ਰੱਬ ਦਾ ਬਚਨ ਖ਼ਜ਼ਾਨਾ ਹੈ
ਅਸੀਂ ਦੋ ਥੰਮ੍ਹਾਂ ਤੋਂ ਕੀ ਸਿੱਖਦੇ ਹਾਂ?
ਮੰਦਰ ਦੀ ਦਲਾਨ ਦੇ ਦੋ ਉੱਚੇ-ਉੱਚੇ ਥੰਮ੍ਹ ਖੜ੍ਹੇ ਕੀਤੇ ਗਏ (1 ਰਾਜ 7:15, 16; w13 12/1 13 ਪੈਰਾ 3)
ਥੰਮ੍ਹਾਂ ਨੂੰ ਜੋ ਨਾਂ ਦਿੱਤੇ ਗਏ, ਉਨ੍ਹਾਂ ਦਾ ਬਹੁਤ ਹੀ ਗਹਿਰਾ ਮਤਲਬ ਸੀ (1 ਰਾਜ 7:21; it-1 348)
ਯਹੋਵਾਹ ਨੇ ਮੰਦਰ ਨੂੰ “ਮਜ਼ਬੂਤੀ ਨਾਲ ਕਾਇਮ” ਰੱਖਣ ਵਿਚ ਉਦੋਂ ਤਕ ਆਪਣੇ ਲੋਕਾਂ ਦੀ ਮਦਦ ਕਰਨੀ ਸੀ ਜਦੋਂ ਤਕ ਉਨ੍ਹਾਂ ਨੇ ਉਸ ʼਤੇ ਭਰੋਸਾ ਰੱਖਣਾ ਸੀ (1 ਰਾਜ 7:21, ਫੁਟਨੋਟ; ਜ਼ਬੂ 127:1)
ਸੱਚਾਈ ਵਿਚ ਆਉਣ ਲਈ ਯਹੋਵਾਹ ਨੇ ਬਹੁਤ ਸਾਰੀਆਂ ਮੁਸ਼ਕਲਾਂ ਸਹਿਣ ਵਿਚ ਸਾਡੀ ਮਦਦ ਕੀਤੀ ਹੋਣੀ। ਪਰ ਸਾਨੂੰ ਹਮੇਸ਼ਾ ਉਸ ʼਤੇ ਭਰੋਸਾ ਰੱਖਣ ਦੀ ਲੋੜ ਹੈ ਤਾਂਕਿ ਅਸੀਂ “ਨਿਹਚਾ ਵਿਚ ਪੱਕੇ” ਰਹੀਏ।—1 ਕੁਰਿੰ 16:13.
ਖ਼ੁਦ ਨੂੰ ਪੁੱਛੋ, ‘ਕੀ ਮੈਂ ਆਪਣੇ ਕੰਮਾਂ ਤੋਂ ਦਿਖਾਉਂਦਾ ਹਾਂ ਕਿ ਮੈਨੂੰ ਯਹੋਵਾਹ ʼਤੇ ਪੂਰਾ ਭਰੋਸਾ ਹੈ?’