ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • wp21 ਨੰ. 3 ਸਫ਼ੇ 4-5
  • ਸਾਡਾ ਭਵਿੱਖ ਕਿਸ ਗੱਲ ʼਤੇ ਨਿਰਭਰ ਕਰਦਾ ਹੈ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸਾਡਾ ਭਵਿੱਖ ਕਿਸ ਗੱਲ ʼਤੇ ਨਿਰਭਰ ਕਰਦਾ ਹੈ?
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2021
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਕਈ ਲੋਕ ਕੀ ਵਿਸ਼ਵਾਸ ਕਰਦੇ ਹਨ?
  • ਕੀ ਇਸ ਨਾਲ ਲੋਕਾਂ ਨੂੰ ਫ਼ਾਇਦਾ ਹੋਇਆ?
  • ਵਧੀਆ ਭਵਿੱਖ—ਹਰੇਕ ਦੀ ਇੱਛਾ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2021
  • ਕੀ ਕਾਮਯਾਬ ਬਣਨ ਲਈ ਜੋਤਸ਼-ਵਿੱਦਿਆ ਸਾਡੀ ਮਦਦ ਕਰ ਸਕਦੀ ਹੈ?
    ਜਾਗਰੂਕ ਬਣੋ!—2005
  • ਕੀ ਚੰਗੇ ਕੰਮ ਕਰਨ ਨਾਲ ਸਾਡਾ ਭਵਿੱਖ ਵਧੀਆ ਹੋਵੇਗਾ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2021
  • ਕੀ ਤਾਰਿਆਂ ਦਾ ਤੁਹਾਡੀ ਜ਼ਿੰਦਗੀ ਨਾਲ ਕੋਈ ਸੰਬੰਧ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2010
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2021
wp21 ਨੰ. 3 ਸਫ਼ੇ 4-5
ਤਸਵੀਰਾਂ: 1. ਇਕ ਜੋਤਸ਼ੀ ਔਰਤ ਨੂੰ ਕਾਰਡ ਪੜ੍ਹ ਕੇ ਸੁਣਾਉਂਦੀ ਹੋਈ। 2. ਇਕ ਘਰ ਦੇ ਨਕਸ਼ੇ ʼਤੇ ਫੇਂਗ-ਸ਼ੁਈ ਕੰਪਾਸ ਰੱਖਿਆ ਹੋਇਆ। 3. ਇਕ ਔਰਤ ਆਪਣੇ ਜਠੇਰਿਆਂ ਦੀ ਤਸਵੀਰ ਦੇ ਸਾਮ੍ਹਣੇ ਫਲ-ਫੁੱਲ ਚੜ੍ਹਾਉਂਦੀ ਹੋਈ ਅਤੇ ਅਗਰਬੱਤੀ ਲਾਉਂਦੀ ਹੋਈ।

ਸਾਡਾ ਭਵਿੱਖ ਕਿਸ ਗੱਲ ʼਤੇ ਨਿਰਭਰ ਕਰਦਾ ਹੈ?

ਬਹੁਤ ਸਾਰੇ ਲੋਕ ਮੰਨਦੇ ਹਨ ਕਿ ਉਨ੍ਹਾਂ ਦਾ ਭਵਿੱਖ ਅਦਿੱਖ ਤਾਕਤਾਂ ਦੇ ਹੱਥਾਂ ਵਿਚ ਹੈ। ਇਸ ਲਈ ਵਧੀਆ ਭਵਿੱਖ ਪਾਉਣ ਲਈ ਉਹ ਕੁਝ ਰੀਤੀ-ਰਿਵਾਜ ਤੇ ਕੰਮ ਕਰਦੇ ਹਨ।

ਕਈ ਲੋਕ ਕੀ ਵਿਸ਼ਵਾਸ ਕਰਦੇ ਹਨ?

ਜੋਤਸ਼-ਵਿਦਿਆ: ਕੁਝ ਲੋਕ ਮੰਨਦੇ ਹਨ ਕਿ ਕਿਸੇ ਦੇ ਜਨਮ ਵੇਲੇ ਗ੍ਰਹਿ ਜਿਸ ਜਗ੍ਹਾ ʼਤੇ ਹੁੰਦੇ ਹਨ, ਉਸ ਤੋਂ ਤੈਅ ਹੁੰਦਾ ਹੈ ਕਿ ਉਸ ਵਿਅਕਤੀ ਦਾ ਭਵਿੱਖ ਕਿਹੋ ਜਿਹਾ ਹੋਵੇਗਾ। ਇਸ ਲਈ ਉਹ ਆਪਣਾ ਭਵਿੱਖ ਜਾਣਨ ਲਈ ਜੋਤਸ਼ੀਆਂ ਕੋਲ ਜਾਂਦੇ ਹਨ ਜਾਂ ਆਪਣਾ ਰਾਸ਼ੀ-ਫਲ ਦੇਖਦੇ ਹਨ। ਫਿਰ ਉਹ ਉਸ ਮੁਤਾਬਕ ਕੰਮ ਕਰਦੇ ਹਨ ਤਾਂਕਿ ਉਹ ਸਫ਼ਲ ਹੋਣ ਤੇ ਉਨ੍ਹਾਂ ਨਾਲ ਕੁਝ ਬੁਰਾ ਨਾ ਹੋਵੇ।

ਵਾਸਤੂ-ਸ਼ਾਸਤਰ: ਕੁਝ ਲੋਕ ਮੰਨਦੇ ਹਨ ਕਿ ਜੇ ਘਰ ਨੂੰ ਵਾਸਤੂ ਦੇ ਨਿਯਮਾਂ ਮੁਤਾਬਕ ਬਣਾਇਆ ਜਾਵੇ, ਤਾਂ ਘਰ ਵਿਚ ਸੁੱਖ-ਸ਼ਾਂਤੀ ਹੋਵੇਗੀ।a

ਜਠੇਰਿਆਂ ਦੀ ਪੂਜਾ: ਕੁਝ ਲੋਕ ਜਠੇਰਿਆਂ ਦੀ ਪੂਜਾ ਕਰਦੇ ਹਨ ਤਾਂਕਿ ਉਹ ਉਨ੍ਹਾਂ ਦੀ ਰੱਖਿਆ ਕਰਨ ਤੇ ਉਨ੍ਹਾਂ ਨੂੰ ਅਸੀਸ ਦੇਣ। ਵੀਅਤਨਾਮ ਵਿਚ ਰਹਿਣ ਵਾਲੀ ਵੈਨ ਕਹਿੰਦੀ ਹੈ, “ਮੈਂ ਮੰਨਦੀ ਸੀ ਕਿ ਜਠੇਰਿਆਂ ਦੀ ਪੂਜਾ ਕਰਨ ਨਾਲ ਮੇਰਾ ਅਤੇ ਮੇਰੇ ਬੱਚਿਆਂ ਦਾ ਭਵਿੱਖ ਵਧੀਆ ਹੋਵੇਗਾ।”

ਪੁਨਰ-ਜਨਮ: ਬਹੁਤ ਸਾਰੇ ਲੋਕ ਮੰਨਦੇ ਹਨ ਕਿ ਮਰਨ ਤੋਂ ਬਾਅਦ ਇਕ ਵਿਅਕਤੀ ਦਾ ਦੁਬਾਰਾ ਜਨਮ ਹੁੰਦਾ ਹੈ ਤੇ ਜੀਵਨ-ਮਰਨ ਦਾ ਚੱਕਰ ਇੱਦਾਂ ਹੀ ਚੱਲਦਾ ਰਹਿੰਦਾ ਹੈ। ਉਹ ਇਹ ਵੀ ਮੰਨਦੇ ਹਨ ਕਿ ਅੱਜ ਸਾਡੇ ਨਾਲ ਜੋ ਵੀ ਚੰਗਾ ਜਾਂ ਮਾੜਾ ਹੁੰਦਾ ਹੈ, ਉਹ ਸਾਡੇ ਪਿਛਲੇ ਕਰਮਾਂ ਦਾ ਫਲ ਹੈ।

ਦੂਜੇ ਪਾਸੇ, ਬਹੁਤ ਸਾਰੇ ਲੋਕ ਇਹ ਵੀ ਮੰਨਦੇ ਹਨ ਕਿ ਇਹ ਸਭ ਕੁਝ ਅੰਧ-ਵਿਸ਼ਵਾਸ ਹੈ। ਪਰ ਫਿਰ ਵੀ ਲੋਕ ਆਪਣਾ ਹੱਥ ਦਿਖਾ ਕੇ, ਰਾਸ਼ੀ-ਫਲ ਦੇਖ ਕੇ, ਟੇਵੇ ਬਣਾ ਕੇ ਜਾਂ ਫਿਰ ਤੋਤਿਆਂ ਤੋਂ ਕਾਰਡ ਚੁਕਾ ਕੇ ਭਵਿੱਖ ਜਾਣਨ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਇੱਦਾਂ ਕਰ ਕੇ ਉਹ ਆਪਣੇ ਆਉਣ ਵਾਲੇ ਕੱਲ੍ਹ ਬਾਰੇ ਜਾਣ ਸਕਦੇ ਹਨ।

ਕੀ ਇਸ ਨਾਲ ਲੋਕਾਂ ਨੂੰ ਫ਼ਾਇਦਾ ਹੋਇਆ?

ਕੀ ਇਸ ਤਰ੍ਹਾਂ ਦੀਆਂ ਚੀਜ਼ਾਂ ʼਤੇ ਵਿਸ਼ਵਾਸ ਕਰਨ ਵਾਲੇ ਲੋਕ ਖ਼ੁਸ਼ ਹਨ? ਕੀ ਉਨ੍ਹਾਂ ਨੂੰ ਸਫ਼ਲਤਾ ਮਿਲੀ ਹੈ?

ਵੀਅਤਨਾਮ ਵਿਚ ਰਹਿਣ ਵਾਲੇ ਹਾਓb ਦੀ ਮਿਸਾਲ ʼਤੇ ਗੌਰ ਕਰੋ। ਘਰ ਵਿਚ ਸੁੱਖ-ਸ਼ਾਂਤੀ ਅਤੇ ਖ਼ੁਸ਼ਹਾਲੀ ਲਿਆਉਣ ਲਈ ਉਸ ਨੇ ਜੋਤਸ਼ੀਆਂ ਤੋਂ ਪੁੱਛਿਆ, ਫੇਂਗ-ਸ਼ੁਈ ਦਾ ਸਹਾਰਾ ਲਿਆ ਅਤੇ ਜਠੇਰਿਆਂ ਦੀ ਪੂਜਾ ਕੀਤੀ। ਪਰ ਕੀ ਉਹ ਸਫ਼ਲ ਹੋਇਆ? ਉਹ ਕਹਿੰਦਾ ਹੈ, “ਮੇਰਾ ਬਿਜ਼ਨਿਸ ਠੱਪ ਹੋ ਗਿਆ, ਮੈਂ ਕਰਜ਼ੇ ਵਿਚ ਡੁੱਬ ਗਿਆ, ਮੇਰੇ ਘਰ ਵਿਚ ਲੜਾਈ-ਝਗੜਾ ਰਹਿਣ ਲੱਗਾ ਤੇ ਮੈਂ ਬਹੁਤ ਨਿਰਾਸ਼ ਹੋ ਗਿਆ।”

ਤਾਈਵਾਨ ਵਿਚ ਰਹਿਣ ਵਾਲਾ ਚੁੰਗਮਿਨ ਵੀ ਜੋਤਸ਼-ਵਿਦਿਆ, ਪੁਨਰ-ਜਨਮ, ਕਿਸਮਤ ਅਤੇ ਫੇਂਗ-ਸ਼ੁਈ ʼਤੇ ਵਿਸ਼ਵਾਸ ਕਰਦਾ ਸੀ। ਨਾਲੇ ਉਹ ਜਠੇਰਿਆਂ ਦੀ ਪੂਜਾ ਵੀ ਕਰਦਾ ਸੀ। ਪਰ ਇਨ੍ਹਾਂ ਬਾਰੇ ਗਹਿਰਾਈ ਨਾਲ ਸੋਚ-ਵਿਚਾਰ ਕਰਨ ਤੋਂ ਬਾਅਦ ਉਸ ਨੇ ਕਿਹਾ, “ਇਹ ਸਾਰੀਆਂ ਸਿੱਖਿਆਵਾਂ ਆਪਸ ਵਿਚ ਮੇਲ ਨਹੀਂ ਖਾਂਦੀਆਂ। ਕੋਈ ਕੁਝ ਕਹਿੰਦਾ ਹੈ ਅਤੇ ਕੋਈ ਕੁਝ। ਮੈਂ ਦੇਖਿਆ ਹੈ ਕਿ ਜੋਤਸ਼ੀਆਂ ਦੀਆਂ ਗੱਲਾਂ ਅਕਸਰ ਗ਼ਲਤ ਹੁੰਦੀਆਂ ਹਨ। ਨਾਲੇ ਜਿੱਥੋਂ ਤਕ ਪੁਨਰ-ਜਨਮ ਦੀ ਗੱਲ ਹੈ, ਜੇ ਸਾਨੂੰ ਇਹ ਯਾਦ ਹੀ ਨਹੀਂ ਕਿ ਅਸੀਂ ਪਿਛਲੇ ਜਨਮ ਵਿਚ ਕੀ ਕੀਤਾ ਹੈ, ਤਾਂ ਅਸੀਂ ਅੱਜ ਆਪਣੇ ਆਪ ਵਿਚ ਕਿੱਦਾਂ ਸੁਧਾਰ ਕਰ ਸਕਦੇ ਹਾਂ ਤਾਂਕਿ ਅਗਲੇ ਜਨਮ ਵਿਚ ਸਾਡੀ ਜ਼ਿੰਦਗੀ ਵਧੀਆ ਹੋਵੇ?”

“ਇਹ ਸਾਰੀਆਂ ਸਿੱਖਿਆਵਾਂ ਆਪਸ ਵਿਚ ਮੇਲ ਨਹੀਂ ਖਾਂਦੀਆਂ। ਕੋਈ ਕੁਝ ਕਹਿੰਦਾ ਹੈ ਅਤੇ ਕੋਈ ਕੁਝ।”—ਚੁੰਗਮਿਨ, ਤਾਈਵਾਨ

ਹਾਓ, ਚੁੰਗਮਿਨ ਅਤੇ ਹੋਰ ਕਈ ਲੋਕਾਂ ਨੂੰ ਅਹਿਸਾਸ ਹੋਇਆ ਹੈ ਕਿ ਜਠੇਰਿਆਂ ਦੀ ਪੂਜਾ ਕਰਨ, ਪੁਨਰ-ਜਨਮ ਦੀ ਸਿੱਖਿਆ ਮੰਨਣ ਅਤੇ ਗ੍ਰਹਿ ਤੇ ਕਿਸਮਤ ਨਾਲ ਸਾਡਾ ਭਵਿੱਖ ਤੈਅ ਨਹੀਂ ਹੁੰਦਾ। ਤਾਂ ਕੀ ਇਸ ਦਾ ਇਹ ਮਤਲਬ ਹੈ ਕਿ ਵਧੀਆ ਭਵਿੱਖ ਪਾਉਣ ਲਈ ਅਸੀਂ ਕੁਝ ਕਰ ਹੀ ਨਹੀਂ ਸਕਦੇ?

ਸਾਡੇ ਫ਼ੈਸਲੇ ਮਾਅਨੇ ਰੱਖਦੇ ਹਨ

ਭਾਵੇਂ ਕਿ ਕੁਝ ਚੀਜ਼ਾਂ ਸਾਡੇ ਹੱਥ-ਵੱਸ ਨਹੀਂ ਹੁੰਦੀਆਂ, ਪਰ ਬਹੁਤ ਸਾਰੇ ਮਾਮਲਿਆਂ ਵਿਚ ਅਸੀਂ ਜੋ ਫ਼ੈਸਲੇ ਕਰਦੇ ਹਾਂ, ਉਸ ਦਾ ਅਸਰ ਸਾਡੇ ਭਵਿੱਖ ਉੱਤੇ ਪੈਂਦਾ ਹੈ। ਮਿਸਾਲ ਲਈ, ਅਸੀਂ ਕੋਵਿਡ-19 ਮਹਾਂਮਾਰੀ ਦੌਰਾਨ ਹੱਥ ਕਿਉਂ ਧੋਂਦੇ ਹਾਂ ਤੇ ਮਾਸਕ ਕਿਉਂ ਪਾਉਂਦੇ ਹਾਂ? ਕਿਉਂਕਿ ਇਸ ਨਾਲ ਸਾਡੀ ਰਾਖੀ ਹੁੰਦੀ ਹੈ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਸਾਡੇ ਫ਼ੈਸਲੇ ਸਾਡੀ ਜ਼ਿੰਦਗੀ ਵਿਚ ਮਾਅਨੇ ਰੱਖਦੇ ਹਨ।

ਬਿਨਾਂ ਸ਼ੱਕ, ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਫ਼ੈਸਲਿਆਂ ਦੇ ਵਧੀਆ ਨਤੀਜੇ ਨਿਕਲਣ, ਤਾਂ ਸਾਨੂੰ ਸਹੀ ਫ਼ੈਸਲੇ ਕਰਨ ਦੀ ਲੋੜ ਹੈ। ਲਗਭਗ 2,000 ਸਾਲ ਪਹਿਲਾਂ ਇਕ ਬੁੱਧੀਮਾਨ ਸਿੱਖਿਅਕ ਨੇ ਕਿਹਾ: “ਇਨਸਾਨ ਜੋ ਬੀਜਦਾ ਹੈ, ਉਹੀ ਵੱਢਦਾ ਹੈ।”c

ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਵਧੀਆ ਭਵਿੱਖ ਪਾਉਣ ਲਈ ਬਹੁਤ ਪੜ੍ਹਾਈ-ਲਿਖਾਈ ਕਰਨੀ ਅਤੇ ਪੈਸੇ ਕਮਾਉਣੇ ਜ਼ਰੂਰੀ ਹਨ। ਕੀ ਵਾਕਈ ਇਸ ਤਰ੍ਹਾਂ ਹੈ? ਆਓ ਕੁਝ ਲੋਕਾਂ ਤੋਂ ਸੁਣੀਏ ਜਿਨ੍ਹਾਂ ਨੂੰ ਪਹਿਲਾਂ ਇੱਦਾਂ ਲੱਗਦਾ ਸੀ।

a ਚੀਨ ਅਤੇ ਹੋਰ ਏਸ਼ੀਆਈ ਦੇਸ਼ਾਂ ਵਿਚ ਕੁਝ ਲੋਕ ਇਸ ਤਰ੍ਹਾਂ ਕਰਦੇ ਹਨ ਅਤੇ ਇਸ ਨੂੰ ਫੇਂਗ-ਸ਼ੁਈ ਕਿਹਾ ਜਾਂਦਾ ਹੈ।

b ਇਸ ਲੇਖ ਅਤੇ ਅਗਲੇ ਲੇਖਾਂ ਵਿਚ ਕੁਝ ਨਾਂ ਬਦਲੇ ਗਏ ਹਨ।

c ਇਹ ਗੱਲ ਪਵਿੱਤਰ ਬਾਈਬਲ ਦੀ ਕਿਤਾਬ ਗਲਾਤੀਆਂ 6:7 ਵਿਚ ਲਿਖੀ ਹੈ। ਇਸ ਤਰ੍ਹਾਂ ਦੀ ਮਿਲਦੀ-ਜੁਲਦੀ ਇਕ ਕਹਾਵਤ ਇਹ ਹੈ, ਜਿਹੀ ਕਰਨੀ, ਤਿਹੀ ਭਰਨੀ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ