ਵਧੀਆ ਭਵਿੱਖ ਪਾਉਣ ਦਾ ਤਰੀਕਾ
ਤੁਹਾਨੂੰ ਕੀ ਲੱਗਦਾ ਕਿ ਅਸੀਂ ਵਧੀਆ ਭਵਿੱਖ ਕਿਵੇਂ ਪਾ ਸਕਦੇ ਹਾਂ,
ਬਹੁਤ ਪੜ੍ਹਾਈ-ਲਿਖਾਈ ਕਰਕੇ?
ਪੈਸਾ ਕਮਾ ਕੇ?
ਚੰਗੇ ਕੰਮ ਕਰ ਕੇ?
ਕੁਝ ਹੋਰ ਕਰ ਕੇ?
ਧਰਮ-ਗ੍ਰੰਥ ਕਹਿੰਦਾ ਹੈ:
“ਬੁੱਧ ਤੇਰੇ ਲਈ ਚੰਗੀ ਹੈ। ਜੇ ਤੂੰ ਇਸ ਨੂੰ ਲੱਭ ਲਵੇਂ, ਤਾਂ ਤੇਰਾ ਭਵਿੱਖ ਸੁਨਹਿਰਾ ਹੋਵੇਗਾ।”—ਕਹਾਉਤਾਂ 24:14.
ਧਰਮ-ਗ੍ਰੰਥ ਵਿੱਚੋਂ ਸਾਨੂੰ ਬੁੱਧ ਤੇ ਸਮਝ ਮਿਲੇਗੀ ਜਿਸ ਨਾਲ ਅਸੀਂ ਸਹੀ ਫ਼ੈਸਲੇ ਕਰ ਸਕਾਂਗੇ ਤੇ ਖ਼ੁਸ਼ ਰਹਿ ਸਕਾਂਗੇ।