ਅਧਿਐਨ ਲਈ ਸੁਝਾਅ
ਤਸਵੀਰਾਂ ਤੋਂ ਸਿੱਖੋ
ਸਾਡੇ ਪ੍ਰਕਾਸ਼ਨਾਂ ਵਿਚ ਬਹੁਤ ਸਾਰੀਆਂ ਤਸਵੀਰਾਂ ਹੁੰਦੀਆਂ ਹਨ। ਇਨ੍ਹਾਂ ਰਾਹੀਂ ਸਾਨੂੰ ਕੁਝ ਜ਼ਰੂਰੀ ਗੱਲਾਂ ਸਿਖਾਈਆਂ ਜਾਂਦੀਆਂ ਹਨ। ਤੁਸੀਂ ਇਹ ਗੱਲਾਂ ਕਿਵੇਂ ਸਿੱਖ ਸਕਦੇ ਹੋ?
ਕੋਈ ਵੀ ਲੇਖ ਪੜ੍ਹਨ ਤੋਂ ਪਹਿਲਾਂ ਉਸ ਵਿਚ ਦਿੱਤੀਆਂ ਤਸਵੀਰਾਂ ʼਤੇ ਨਜ਼ਰ ਮਾਰੋ। ਉਹ ਕਿਉਂ? ਜਦੋਂ ਤੁਸੀਂ ਕੋਈ ਲਜ਼ੀਜ਼ ਖਾਣਾ ਦੇਖਦੇ ਹੋ, ਤਾਂ ਤੁਹਾਡਾ ਫ਼ੌਰਨ ਉਸ ਨੂੰ ਖਾਣ ਦਾ ਦਿਲ ਕਰਦਾ ਹੈ। ਇਸੇ ਤਰ੍ਹਾਂ ਜਦੋਂ ਤੁਸੀਂ ਕਿਸੇ ਲੇਖ ਵਿਚ ਕੋਈ ਤਸਵੀਰ ਦੇਖਦੇ ਹਾਂ, ਤਾਂ ਤੁਹਾਡਾ ਫ਼ੌਰਨ ਉਸ ਨੂੰ ਪੜ੍ਹਨ ਦਾ ਦਿਲ ਕਰਦਾ ਹੈ। ਕੋਈ ਵੀ ਲੇਖ ਪੜ੍ਹਨ ਤੋਂ ਪਹਿਲਾਂ ਉਸ ਵਿਚ ਦਿੱਤੀਆਂ ਤਸਵੀਰਾਂ ਦੇਖ ਕੇ ਖ਼ੁਦ ਨੂੰ ਪੁੱਛੋ, ‘ਇਸ ਵਿਚ ਕੀ ਦਿਖਾਇਆ ਗਿਆ ਹੈ?’—ਆਮੋ. 7:7, 8.
ਲੇਖ ਪੜ੍ਹਦਿਆਂ ਸੋਚੋ ਕਿ ਇਹ ਤਸਵੀਰਾਂ ਕਿਉਂ ਦਿੱਤੀਆਂ ਗਈਆਂ ਹਨ। ਜੇ ਤਸਵੀਰਾਂ ਬਾਰੇ ਕੋਈ ਜਾਣਕਾਰੀ ਦਿੱਤੀ ਗਈ ਹੈ, ਤਾਂ ਉਸ ਨੂੰ ਵੀ ਪੜ੍ਹੋ। ਧਿਆਨ ਦਿਓ ਕਿ ਇਹ ਤਸਵੀਰਾਂ ਲੇਖ ਦੇ ਵਿਸ਼ੇ ਨਾਲ ਕਿਵੇਂ ਜੁੜੀਆਂ ਹੋਈਆਂ ਹਨ। ਨਾਲੇ ਸੋਚੋ ਕਿ ਤੁਸੀਂ ਸਿੱਖੀਆਂ ਗੱਲਾਂ ਨੂੰ ਲਾਗੂ ਕਿਵੇਂ ਕਰ ਸਕਦੇ ਹੋ।
ਲੇਖ ਪੜ੍ਹਨ ਤੋਂ ਬਾਅਦ ਦੁਬਾਰਾ ਤਸਵੀਰਾਂ ਦੇਖੋ ਅਤੇ ਸੋਚੋ ਕਿ ਲੇਖ ਵਿਚ ਕਿਹੜੀਆਂ ਖ਼ਾਸ ਗੱਲਾਂ ਸਨ। ਫਿਰ ਅੱਖਾਂ ਬੰਦ ਕਰ ਕੇ ਹਰੇਕ ਤਸਵੀਰ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰੋ ਅਤੇ ਇਹ ਵੀ ਕਿ ਤੁਸੀਂ ਉਸ ਤੋਂ ਕੀ ਸਿੱਖਿਆ ਸੀ।
ਕਿਉਂ ਨਾ ਪਹਿਰਾਬੁਰਜ ਦੇ ਇਸ ਅੰਕ ਵਿਚ ਦਿੱਤੀਆਂ ਤਸਵੀਰਾਂ ʼਤੇ ਫਿਰ ਤੋਂ ਨਜ਼ਰ ਮਾਰੋ ਅਤੇ ਯਾਦ ਕਰੋ ਕਿ ਉਨ੍ਹਾਂ ਤਸਵੀਰਾਂ ਰਾਹੀਂ ਸਾਨੂੰ ਕੀ ਸਿਖਾਇਆ ਗਿਆ ਸੀ।