ਪ੍ਰਚਾਰ ਵਿਚ ਮਾਹਰ ਬਣੋ | ਪ੍ਰਚਾਰ ਵਿਚ ਆਪਣੀ ਖ਼ੁਸ਼ੀ ਵਧਾਓ
ਬਾਈਬਲ ਵਿਦਿਆਰਥੀਆਂ ਨੂੰ ਅਧਿਐਨ ਕਰਨਾ ਸਿਖਾਓ
ਬਾਈਬਲ ਵਿਦਿਆਰਥੀਆਂ ਨੂੰ ਸਟੱਡੀ ਕਰਾਉਣੀ ਹੀ ਕਾਫ਼ੀ ਨਹੀਂ ਹੈ, ਸਗੋਂ ਉਨ੍ਹਾਂ ਨੂੰ ਖ਼ੁਦ ਵੀ ਅਧਿਐਨ ਕਰਨਾ ਸਿਖਾਉਣਾ ਚਾਹੀਦਾ ਹੈ। ਇੱਦਾਂ ਕਰ ਕੇ ਉਨ੍ਹਾਂ ਦਾ ਯਹੋਵਾਹ ਨਾਲ ਰਿਸ਼ਤਾ ਮਜ਼ਬੂਤ ਹੋਵੇਗਾ ਅਤੇ ਉਹ ਤਰੱਕੀ ਕਰ ਸਕਣਗੇ।—ਮੱਤੀ 5:3; ਇਬ 5:12–6:2.
ਸ਼ੁਰੂ ਤੋਂ ਆਪਣੇ ਵਿਦਿਆਰਥੀਆਂ ਨੂੰ ਬਾਈਬਲ ਸਟੱਡੀ ਦੀ ਤਿਆਰੀ ਕਰਨੀ ਸਿਖਾਓ ਅਤੇ ਇੱਦਾਂ ਕਰਨ ਦੀ ਹੱਲਾਸ਼ੇਰੀ ਦਿੰਦੇ ਰਹੋ। (mwb18.03 6) ਉਨ੍ਹਾਂ ਨੂੰ ਦੱਸੋ ਕਿ ਜਦੋਂ ਉਹ ਖ਼ੁਦ ਅਧਿਐਨ ਕਰਦੇ ਹਨ, ਤਾਂ ਪਹਿਲਾਂ ਪ੍ਰਾਰਥਨਾ ਕਰਨ। ਉਨ੍ਹਾਂ ਨੂੰ ਸਾਡੀ ਵੈੱਬਸਾਈਟ ਅਤੇ ਐਪ ਵਿਚ ਦਿੱਤੇ ਪ੍ਰਕਾਸ਼ਨ ਵਰਤਣੇ ਸਿਖਾਓ। ਉਨ੍ਹਾਂ ਨੂੰ ਕਹੋ ਕਿ ਉਹ JW ਬ੍ਰਾਡਕਾਸਟਿੰਗ ਦੇਖਣ ਦੇ ਨਾਲ-ਨਾਲ ਵੈੱਬਸਾਈਟ ʼਤੇ “ਦੇਖੋ ਨਵਾਂ ਕੀ ਹੈ” ਭਾਗ ਦੇਖਦੇ ਰਹਿਣ। ਕੁਝ ਸਮੇਂ ਬਾਅਦ ਉਨ੍ਹਾਂ ਨੂੰ ਸਿਖਾਓ ਕਿ ਉਹ ਬਾਈਬਲ ਕਿਵੇਂ ਪੜ੍ਹ ਸਕਦੇ ਹਨ, ਸਭਾਵਾਂ ਦੀ ਤਿਆਰੀ ਕਿਵੇਂ ਕਰ ਸਕਦੇ ਹਨ ਅਤੇ ਆਪਣੇ ਸਵਾਲਾਂ ਦੇ ਜਵਾਬ ਕਿਵੇਂ ਲੱਭ ਸਕਦੇ ਹਨ। ਉਨ੍ਹਾਂ ਨੂੰ ਸੋਚ-ਵਿਚਾਰ ਕਰਨਾ ਸਿਖਾਓ।
ਬਾਈਬਲ ਵਿਦਿਆਰਥੀਆਂ ਦੀ ਮਦਦ ਕਰੋ . . . ਖ਼ੁਦ ਅਧਿਐਨ ਕਰਨ ਲਈ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਨੀਤਾ ਨੇ ਗ੍ਰੇਸ ਨੂੰ ਕਿਵੇਂ ਸਮਝਾਇਆ ਕਿ ਸਿਰਫ਼ ਜਵਾਬ ਲੱਭਣੇ ਹੀ ਕਾਫ਼ੀ ਨਹੀਂ ਹਨ?
ਗ੍ਰੇਸ ਨੂੰ ਕਿਵੇਂ ਯਕੀਨ ਹੋਇਆ ਕਿ ਯਹੋਵਾਹ ਨੇ ਨਾਜਾਇਜ਼ ਸੰਬੰਧਾਂ ਬਾਰੇ ਜੋ ਹੁਕਮ ਦਿੱਤਾ ਹੈ, ਉਹ ਸਹੀ ਹੈ?
ਵਿਦਿਆਰਥੀਆਂ ਨੂੰ ਅਧਿਐਨ ਕਰਨਾ ਅਤੇ ਸਿੱਖੀਆਂ ਗੱਲਾਂ ʼਤੇ ਸੋਚ-ਵਿਚਾਰ ਕਰਨਾ ਸਿਖਾਓ
ਸੋਚ-ਵਿਚਾਰ ਕਰਨ ਬਾਰੇ ਗ੍ਰੇਸ ਨੇ ਕੀ ਸਿੱਖਿਆ?