ਰੱਬ ਦਾ ਬਚਨ ਖ਼ਜ਼ਾਨਾ ਹੈ
ਯਹੋਵਾਹ ਦੀ ਇੱਛਾ ਪੂਰੀ ਕਰਨ ਦਾ ਪੱਕਾ ਇਰਾਦਾ ਕਰੋ
ਸ਼ਾਊਲ ਆਗਿਆਕਾਰ ਨਹੀਂ ਸੀ, ਇਸ ਲਈ ਯਹੋਵਾਹ ਨੇ ਉਸ ਨੂੰ ਰੱਦ ਕਰ ਦਿੱਤਾ (1 ਇਤਿ 10:13, 14)
ਯਹੋਵਾਹ ਨੇ ਸ਼ਾਊਲ ਦੀ ਜਗ੍ਹਾ ਦਾਊਦ ਨੂੰ ਰਾਜਾ ਚੁਣਿਆ (1 ਇਤਿ 11:3)
ਸ਼ਾਊਲ ਤੋਂ ਉਲਟ ਦਾਊਦ ਯਹੋਵਾਹ ਦੇ ਕਾਨੂੰਨਾਂ ਅਤੇ ਅਸੂਲਾਂ ʼਤੇ ਚੱਲਿਆ (1 ਇਤਿ 11:15-19; w12 11/15 6 ਪੈਰੇ 12-13)
ਦਾਊਦ ਨੂੰ ਪਰਮੇਸ਼ੁਰ ਦੀ ਇੱਛਾ ਪੂਰੀ ਕਰ ਕੇ ਖ਼ੁਸ਼ੀ ਮਿਲਦੀ ਸੀ। (ਜ਼ਬੂ 40:8) ਜਦੋਂ ਅਸੀਂ ਯਹੋਵਾਹ ਦੇ ਨਜ਼ਰੀਏ ਤੋਂ ਹਰ ਮਾਮਲੇ ਨੂੰ ਦੇਖਣਾ ਸਿੱਖਦੇ ਹਾਂ, ਤਾਂ ਦਾਊਦ ਵਾਂਗ ਸਾਡੇ ਦਿਲ ਵਿਚ ਵੀ ਸਹੀ ਕੰਮ ਕਰਨ ਦੀ ਇੱਛਾ ਪੈਦਾ ਹੁੰਦੀ ਹੈ। —ਜ਼ਬੂ 25:4; w18.06 17 ਪੈਰੇ 5-6.