ਅਧਿਐਨ ਲਈ ਸੁਝਾਅ
ਨਿੱਜੀ ਅਧਿਐਨ ਅਤੇ ਪਰਿਵਾਰਕ ਸਟੱਡੀ ਵਿਚ ਕੀ ਕਰੀਏ?
ਅਸੀਂ ਸਿਰਫ਼ ਉਦੋਂ ਹੀ ਯਹੋਵਾਹ ਦੀ ਭਗਤੀ ਨਹੀਂ ਕਰਦੇ ਜਦੋਂ ਅਸੀਂ ਸਭਾਵਾਂ ਤੇ ਸੰਮੇਲਨਾਂ ਵਿਚ ਇਕੱਠੇ ਹੁੰਦੇ ਹਾਂ। ਪਰ ਅਸੀਂ ਖ਼ੁਦ ਅਤੇ ਪਰਿਵਾਰ ਨਾਲ ਵੀ ਮਿਲ ਕੇ ਭਗਤੀ ਕਰਦੇ ਹਾਂ। ਹੇਠਾਂ ਕੁਝ ਸੁਝਾਅ ਦਿੱਤੇ ਗਏ ਹਨ ਜੋ ਤੁਸੀਂ ਨਿੱਜੀ ਅਧਿਐਨ ਅਤੇ ਪਰਿਵਾਰਕ ਸਟੱਡੀ ਕਰਨ ਲਈ ਵਰਤ ਸਕਦੇ ਹੋ:
ਸਭਾਵਾਂ ਦੀ ਤਿਆਰੀ ਕਰੋ। ਨਾਲੇ ਤੁਸੀਂ ਗੀਤਾਂ ਦੀ ਵੀ ਪ੍ਰੈਕਟਿਸ ਕਰ ਸਕਦੇ ਹੋ ਅਤੇ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਇਕ ਜਵਾਬ ਤਿਆਰ ਕਰਨ ਵਿਚ ਮਦਦ ਕਰ ਸਕਦੇ ਹੋ।
ਬਾਈਬਲ ਵਿੱਚੋਂ ਕੋਈ ਬਿਰਤਾਂਤ ਪੜ੍ਹੋ। ਫਿਰ ਉਸ ਬਿਰਤਾਂਤ ਵਿੱਚੋਂ ਕਿਸੇ ਘਟਨਾ ਦੀ ਤਸਵੀਰ ਬਣਾਓ ਜਾਂ ਕੁਝ ਲਿਖੋ ਜੋ ਤੁਸੀਂ ਉਸ ਵਿੱਚੋਂ ਸਿੱਖਿਆ ਸੀ।
ਬਾਈਬਲ ਵਿਚ ਦਿੱਤੀ ਕੋਈ ਪ੍ਰਾਰਥਨਾ ਪੜ੍ਹੋ ਅਤੇ ਸੋਚੋ ਕਿ ਤੁਸੀਂ ਆਪਣੀਆਂ ਪ੍ਰਾਰਥਨਾਵਾਂ ਵਿਚ ਸੁਧਾਰ ਕਿਵੇਂ ਕਰ ਸਕਦੇ ਹੋ।
jw.org ਤੋਂ ਕੋਈ ਵੀਡੀਓ ਦੇਖੋ ਅਤੇ ਫਿਰ ਦੂਜਿਆਂ ਨੂੰ ਦੱਸੋ ਕਿ ਤੁਸੀਂ ਉਸ ਵਿੱਚੋਂ ਕੀ ਸਿੱਖਿਆ ਜਾਂ ਉਸ ਬਾਰੇ ਕੁਝ ਲਿਖੋ।
ਪ੍ਰਚਾਰ ਲਈ ਤਿਆਰੀ ਕਰੋ। ਜੇ ਤੁਸੀਂ ਚਾਹੋ, ਤਾਂ ਤੁਸੀਂ ਪ੍ਰੈਕਟਿਸ ਕਰ ਸਕਦੇ ਹੋ ਕਿ ਤੁਸੀਂ ਪ੍ਰਚਾਰ ਵਿਚ ਕੀ ਕਹੋਗੇ।
ਸ੍ਰਿਸ਼ਟੀ ਦੀਆਂ ਚੀਜ਼ਾਂ ਦੇਖੋ ਅਤੇ ਮਨਨ ਕਰੋ ਜਾਂ ਦੂਜਿਆਂ ਨਾਲ ਚਰਚਾ ਕਰੋ ਕਿ ਤੁਸੀਂ ਉਸ ਤੋਂ ਯਹੋਵਾਹ ਬਾਰੇ ਕੀ ਸਿੱਖਿਆ।a
a ਮਾਰਚ 2023 ਦੇ ਪਹਿਰਾਬੁਰਜ ਵਿਚ “ਸ੍ਰਿਸ਼ਟੀ ਤੋਂ ਯਹੋਵਾਹ ਬਾਰੇ ਹੋਰ ਜਾਣੋ” ਨਾਂ ਦਾ ਲੇਖ ਦੇਖੋ।