ਵੈੱਬਸਾਈਟ—ਪ੍ਰਚਾਰ ਦੌਰਾਨ ਵਰਤੋ
ਲੋਕਾਂ ਨੂੰ ਵੈੱਬਸਾਈਟ ਵਰਤਣ ਦਾ ਉਤਸ਼ਾਹ ਦਿਓ: ਕੁਝ ਲੋਕ ਸਾਡੇ ਨਾਲ ਗੱਲ ਕਰਨ ਜਾਂ ਸਾਡੇ ਤੋਂ ਕੋਈ ਪ੍ਰਕਾਸ਼ਨ ਲੈਣ ਤੋਂ ਹਿਚਕਿਚਾਉਂਦੇ ਹਨ, ਪਰ ਉਹ ਆਪਣੇ ਘਰ ਯਹੋਵਾਹ ਦੇ ਗਵਾਹਾਂ ਬਾਰੇ ਹੋਰ ਜਾਣਨ ਲਈ ਤਿਆਰ ਹਨ। ਇਸ ਲਈ ਹਰ ਢੁਕਵੇਂ ਮੌਕੇ ਤੇ ਲੋਕਾਂ ਨੂੰ ਸਾਡੀ ਵੈੱਬਸਾਈਟ jw.org ਬਾਰੇ ਦੱਸੋ।
ਸਵਾਲਾਂ ਦੇ ਜਵਾਬ ਦਿਓ: ਕਦੇ-ਕਦੇ ਕੋਈ ਘਰ-ਮਾਲਕ, ਕੋਈ ਦਿਲਚਸਪੀ ਰੱਖਣ ਵਾਲਾ ਜਾਂ ਸਾਡਾ ਕੋਈ ਵਾਕਫ਼ ਯਹੋਵਾਹ ਦੇ ਗਵਾਹਾਂ ਬਾਰੇ ਜਾਂ ਸਾਡੇ ਵਿਸ਼ਵਾਸਾਂ ਬਾਰੇ ਕੋਈ ਸਵਾਲ ਪੁੱਛ ਸਕਦਾ ਹੈ। ਉਸ ਨੂੰ ਕੰਪਿਊਟਰ ਜਾਂ ਮੋਬਾਇਲ ਫ਼ੋਨ ʼਤੇ ਤੁਰੰਤ ਜਵਾਬ ਦਿਖਾਓ। ਅਕਸਰ ਵਧੀਆ ਹੁੰਦਾ ਹੈ ਜੇ ਤੁਸੀਂ ਬਾਈਬਲ ਤੋਂ ਹੀ ਹਵਾਲੇ ਪੜ੍ਹੋ। ਜੇ ਤੁਹਾਡੇ ਮੋਬਾਇਲ ʼਤੇ ਇੰਟਰਨੈੱਟ ਨਹੀਂ ਹੈ, ਤਾਂ ਵਿਅਕਤੀ ਨੂੰ ਸਮਝਾਓ ਕਿ ਉਹ ਖ਼ੁਦ ਸਵਾਲ ਦਾ ਜਵਾਬ ਜਾਣਨ ਲਈ jw.org ਨੂੰ ਕਿਵੇਂ ਵਰਤ ਸਕਦਾ ਹੈ।—“ਬਾਈਬਲ ਦੀਆਂ ਸਿੱਖਿਆਵਾਂ/ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ” ਜਾਂ “ਸਾਡੇ ਬਾਰੇ/ਆਮ ਪੁੱਛੇ ਜਾਂਦੇ ਸਵਾਲ” ʼਤੇ ਕਲਿੱਕ ਕਰੋ।
ਆਪਣੇ ਕਿਸੇ ਜਾਣ-ਪਛਾਣ ਵਾਲੇ ਨੂੰ ਕੋਈ ਲੇਖ ਜਾਂ ਪ੍ਰਕਾਸ਼ਨ ਭੇਜੋ: PDF ਜਾਂ EPUB ਫਾਈਲ ਨੂੰ ਡਾਊਨਲੋਡ ਕਰ ਕੇ ਈ-ਮੇਲ ਰਾਹੀਂ ਭੇਜੋ। ਜਾਂ ਕਿਸੇ ਪ੍ਰਕਾਸ਼ਨ ਦੀ ਆਡੀਓ ਰਿਕਾਰਡਿੰਗ ਸੀ. ਡੀ. ਉੱਤੇ ਡਾਊਨਲੋਡ ਕਰੋ। ਹਰ ਵਾਰੀ ਜਦੋਂ ਤੁਸੀਂ ਕਿਸੇ ਬਪਤਿਸਮਾ-ਰਹਿਤ ਵਿਅਕਤੀ ਨੂੰ ਕੋਈ ਪੂਰੀ ਕਿਤਾਬ, ਬਰੋਸ਼ਰ ਜਾਂ ਰਸਾਲਾ ਡਾਊਨਲੋਡ ਕਰ ਕੇ ਦਿੰਦੇ ਹੋ, ਤਾਂ ਤੁਸੀਂ ਇਸ ਨੂੰ ਆਪਣੀ ਰਿਪੋਰਟ ʼਤੇ ਲਿਖ ਸਕਦੇ ਹੋ। ਆਪਣੇ ਨਾਂ ਬਗੈਰ ਜਾਣਕਾਰੀ ਜਾਂ ਬਹੁਤ ਸਾਰੀ ਜਾਣਕਾਰੀ ਕਿਸੇ ਨੂੰ ਨਹੀਂ ਭੇਜਣੀ ਚਾਹੀਦੀ ਤੇ ਨਾ ਹੀ ਇਹ ਕਿਸੇ ਹੋਰ ਇੰਟਰਨੈੱਟ ਵੈੱਬਸਾਈਟ ʼਤੇ ਪਾਉਣੀ ਚਾਹੀਦੀ ਹੈ।—“ਕਿਤਾਬਾਂ ਅਤੇ ਮੈਗਜ਼ੀਨ” ʼਤੇ ਕਲਿੱਕ ਕਰੋ।
ਯਹੋਵਾਹ ਦੇ ਗਵਾਹਾਂ ਬਾਰੇ ਤਾਜ਼ੀ ਖ਼ਬਰ ਦਿਖਾਓ: ਇਹ ਖ਼ਬਰਾਂ ਆਪਣੇ ਬਾਈਬਲ ਸਟੂਡੈਂਟਾਂ ਅਤੇ ਦਿਲਚਸਪੀ ਰੱਖਣ ਵਾਲਿਆਂ ਨੂੰ ਦਿਖਾ ਕੇ ਤੁਸੀਂ ਦੁਨੀਆਂ ਭਰ ਵਿਚ ਹੋ ਰਹੇ ਸਾਡੇ ਕੰਮ ਅਤੇ ਮਸੀਹੀ ਏਕਤਾ ਲਈ ਉਨ੍ਹਾਂ ਦੀ ਕਦਰ ਵਧਾਓਗੇ। (ਜ਼ਬੂ. 133:1)—“ਖ਼ਬਰਾਂ” ʼਤੇ ਕਲਿੱਕ ਕਰੋ।
[ਸਫ਼ਾ 5 ਉੱਤੇ ਡਾਇਆਗ੍ਰਾਮ]
ਅਜ਼ਮਾਓ
1 “ਕਿਤਾਬਾਂ ਅਤੇ ਮੈਗਜ਼ੀਨ” ਉੱਤੇ ਕਲਿੱਕ ਕਰ ਕੇ ਤੁਸੀਂ ਮਨਚਾਹਿਆ ਪ੍ਰਕਾਸ਼ਨ ਲੱਭ ਸਕਦੇ ਹੋ ਜਿਸ ਨੂੰ ਤੁਸੀਂ ਡਾਊਨਲੋਡ ਕਰ ਸਕਦੇ ਹੋ। ਟੈਕਸਟ (PDF) ਜਾਂ ਆਡੀਓ ਫਾਈਲ ਦੇ ਬਟਨ ʼਤੇ ਕਲਿੱਕ ਕਰੋ।
2 MP3 ʼਤੇ ਕਲਿੱਕ ਕਰ ਕੇ ਤੁਸੀਂ ਕੁਝ ਲੇਖਾਂ ਦੀ ਲਿਸਟ ਦੇਖ ਸਕਦੇ ਹੋ। ਉਸ ਲੇਖ ਦੇ ਸਿਰਲੇਖ ʼਤੇ ਕਲਿੱਕ ਕਰੋ ਜਿਸ ਨੂੰ ਤੁਸੀਂ ਡਾਊਨਲੋਡ ਕਰਨਾ ਜਾਂ ▸ ਆਨ-ਲਾਈਨ ਸੁਣਨਾ ਚਾਹੁੰਦੇ ਹੋ।
3 ਜੇ ਤੁਸੀਂ ਕਿਸੇ ਹੋਰ ਭਾਸ਼ਾ ਦਾ ਪ੍ਰਕਾਸ਼ਨ ਡਾਊਨਲੋਡ ਕਰਨਾ ਚਾਹੁੰਦੇ ਹੋ, ਤਾਂ ਇਸ ਲਿਸਟ ਵਿੱਚੋਂ ਉਹ ਭਾਸ਼ਾ ਚੁਣੋ।