ਸਾਡੀ ਮਸੀਹੀ ਜ਼ਿੰਦਗੀ
ਰੋਜ਼ਮੱਰਾ ਦੀ ਜ਼ਿੰਦਗੀ ਬਾਰੇ JW.ORG ʼਤੇ ਚੰਗੀਆਂ ਸਲਾਹਾਂ
ਆਖ਼ਰੀ ਦਿਨ ਮੁਸੀਬਤਾਂ ਨਾਲ ਭਰੇ ਹੋਏ ਹਨ ਅਤੇ ਇਨ੍ਹਾਂ ਦਾ ਸਾਮ੍ਹਣਾ ਕਰਨ ਲਈ ਪਰਮੇਸ਼ੁਰ ਦੇ ਬਚਨ ਵਿਚ ਸਲਾਹਾਂ ਦਿੱਤੀਆਂ ਗਈਆਂ ਹਨ। (2 ਤਿਮੋ 3:1, 16, 17) ਪਰ ਸ਼ਾਇਦ ਕਿਸੇ ਔਖੀ ਘੜੀ ਵੇਲੇ ਸਾਨੂੰ ਪਤਾ ਹੀ ਨਾ ਲੱਗੇ ਕਿ ਅਸੀਂ ਬਾਈਬਲ ਦਾ ਕਿਹੜਾ ਅਸੂਲ ਲਾਗੂ ਕਰੀਏ। ਉਦਾਹਰਣ ਲਈ, ਕੀ ਮਾਪੇ ਹੋਣ ਕਰਕੇ ਤੁਹਾਨੂੰ ਆਪਣੇ ਬੱਚਿਆਂ ਦੀ ਪਰਵਰਿਸ਼ ਦੀ ਚਿੰਤਾ ਹੈ? ਕੀ ਨੌਜਵਾਨ ਹੋਣ ਕਰਕੇ ਤੁਹਾਡੀ ਨਿਹਚਾ ਪਰਖੀ ਜਾ ਰਹੀ ਹੈ? ਕੀ ਜੀਵਨ ਸਾਥੀ ਦੀ ਮੌਤ ਹੋਣ ਕਰਕੇ ਤੁਸੀਂ ਸੋਗ ਮਨਾ ਰਹੇ ਹੋ? ਇਸ ਬਾਰੇ ਅਤੇ ਹੋਰ ਇਹੋ ਜਿਹੀਆਂ ਮੁਸ਼ਕਲਾਂ ਬਾਰੇ ਤੁਹਾਨੂੰ ਸਾਡੀ ਵੈੱਬਸਾਈਟ jw.org/pa ʼਤੇ ਜਾਣਕਾਰੀ ਮਿਲ ਸਕਦੀ ਹੈ। ਇੱਥੇ ਬਾਈਬਲ ਵਿੱਚੋਂ ਬਹੁਤ ਸਾਰੇ ਅਸੂਲ ਦਿੱਤੇ ਗਏ ਹਨ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਮੁਸੀਬਤਾਂ ਨੂੰ ਸਹਿ ਸਕਦੇ ਹੋ।—ਕਹਾ 2:3-6.
jw.org/pa ਦੇ ਮੁੱਖ ਪੰਨੇ ਉੱਤੇ ਬਾਈਬਲ ਦੀਆਂ ਸਿੱਖਿਆਵਾਂ ʼਤੇ ਕਲਿੱਕ ਕਰੋ। (ਤਸਵੀਰ 1 ਦੇਖੋ।) ਉੱਥੇ ਇਕ ਲਿਸਟ ਖੁੱਲ੍ਹੇਗੀ ਅਤੇ ਤੁਸੀਂ ਉਸ ਵਿੱਚੋਂ ਕੋਈ ਵੀ ਵਿਸ਼ਾ ਚੁਣ ਸਕਦੇ ਹੋ। ਜਾਂ ਤੁਸੀਂ ਮੁੱਖ ਪੰਨੇ ਉੱਤੇ ਲਾਇਬ੍ਰੇਰੀ ʼਤੇ ਕਲਿੱਕ ਕਰੋ। ਉੱਥੇ ਦਿੱਤੀ ਲਿਸਟ ਵਿੱਚੋਂ ਲੜੀਵਾਰ ਲੇਖ ʼਤੇ ਕਲਿੱਕ ਕਰੋ। (ਤਸਵੀਰ 2 ਦੇਖੋ।) ਤੁਸੀਂ JW ਲਾਇਬ੍ਰੇਰੀ ਉੱਤੇ ਵੀ ਇਹ ਲੜੀਵਾਰ ਲੇਖ ਦੇਖ ਸਕਦੇ ਹੋ।a ਜਾਂ ਤੁਸੀਂ jw.org/pa ਉੱਤੇ “ਲੱਭੋ” ਡੱਬੀ ਦੀ ਵਰਤੋਂ ਕਰ ਕੇ ਵੀ ਕਿਸੇ ਖ਼ਾਸ ਵਿਸ਼ੇ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹੋ।
ਤੁਸੀਂ “ਲੱਭੋ” ਡੱਬੀ ਨੂੰ ਵਰਤ ਕੇ ਅੱਗੇ ਦੱਸੇ ਵਿਸ਼ਿਆਂ ਬਾਰੇ ਲੇਖ ਲੱਭ ਸਕਦੇ ਹੋ ਅਤੇ ਤੁਸੀਂ ਉਨ੍ਹਾਂ ਲੇਖਾਂ ਨੂੰ ਚੁਣ ਸਕਦੇ ਹੋ ਜਿਹੜੇ ਤੁਸੀਂ ਪੜ੍ਹਨੇ ਚਾਹੁੰਦੇ ਹੋ।
ਬੱਚਿਆਂ ਦੀ ਪਰਵਰਿਸ਼
ਵਿਕਾਸਵਾਦ
ਜੀਵਨ ਸਾਥੀ ਦੀ ਮੌਤ
a ਕੁਝ ਵਿਸ਼ਿਆਂ ਬਾਰੇ ਸਾਰੇ ਲੜੀਵਾਰ ਲੇਖ jw.org/pa ʼਤੇ ਹੀ ਦਿੱਤੇ ਗਏ ਹਨ।