ਜੇ ਤੁਹਾਨੂੰ ਵਿਦੇਸ਼ੀ ਭਾਸ਼ਾ ਵਿਚ ਜਲਦੀ-ਜਲਦੀ ਪ੍ਰਕਾਸ਼ਨ ਚਾਹੀਦੇ ਹੋਣ
ਕਦੇ-ਕਦੇ ਸਾਨੂੰ ਅਜਿਹੇ ਲੋਕ ਮਿਲਦੇ ਹਨ ਜੋ ਸਾਡਾ ਸਾਹਿੱਤ ਆਪਣੀ ਮਾਂ-ਬੋਲੀ ਵਿਚ ਪੜ੍ਹਨਾ ਪਸੰਦ ਕਰਦੇ ਹਨ ਪਰ ਉਹ ਸਾਡੀ ਕਲੀਸਿਯਾ ਦੇ ਸਟਾਕ ਵਿਚ ਨਹੀਂ ਹੁੰਦਾ। ਕੀ ਤੁਹਾਨੂੰ ਪਤਾ ਹੈ ਕਿ ਜੇ ਤੁਹਾਡੇ ਕੋਲ ਇੰਟਰਨੈੱਟ ਅਤੇ ਪ੍ਰਿੰਟਰ ਹੈ, ਤਾਂ ਤੁਸੀਂ ਲਗਭਗ 400 ਭਾਸ਼ਾਵਾਂ ਵਿਚ ਕੁਝ ਸਾਹਿੱਤ ਖ਼ੁਦ ਪ੍ਰਿੰਟ ਕਰ ਸਕਦੇ ਹੋ? ਇਹ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ:
• ਸਾਡੀ ਵੈੱਬ ਸਾਈਟ www.watchtower.org ਖੋਲ੍ਹੋ।
• ਹੋਮ ਪੇਜ ਦੇ ਸੱਜੇ ਪਾਸੇ ਕੁਝ ਭਾਸ਼ਾਵਾਂ ਦੀ ਲਿਸਟ ਦਿੱਤੀ ਗਈ ਹੈ। ਭਾਸ਼ਾਵਾਂ ਦੀ ਪੂਰੀ ਲਿਸਟ ਦੇਖਣ ਲਈ ਗਲੋਬ ਦੀ ਤਸਵੀਰ ʼਤੇ ਕਲਿੱਕ ਕਰੋ।
• ਫਿਰ ਉਸ ਭਾਸ਼ਾ ʼਤੇ ਕਲਿੱਕ ਕਰੋ ਜਿਸ ਵਿਚ ਤੁਹਾਨੂੰ ਸਾਹਿੱਤ ਚਾਹੀਦਾ ਹੈ। ਇਕ ਸਫ਼ੇ ʼਤੇ ਟ੍ਰੈਕਟ, ਬਰੋਸ਼ਰ ਅਤੇ ਹੋਰ ਕਈ ਲੇਖ ਨਜ਼ਰ ਆਉਣਗੇ ਜੋ ਤੁਸੀਂ ਪ੍ਰਿੰਟ ਕਰ ਸਕਦੇ ਹੋ। ਕਿਉਂਕਿ ਇਹ ਸਫ਼ਾ ਉਸ ਭਾਸ਼ਾ ਵਿਚ ਲਿਖਿਆ ਹੋਵੇਗਾ ਜੋ ਤੁਹਾਨੂੰ ਪੜ੍ਹਨੀ ਨਾ ਆਵੇ ਸ਼ਾਇਦ ਇਸ ਕਰਕੇ ਤੁਸੀਂ ਸਿਰਲੇਖਾਂ ਨੂੰ ਨਾ ਪਛਾਣ ਸਕੋ।
• ਲਿਸਟ ਵਿਚ ਕਿਸੇ ਵੀ ਚੀਜ਼ ʼਤੇ ਕਲਿੱਕ ਕਰੋ। ਲੇਖ ਤੁਹਾਡੀ ਸਕ੍ਰੀਨ ਤੇ ਨਜ਼ਰ ਆ ਜਾਵੇਗਾ ਅਤੇ ਤੁਸੀਂ ਇਸ ਨੂੰ ਤੁਸੀਂ ਪ੍ਰਿੰਟ ਕਰ ਸਕਦੇ ਹੋ।
ਸਾਡੀ ਵੈੱਬ ਸਾਈਟ ʼਤੇ ਕੁਝ ਹੀ ਪ੍ਰਕਾਸ਼ਨ ਦਿੱਤੇ ਗਏ ਹਨ, ਪਰ ਹੋਰ ਸਾਹਿੱਤ ਕਲੀਸਿਯਾ ਦੇ ਰਾਹੀਂ ਮਿਲ ਸਕਦੇ ਹਨ। ਜੇ ਵਿਅਕਤੀ ਸੱਚ-ਮੁੱਚ ਦਿਲਚਸਪੀ ਰੱਖਦਾ ਹੈ, ਤਾਂ ਤੁਸੀਂ ਆਪਣੀ ਕਲੀਸਿਯਾ ਰਾਹੀਂ ਉਸ ਵਾਸਤੇ ਪ੍ਰਕਾਸ਼ਨ ਮੰਗਵਾ ਸਕਦੇ ਹੋ।