ਸਾਡੀ ਮਸੀਹੀ ਜ਼ਿੰਦਗੀ
“ਗੱਲਬਾਤ ਕਰਨ ਲਈ ਸੁਝਾਅ” ਕਿਵੇਂ ਵਰਤੀਏ?
“ਗੱਲਬਾਤ ਕਰਨ ਲਈ ਸੁਝਾਅ” ਬਹੁਤ ਸੋਚ-ਸਮਝ ਕੇ ਤਿਆਰ ਕੀਤੇ ਜਾਂਦੇ ਹਨ। ਬਹੁਤ ਸਾਰੇ ਪ੍ਰਚਾਰਕਾਂ ਨੂੰ ਆਪਣੇ ਇਲਾਕੇ ਵਿਚ ਇਹ ਸੁਝਾਅ ਲਾਗੂ ਕਰ ਕੇ ਬਹੁਤ ਫ਼ਾਇਦਾ ਹੋਇਆ ਹੈ। ਪਰ ਦੁਨੀਆਂ ਦੇ ਹਰ ਇਲਾਕੇ ਦੇ ਹਾਲਾਤ ਇੱਕੋ ਜਿਹੇ ਨਹੀਂ ਹੁੰਦੇ। ਇਸ ਲਈ ਤੁਸੀਂ ਪ੍ਰਚਾਰ ਵਿਚ ਆਪਣੇ ਇਲਾਕੇ ਮੁਤਾਬਕ ਕੋਈ ਹੋਰ ਸਵਾਲ ਤੇ ਆਇਤ ਵਰਤ ਸਕਦੇ ਹੋ, ਇੱਥੋਂ ਤਕ ਕਿ ਤੁਸੀਂ ਕਿਸੇ ਹੋਰ ਵਿਸ਼ੇ ʼਤੇ ਵੀ ਗੱਲ ਕਰ ਸਕਦੇ ਹੋ। ਪਰ ਜੇ ਕੋਈ ਖ਼ਾਸ ਮੁਹਿੰਮ ਚੱਲ ਰਹੀ ਹੈ, ਤਾਂ ਸਾਨੂੰ ਉਸ ਬਾਰੇ ਦਿੱਤੀਆਂ ਹਿਦਾਇਤਾਂ ਨੂੰ ਮੰਨਣਾ ਚਾਹੀਦਾ ਹੈ। ਸਾਡਾ ਸਾਰਿਆਂ ਦਾ ਟੀਚਾ ਇਹੀ ਹੈ ਕਿ ਅਸੀਂ ਯਿਸੂ ਦਾ ਹੁਕਮ ਮੰਨਦਿਆਂ ਰਾਜ ਦੀ ਖ਼ੁਸ਼ੀ ਖ਼ਬਰੀ ਦਾ ਪ੍ਰਚਾਰ ਕਰੀਏ।—ਮੱਤੀ 24:14.
ਵਿਦਿਆਰਥੀ ਭਾਗ ਪੇਸ਼ ਕਰਦਿਆਂ ਪ੍ਰਚਾਰਕ ਉਸੇ ਵਿਸ਼ੇ ʼਤੇ ਗੱਲਬਾਤ ਕਰਨ ਜੋ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਵਿਚ “ਗੱਲਬਾਤ ਕਰਨ ਲਈ ਸੁਝਾਅ” ਵਿਚ ਦਿੱਤਾ ਗਿਆ ਹੈ। ਪਰ ਜੇ ਸੁਝਾਅ ਵਿਚ ਦਿੱਤੇ ਵਿਸ਼ੇ ਨੂੰ ਵਰਤਣ ਦੀ ਹਿਦਾਇਤ ਨਹੀਂ ਦਿੱਤੀ ਗਈ ਹੈ, ਤਾਂ ਹਾਲਾਤਾਂ ਮੁਤਾਬਕ ਕੋਈ ਹੋਰ ਸ਼ੁਰੂਆਤੀ ਅਤੇ ਅਗਲੀ ਵਾਰ ਲਈ ਸਵਾਲ ਤੇ ਹਵਾਲਾ ਵਰਤਿਆ ਜਾ ਸਕਦਾ ਹੈ ਅਤੇ ਦਿਖਾਇਆ ਜਾ ਸਕਦਾ ਹੈ ਕਿ ਪ੍ਰਚਾਰ ਕਿੱਥੇ ਕੀਤਾ ਜਾ ਰਿਹਾ ਹੈ। ਵਿਦਿਆਰਥੀ ਭਾਗ ਲਈ ਪਹਿਲਾਂ ਅਸੀਂ ਜੂਨ 2020 ਦੀ ਸਭਾ ਪੁਸਤਿਕਾ ਦੇ ਸਫ਼ੇ 8 ʼਤੇ ਦਿੱਤੀ ਹਿਦਾਇਤ ਮੰਨਦੇ ਸੀ, ਪਰ ਹੁਣ ਤੋਂ ਅਸੀਂ ਇਸ ਲੇਖ ਵਿਚ ਦਿੱਤੀ ਹਿਦਾਇਤ ਮੰਨਾਂਗੇ।