ਅਧਿਐਨ ਲਈ ਸੁਝਾਅ
ਸਿੱਖੀਆਂ ਗੱਲਾਂ ਦੂਜਿਆਂ ਨੂੰ ਦੱਸੋ
ਬਾਈਬਲ ਦਾ ਅਧਿਐਨ ਕਰ ਕੇ ਅਸੀਂ ਤਰੋ-ਤਾਜ਼ਾ ਮਹਿਸੂਸ ਕਰਦੇ ਹਾਂ। ਪਰ ਸਾਨੂੰ ਉਦੋਂ ਜ਼ਿਆਦਾ ਤਾਜ਼ਗੀ ਮਿਲਦੀ ਹੈ ਜਦੋਂ ਅਸੀਂ ਸਿੱਖੀਆਂ ਗੱਲਾਂ ਦੂਜਿਆਂ ਨੂੰ ਦੱਸਦੇ ਹਾਂ ਜਿਨ੍ਹਾਂ ਕਰਕੇ ਅਸੀਂ ਯਹੋਵਾਹ ਦੇ ਹੋਰ ਨੇੜੇ ਜਾਂਦੇ ਹਾਂ। ਕਹਾਉਤਾਂ 11:25 ਵਿਚ ਲਿਖਿਆ ਹੈ: “ਜੋ ਦੂਜਿਆਂ ਨੂੰ ਤਰੋ-ਤਾਜ਼ਾ ਕਰਦਾ ਹੈ, ਉਹ ਖ਼ੁਦ ਵੀ ਤਰੋ-ਤਾਜ਼ਾ ਹੋਵੇਗਾ।”
ਸਿੱਖੀਆਂ ਗੱਲਾਂ ਦੂਜਿਆਂ ਨੂੰ ਦੱਸਣ ਕਰਕੇ ਅਸੀਂ ਸੌਖਿਆਂ ਹੀ ਗੱਲਾਂ ਯਾਦ ਰੱਖ ਸਕਦੇ ਹਾਂ ਅਤੇ ਆਪਣੀ ਸਮਝ ਵਧਾ ਸਕਦੇ ਹਾਂ। ਨਾਲੇ ਦੂਜਿਆਂ ਨੂੰ ਇਨ੍ਹਾਂ ਗੱਲਾਂ ਤੋਂ ਫ਼ਾਇਦਾ ਹੋ ਸਕਦਾ ਹੈ। ਇਸ ਲਈ ਸਾਨੂੰ ਇੱਦਾਂ ਦੀਆਂ ਗੱਲਾਂ ਉਨ੍ਹਾਂ ਨੂੰ ਦੱਸ ਕੇ ਖ਼ੁਸ਼ੀ ਹੁੰਦੀ ਹੈ।—ਰਸੂ. 20:35.
ਸੁਝਾਅ: ਆਉਣ ਵਾਲੇ ਹਫ਼ਤੇ ਦੌਰਾਨ ਇੱਦਾਂ ਦਾ ਕੋਈ ਮੌਕਾ ਲੱਭੋ ਜਦੋਂ ਤੁਸੀਂ ਸਿੱਖੀਆਂ ਗੱਲਾਂ ਕਿਸੇ ਨੂੰ ਦੱਸ ਸਕਦੇ ਹੋ। ਤੁਸੀਂ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨੂੰ, ਮੰਡਲੀ ਦੇ ਕਿਸੇ ਭੈਣ ਜਾਂ ਭਰਾ ਨੂੰ, ਕੰਮ ʼਤੇ ਕਿਸੇ ਨੂੰ, ਸਕੂਲ ਵਿਚ ਕਿਸੇ ਨੂੰ, ਕਿਸੇ ਗੁਆਂਢੀ ਨੂੰ ਜਾਂ ਪ੍ਰਚਾਰ ਵਿਚ ਕਿਸੇ ਨੂੰ ਦੱਸ ਸਕਦੇ ਹੋ। ਜਾਣਕਾਰੀ ਨੂੰ ਆਪਣੇ ਸ਼ਬਦਾਂ ਵਿਚ ਸਾਫ਼-ਸਾਫ਼ ਤੇ ਸੌਖੇ ਤਰੀਕੇ ਨਾਲ ਦੱਸੋ।
ਯਾਦ ਰੱਖੋ: ਦੂਜਿਆਂ ਨੂੰ ਹੌਸਲਾ ਦੇਣ ਲਈ ਗੱਲਾਂ ਦੱਸੋ, ਨਾ ਕਿ ਉਨ੍ਹਾਂ ʼਤੇ ਪ੍ਰਭਾਵ ਪਾਉਣ ਲਈ।—1 ਕੁਰਿੰ. 8:1.