ਸਾਡੀ ਮਸੀਹੀ ਜ਼ਿੰਦਗੀ
ਤੁਸੀਂ ਆਨ-ਲਾਈਨ ਕਿਨ੍ਹਾਂ ਨਾਲ ਦੋਸਤੀ ਕਰਦੇ ਹੋ?
ਦੋਸਤ ਉਹ ਹੁੰਦੇ ਹਨ ਜਿਨ੍ਹਾਂ ਦਾ ਆਪਸ ਵਿਚ ਗੂੜ੍ਹਾ ਲਗਾਅ ਹੋਵੇ ਕਿਉਂਕਿ ਉਹ ਇਕ-ਦੂਜੇ ਨੂੰ ਪਿਆਰ ਕਰਦੇ ਹਨ ਤੇ ਇਕ-ਦੂਜੇ ਦਾ ਆਦਰ ਕਰਦੇ ਹਨ। ਮਿਸਾਲ ਲਈ, ਜਦੋਂ ਦਾਊਦ ਨੇ ਗੋਲਿਅਥ ਨੂੰ ਮਾਰ ਸੁੱਟਿਆ ਸੀ, ਤਾਂ ਇਸ ਤੋਂ ਬਾਅਦ ਦਾਊਦ ਤੇ ਯੋਨਾਥਾਨ ਵਿਚ ਗੂੜ੍ਹੀ ਦੋਸਤੀ ਹੋ ਗਈ। (1 ਸਮੂ 18:1) ਦੋਵਾਂ ਵਿਚ ਵਧੀਆ ਗੁਣ ਸਨ ਜਿਸ ਕਰਕੇ ਉਹ ਇਕ-ਦੂਜੇ ਦੇ ਦੋਸਤ ਬਣ ਗਏ। ਇਸ ਤੋਂ ਪਤਾ ਲੱਗਦਾ ਹੈ ਕਿ ਕਿਸੇ ਨਾਲ ਦੋਸਤੀ ਕਰਨ ਲਈ ਸਾਨੂੰ ਉਸ ਨੂੰ ਚੰਗੀ ਤਰ੍ਹਾਂ ਜਾਣਨ ਦੀ ਲੋੜ ਹੈ। ਇੱਦਾਂ ਕਰਨ ਵਿਚ ਸਮਾਂ ਤੇ ਮਿਹਨਤ ਲੱਗਦੀ ਹੈ। ਪਰ ਸੋਸ਼ਲ ਨੈੱਟਵਰਕਿੰਗ ʼਤੇ ਲੋਕ ਬਸ ਇਕ ਹੀ ਕਲਿੱਕ ਨਾਲ ਕਈ ਦੋਸਤ ਬਣਾ ਸਕਦੇ ਹਨ। ਪਰ ਉਹ ਦੋਸਤ, ਦੋਸਤ ਨਹੀਂ ਹੁੰਦੇ। ਉਹ ਆਪਣੀ ਅਸਲੀ ਪਛਾਣ ਲੁਕਾਉਂਦੇ ਹਨ ਅਤੇ ਦੂਜਿਆਂ ਦੇ ਦਿਲ ਜਿੱਤਣ ਲਈ ਮਿੱਠੀਆਂ-ਮਿੱਠੀਆਂ ਗੱਲਾਂ ਕਰਦੇ ਹਨ। ਇਸ ਲਈ ਸਾਨੂੰ ਸੋਸ਼ਲ ਨੈੱਟਵਰਕਿੰਗ ʼਤੇ ਸੋਚ-ਸਮਝ ਕੇ ਦੋਸਤ ਬਣਾਉਣੇ ਚਾਹੀਦੇ ਹਨ। ਜੇ ਕੋਈ ਤੁਹਾਨੂੰ ਅਜਿਹਾ ਵਿਅਕਤੀ ਫਰੈਂਡ ਰਿਕਵੈਸਟ ਭੇਜਦਾ ਹੈ, ਜਿਸ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਨਹੀਂ ਹੋ, ਤਾਂ ਉਸ ਦੀ ਰਿਕਵੈਸਟ ਡਿਲੀਟ ਕਰ ਦਿਓ। ਇਹ ਨਾ ਸੋਚੋ ਕਿ ਇੱਦਾਂ ਕਰਨ ਨਾਲ ਉਸ ਨੂੰ ਬੁਰਾ ਲੱਗੇਗਾ। ਸੋਸ਼ਲ ਨੈੱਟਵਰਕਿੰਗ ਦੇ ਖ਼ਤਰਿਆਂ ਤੋਂ ਬਚਣ ਲਈ ਕੁਝ ਲੋਕ ਇਸ ਦਾ ਇਸਤੇਮਾਲ ਹੀ ਨਹੀਂ ਕਰਦੇ। ਪਰ ਜੇ ਤੁਸੀਂ ਸੋਸ਼ਲ ਨੈੱਟਵਰਕਿੰਗ ਵਰਤਣ ਬਾਰੇ ਸੋਚ ਰਹੇ ਹੋ, ਤਾਂ ਤੁਹਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?
ਸੋਸ਼ਲ ਨੈੱਟਵਰਕਿੰਗ—ਸਮਝਦਾਰੀ ਨਾਲ ਵਰਤੋ ਨਾਂ ਦੀ ਵੀਡੀਓ ਚਲਾਓ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਕੋਈ ਵੀ ਫੋਟੋ ਪੋਸਟ ਕਰਨ ਜਾਂ ਕਮੈਂਟ ਲਿਖਣ ਤੋਂ ਪਹਿਲਾਂ ਤੁਹਾਨੂੰ ਕਿਹੜੀਆਂ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ ਹਨ?
ਤੁਹਾਨੂੰ ਸੋਚ-ਸਮਝ ਕੇ ਦੋਸਤ ਕਿਉਂ ਬਣਾਉਣੇ ਚਾਹੀਦੇ ਹਨ?
ਤੁਹਾਨੂੰ ਇਹ ਕਿਉਂ ਤੈਅ ਕਰਨਾ ਚਾਹੀਦਾ ਹੈ ਕਿ ਤੁਸੀਂ ਸੋਸ਼ਲ ਨੈੱਟਵਰਕਿੰਗ ʼਤੇ ਕਿੰਨਾ ਸਮਾਂ ਬਿਤਾਓਗੇ?—ਅਫ਼ 5:15, 16