ਬਹੁਭਾਸ਼ੀ ਇਲਾਕੇ ਵਿਚ ਸਾਹਿੱਤ ਪੇਸ਼ ਕਰਨਾ
1. ਜਿਹੜੇ ਲੋਕ ਸਥਾਨਕ ਭਾਸ਼ਾ ਨਹੀਂ ਜਾਣਦੇ, ਉਨ੍ਹਾਂ ਦੀ ਮਦਦ ਕਿਵੇਂ ਕੀਤੀ ਜਾਂਦੀ ਹੈ?
1 ਬਹੁਤ ਸਾਰੇ ਵੱਡੇ ਸ਼ਹਿਰਾਂ ਵਿਚ ਹੁਣ ਤਕਰੀਬਨ ਹਰ ਕਲੀਸਿਯਾ ਸਿਰਫ਼ ਇੱਕੋ ਭਾਸ਼ਾ ਵਿਚ ਸਭਾਵਾਂ ਕਰਦੀ ਹੈ। ਜਿਨ੍ਹਾਂ ਲੋਕਾਂ ਨੂੰ ਸਥਾਨਕ ਭਾਸ਼ਾ ਨਹੀਂ ਆਉਂਦੀ, ਉਨ੍ਹਾਂ ਨੂੰ ਉਸ ਕਲੀਸਿਯਾ ਵਿਚ ਜਾਣ ਲਈ ਕਿਹਾ ਜਾਂਦਾ ਹੈ ਜਿਸ ਦੀ ਭਾਸ਼ਾ ਨੂੰ ਉਹ ਚੰਗੀ ਤਰ੍ਹਾਂ ਸਮਝ ਸਕਦੇ ਹਨ। ਪਰ ਉਸ ਇਲਾਕੇ ਵਿਚ ਗਵਾਹੀ ਦੇਣ ਦੇ ਕਿਹੜੇ ਇੰਤਜ਼ਾਮ ਕੀਤੇ ਜਾ ਰਹੇ ਹਨ ਜਿੱਥੇ ਵੱਖੋ-ਵੱਖਰੀਆਂ ਭਾਸ਼ਾਵਾਂ ਦੇ ਲੋਕ ਰਹਿੰਦੇ ਹਨ?
2. ਜਦੋਂ ਵੱਖੋ-ਵੱਖਰੀਆਂ ਭਾਸ਼ਾਵਾਂ ਦੀਆਂ ਦੋ ਜਾਂ ਦੋ ਤੋਂ ਵੱਧ ਕਲੀਸਿਯਾਵਾਂ ਇੱਕੋ ਇਲਾਕੇ ਵਿਚ ਪ੍ਰਚਾਰ ਕਰਦੀਆਂ ਹਨ, ਤਾਂ ਉਨ੍ਹਾਂ ਕੋਲੋਂ ਕੀ ਮੰਗ ਕੀਤੀ ਜਾਂਦੀ ਹੈ?
2 ਸਾਹਿੱਤ ਕਦੋਂ ਪੇਸ਼ ਕਰੀਏ: ਜੇ ਕਿਸੇ ਇਲਾਕੇ ਵਿਚ ਵੱਖੋ-ਵੱਖਰੀਆਂ ਭਾਸ਼ਾਵਾਂ ਬੋਲਣ ਵਾਲੇ ਲੋਕ ਹਨ, ਤਾਂ ਇਨ੍ਹਾਂ ਭਾਸ਼ਾਵਾਂ ਦੀਆਂ ਦੋ ਜਾਂ ਦੋ ਤੋਂ ਵੱਧ ਕਲੀਸਿਯਾਵਾਂ ਨੂੰ ਅਜਿਹੇ ਇਲਾਕੇ ਵਿਚ ਬਾਕਾਇਦਾ ਪ੍ਰਚਾਰ ਕਰਨ ਦੇ ਪ੍ਰਬੰਧ ਕਰਨੇ ਚਾਹੀਦੇ ਹਨ। ਇਨ੍ਹਾਂ ਕਲੀਸਿਯਾਵਾਂ ਦੇ ਬਜ਼ੁਰਗਾਂ ਦੇ ਸਮੂਹਾਂ ਨੂੰ ਸੇਵਾ ਨਿਗਾਹਬਾਨਾਂ ਨਾਲ ਮਿਲ ਕੇ ਉਸ ਇਲਾਕੇ ਵਿਚ ਪ੍ਰਚਾਰ ਕਰਨ ਦੀ ਇਕ ਸਾਂਝੀ ਯੋਜਨਾ ਬਣਾਉਣੀ ਚਾਹੀਦੀ ਹੈ ਤਾਂਕਿ ਹਰ ਭਾਸ਼ਾ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਗਵਾਹੀ ਦਿੱਤੀ ਜਾ ਸਕੇ। ਜਦੋਂ ਪ੍ਰਕਾਸ਼ਕ ਉਸ ਇਲਾਕੇ ਵਿਚ ਘਰ-ਘਰ ਜਾ ਕੇ ਪ੍ਰਚਾਰ ਕਰਦੇ ਹਨ, ਤਾਂ ਆਮ ਤੌਰ ਤੇ ਉਹ ਦੂਜੀਆਂ ਕਲੀਸਿਯਾਵਾਂ ਦੀ ਭਾਸ਼ਾ ਦਾ ਸਾਹਿੱਤ ਪੇਸ਼ ਨਹੀਂ ਕਰਨਗੇ। ਪਰ ਜੇ ਉਹ ਕਰਦੇ ਹਨ, ਤਾਂ ਉਨ੍ਹਾਂ ਨੂੰ ਘਰ-ਸੁਆਮੀ ਦਾ ਨਾਂ ਅਤੇ ਪਤਾ ਲਿਖ ਕੇ ਢੁਕਵੀਂ ਕਲੀਸਿਯਾ ਨੂੰ ਦੇ ਦੇਣਾ ਚਾਹੀਦਾ ਹੈ ਤਾਂਕਿ ਉਹ ਉਸ ਵਿਅਕਤੀ ਨੂੰ ਦੁਬਾਰਾ ਮਿਲਣ ਦੇ ਪ੍ਰਬੰਧ ਕਰ ਸਕੇ। ਸੇਵਾ ਨਿਗਾਹਬਾਨ ਹਰ ਖੇਤਰ ਨਿਯੁਕਤੀ ਕਾਰਡ ਉੱਤੇ ਇਹ ਸਾਫ਼-ਸਾਫ਼ ਲਿਖਣ ਦਾ ਪ੍ਰਬੰਧ ਕਰਨਗੇ ਕਿ ਉਸ ਇਲਾਕੇ ਦੇ ਹਰ ਇਕ ਘਰ ਵਿਚ ਲੋਕ ਕਿਹੜੀ ਭਾਸ਼ਾ ਬੋਲਦੇ ਹਨ, ਤਾਂਕਿ ਭਵਿੱਖ ਵਿਚ ਪ੍ਰਕਾਸ਼ਕ ਸਿਰਫ਼ ਆਪਣੀ ਕਲੀਸਿਯਾ ਦੀ ਭਾਸ਼ਾ ਬੋਲਣ ਵਾਲੇ ਲੋਕਾਂ ਨੂੰ ਹੀ ਪ੍ਰਚਾਰ ਕਰਨ।
3. ਬਹੁਭਾਸ਼ੀ ਇਲਾਕੇ ਵਿਚ ਅਸਰਕਾਰੀ ਤਰੀਕੇ ਨਾਲ ਪ੍ਰਚਾਰ ਕਰਨ ਵਿਚ ਹਰ ਪ੍ਰਕਾਸ਼ਕ ਕਿਵੇਂ ਸਹਿਯੋਗ ਦੇ ਸਕਦਾ ਹੈ?
3 ਬਹੁਭਾਸ਼ੀ ਖੇਤਰ ਵਿਚ ਪ੍ਰਚਾਰ ਕਰਨ ਵਾਲੀਆਂ ਕਲੀਸਿਯਾਵਾਂ ਨੂੰ ਚੰਗੀ ਯੋਜਨਾ ਬਣਾਉਣ ਦੀ ਲੋੜ ਹੈ ਤਾਂਕਿ ਉਹ ਬਾਕਾਇਦਾ ਉਸ ਖੇਤਰ ਵਿਚ ਚੰਗੀ ਤਰ੍ਹਾਂ ਗਵਾਹੀ ਦੇ ਸਕਣ। ਸਾਰੇ ਹੀ ਪ੍ਰਕਾਸ਼ਕ ਸਿਰਫ਼ ਆਪਣੀ ਕਲੀਸਿਯਾ ਦੀ ਭਾਸ਼ਾ ਦੇ ਲੋਕਾਂ ਨੂੰ ਪ੍ਰਚਾਰ ਕਰਨ ਦੁਆਰਾ ਸਹਿਯੋਗ ਦੇ ਸਕਦੇ ਹਨ। ਉਨ੍ਹਾਂ ਨੂੰ ਘਰ-ਘਰ ਦਾ ਚੰਗਾ ਰਿਕਾਰਡ ਵੀ ਰੱਖਣਾ ਚਾਹੀਦਾ ਹੈ। ਹਿਦਾਇਤਾਂ ਅਨੁਸਾਰ ਫਾਰਮ S-8 ਵਰਤੋ ਅਤੇ ਘਰ-ਸੁਆਮੀ ਦੀ ਭਾਸ਼ਾ ਸੰਬੰਧੀ ਜਾਣਕਾਰੀ ਤੁਰੰਤ ਸੇਵਾ ਨਿਗਾਹਬਾਨ ਨੂੰ ਦਿਓ। ਜੇ ਘਰ-ਸੁਆਮੀ ਦੋ ਜਾਂ ਤਿੰਨ ਭਾਸ਼ਾਵਾਂ ਚੰਗੀ ਤਰ੍ਹਾਂ ਬੋਲ ਤੇ ਸਮਝ ਸਕਦਾ ਹੈ, ਤਾਂ ਇਹ ਚੋਣ ਕਰਨ ਵਿਚ ਸਮਝਦਾਰੀ ਵਰਤਣ ਦੀ ਲੋੜ ਹੈ ਕਿ ਕਿਹੜੀ ਕਲੀਸਿਯਾ ਉਸ ਨਾਲ ਪੁਨਰ-ਮੁਲਾਕਾਤਾਂ ਕਰੇਗੀ। ਇਸ ਤੋਂ ਇਲਾਵਾ, ਸਮੇਂ-ਸਮੇਂ ਤੇ ਲੋਕ ਘਰ ਬਦਲਦੇ ਰਹਿੰਦੇ ਹਨ, ਇਸ ਲਈ ਬਾਕਾਇਦਾ ਦੇਖਦੇ ਰਹਿਣਾ ਚਾਹੀਦਾ ਹੈ ਕਿ ਹੁਣ ਉਸ ਘਰ ਵਿਚ ਕੌਣ ਰਹਿੰਦਾ ਹੈ।
4. ਕਲੀਸਿਯਾ ਕਿਸੇ ਦੂਜੀ ਭਾਸ਼ਾ ਦੇ ਸਾਹਿੱਤ ਨੂੰ ਕਦੋਂ ਸਟਾਕ ਵਿਚ ਰੱਖ ਸਕਦੀ ਹੈ?
4 ਸਟਾਕ ਵਿਚ ਵੱਖਰੀ ਭਾਸ਼ਾ ਦਾ ਸਾਹਿੱਤ ਰੱਖਣਾ: ਆਮ ਤੌਰ ਤੇ, ਕਲੀਸਿਯਾ ਨੂੰ ਉਸ ਭਾਸ਼ਾ ਵਿਚ ਵੱਡੀ ਮਾਤਰਾ ਵਿਚ ਸਾਹਿੱਤ ਦਾ ਸਟਾਕ ਨਹੀਂ ਰੱਖਣਾ ਚਾਹੀਦਾ ਜੋ ਭਾਸ਼ਾ ਦੂਜੀ ਸਥਾਨਕ ਕਲੀਸਿਯਾ ਵਰਤਦੀ ਹੈ। ਪਰ ਉਦੋਂ ਕੀ ਕੀਤਾ ਜਾ ਸਕਦਾ ਹੈ ਜਦੋਂ ਕਿਸੇ ਇਲਾਕੇ ਵਿਚ ਦੂਜੀ ਭਾਸ਼ਾ ਬੋਲਣ ਵਾਲੇ ਬਹੁਤ ਸਾਰੇ ਲੋਕ ਰਹਿੰਦੇ ਹਨ ਤੇ ਉਸ ਭਾਸ਼ਾ ਦੀ ਕੋਈ ਕਲੀਸਿਯਾ ਨਹੀਂ ਹੈ? ਇਨ੍ਹਾਂ ਹਾਲਾਤਾਂ ਵਿਚ ਕਲੀਸਿਯਾਵਾਂ ਉਸ ਭਾਸ਼ਾ ਵਿਚ ਉਪਲਬਧ ਆਮ ਪ੍ਰਕਾਸ਼ਨ ਥੋੜ੍ਹੀ ਜਿਹੀ ਮਾਤਰਾ ਵਿਚ ਸਟਾਕ ਵਿਚ ਰੱਖ ਸਕਦੀਆਂ ਹਨ, ਜਿਵੇਂ ਟ੍ਰੈਕਟ, ਮੰਗ ਬਰੋਸ਼ਰ ਅਤੇ ਗਿਆਨ ਕਿਤਾਬ। ਪ੍ਰਕਾਸ਼ਕ ਇਸ ਭਾਸ਼ਾ ਨੂੰ ਪੜ੍ਹਨ ਵਾਲੇ ਲੋਕਾਂ ਨੂੰ ਇਹ ਪ੍ਰਕਾਸ਼ਨ ਦੇ ਸਕਦੇ ਹਨ।
5. ਜੇ ਕਲੀਸਿਯਾ ਵਿਚ ਦੂਜੀ ਭਾਸ਼ਾ ਦਾ ਸਾਹਿੱਤ ਨਹੀਂ ਹੈ, ਤਾਂ ਇਸ ਨੂੰ ਕਿਵੇਂ ਹਾਸਲ ਕੀਤਾ ਜਾ ਸਕਦਾ ਹੈ?
5 ਜੇ ਕਿਸੇ ਦਿਲਚਸਪੀ ਰੱਖਣ ਵਾਲੇ ਵਿਅਕਤੀ ਦੀ ਭਾਸ਼ਾ ਵਿਚ ਕਲੀਸਿਯਾ ਦੇ ਸਟਾਕ ਵਿਚ ਸਾਹਿੱਤ ਨਹੀਂ ਹੈ, ਤਾਂ ਉਸ ਭਾਸ਼ਾ ਵਿਚ ਸਾਹਿੱਤ ਕਿਵੇਂ ਹਾਸਲ ਕੀਤਾ ਜਾ ਸਕਦਾ ਹੈ? ਪ੍ਰਕਾਸ਼ਕ ਨੂੰ ਸਾਹਿੱਤ ਸੰਭਾਲਣ ਵਾਲੇ ਭਰਾ ਨੂੰ ਪੁੱਛਣਾ ਚਾਹੀਦਾ ਹੈ ਕਿ ਇਸ ਭਾਸ਼ਾ ਵਿਚ ਕਿਹੜੇ ਪ੍ਰਕਾਸ਼ਨ ਉਪਲਬਧ ਹਨ। ਫਿਰ ਇਹ ਪ੍ਰਕਾਸ਼ਨ ਉਦੋਂ ਮੰਗਵਾਏ ਜਾ ਸਕਦੇ ਹਨ ਜਦੋਂ ਕਲੀਸਿਯਾ ਅਗਲੀ ਵਾਰ ਸਾਹਿੱਤ ਆਰਡਰ ਕਰਦੀ ਹੈ।
6. ਲੋਕਾਂ ਨੂੰ ਮਸੀਹੀ ਪ੍ਰਕਾਸ਼ਨ ਦੇਣ ਦਾ ਸਾਡਾ ਟੀਚਾ ਕੀ ਹੋਣਾ ਚਾਹੀਦਾ ਹੈ?
6 ਆਓ ਆਪਾਂ ਮਸੀਹੀ ਪ੍ਰਕਾਸ਼ਨਾਂ ਦੀ ਚੰਗੀ ਵਰਤੋਂ ਕਰ ਕੇ ਹਰ ਭਾਸ਼ਾ ਦੇ ‘ਸਾਰੇ ਮਨੁੱਖਾਂ’ ਦੀ ਮਦਦ ਕਰੀਏ ਤਾਂਕਿ ‘ਓਹ ਸਤ ਦੇ ਗਿਆਨ ਤੀਕ ਪਹੁੰਚਣ ਅਤੇ ਬਚਾਏ ਜਾਣ।’—1 ਤਿਮੋ. 2:3, 4.