ਇੰਟਰਨੈੱਟ ਉੱਤੇ ਖ਼ੁਸ਼ ਖ਼ਬਰੀ
ਸਾਡੇ ਤਕਨਾਲੋਜੀਕਲ ਯੁਗ ਵਿਚ, ਕੁਝ ਲੋਕ ਇਲੈਕਟ੍ਰਾਨਿਕ ਸੋਮਿਆਂ ਤੋਂ ਜਾਣਕਾਰੀ ਹਾਸਲ ਕਰਦੇ ਹਨ, ਜਿਨ੍ਹਾਂ ਵਿਚ ਇੰਟਰਨੈੱਟ ਵੀ ਸ਼ਾਮਲ ਹੈ। ਇਸ ਲਈ ਸੰਸਥਾ ਨੇ ਇੰਟਰਨੈੱਟ ਉੱਤੇ ਯਹੋਵਾਹ ਦੇ ਗਵਾਹਾਂ ਦੇ ਵਿਸ਼ਵਾਸ ਅਤੇ ਸਰਗਰਮੀਆਂ ਬਾਰੇ ਕੁਝ ਸਹੀ ਜਾਣਕਾਰੀ ਦਿੱਤੀ ਹੈ।
ਸਾਡੀ ਇੰਟਰਨੈੱਟ ਵੈੱਬ ਸਾਈਟ ਦਾ ਪਤਾ http://www.watchtower.org ਹੈ, ਅਤੇ ਇਸ ਵਿਚ ਅੰਗ੍ਰੇਜ਼ੀ, ਚੀਨੀ (ਸਰਲ), ਜਰਮਨ, ਰੂਸੀ, ਸਪੇਨੀ, ਅਤੇ ਦੂਸਰੀਆਂ ਭਾਸ਼ਾਵਾਂ ਵਿਚ ਚੋਣਵੇਂ ਟ੍ਰੈਕਟ, ਵੱਡੀਆਂ ਪੁਸਤਿਕਾਵਾਂ, ਅਤੇ ਪਹਿਰਾਬੁਰਜ ਤੇ ਜਾਗਰੂਕ ਬਣੋ! ਦੇ ਲੇਖ ਮੌਜੂਦ ਹਨ। ਇਸ ਵੈੱਬ ਸਾਈਟ ਉੱਤੇ ਉਪਲਬਧ ਪ੍ਰਕਾਸ਼ਨ ਪਹਿਲਾਂ ਹੀ ਕਲੀਸਿਯਾਵਾਂ ਦੁਆਰਾ ਉਪਲਬਧ ਹਨ ਅਤੇ ਸੇਵਕਾਈ ਵਿਚ ਇਸਤੇਮਾਲ ਕੀਤੇ ਜਾ ਰਹੇ ਹਨ। ਸਾਡੀ ਵੈੱਬ ਸਾਈਟ ਦਾ ਉਦੇਸ਼, ਨਵੇਂ ਪ੍ਰਕਾਸ਼ਨ ਜਾਰੀ ਕਰਨਾ ਨਹੀਂ, ਬਲਕਿ ਜਾਣਕਾਰੀ ਨੂੰ ਇਲੈਕਟ੍ਰਾਨਿਕ ਰੂਪ ਵਿਚ ਆਮ ਜਨਤਾ ਲਈ ਉਪਲਬਧ ਕਰਾਉਣਾ ਹੈ। ਕਿਸੇ ਵਿਅਕਤੀ ਨੂੰ ਯਹੋਵਾਹ ਦੇ ਗਵਾਹਾਂ ਬਾਰੇ, ਸਾਡੀਆਂ ਸਰਗਰਮੀਆਂ ਬਾਰੇ, ਜਾਂ ਸਾਡੇ ਵਿਸ਼ਵਾਸ ਬਾਰੇ ਇੰਟਰਨੈੱਟ ਸਫ਼ੇ ਤਿਆਰ ਕਰਨ ਦੀ ਲੋੜ ਨਹੀਂ ਹੈ। ਸਾਡੀ ਅਧਿਕਾਰਿਤ ਵੈੱਬ ਸਾਈਟ ਕਿਸੇ ਵੀ ਇੱਛੁਕ ਵਿਅਕਤੀ ਨੂੰ ਸਹੀ ਜਾਣਕਾਰੀ ਪ੍ਰਦਾਨ ਕਰਦੀ ਹੈ।
ਹਾਲਾਂਕਿ ਸਾਡੀ ਵੈੱਬ ਸਾਈਟ ਵਿਚ ਇਲੈਕਟ੍ਰਾਨਿਕ ਸੰਦੇਸ਼ਾਂ (ਈ-ਮੇਲ) ਦਾ ਕੋਈ ਪ੍ਰਬੰਧ ਨਹੀਂ ਹੈ, ਪਰ ਇਹ ਪੂਰੇ ਸੰਸਾਰ ਵਿਚ ਸਾਡੀਆਂ ਸ਼ਾਖਾਵਾਂ ਦੇ ਡਾਕ-ਪਤਿਆਂ ਦੀ ਸੂਚੀ ਮੁਹੱਈਆ ਕਰਦੀ ਹੈ। ਇਸ ਤਰ੍ਹਾਂ ਲੋਕ ਜ਼ਿਆਦਾ ਜਾਣਕਾਰੀ ਲਈ ਜਾਂ ਸਥਾਨਕ ਗਵਾਹਾਂ ਕੋਲੋਂ ਨਿੱਜੀ ਸਹਾਇਤਾ ਹਾਸਲ ਕਰਨ ਲਈ ਲਿਖ ਸਕਦੇ ਹਨ। ਬਿਨਾਂ ਝਿਜਕੇ ਉਨ੍ਹਾਂ ਸਾਰਿਆਂ ਨਾਲ ਉਕਤ ਇੰਟਰਨੈੱਟ ਪਤਾ ਸਾਂਝਾ ਕਰੋ, ਜੋ ਸ਼ਾਇਦ ਇਸ ਰੂਪ ਵਿਚ ਬਾਈਬਲ ਸੱਚਾਈ ਨੂੰ ਸਿੱਖਣਾ ਸ਼ੁਰੂ ਕਰਨਾ ਚਾਹੁਣਗੇ।