Kim Steele/The Image Bank via Getty Images
ਖ਼ਾਸ ਮੁਹਿੰਮ
ਪੈਸਿਆਂ ਦੀ ਤੰਗੀ—ਪਰਮੇਸ਼ੁਰ ਦਾ ਰਾਜ ਕੀ ਕਰੇਗਾ?
ਦੁਨੀਆਂ ਭਰ ਵਿਚ ਬਹੁਤ ਸਾਰੇ ਲੋਕਾਂ ਲਈ ਆਪਣੇ ਗੁਜ਼ਾਰੇ ਜੋਗੇ ਪੈਸੇ ਕਮਾਉਣੇ ਬਹੁਤ ਹੀ ਔਖੇ ਹੋ ਗਏ ਹਨ। ਨਾਲੇ ਦਿਨ-ਬ-ਦਿਨ ਇੱਦਾਂ ਕਰਨਾ ਹੋਰ ਵੀ ਔਖਾ ਹੁੰਦਾ ਜਾ ਰਿਹਾ ਹੈ।
ਦੁਨੀਆਂ ਭਰ ਦੀ ਹਾਲ ਹੀ ਦੀ ਇਕ ਰਿਪੋਰਟa ਮੁਤਾਬਕ ਅੱਜ ਲੋਕਾਂ ਦੀਆਂ “ਮਹੀਨੇਵਾਰ ਤਨਖ਼ਾਹਾਂ ਘੱਟਦੀਆਂ ਹੀ ਜਾ ਰਹੀਆਂ ਹਨ।” ਇਹ ਰਿਪੋਰਟ ਚੇਤਾਵਨੀ ਦਿੰਦੀ ਹੈ ਕਿ ਜੇ ਕੁਝ ਨਾ ਕੀਤਾ ਗਿਆ, ਤਾਂ ‘ਅਮੀਰਾਂ ਤੇ ਗ਼ਰੀਬਾਂ ਵਿਚ ਬਹੁਤ ਵੱਡਾ ਫ਼ਰਕ ਆ ਜਾਵੇਗਾ ਅਤੇ ਬਹੁਤ ਸਾਰੇ ਕਾਮਿਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਜ਼ਿੰਦਗੀ ਪਹਿਲਾਂ ਜਿੰਨੀ ਆਰਾਮਦਾਇਕ ਨਹੀਂ ਰਹੇਗੀ।’
ਕੀ ਸਰਕਾਰਾਂ ਇਸ ਵਧਦੀ ਹੋਈ ਪੈਸਿਆਂ ਦੀ ਤੰਗੀ ਦਾ ਕੋਈ ਹੱਲ ਕੱਢ ਸਕਣਗੀਆਂ ਜਾਂ ਇਸ ਵਿਚ ਕੋਈ ਸੁਧਾਰ ਕਰ ਸਕਣਗੀਆਂ?
ਬਾਈਬਲ ਇਕ ਅਜਿਹੀ ਸਰਕਾਰ ਬਾਰੇ ਦੱਸਦੀ ਹੈ ਜੋ ਪੈਸਿਆਂ ਦੀ ਤੰਗੀ ਦੀ ਸਮੱਸਿਆ ਦਾ ਹੱਲ ਕਰ ਸਕਦੀ ਹੈ ਅਤੇ ਇੱਥੋਂ ਤਕ ਕਿ ਅਮੀਰੀ-ਗ਼ਰੀਬੀ ਦਾ ਫ਼ਰਕ ਵੀ ਮਿਟਾ ਸਕਦੀ ਹੈ। ਇਹ ਦੱਸਦੀ ਹੈ ਕਿ “ਸਵਰਗ ਦਾ ਪਰਮੇਸ਼ੁਰ ਇਕ ਰਾਜ ਖੜ੍ਹਾ ਕਰੇਗਾ” ਯਾਨੀ ਇੱਕੋ-ਇਕ ਸਰਕਾਰ ਜੋ ਧਰਤੀ ਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਕਰੇਗੀ। (ਦਾਨੀਏਲ 2:44) ਇਹ ਸਰਕਾਰ ਨਾ ਤਾਂ ਕਿਸੇ ਨੂੰ ਭੁੱਲੇਗੀ ਅਤੇ ਨਾ ਹੀ ਕਿਸੇ ਨੂੰ ਇਕੱਲਿਆਂ ਛੱਡੇਗੀ। (ਜ਼ਬੂਰ 9:18) ਪਰਮੇਸ਼ੁਰ ਦਾ ਰਾਜ ਇਸ ਗੱਲ ਦਾ ਪੂਰਾ-ਪੂਰਾ ਧਿਆਨ ਰੱਖੇਗਾ ਕਿ ਇਸ ਦੇ ਨਾਗਰਿਕਾਂ ਨੂੰ ਹਰ ਉਹ ਚੀਜ਼ ਮਿਲੇ ਜਿਸ ਨਾਲ ਉਹ ਖ਼ੁਸ਼ ਰਹਿ ਸਕਣ। ਨਾਲੇ ਹਰ ਕਿਸੇ ਨੂੰ ਆਪਣੀ ਸਖ਼ਤ ਮਿਹਨਤ ਦਾ ਵਧੀਆ ਇਨਾਮ ਵੀ ਮਿਲੇ।—ਯਸਾਯਾਹ 65:21, 22.
a ਅੰਤਰਰਾਸ਼ਟਰੀ ਮਜ਼ਦੂਰ ਸੰਗਠਨ ਗਲੋਬਲ ਵੇਜ ਰਿਪੋਰਟ 2022-23