ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • wp22 ਨੰ. 1 ਸਫ਼ੇ 4-5
  • ਹਰ ਪਾਸੇ ਇੰਨੀ ਨਫ਼ਰਤ ਕਿਉਂ ਹੈ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਹਰ ਪਾਸੇ ਇੰਨੀ ਨਫ਼ਰਤ ਕਿਉਂ ਹੈ?
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2022
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਨਫ਼ਰਤ ਕੀ ਹੈ?
  • ਲੋਕ ਇਕ-ਦੂਜੇ ਨਾਲ ਨਫ਼ਰਤ ਕਿਉਂ ਕਰਦੇ ਹਨ?
  • ਇਹ ਕਿਵੇਂ ਫੈਲਦੀ ਹੈ?
  • ਬਾਈਬਲ ਨਫ਼ਰਤ ਦੀਆਂ ਜੜ੍ਹਾਂ ਬਾਰੇ ਦੱਸਦੀ ਹੈ
  • ਅਸੀਂ ਨਫ਼ਰਤ ਨੂੰ ਜਿੱਤ ਸਕਦੇ ਹਾਂ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2022
  • ਜਦੋਂ ਹਮੇਸ਼ਾ ਲਈ ਨਫ਼ਰਤ ਦਾ ਨਾਮੋ-ਨਿਸ਼ਾਨ ਮਿਟ ਜਾਵੇਗਾ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2022
  • ਇੰਨੀ ਨਫ਼ਰਤ ਕਿਉਂ?​—ਬਾਈਬਲ ਕੀ ਕਹਿੰਦੀ ਹੈ?
    ਹੋਰ ਵਿਸ਼ੇ
  • ਜਾਣ-ਪਛਾਣ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2022
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2022
wp22 ਨੰ. 1 ਸਫ਼ੇ 4-5

ਹਰ ਪਾਸੇ ਇੰਨੀ ਨਫ਼ਰਤ ਕਿਉਂ ਹੈ?

ਦੁਨੀਆਂ ਭਰ ਵਿਚ ਇੰਨੀ ਨਫ਼ਰਤ ਕਿਉਂ ਫੈਲੀ ਹੋਈ ਹੈ? ਇਸ ਦਾ ਜਵਾਬ ਜਾਣਨ ਲਈ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਨਫ਼ਰਤ ਕੀ ਹੈ, ਲੋਕ ਨਫ਼ਰਤ ਕਿਉਂ ਕਰਦੇ ਹਨ ਅਤੇ ਇਹ ਕਿਵੇਂ ਫੈਲਦੀ ਹੈ।

ਨਫ਼ਰਤ ਕੀ ਹੈ?

ਜਦੋਂ ਇਕ ਵਿਅਕਤੀ ਕਿਸੇ ਨਾਲ ਨਫ਼ਰਤ ਕਰਦਾ ਹੈ, ਤਾਂ ਉਹ ਉਸ ਦਾ ਮੂੰਹ ਵੀ ਨਹੀਂ ਦੇਖਣਾ ਚਾਹੁੰਦਾ ਤੇ ਆਪਣੇ ਦਿਲ ਵਿਚ ਉਸ ਦੇ ਲਈ ਬਹੁਤ ਵੈਰ ਰੱਖਦਾ ਹੈ। ਇਹ ਘਿਰਣਾ ਦੀ ਭਾਵਨਾ ਉਸ ਦੇ ਦਿਲ ਵਿਚ ਬਣੀ ਰਹਿੰਦੀ ਹੈ।

ਲੋਕ ਇਕ-ਦੂਜੇ ਨਾਲ ਨਫ਼ਰਤ ਕਿਉਂ ਕਰਦੇ ਹਨ?

ਨਫ਼ਰਤ ਦੇ ਬਹੁਤ ਸਾਰੇ ਕਾਰਨ ਹਨ। ਲੋਕ ਅਕਸਰ ਦੂਜਿਆਂ ਨਾਲ ਇਸ ਕਰਕੇ ਨਫ਼ਰਤ ਨਹੀਂ ਕਰਦੇ ਕਿ ਉਹ ਕਿਹੋ ਜਿਹੇ ਕੰਮ ਕਰਦੇ ਹਨ, ਸਗੋਂ ਇਸ ਕਰਕੇ ਕਰਦੇ ਹਨ ਕਿ ਉਹ ਕੌਣ ਹਨ ਤੇ ਉਨ੍ਹਾਂ ਦੀ ਪਛਾਣ ਕੀ ਹੈ। ਨਫ਼ਰਤ ਦੇ ਸ਼ਿਕਾਰ ਲੋਕਾਂ ਨੂੰ ਬੁਰੇ, ਖ਼ਤਰਨਾਕ, ਘਟੀਆ ਤੇ ਨੀਵੇਂ ਸਮਝਿਆ ਜਾਂਦਾ ਹੈ। ਨਾਲੇ ਉਨ੍ਹਾਂ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਬਦਲ ਹੀ ਨਹੀਂ ਸਕਦੇ ਤੇ ਉਨ੍ਹਾਂ ਕਰਕੇ ਹੀ ਹਾਲਾਤ ਖ਼ਰਾਬ ਹੁੰਦੇ ਹਨ। ਜਿਹੜੇ ਲੋਕ ਦੂਜਿਆਂ ਨਾਲ ਨਫ਼ਰਤ ਕਰਦੇ ਹਨ, ਉਨ੍ਹਾਂ ਨਾਲ ਸ਼ਾਇਦ ਪਹਿਲਾਂ ਮਾਰ-ਕੁੱਟ ਜਾਂ ਅਨਿਆਂ ਕੀਤਾ ਗਿਆ ਹੋਵੇ। ਇਸ ਕਰਕੇ ਉਨ੍ਹਾਂ ਦੇ ਮਨ ਵਿਚ ਵੀ ਨਫ਼ਰਤ ਨੇ ਜੜ੍ਹ ਫੜ ਲਈ।

ਇਹ ਕਿਵੇਂ ਫੈਲਦੀ ਹੈ?

ਲੋਕ ਦੂਜਿਆਂ ਨੂੰ ਮਿਲੇ ਬਿਨਾਂ ਹੀ ਉਨ੍ਹਾਂ ਨਾਲ ਨਫ਼ਰਤ ਕਰਨੀ ਸ਼ੁਰੂ ਕਰ ਸਕਦੇ ਹਨ। ਮਿਸਾਲ ਲਈ, ਇਕ ਵਿਅਕਤੀ ਸ਼ਾਇਦ ਅਣਜਾਣੇ ਵਿਚ ਹੀ ਦੂਜਿਆਂ ਪ੍ਰਤੀ ਗ਼ਲਤ ਰਾਇ ਕਾਇਮ ਕਰ ਲਵੇ ਕਿਉਂਕਿ ਉਸ ਦੇ ਮਾਪੇ ਜਾਂ ਦੋਸਤ ਉਨ੍ਹਾਂ ਬਾਰੇ ਗ਼ਲਤ ਰਾਇ ਰੱਖਦੇ ਹਨ। ਇਸ ਤਰ੍ਹਾਂ ਇਕ ਵਿਅਕਤੀ ਜਾਂ ਪਰਿਵਾਰ ਤੋਂ ਦੂਜਿਆਂ ਵਿਚ ਸੌਖਿਆਂ ਹੀ ਨਫ਼ਰਤ ਫੈਲਦੀ ਹੈ।

ਸੋ ਅਸੀਂ ਦੇਖਿਆ ਹੈ ਕਿ ਨਫ਼ਰਤ ਕਿੰਨੀ ਆਸਾਨੀ ਨਾਲ ਫੈਲਦੀ ਹੈ ਜਿਸ ਕਰਕੇ ਇਹ ਸਾਰੀਆਂ ਹੱਦਾਂ ਪਾਰ ਕਰ ਚੁੱਕੀ ਹੈ। ਪਰ ਦੁਨੀਆਂ ਵਿੱਚੋਂ ਨਫ਼ਰਤ ਦਾ ਚੱਕਰ ਤੋੜਨ ਲਈ ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਅਸਲ ਵਿਚ ਨਫ਼ਰਤ ਸ਼ੁਰੂ ਕਿੱਥੋਂ ਹੋਈ ਸੀ। ਬਾਈਬਲ ਸਾਨੂੰ ਇਸ ਬਾਰੇ ਦੱਸਦੀ ਹੈ।

ਬਾਈਬਲ ਨਫ਼ਰਤ ਦੀਆਂ ਜੜ੍ਹਾਂ ਬਾਰੇ ਦੱਸਦੀ ਹੈ

ਦੋ ਤੀਰ ਜੋ ਇਸ ਗੱਲ ਨੂੰ ਦਰਸਾਉਂਦੇ ਹਨ ਕਿ ਨਫ਼ਰਤ ਦਾ ਚੱਕਰ ਕਿਉਂ ਚੱਲਦਾ ਰਹਿੰਦਾ ਹੈ। 1. ਗ਼ਲਤ ਜਾਣਕਾਰੀ ਜਿਸ ਵਿਚ ਕਿਸੇ ਸਮੂਹ ਦੇ ਲੋਕਾਂ ਦਾ ਦਬਾਅ, ਸੋਸ਼ਲ ਮੀਡੀਆ ਅਤੇ ਖ਼ਬਰਾਂ ਸ਼ਾਮਲ ਹਨ। 2. ਸਭਿਆਚਾਰ, ਜਾਤ ਜਾਂ ਧਰਮ ਬਾਰੇ ਜਾਣਕਾਰੀ ਦੀ ਘਾਟ। 3. ਡਰ, ਬਦਲਾਅ ਦਾ ਡਰ, ਨੁਕਸਾਨ ਦਾ ਡਰ ਜਾਂ ਆਉਣ ਵਾਲੇ ਕੱਲ੍ਹ ਦਾ ਡਰ। 4. ਨਫ਼ਰਤ, ਪੱਖਪਾਤ, ਭੇਦ-ਭਾਵ ਅਤੇ ਹਿੰਸਾ।

ਇਨਸਾਨ ਨੇ ਨਫ਼ਰਤ ਦੀ ਸ਼ੁਰੂਆਤ ਨਹੀਂ ਕੀਤੀ ਸੀ। ਇਸ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਸਵਰਗ ਵਿਚ ਇਕ ਦੂਤ ਨੇ ਰੱਬ ਖ਼ਿਲਾਫ਼ ਬਗਾਵਤ ਕੀਤੀ। ਬਾਈਬਲ ਵਿਚ ਉਸ ਦੂਤ ਨੂੰ ਸ਼ੈਤਾਨ ਕਿਹਾ ਗਿਆ ਹੈ। ਰੱਬ ਖ਼ਿਲਾਫ਼ ਬਗਾਵਤ ਕਰਨ ਕਰਕੇ ਸ਼ੈਤਾਨ “ਕਾਤਲ ਬਣ” ਗਿਆ। “ਝੂਠਾ ਅਤੇ ਝੂਠ ਦਾ ਪਿਉ” ਹੋਣ ਕਰਕੇ ਉਹ ਲਗਾਤਾਰ ਇਨਸਾਨਾਂ ਦੇ ਮਨਾਂ ਵਿਚ ਨਫ਼ਰਤ ਦੀਆਂ ਭਾਵਨਾਵਾਂ ਪੈਦਾ ਕਰਦਾ ਹੈ ਅਤੇ ਹਿੰਸਾ ਕਰਨ ਲਈ ਉਕਸਾਉਂਦਾ ਹੈ। (ਯੂਹੰਨਾ 8:44; 1 ਯੂਹੰਨਾ 3:11, 12) ਬਾਈਬਲ ਕਹਿੰਦੀ ਹੈ ਕਿ ਸ਼ੈਤਾਨ ਦੁਸ਼ਟ, ਗੁੱਸੇਖ਼ੋਰ ਤੇ ਹਿੰਸਕ ਹੈ।​—ਅੱਯੂਬ 2:7; ਪ੍ਰਕਾਸ਼ ਦੀ ਕਿਤਾਬ 12:9, 12, 17.

ਪਾਪੀ ਹੋਣ ਕਰਕੇ ਇਨਸਾਨ ਇਕ-ਦੂਜੇ ਨਾਲ ਨਫ਼ਰਤ ਕਰਦੇ ਹਨ। ਸ਼ੈਤਾਨ ਵਾਂਗ ਬੁਰੇ ਕੰਮ ਕਰ ਕੇ ਪਹਿਲੇ ਆਦਮੀ ਆਦਮ ਨੇ ਵੀ ਪਾਪ ਕੀਤਾ। ਆਦਮ ਦੀ ਔਲਾਦ ਹੋਣ ਕਰਕੇ ਸਾਰੇ ਇਨਸਾਨ ਪਾਪੀ ਹਨ। (ਰੋਮੀਆਂ 5:12) ਆਦਮ ਦੇ ਪਹਿਲੇ ਪੁੱਤਰ ਕਾਇਨ ਨੇ ਨਫ਼ਰਤ ਹੋਣ ਕਰਕੇ ਆਪਣੇ ਭਰਾ ਹਾਬਲ ਦਾ ਕਤਲ ਕਰ ਦਿੱਤਾ। (1 ਯੂਹੰਨਾ 3:12) ਇਹ ਸੱਚ ਹੈ ਕਿ ਬਹੁਤ ਸਾਰੇ ਲੋਕਾਂ ਦੇ ਮਨਾਂ ਵਿਚ ਪਿਆਰ ਅਤੇ ਹਮਦਰਦੀ ਦੀਆਂ ਭਾਵਨਾਵਾਂ ਹਨ, ਪਰ ਪਾਪੀ ਹੋਣ ਕਰਕੇ ਜ਼ਿਆਦਾਤਰ ਲੋਕ ਸੁਆਰਥੀ, ਵੈਰ ਕਰਨ ਵਾਲੇ ਅਤੇ ਘਮੰਡੀ ਹਨ। ਇਨ੍ਹਾਂ ਔਗੁਣਾਂ ਕਰਕੇ ਨਫ਼ਰਤ ਦੀ ਅੱਗ ਬਲ਼ਦੀ ਰਹਿੰਦੀ ਹੈ।​—2 ਤਿਮੋਥਿਉਸ 3:1-5.

ਕੱਟੜ ਮਾਹੌਲ ਵਿਚ ਨਫ਼ਰਤ ਵਧਦੀ-ਫੁੱਲਦੀ ਹੈ। ਦੁਨੀਆਂ ਵਿਚ ਨਫ਼ਰਤ ਦਾ ਮਾਹੌਲ ਫੈਲਾਉਣ ਲਈ ਲੋਕਾਂ ਨੂੰ ਬੇਰਹਿਮ ਤੇ ਹਿੰਸਕ ਬਣਨ ਦੀ ਹੱਲਾਸ਼ੇਰੀ ਦਿੱਤੀ ਜਾਂਦੀ ਹੈ। ਇਸ ਲਈ ਲੋਕ ਕੱਟੜ ਬਣਦੇ ਜਾ ਰਹੇ ਹਨ, ਦੂਜਿਆਂ ਨੂੰ ਬਰਦਾਸ਼ਤ ਨਹੀਂ ਕਰਦੇ, ਪੱਖਪਾਤ ਕਰਦੇ ਹਨ, ਇਕ-ਦੂਜੇ ਦੀ ਬੇਇੱਜ਼ਤੀ ਕਰਦੇ ਹਨ, ਡਰਾਉਂਦੇ-ਧਮਕਾਉਂਦੇ ਹਨ ਅਤੇ ਭੰਨ-ਤੋੜ ਕਰਦੇ ਹਨ ਕਿਉਂਕਿ ਸਾਰੀ ਦੁਨੀਆਂ ਉਸ ਦੁਸ਼ਟ ਯਾਨੀ “ਸ਼ੈਤਾਨ ਦੇ ਵੱਸ ਵਿਚ ਹੈ।”​—1 ਯੂਹੰਨਾ 5:19.

ਪਰ ਬਾਈਬਲ ਸਿਰਫ਼ ਨਫ਼ਰਤ ਦੀਆਂ ਜੜ੍ਹਾਂ ਬਾਰੇ ਹੀ ਨਹੀਂ, ਸਗੋਂ ਇਹ ਵੀ ਦੱਸਦੀ ਹੈ ਕਿ ਇਸ ਨੂੰ ਜੜ੍ਹੋਂ ਕਿਵੇਂ ਪੁੱਟਿਆ ਜਾ ਸਕਦਾ ਹੈ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ