ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਜੀ ਆਇਆਂ ਨੂੰ
ਇਸ ਪ੍ਰੋਗ੍ਰਾਮ ਰਾਹੀਂ ਯਹੋਵਾਹ ਦੇ ਗਵਾਹਾਂ ਦੁਆਰਾ ਤਿਆਰ ਕੀਤੇ ਗਏ ਪ੍ਰਕਾਸ਼ਨਾਂ ਵਿਚ ਖੋਜ ਕੀਤੀ ਜਾ ਸਕਦੀ ਹੈ।
ਪ੍ਰਕਾਸ਼ਨ ਡਾਊਨਲੋਡ ਕਰਨ ਲਈ ਕਿਰਪਾ ਕਰ ਕੇ jw.org ʼਤੇ ਜਾਓ।
ਘੋਸ਼ਣਾ
ਨਵੀ ਭਾਸ਼ਾ ਉਪਲਬਧ Romany (Meçkar)
  • ਅੱਜ

ਮੰਗਲਵਾਰ 26 ਅਗਸਤ

ਕਾਹਲੀ ਕਰਨ ਵਾਲੇ ਸਾਰੇ ਗ਼ਰੀਬੀ ਵੱਲ ਵਧਦੇ ਜਾਂਦੇ ਹਨ।​—ਕਹਾ. 21:5.

ਧੀਰਜ ਰੱਖਣ ਕਰਕੇ ਦੂਜਿਆਂ ਨਾਲ ਸਾਡੇ ਵਧੀਆ ਰਿਸ਼ਤੇ ਬਣਦੇ ਹਨ। ਇਸ ਗੁਣ ਕਰਕੇ ਅਸੀਂ ਧਿਆਨ ਨਾਲ ਦੂਜਿਆਂ ਦੀ ਗੱਲ ਸੁਣਦੇ ਹਾਂ। (ਯਾਕੂ. 1:19) ਅਸੀਂ ਦੂਜਿਆਂ ਨਾਲ ਸ਼ਾਂਤੀ ਵੀ ਬਣਾਈ ਰੱਖਦੇ ਹਾਂ। ਤਣਾਅ ਵਿਚ ਹੁੰਦਿਆਂ ਅਸੀਂ ਕਿਸੇ ਨੂੰ ਬੁਰਾ-ਭਲਾ ਨਹੀਂ ਕਹਿੰਦੇ ਤੇ ਨਾ ਹੀ ਬਿਨਾਂ ਸੋਚੇ-ਸਮਝੇ ਕੁਝ ਕਰਦੇ ਹਾਂ। ਨਾਲੇ ਜੇ ਕੋਈ ਸਾਨੂੰ ਠੇਸ ਪਹੁੰਚਾਵੇ, ਤਾਂ ਅਸੀਂ ਛੇਤੀ ਗੁੱਸੇ ਨਹੀਂ ਹੋਵਾਂਗੇ ਅਤੇ ਨਾ ਹੀ ਬਦਲਾ ਲਵਾਂਗੇ। ਇਸ ਦੀ ਬਜਾਇ, ਅਸੀਂ ‘ਇਕ-ਦੂਜੇ ਦੀ ਸਹਿੰਦੇ ਰਹਾਂਗੇ ਅਤੇ ਇਕ-ਦੂਜੇ ਨੂੰ ਦਿਲੋਂ ਮਾਫ਼ ਕਰਦੇ ਰਹਾਂਗੇ।’ (ਕੁਲੁ. 3:12, 13) ਧੀਰਜ ਰੱਖਣ ਕਰਕੇ ਅਸੀਂ ਸਹੀ ਫ਼ੈਸਲੇ ਵੀ ਕਰ ਸਕਦੇ ਹਾਂ। ਅਸੀਂ ਕਾਹਲੀ ਵਿਚ ਜਾਂ ਬਿਨਾਂ ਸੋਚੇ-ਸਮਝੇ ਕੋਈ ਫ਼ੈਸਲਾ ਨਹੀਂ ਕਰਾਂਗੇ। ਇਸ ਦੀ ਬਜਾਇ, ਅਸੀਂ ਸਮਾਂ ਲਾ ਕੇ ਖੋਜਬੀਨ ਕਰਾਂਗੇ ਅਤੇ ਸੋਚਾਂਗੇ ਕਿ ਸਾਡੇ ਲਈ ਕੀ ਕਰਨਾ ਸਭ ਤੋਂ ਵਧੀਆ ਹੋਵੇਗਾ। ਉਦਾਹਰਣ ਲਈ, ਜੇ ਅਸੀਂ ਕੰਮ ਲੱਭ ਰਹੇ ਹਾਂ, ਤਾਂ ਹੋ ਸਕਦਾ ਹੈ ਕਿ ਅਸੀਂ ਉਹ ਕੰਮ ਕਰਨ ਲਈ ਤਿਆਰ ਹੋ ਜਾਈਏ ਜੋ ਸਾਨੂੰ ਸਭ ਤੋਂ ਪਹਿਲਾ ਮਿਲੇ। ਪਰ ਜੇ ਅਸੀਂ ਧੀਰਜ ਰੱਖੀਏ, ਤਾਂ ਅਸੀਂ ਸਮਾਂ ਕੱਢ ਕੇ ਸੋਚਾਂਗੇ ਕਿ ਇਸ ਕੰਮ ਦਾ ਸਾਡੇ ਪਰਿਵਾਰ ਅਤੇ ਯਹੋਵਾਹ ਨਾਲ ਸਾਡੇ ਰਿਸ਼ਤੇ ʼਤੇ ਕੀ ਅਸਰ ਪਵੇਗਾ। ਧੀਰਜਵਾਨ ਹੋਣ ਕਰਕੇ ਅਸੀਂ ਗ਼ਲਤ ਫ਼ੈਸਲੇ ਲੈਣ ਤੋਂ ਬਚ ਸਕਦੇ ਹਾਂ। w23.08 22 ਪੈਰੇ 8-9

ਹਰ ਰੋਜ਼ ਬਾਈਬਲ ਦੀ ਜਾਂਚ ਕਰੋ—2025

ਬੁੱਧਵਾਰ 27 ਅਗਸਤ

ਮੈਂ ਆਪਣੇ ਸਰੀਰ ਵਿਚ ਇਕ ਹੋਰ ਕਾਨੂੰਨ ਦੇਖਦਾ ਹਾਂ ਜੋ ਮੇਰੇ ਮਨ ਦੇ ਕਾਨੂੰਨ ਨਾਲ ਲੜਦਾ ਹੈ। ਇਹ ਮੈਨੂੰ ਪਾਪ ਦੇ ਕਾਨੂੰਨ ਦਾ ਗ਼ੁਲਾਮ ਬਣਾ ਕੇ ਰੱਖਦਾ ਹੈ ਜੋ ਮੇਰੇ ਸਰੀਰ ਵਿਚ ਹੈ।​—ਰੋਮੀ. 7:23.

ਜੇ ਤੁਸੀਂ ਵੀ ਆਪਣੇ ਪਾਪੀ ਝੁਕਾਅ ਕਰਕੇ ਨਿਰਾਸ਼ ਹੋ ਜਾਂਦੇ ਹੋ, ਤਾਂ ਸਮਰਪਣ ਦੇ ਵਾਅਦੇ ਨੂੰ ਯਾਦ ਰੱਖਣ ਕਰਕੇ ਤੁਸੀਂ ਇਸ ਨਾਲ ਲੜ ਸਕਦੇ ਹੋ, ਫਿਰ ਚਾਹੇ ਤੁਹਾਡੇ ʼਤੇ ਜਿਹੜੀਆਂ ਮਰਜ਼ੀ ਮੁਸ਼ਕਲਾਂ ਆਉਣ। ਕਿਵੇਂ? ਜਦੋਂ ਤੁਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਦੇ ਹੋ, ਤਾਂ ਤੁਸੀਂ ਆਪਣੇ ਆਪ ਦਾ ਤਿਆਗ ਕਰਦੇ ਹੋ। ਇਸ ਦਾ ਮਤਲਬ ਹੈ ਕਿ ਤੁਸੀਂ ਉਨ੍ਹਾਂ ਇੱਛਾਵਾਂ ਅਤੇ ਟੀਚਿਆਂ ਨੂੰ ਤਿਆਗ ਦਿੰਦੇ ਹੋ ਜੋ ਯਹੋਵਾਹ ਦੀ ਇੱਛਾ ਦੇ ਖ਼ਿਲਾਫ਼ ਹਨ। (ਮੱਤੀ 16:24) ਇਸ ਲਈ ਜਦੋਂ ਤੁਹਾਡੇ ʼਤੇ ਕੋਈ ਪਰੀਖਿਆ ਆਉਂਦੀ ਹੈ, ਤਾਂ ਤੁਹਾਨੂੰ ਇਹ ਨਹੀਂ ਸੋਚਣਾ ਪਵੇਗਾ ਕਿ ਤੁਸੀਂ ਕੀ ਕਰਨਾ ਹੈ ਤੇ ਕੀ ਨਹੀਂ। ਕਿਉਂ? ਕਿਉਂਕਿ ਤੁਸੀਂ ਪਹਿਲਾਂ ਤੋਂ ਹੀ ਸੋਚਿਆ ਹੁੰਦਾ ਹੈ ਕਿ ਚਾਹੇ ਜੋ ਮਰਜ਼ੀ ਹੋ ਜਾਵੇ, ਤੁਸੀਂ ਯਹੋਵਾਹ ਦੇ ਹੀ ਵਫ਼ਾਦਾਰ ਰਹੋਗੇ। ਤੁਸੀਂ ਉਹੀ ਕਰੋਗੇ ਜਿਸ ਤੋਂ ਯਹੋਵਾਹ ਖ਼ੁਸ਼ ਹੁੰਦਾ ਹੈ। ਇੱਦਾਂ ਕਰ ਕੇ ਤੁਸੀਂ ਅੱਯੂਬ ਵਰਗਾ ਰਵੱਈਆ ਦਿਖਾ ਰਹੇ ਹੋਵੋਗੇ। ਉਸ ਨੇ ਬਹੁਤ ਵੱਡੀਆਂ-ਵੱਡੀਆਂ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ ਸੀ, ਪਰ ਫਿਰ ਵੀ ਉਸ ਨੇ ਕਿਹਾ: “ਮਰਦੇ ਦਮ ਤਕ ਮੈਂ ਆਪਣੀ ਵਫ਼ਾਦਾਰੀ ਨਹੀਂ ਛੱਡਾਂਗਾ!”​—ਅੱਯੂ. 27:5. w24.03 9 ਪੈਰੇ 6-7

ਹਰ ਰੋਜ਼ ਬਾਈਬਲ ਦੀ ਜਾਂਚ ਕਰੋ—2025

ਵੀਰਵਾਰ 28 ਅਗਸਤ

ਯਹੋਵਾਹ ਉਨ੍ਹਾਂ ਸਾਰਿਆਂ ਦੇ ਨੇੜੇ ਹੈ ਜੋ ਉਸ ਨੂੰ ਪੁਕਾਰਦੇ ਹਨ, ਹਾਂ, ਜੋ ਸੱਚੇ ਦਿਲੋਂ ਉਸ ਨੂੰ ਪੁਕਾਰਦੇ ਹਨ।​—ਜ਼ਬੂ. 145:18.

‘ਪਿਆਰ ਦਾ ਪਰਮੇਸ਼ੁਰ’ ਯਹੋਵਾਹ ਹਮੇਸ਼ਾ ਸਾਡੇ ਨਾਲ ਹੈ। (2 ਕੁਰਿੰ. 13:11) ਉਹ ਸਾਡੇ ਵਿੱਚੋਂ ਹਰੇਕ ʼਤੇ ਧਿਆਨ ਦਿੰਦਾ ਹੈ। ਸਾਨੂੰ ਪੂਰਾ ਯਕੀਨ ਹੈ ਕਿ ਅਸੀਂ “ਉਸ ਦੇ ਅਟੱਲ ਪਿਆਰ ਦੀ ਬੁੱਕਲ ਵਿਚ ਰਹਿੰਦੇ” ਹਾਂ। (ਜ਼ਬੂ. 32:10) ਜਿੰਨਾ ਜ਼ਿਆਦਾ ਅਸੀਂ ਇਸ ਬਾਰੇ ਸੋਚਾਂਗੇ ਕਿ ਯਹੋਵਾਹ ਨੇ ਸਾਨੂੰ ਕਿਵੇਂ ਪਿਆਰ ਦਿਖਾਇਆ ਹੈ, ਉੱਨਾ ਜ਼ਿਆਦਾ ਉਹ ਸਾਡੇ ਲਈ ਅਸਲੀ ਹੁੰਦਾ ਜਾਵੇਗਾ ਅਤੇ ਅਸੀਂ ਉਸ ਦੇ ਹੋਰ ਵੀ ਨੇੜੇ ਮਹਿਸੂਸ ਕਰਾਂਗੇ। ਅਸੀਂ ਬੇਝਿਜਕ ਉਸ ਨੂੰ ਪ੍ਰਾਰਥਨਾ ਕਰ ਪਾਵਾਂਗੇ ਅਤੇ ਉਸ ਨੂੰ ਦੱਸ ਸਕਾਂਗੇ ਕਿ ਅਸੀਂ ਉਸ ਦੇ ਪਿਆਰ ਤੋਂ ਬਿਨਾਂ ਨਹੀਂ ਰਹਿ ਸਕਦੇ। ਅਸੀਂ ਉਸ ਨੂੰ ਆਪਣੀ ਹਰ ਚਿੰਤਾ, ਪਰੇਸ਼ਾਨੀ ਦੱਸ ਸਕਾਂਗੇ ਅਤੇ ਯਕੀਨ ਰੱਖ ਸਕਾਂਗੇ ਕਿ ਉਹ ਸਾਨੂੰ ਸਮਝਦਾ ਹੈ ਅਤੇ ਸਾਡੀ ਮਦਦ ਕਰਨ ਲਈ ਬੇਤਾਬ ਹੈ। (ਜ਼ਬੂ. 145:19) ਠੰਢ ਵਿਚ ਜੇ ਕਿਤੇ ਅੱਗ ਬਲ਼ਦੀ ਹੋਵੇ, ਤਾਂ ਅਸੀਂ ਉਸ ਵੱਲ ਖਿੱਚੇ ਜਾਂਦੇ ਹਾਂ। ਯਹੋਵਾਹ ਦਾ ਪਿਆਰ ਵੀ ਇਸ ਬਰਫ਼ੀਲੀ ਦੁਨੀਆਂ ਵਿਚ ਅੱਗ ਵਾਂਗ ਹੈ ਜਿਸ ਦੀ ਗਰਮਾਹਟ ਕਰਕੇ ਅਸੀਂ ਉਸ ਵੱਲ ਖਿੱਚੇ ਜਾਂਦੇ ਹਾਂ। ਇਸ ਪਿਆਰ ਵਿਚ ਜ਼ਬਰਦਸਤ ਤਾਕਤ ਵੀ ਹੈ, ਪਰ ਇਹ ਬਹੁਤ ਕੋਮਲ ਵੀ ਹੈ। ਸੱਚ-ਮੁੱਚ, ਯਹੋਵਾਹ ਸਾਨੂੰ ਬਹੁਤ-ਬਹੁਤ ਪਿਆਰ ਕਰਦਾ ਹੈ। ਆਓ ਆਪਾਂ ਵੀ ਆਪਣੇ ਦਿਲ ਦੇ ਦਰਵਾਜ਼ੇ ਖੋਲ੍ਹੀਏ ਅਤੇ ਕਹੀਏ: “ਮੈਂ ਯਹੋਵਾਹ ਨੂੰ ਪਿਆਰ ਕਰਦਾ ਹਾਂ।”​—ਜ਼ਬੂ. 116:1. w24.01 31 ਪੈਰੇ 19-20

ਹਰ ਰੋਜ਼ ਬਾਈਬਲ ਦੀ ਜਾਂਚ ਕਰੋ—2025
ਜੀ ਆਇਆਂ ਨੂੰ
ਇਸ ਪ੍ਰੋਗ੍ਰਾਮ ਰਾਹੀਂ ਯਹੋਵਾਹ ਦੇ ਗਵਾਹਾਂ ਦੁਆਰਾ ਤਿਆਰ ਕੀਤੇ ਗਏ ਪ੍ਰਕਾਸ਼ਨਾਂ ਵਿਚ ਖੋਜ ਕੀਤੀ ਜਾ ਸਕਦੀ ਹੈ।
ਪ੍ਰਕਾਸ਼ਨ ਡਾਊਨਲੋਡ ਕਰਨ ਲਈ ਕਿਰਪਾ ਕਰ ਕੇ jw.org ʼਤੇ ਜਾਓ।
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ