ਸਾਡੇ ਤੇ ਦੂਜਿਆਂ ਦੇ ਲਾਭ ਲਈ ਵੈੱਬਸਾਈਟ
ਯਿਸੂ ਨੇ “ਸਾਰੀਆਂ ਕੌਮਾਂ ਨੂੰ ਗਵਾਹੀ ਦੇਣ ਲਈ” ਸਾਨੂੰ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ “ਪੂਰੀ ਦੁਨੀਆਂ ਵਿਚ” ਕਰਨ ਦਾ ਹੁਕਮ ਦਿੱਤਾ ਹੈ। (ਮੱਤੀ 24:14) “ਸੇਵਾ ਦਾ ਆਪਣਾ ਕੰਮ ਪੂਰਾ” ਕਰਨ ਵਿਚ ਸਾਡੀ ਮਦਦ ਲਈ watchtower.org, jw-media.org ਅਤੇ jw.org ਵੈੱਬਸਾਈਟਾਂ ਨੂੰ ਮਿਲਾ ਕੇ ਹੁਣ ਇੱਕੋ ਵੈੱਬਸਾਈਟ jw.org ਬਣਾਈ ਗਈ ਹੈ।—2 ਤਿਮੋ. 4:5.
“ਪੂਰੀ ਦੁਨੀਆਂ”: ਦੁਨੀਆਂ ਦੀ ਆਬਾਦੀ ਦਾ ਤਕਰੀਬਨ ਇਕ ਤਿਹਾਈ ਹਿੱਸਾ ਇੰਟਰਨੈੱਟ ਵਰਤਦਾ ਹੈ। ਬਹੁਤ ਸਾਰੇ ਲੋਕ, ਖ਼ਾਸ ਕਰਕੇ ਨੌਜਵਾਨ ਜਾਣਕਾਰੀ ਲੈਣ ਲਈ ਇੰਟਰਨੈੱਟ ਵਰਤਦੇ ਹਨ। ਸਾਡੀ ਵੈੱਬਸਾਈਟ ਤੋਂ ਇੰਟਰਨੈੱਟ ਵਰਤਣ ਵਾਲਿਆਂ ਨੂੰ ਬਾਈਬਲ ਬਾਰੇ ਸਵਾਲਾਂ ਦੇ ਸਹੀ ਜਵਾਬ ਮਿਲਦੇ ਹਨ। ਇਸ ਵੈੱਬਸਾਈਟ ਰਾਹੀਂ ਲੋਕ ਯਹੋਵਾਹ ਦੀ ਸੰਸਥਾ ਤੋਂ ਵਾਕਫ਼ ਹੁੰਦੇ ਹਨ ਅਤੇ ਉਹ ਆਸਾਨੀ ਨਾਲ ਬਾਈਬਲ ਦਾ ਅਧਿਐਨ ਮੁਫ਼ਤ ਵਿਚ ਕਰਨ ਲਈ ਫ਼ਾਰਮ ਭਰ ਸਕਦੇ ਹਨ। ਇਸ ਤਰ੍ਹਾਂ ਦੁਨੀਆਂ ਦੀਆਂ ਉਨ੍ਹਾਂ ਥਾਵਾਂ ਦੇ ਲੋਕਾਂ ਤਾਈਂ ਖ਼ੁਸ਼ ਖ਼ਬਰੀ ਪਹੁੰਚ ਸਕਦੀ ਹੈ ਜਿਨ੍ਹਾਂ ਨੂੰ ਸ਼ਾਇਦ ਰਾਜ ਦਾ ਸੰਦੇਸ਼ ਸੁਣਨ ਦੇ ਘੱਟ ਮੌਕੇ ਮਿਲਣ।
“ਸਾਰੀਆਂ ਕੌਮਾਂ”: “ਸਾਰੀਆਂ ਕੌਮਾਂ” ਨੂੰ ਗਵਾਹੀ ਦੇਣ ਲਈ ਜ਼ਰੂਰੀ ਹੈ ਕਿ ਅਸੀਂ ਬਾਈਬਲ ਦੀ ਸੱਚਾਈ ਵੱਖੋ-ਵੱਖਰੀਆਂ ਭਾਸ਼ਾਵਾਂ ਵਿਚ ਦੱਸੀਏ। jw.org ਨੂੰ ਵਰਤਣ ਵਾਲੇ ਲੋਕਾਂ ਨੂੰ ਜਿੰਨੀ ਆਸਾਨੀ ਨਾਲ ਇਸ ਵੈੱਬਸਾਈਟ ʼਤੇ ਤਕਰੀਬਨ 400 ਭਾਸ਼ਾਵਾਂ ਵਿਚ ਜਾਣਕਾਰੀ ਮਿਲ ਸਕਦੀ ਹੈ, ਉਹ ਹੋਰ ਕਿਸੇ ਵੈੱਬਸਾਈਟ ʼਤੇ ਨਹੀਂ ਮਿਲ ਸਕਦੀ।
ਇਸ ਦੀ ਚੰਗੀ ਵਰਤੋਂ ਕਰੋ: ਦੁਬਾਰਾ ਬਣਾਈ ਵੈੱਬਸਾਈਟ jw.org ਸਿਰਫ਼ ਦੂਜੇ ਲੋਕਾਂ ਨੂੰ ਗਵਾਹੀ ਦੇਣ ਲਈ ਨਹੀਂ ਹੈ, ਸਗੋਂ ਇਹ ਯਹੋਵਾਹ ਦੇ ਗਵਾਹਾਂ ਲਈ ਵੀ ਬਣਾਈ ਗਈ ਹੈ। ਜੇ ਤੁਸੀਂ ਇੰਟਰਨੈੱਟ ਵਰਤਦੇ ਹੋ, ਤਾਂ ਅਸੀਂ ਤੁਹਾਨੂੰ ਇਸ ਵੈੱਬਸਾਈਟ ਤੋਂ ਵਾਕਫ਼ ਹੋਣ ਦਾ ਉਤਸ਼ਾਹ ਦਿੰਦੇ ਹਾਂ। ਇਸ ਨੂੰ ਵਰਤਣ ਲਈ ਥੱਲੇ ਕੁਝ ਸੁਝਾਅ ਦਿੱਤੇ ਗਏ ਹਨ।
[ਸਫ਼ਾ 3 ਉੱਤੇ ਡਾਇਆਗ੍ਰਾਮ]
(ਪੂਰੀ ਤਰ੍ਹਾਂ ਫੋਰਮੈਟ ਕੀਤੇ ਹੋਏ ਟੈਕਸਟ ਲਈ, ਪ੍ਰਕਾਸ਼ਨ ਦੇਖੋ)
ਅਜ਼ਮਾਓ
1 ਕੰਪਿਊਟਰ ਦੇ ਇੰਟਰਨੈੱਟ ਬਰਾਊਜ਼ਰ ਦੇ ਐਡਰੈਸ ਫੀਲਡ ਵਿਚ www.jw.org ਟਾਈਪ ਕਰੋ।
2 ਵੈੱਬਸਾਈਟ ਨਾਲ ਵਾਕਫ਼ ਹੋਣ ਲਈ ਉਸ ਵਿਚ ਦਿੱਤੇ ਹੈਡਿੰਗਜ਼, ਮੈਨਿਊ ਆਪਸ਼ਨਜ਼ ਅਤੇ ਲਿੰਕਸ ਦੇਖੋ।
3 ਜੇ ਤੁਸੀਂ ਆਪਣੇ ਮੋਬਾਇਲ ʼਤੇ ਇੰਟਰਨੈੱਟ ਵਰਤ ਸਕਦੇ ਹੋ, ਤਾਂ jw.org ਦੇਖੋ। ਪੇਜ ਉੱਤੇ ਦਿੱਤੀ ਸਾਰੀ ਜਾਣਕਾਰੀ ਮੋਬਾਇਲ ਦੀ ਛੋਟੀ ਸਕ੍ਰੀਨ ʼਤੇ ਫਿੱਟ ਹੋ ਜਾਂਦੀ ਹੈ।