AspctStyle/stock.adobe.com
ਯਿਸੂ ਲੜਾਈਆਂ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ
ਧਰਤੀ ʼਤੇ ਹੁੰਦਿਆਂ ਯਿਸੂ ਨੇ ਲੋਕਾਂ ਲਈ ਬਹੁਤ ਪਿਆਰ ਦਿਖਾਇਆ। ਇਸ ਪਿਆਰ ਕਰਕੇ ਉਸ ਨੇ ਤਾਂ ਉਨ੍ਹਾਂ ਦੀ ਖ਼ਾਤਰ ਆਪਣੀ ਜਾਨ ਵੀ ਕੁਰਬਾਨ ਕਰ ਦਿੱਤੀ। (ਮੱਤੀ 20:28; ਯੂਹੰਨਾ 15:13) ਜਲਦੀ ਹੀ ਪਰਮੇਸ਼ੁਰ ਦੇ ਰਾਜੇ ਵਜੋਂ ਯਿਸੂ ਆਪਣਾ ਅਧਿਕਾਰ ਵਰਤ ਕੇ “ਪੂਰੀ ਧਰਤੀ ਤੋਂ ਲੜਾਈਆਂ ਨੂੰ ਖ਼ਤਮ ਕਰ” ਦੇਵੇਗਾ। (ਜ਼ਬੂਰ 46:9) ਇਸ ਤਰ੍ਹਾਂ ਉਹ ਲੋਕਾਂ ਲਈ ਦੁਬਾਰਾ ਤੋਂ ਆਪਣਾ ਪਿਆਰ ਜ਼ਾਹਰ ਕਰੇਗਾ।
ਆਉਣ ਵਾਲੇ ਸਮੇਂ ਵਿਚ ਯਿਸੂ ਜੋ ਕਰੇਗਾ, ਉਸ ਬਾਰੇ ਬਾਈਬਲ ਦੱਸਦੀ ਹੈ:
“ਉਹ ਮਦਦ ਲਈ ਪੁਕਾਰ ਰਹੇ ਗ਼ਰੀਬਾਂ ਨੂੰ ਬਚਾਵੇਗਾ, ਨਾਲੇ ਮਾਮੂਲੀ ਅਤੇ ਬੇਸਹਾਰਾ ਲੋਕਾਂ ਨੂੰ ਵੀ। ਉਹ ਮਾਮੂਲੀ ਅਤੇ ਗ਼ਰੀਬ ਲੋਕਾਂ ʼਤੇ ਤਰਸ ਖਾਏਗਾ ਅਤੇ ਗ਼ਰੀਬਾਂ ਦੀਆਂ ਜਾਨਾਂ ਬਚਾਵੇਗਾ। ਉਹ ਉਨ੍ਹਾਂ ਨੂੰ ਜ਼ੁਲਮ ਅਤੇ ਹਿੰਸਾ ਤੋਂ ਬਚਾਵੇਗਾ।”—ਜ਼ਬੂਰ 72:12-14.
ਯਿਸੂ ਨੇ ਸਾਡੇ ਲਈ ਜੋ ਕੀਤਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਜੋ ਕਰੇਗਾ, ਅਸੀਂ ਉਸ ਲਈ ਆਪਣੀ ਸ਼ੁਕਰਗੁਜ਼ਾਰੀ ਕਿਵੇਂ ਜ਼ਾਹਰ ਕਰ ਸਕਦੇ ਹਾਂ? ਇਕ ਤਰੀਕਾ ਹੈ ਕਿ ਅਸੀਂ “ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ” ਬਾਰੇ ਹੋਰ ਜਾਣੀਏ ਜਿਸ ਬਾਰੇ ਯਿਸੂ ਨੇ ਪ੍ਰਚਾਰ ਕੀਤਾ ਸੀ। (ਲੂਕਾ 4:43) “ਰੱਬ ਦਾ ਰਾਜ ਕੀ ਹੈ?” ਨਾਂ ਦਾ ਲੇਖ ਪੜ੍ਹੋ।