ਵੈੱਬਸਾਈਟ—ਨਿੱਜੀ ਤੇ ਪਰਿਵਾਰਕ ਸਟੱਡੀ ਲਈ ਵਰਤੋ
ਨਵੇਂ ਤੋਂ ਨਵੇਂ ਰਸਾਲੇ ਆਨ-ਲਾਈਨ ਪੜ੍ਹੋ: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਨੂੰ ਮੰਡਲੀਆਂ ਵਿਚ ਪਹੁੰਚਣ ਤੋਂ ਕਈ ਹਫ਼ਤੇ ਪਹਿਲਾਂ ਆਨ-ਲਾਈਨ ਪੜ੍ਹੋ। ਕਿਸੇ ਵੀ ਰਸਾਲੇ ਦੀ ਆਡੀਓ ਰਿਕਾਰਡਿੰਗ ਵੀ ਸੁਣੋ।—“ਕਿਤਾਬਾਂ ਅਤੇ ਮੈਗਜ਼ੀਨ” ʼਤੇ ਕਲਿੱਕ ਕਰੋ।
ਉਹੀ ਜਾਣਕਾਰੀ ਪੜ੍ਹੋ ਜੋ ਸਿਰਫ਼ ਸਾਡੀ ਵੈੱਬਸਾਈਟ ʼਤੇ ਹੈ: ਕੁਝ ਲੇਖ ਜਿਵੇਂ “ਨੌਜਵਾਨਾਂ ਲਈ,” “ਮੇਰਾ ਬਾਈਬਲ ਕਾਇਦਾ,” “ਪਰਿਵਾਰੋ, ਤੁਸੀਂ ਕੀ ਸਿੱਖਿਆ” ਅਤੇ “ਨੌਜਵਾਨ ਪੁੱਛਦੇ ਹਨ” ਹੁਣ ਸਿਰਫ਼ ਵੈੱਬਸਾਈਟ ʼਤੇ ਹੋਣਗੇ। ਆਨ-ਲਾਈਨ ਜਾ ਕੇ ਤੁਸੀਂ ਇਨ੍ਹਾਂ ਲੇਖਾਂ ਉੱਤੇ ਨਿੱਜੀ ਅਧਿਐਨ ਤੇ ਪਰਿਵਾਰਕ ਸਟੱਡੀ ਦੌਰਾਨ ਗੌਰ ਕਰੋ।—“ਬਾਈਬਲ ਦੀਆਂ ਸਿੱਖਿਆਵਾਂ/ਬੱਚੇ” ਜਾਂ “ਬਾਈਬਲ ਦੀਆਂ ਸਿੱਖਿਆਵਾਂ/ਨੌਜਵਾਨ” ʼਤੇ ਕਲਿੱਕ ਕਰੋ।
ਤਾਜ਼ੀ ਖ਼ਬਰ ਪੜ੍ਹੋ: ਹੌਸਲਾ ਦੇਣ ਵਾਲੀਆਂ ਰਿਪੋਰਟਾਂ ਤੇ ਤਜਰਬੇ ਪੜ੍ਹੋ ਅਤੇ ਵੀਡੀਓ ਕਲਿੱਪ ਦੇਖੋ ਜੋ ਦੁਨੀਆਂ ਭਰ ਵਿਚ ਹੁੰਦੇ ਸਾਡੇ ਕੰਮ ਦੀ ਤਰੱਕੀ ਬਾਰੇ ਦੱਸਦੇ ਹਨ। ਵੈੱਬਸਾਈਟ ʼਤੇ ਕੁਦਰਤੀ ਆਫ਼ਤਾਂ ਅਤੇ ਯਹੋਵਾਹ ਦੇ ਗਵਾਹਾਂ ਉੱਤੇ ਹੁੰਦੇ ਹਮਲਿਆਂ ਬਾਰੇ ਰਿਪੋਰਟਾਂ ਦਿੱਤੀਆਂ ਜਾਂਦੀਆਂ ਹਨ। ਇਨ੍ਹਾਂ ਨੂੰ ਦੇਖ ਕੇ ਅਸੀਂ ਪੀੜਿਤ ਭੈਣ-ਭਰਾਵਾਂ ਲਈ ਖ਼ਾਸ ਪ੍ਰਾਰਥਨਾਵਾਂ ਕਰ ਸਕਦੇ ਹਾਂ। (ਯਾਕੂ. 5:16)—“ਖ਼ਬਰਾਂ” ʼਤੇ ਕਲਿੱਕ ਕਰੋ।
ਆਨ-ਲਾਈਨ ਲਾਇਬ੍ਰੇਰੀ ਵਰਤ ਕੇ ਰੀਸਰਚ ਕਰੋ: ਜੇ ਇਹ ਲਾਇਬ੍ਰੇਰੀ ਤੁਹਾਡੀ ਭਾਸ਼ਾ ਵਿਚ ਉਪਲਬਧ ਹੈ, ਤਾਂ ਦਿਨ ਦਾ ਹਵਾਲਾ ਪੜ੍ਹਨ ਜਾਂ ਹਾਲ ਹੀ ਦੇ ਪ੍ਰਕਾਸ਼ਨਾਂ ਵਿੱਚੋਂ ਰਿਸਰਚ ਕਰਨ ਲਈ ਕੰਪਿਊਟਰ ਜਾਂ ਮੋਬਾਇਲ ਵਰਤੋ। “ਕਿਤਾਬਾਂ ਅਤੇ ਮੈਗਜ਼ੀਨ/ਆਨ-ਲਾਈਨ ਲਾਇਬ੍ਰੇਰੀ” ʼਤੇ ਕਲਿੱਕ ਕਰੋ ਜਾਂ ਆਪਣੇ ਬਰਾਊਜ਼ਰ ਦੇ ਐਡਰੈਸ ਫੀਲਡ ਵਿਚ www.wol.jw.org ਟਾਈਪ ਕਰੋ।
[ਸਫ਼ਾ 4 ਉੱਤੇ ਡਾਇਆਗ੍ਰਾਮ]
(ਪੂਰੀ ਤਰ੍ਹਾਂ ਫੋਰਮੈਟ ਕੀਤੇ ਹੋਏ ਟੈਕਸਟ ਲਈ, ਪ੍ਰਕਾਸ਼ਨ ਦੇਖੋ)
ਅਜ਼ਮਾਓ
1 ਤਸਵੀਰ ਉੱਤੇ ਜਾਂ “ਡਾਊਨਲੋਡ” ਲਿੰਕ ʼਤੇ ਕਲਿੱਕ ਕਰੋ। ਤਸਵੀਰ ਦੀ PDF ਫਾਈਲ ਖੁੱਲ੍ਹ ਜਾਂਦੀ ਹੈ। ਇਸ ਨੂੰ ਪ੍ਰਿੰਟ ਕਰੋ ਅਤੇ ਜਵਾਬ ਲਿਖਣ ਲਈ ਆਪਣੇ ਬੱਚੇ ਨੂੰ ਦਿਓ।
2 ਵਿਡਿਓ ਦੇਖਣ ਲਈ “ਪਲੇਅ” ʼਤੇ ਕਲਿੱਕ ਕਰੋ।