ਲੋਕਾਂ ਦੀ ਮਦਦ ਕਰਨ ਦਾ ਜ਼ਰੀਆ
ਸੱਚੇ ਮਸੀਹੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਨ। (ਫ਼ਿਲਿ. 2:17) ਇਸ ਕੰਮ ਵਿਚ ਮਦਦ ਕਰਨ ਲਈ ਇੰਟਰਨੈੱਟ ਵੈੱਬ ਸਾਈਟ www.watchtower.org ਉੱਤੇ 20 ਭਾਸ਼ਾਵਾਂ ਵਿਚ ਕੁਝ ਬਰੋਸ਼ਰ, ਟ੍ਰੈਕਟ ਅਤੇ ਲੇਖ ਪਾਏ ਗਏ ਹਨ। ਇਹ ਵੈੱਬ ਸਾਈਟ ਯਹੋਵਾਹ ਦੇ ਗਵਾਹਾਂ ਨੂੰ ਨਵੇਂ ਪ੍ਰਕਾਸ਼ਨ ਵੰਡਣ ਲਈ ਤਿਆਰ ਨਹੀਂ ਕੀਤੀ ਗਈ। ਇਹ ਲੋਕਾਂ ਨੂੰ ਯਹੋਵਾਹ ਦੇ ਗਵਾਹਾਂ ਦੀਆਂ ਸਿੱਖਿਆਵਾਂ ਬਾਰੇ ਸਹੀ-ਸਹੀ ਜਾਣਕਾਰੀ ਦੇਣ ਦੇ ਮਕਸਦ ਨਾਲ ਤਿਆਰ ਕੀਤੀ ਗਈ ਹੈ।
ਹਾਲ ਹੀ ਵਿਚ ਸਾਡੇ ਵੈੱਬ ਸਾਈਟ ਉੱਤੇ ਇਕ ਹੋਰ ਮਹੱਤਵਪੂਰਣ ਪ੍ਰਕਾਸ਼ਨ ਸ਼ਾਮਲ ਕੀਤਾ ਗਿਆ ਹੈ। ਇਹ ਹੈ 220 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਬਰੋਸ਼ਰ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਸਾਰੀਆਂ ਭਾਸ਼ਾਵਾਂ ਵਿਚ 1 ਜਨਵਰੀ 2004 ਦੇ ਪਹਿਰਾਬੁਰਜ ਅਤੇ 8 ਜਨਵਰੀ 2004 ਦੇ ਜਾਗਰੂਕ ਬਣੋ! ਤੋਂ ਸ਼ੁਰੂ ਹੋ ਕੇ ਸਾਰੇ ਰਸਾਲਿਆਂ ਦੇ ਆਖ਼ਰੀ ਸਫ਼ੇ ਉੱਤੇ ਸਾਡੇ ਵੈੱਬ ਸਾਈਟ ਦਾ ਪਤਾ ਛਪਿਆ ਕਰੇਗਾ।
ਤੁਸੀਂ ਇਸ ਜ਼ਰੀਏ ਨੂੰ ਕਿਵੇਂ ਇਸਤੇਮਾਲ ਕਰ ਸਕਦੇ ਹੋ? ਤੁਹਾਨੂੰ ਸ਼ਾਇਦ ਕੋਈ ਅਜਿਹਾ ਵਿਅਕਤੀ ਮਿਲੇ ਜੋ ਸ਼ਾਇਦ ਦਿਲਚਸਪੀ ਤਾਂ ਰੱਖਦਾ ਹੈ, ਪਰ ਉਸ ਨੂੰ ਤੁਹਾਡੀ ਭਾਸ਼ਾ ਨਹੀਂ ਆਉਂਦੀ। ਜੇ ਉਹ ਇੰਟਰਨੈੱਟ ਵਰਤਦਾ ਹੈ, ਤਾਂ ਤੁਸੀਂ ਉਸ ਨੂੰ ਪਹਿਰਾਬੁਰਜ ਜਾਂ ਜਾਗਰੂਕ ਬਣੋ! ਰਸਾਲੇ ਦੇ ਆਖ਼ਰੀ ਸਫ਼ੇ ਉੱਤੇ ਵੈੱਬ ਸਾਈਟ ਦਾ ਪਤਾ ਦਿਖਾ ਸਕਦੇ ਹੋ। ਇਸ ਤਰ੍ਹਾਂ ਉਹ ਵਿਅਕਤੀ ਵੈੱਬ ਸਾਈਟ ਉੱਤੇ ਆਪਣੀ ਭਾਸ਼ਾ ਵਿਚ ਮੰਗ ਬਰੋਸ਼ਰ ਪੜ੍ਹ ਸਕਦਾ ਹੈ ਜਦ ਤਕ ਤੁਸੀਂ ਉਸ ਦੀ ਭਾਸ਼ਾ ਵਿਚ ਸਾਹਿੱਤ ਲੈ ਕੇ ਨਹੀਂ ਜਾਂਦੇ। ਜਾਂ ਤੁਸੀਂ ਉਸ ਭਾਸ਼ਾ ਦੀ ਕਲੀਸਿਯਾ ਜਾਂ ਗਰੁੱਪ ਨੂੰ ਉਸ ਵਿਅਕਤੀ ਦਾ ਨਾਂ ਤੇ ਪਤਾ ਦੇ ਸਕਦੇ ਹੋ।