ਵੈੱਬਸਾਈਟ—ਹੋਰ ਭਾਸ਼ਾ ਬੋਲਣ ਵਾਲੇ ਦੀ ਮਦਦ ਲਈ ਵਰਤੋ
ਉਸ ਨੂੰ ਸਾਡੀ ਵੈੱਬਸਾਈਟ ਦਿਖਾਓ: ਦਿਖਾਓ ਕਿ ਉਹ ਕਿਵੇਂ “ਵੈੱਬਸਾਈਟ ਭਾਸ਼ਾ” ਦੀ ਲਿਸਟ ਵਰਤ ਕੇ ਆਪਣੀ ਭਾਸ਼ਾ ਵਿਚ ਵੈੱਬਸਾਈਟ ਦੇਖ ਸਕਦਾ ਹੈ। (ਕੁਝ ਭਾਸ਼ਾਵਾਂ ਵਿਚ ਵੈੱਬਸਾਈਟ ʼਤੇ ਬਹੁਤ ਘੱਟ ਪ੍ਰਕਾਸ਼ਨ, ਵਿਡਿਓ ਜਾਂ ਆਡੀਓ ਹਨ।)
ਉਸ ਦੀ ਭਾਸ਼ਾ ਵਿਚ ਵੈੱਬ ਪੇਜ ਦਿਖਾਓ: ਸਾਡੇ ਪ੍ਰਕਾਸ਼ਨਾਂ ਦਾ ਇਕ ਸਫ਼ਾ ਦਿਖਾਓ ਜਿਵੇਂ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਜਾਂ ਕੀ ਤੁਸੀਂ ਸੱਚਾਈ ਜਾਣਨੀ ਚਾਹੁੰਦੇ ਹੋ? ਟ੍ਰੈਕਟ। ਫਿਰ “ਦਿਖਾਓ” ਲਿਸਟ ਵਿੱਚੋਂ ਘਰ-ਮਾਲਕ ਦੀ ਭਾਸ਼ਾ ਚੁਣੋ।
ਉਸ ਨੂੰ ਇਕ ਲੇਖ ਸੁਣਾਓ: ਵਿਅਕਤੀ ਦੀ ਭਾਸ਼ਾ ਵਿਚ ਇਕ ਲੇਖ ਲੱਭੋ ਜਿਸ ਦੀ ਆਡੀਓ ਰਿਕਾਰਡਿੰਗ ਹੈ ਅਤੇ ਉਸ ਨੂੰ ਸੁਣਾਓ। ਜੇ ਤੁਸੀਂ ਕੋਈ ਹੋਰ ਭਾਸ਼ਾ ਸਿੱਖ ਰਹੇ ਹੋ, ਤਾਂ ਪੜ੍ਹਦੇ ਸਮੇਂ ਉਸ ਭਾਸ਼ਾ ਦੀ ਆਡੀਓ ਰਿਕਾਰਡਿੰਗ ਸੁਣ ਕੇ ਆਪਣੀ ਕਲਾ ਸੁਧਾਰੋ।—“ਕਿਤਾਬਾਂ ਅਤੇ ਮੈਗਜ਼ੀਨ/ਕਿਤਾਬਾਂ ਅਤੇ ਬਰੋਸ਼ਰ” ਜਾਂ “ਕਿਤਾਬਾਂ ਅਤੇ ਮੈਗਜ਼ੀਨ/ਮੈਗਜ਼ੀਨ” ʼਤੇ ਕਲਿੱਕ ਕਰੋ।
ਬੋਲ਼ਿਆਂ ਨੂੰ ਗਵਾਹੀ ਦਿਓ: ਜੇ ਤੁਹਾਨੂੰ ਕੋਈ ਬੋਲ਼ਾ ਵਿਅਕਤੀ ਮਿਲਦਾ ਹੈ, ਤਾਂ ਬਾਈਬਲ, ਕਿਸੇ ਕਿਤਾਬ, ਬਰੋਸ਼ਰ ਦਾ ਇਕ ਅਧਿਆਇ ਜਾਂ ਟ੍ਰੈਕਟ ਦਾ ਸੈਨਤ ਭਾਸ਼ਾ ਵਿਚ ਵਿਡਿਓ ਦਿਖਾਓ।—“ਕਿਤਾਬਾਂ ਅਤੇ ਮੈਗਜ਼ੀਨ/ਸੈਨਤ ਭਾਸ਼ਾ।”
[ਸਫ਼ਾ 6 ਉੱਤੇ ਡਾਇਆਗ੍ਰਾਮ]
ਅਜ਼ਮਾਓ
1 ਚੁਣੀ ਆਡੀਓ ਰਿਕਾਰਡਿੰਗ (ਜੇ ਤੁਹਾਡੀ ਭਾਸ਼ਾ ਵਿਚ ਹੈ) ਚਲਾਉਣ ਜਾਂ ਪ੍ਰਕਾਸ਼ਨ ਡਾਊਨਲੋਡ ਕਰਨ ਲਈ “ਡਾਊਨਲੋਡ ਆਪਸ਼ਨਜ਼” ਬਟਨਾਂ ʼਤੇ ▸ ਕਲਿੱਕ ਕਰੋ।
2 ਉਸ ਭਾਸ਼ਾ ਵਿਚ ਇਹ ਪੇਜ ਦਿਖਾਉਣ ਲਈ “ਦਿਖਾਓ” ਲਿਸਟ ਵਿੱਚੋਂ ਹੋਰ ਭਾਸ਼ਾ ਚੁਣੋ।
3 ਹੋਰ ਲੇਖ ਜਾਂ ਅਧਿਆਇ ਪੜ੍ਹਨ ਲਈ “ਅਗਲਾ” ਜਾਂ “ਵਿਸ਼ਾ ਸੂਚੀ” ਲਿੰਕ ʼਤੇ ਕਲਿੱਕ ਕਰੋ।