਰ ਕਰਦੇ ਹਨ। ਕੋਈ ਵੀ ਕੀਮਤੀ ਚੀਜ਼ਾਂ ਨੂੰ ਆਪਣੀਆਂ ਸੀਟਾਂ ਉੱਤੇ ਛੱਡਣਾ ਬੁੱਧੀਮਤਾ ਨਹੀਂ ਹੋਵੇਗਾ। ਤੁਸੀਂ ਨਿਸ਼ਚਿਤ ਨਹੀਂ ਹੋ ਸਕਦੇ ਹੋ ਕਿ ਤੁਹਾਡੇ ਆਲੇ-ਦੁਆਲੇ ਹਰੇਕ ਵਿਅਕਤੀ ਇਕ ਮਸੀਹੀ ਹੈ। ਕੋਈ ਵੀ ਪਰਤਾਵਾ ਕਿਉਂ ਪੇਸ਼ ਕਰੀਏ? ਬਾਹਰਲਿਆਂ ਵਿਅਕਤੀਆਂ ਦੁਆਰਾ ਬੱਚਿਆਂ ਨੂੰ ਲੁਭਾ ਕੇ ਦੂਰ ਲੈ ਜਾਣ ਦੇ ਜਤਨਾਂ ਦੀਆਂ ਰਿਪੋਰਟਾਂ ਮਿਲੀਆਂ ਹਨ। ਆਪਣੇ ਬੱਚਿਆਂ ਨੂੰ ਹਮੇਸ਼ਾ ਆਪਣੀਆਂ ਨਜ਼ਰਾਂ ਵਿਚ ਰੱਖੋ।
ਅਨੇਕ ਹੋਟਲਾਂ ਵਿਚ ਉਪਲਬਧ ਕੁਝ ਕੇਬਲ ਟੈਲੀਵਿਯਨ ਅਤੇ ਵਿਡਿਓ ਸੇਵਾਵਾਂ ਅਕਸਰ ਕਾਮੀ ਅਤੇ ਅਸ਼ਲੀਲ ਕਾਰਜਕ੍ਰਮਾਂ ਨੂੰ ਪੇਸ਼ ਕਰਦੀਆਂ ਹਨ। ਇਸ ਫੰਧੇ ਤੋਂ ਸਾਵਧਾਨ ਰਹੋ, ਅਤੇ ਬੱਚਿਆਂ ਨੂੰ ਕਮਰੇ ਵਿਚ ਟੈਲੀਵਿਯਨ ਦੀ ਬਿਨ-ਨਿਗਰਾਨੀ ਪਹੁੰਚ ਦੀ ਇਜਾਜ਼ਤ ਨਾ ਦਿਓ।
ਮਿਹਰਬਾਨੀ ਨਾਲ ਮਹਾਂ-ਸੰਮੇਲਨ ਬਾਰੇ ਕਿਸੇ ਜਾਣਕਾਰੀ ਨੂੰ ਭਾਲਣ ਲਈ, ਮਹਾਂ-ਸੰਮੇਲਨ ਸ਼੍ਰੋਤਾ-ਭਵਨ ਦੀ ਮੈਨੇਜਮੈਂਟ ਨੂੰ ਫ਼ੋਨ ਨਾ ਕਰੋ। ਜੇਕਰ ਜਾਣਕਾਰੀ ਬਜ਼ੁਰਗਾਂ ਤੋਂ ਨਹੀਂ ਉਪਲਬਧ ਹੈ, ਤਾਂ ਤੁਸੀਂ ਅਗਸਤ 1996 ਦੀ ਸਾਡੀ ਰਾਜ ਸੇਵਕਾਈ ਵਿਚ ਕਿਸੇ ਵੀ ਮਹਾਂ-ਸੰਮੇਲਨ ਮੁੱਖ ਦਫ਼ਤਰਾਂ ਦੇ ਸੂਚੀ-ਦਰਜ ਪਤਿਆਂ ਤੇ ਲਿਖ ਸਕਦੇ ਹੋ।