ਸਾਡੀ ਮਸੀਹੀ ਜ਼ਿੰਦਗੀ
ਪਰਮੇਸ਼ੁਰ ਦੇ ਰਾਜ ਦੀ ਘੋਸ਼ਣਾ ਕਰਨ ਲਈ ਸਤੰਬਰ ਵਿਚ ਖ਼ਾਸ ਮੁਹਿੰਮ!
ਅਸੀਂ ਖ਼ਾਸ ਕਰਕੇ ਸਤੰਬਰ ਵਿਚ ਇਸ ਗੱਲ ਬਾਰੇ ਪ੍ਰਚਾਰ ਕਰਾਂਗੇ ਕਿ ਸਿਰਫ਼ ਪਰਮੇਸ਼ੁਰ ਦਾ ਰਾਜ ਹੀ ਇਨਸਾਨਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ। (ਮੱਤੀ 24:14) ਤੁਸੀਂ ਇਸ ਵਿਚ ਕਿਵੇਂ ਹਿੱਸਾ ਲੈ ਸਕਦੇ ਹੋ? ਇਸ ਮਹੀਨੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਬਾਈਬਲ ਵਿੱਚੋਂ ਪਰਮੇਸ਼ੁਰ ਦੇ ਰਾਜ ਬਾਰੇ ਕੋਈ ਹਵਾਲਾ ਪੜ੍ਹਾਉਣ ਦੀ ਕੋਸ਼ਿਸ਼ ਕਰੋ। ਜੇ ਕੋਈ ਦਿਲਚਸਪੀ ਦਿਖਾਉਂਦਾ ਹੈ, ਤਾਂ ਉਸ ਨੂੰ ਸਾਲ 2020 ਦਾ ਪਹਿਰਾਬੁਰਜ ਨੰ. 2 ਰਸਾਲਾ ਦਿਓ। ਉਸ ਨੂੰ ਜਲਦੀ ਦੁਬਾਰਾ ਮਿਲਣ ਦੀ ਅਤੇ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਬਰੋਸ਼ਰ ਤੋਂ ਸਟੱਡੀ ਸ਼ੁਰੂ ਕਰਾਉਣ ਦੀ ਕੋਸ਼ਿਸ਼ ਕਰੋ। ਸਤੰਬਰ ਮਹੀਨੇ ਜਿਹੜੇ ਭੈਣ-ਭਰਾ ਔਗਜ਼ੀਲਰੀ ਪਾਇਨੀਅਰਿੰਗ ਕਰਨੀ ਚਾਹੁੰਦੇ ਹਨ, ਉਹ 15 ਜਾਂ 30 ਘੰਟੇ ਕਰ ਸਕਦੇ ਹਨ।
ਪਰਮੇਸ਼ੁਰ ਆਪਣੇ ਰਾਜ ਦਾ ਵਿਰੋਧ ਕਰਨ ਵਾਲੀਆਂ ਸਾਰੀਆਂ ਸਰਕਾਰਾਂ ਨੂੰ ਆਪਣੇ ਰਾਜ ਦੇ ਜ਼ਰੀਏ ਖ਼ਤਮ ਕਰ ਦੇਵੇਗਾ। (ਦਾਨੀ 2:44; 1 ਕੁਰਿੰ 15:24, 25) ਸਾਡੇ ਕੋਲ ਯਹੋਵਾਹ ਅਤੇ ਉਸ ਦੇ ਰਾਜ ਦੇ ਪੱਖ ਵਿਚ ਖੜ੍ਹੇ ਹੋਣ ਦਾ ਇਹ ਇਕ ਅਹਿਮ ਮੌਕਾ ਹੈ। ਇਸ ਲਈ ਆਓ ਆਪਾਂ ਇਸ ਖ਼ਾਸ ਮੌਕੇ ਦਾ ਪੂਰਾ ਫ਼ਾਇਦਾ ਉਠਾਈਏ ਅਤੇ ਜੋਸ਼ ਨਾਲ ਇਸ ਵਿਚ ਹਿੱਸਾ ਲਈਏ।