ਗੀਤ 148
ਯਹੋਵਾਹ ਸਾਡਾ ਬਚਾਅ
- 1. ਯੁਗਾਂ ਦੇ ਮਹਾਰਾਜੇ, ਤੇਰੇ ਕੰਮ ਮਹਾਨ - ਤੇਰੇ ਹੱਥਾਂ ਦੀ ਸ਼ਾਨ - ਪਾਣੀ, ਧਰਤੀ, ਆਸਮਾਨ - ਨਾ ਖੜ੍ਹੇ ਤੇਰੇ ਸਨਮੁਖ - ਨਾ ਕੋਈ ਵੀ ਰੱਬ, ਝੂਠੇ ਸਭ - ਥਰ-ਥਰ ਕੰਬੇ ਵੈਰੀ - (ਕੋਰਸ) - ਯਹੋਵਾਹ ਰੱਖਦਾ ਸਦਾ, ਪਰਾਂ ਥੱਲੇ - ਜੋ ਵਫ਼ਾ ਰੱਖਦੇ, ਹੁੰਦੇ ਨਾ ਉਦਾਸ ਕਦੇ - ਹਾਂ, ਫੈਲਾਉਂਦੇ ਹਰ ਤਰਫ਼ ਅਸੀਂ - ਉਸ ਦੇ ਸੰਦੇਸ਼ - ਹਾਂ, ਯਹੋਵਾਹ ਬਚਾਅ ਦਾ ਕਿਲਾ - ਉਹੀ ਪਨਾਹ 
- 2. ਮੌਤ ਦੇ ਫੰਦੇ ਚਾਰੇ ਪਾਸੇ; ਤੂੰ ਮੇਰੀ ਓਟ - “ਯਹੋਵਾਹ ਦੇ ਹਿੰਮਤ - ਤਕੜਾ ਕਰ ਦੇ ਮੈਨੂੰ” - ਤੇਰੇ ਡੇਰੇ ਵਿਚ ਪਹੁੰਚੇ - ਮੇਰੀ ਆਵਾਜ਼, ਸੁਣ ਸਦਾ - “ਮੈਨੂੰ ਬਚਾਅ ਲਵੀਂ” - (ਕੋਰਸ) - ਯਹੋਵਾਹ ਰੱਖਦਾ ਸਦਾ, ਪਰਾਂ ਥੱਲੇ - ਜੋ ਵਫ਼ਾ ਰੱਖਦੇ, ਹੁੰਦੇ ਨਾ ਉਦਾਸ ਕਦੇ - ਹਾਂ, ਫੈਲਾਉਂਦੇ ਹਰ ਤਰਫ਼ ਅਸੀਂ - ਉਸ ਦੇ ਸੰਦੇਸ਼ - ਹਾਂ, ਯਹੋਵਾਹ ਬਚਾਅ ਦਾ ਕਿਲਾ - ਉਹੀ ਪਨਾਹ 
- 3. ਆਕਾਸ਼ੋਂ ਗਰਜੇਂ ਤੂੰ ਯਹੋਵਾਹ ਜ਼ੋਰ ਦੇ ਨਾਲ - ਦੁਸ਼ਮਣ ਡਰ ਜਾਵਣਗੇ, - ਉੱਚੇ ਹੋਣ ਸਾਡੇ ਸਿਰ - ਤੂੰ ਬਣੇਂਗਾ ਜੋ ਚਾਹੇ, - ਤੇਰਾ ਸੁਭਾਅ ਕਰੇਗਾ - ਰੌਸ਼ਨ ਸਾਰਾ ਜਹਾਨ - (ਕੋਰਸ) - ਯਹੋਵਾਹ ਰੱਖਦਾ ਸਦਾ, ਪਰਾਂ ਥੱਲੇ - ਜੋ ਵਫ਼ਾ ਰੱਖਦੇ, ਹੁੰਦੇ ਨਾ ਉਦਾਸ ਕਦੇ - ਹਾਂ, ਫੈਲਾਉਂਦੇ ਹਰ ਤਰਫ਼ ਅਸੀਂ - ਉਸ ਦੇ ਸੰਦੇਸ਼ - ਹਾਂ, ਯਹੋਵਾਹ ਬਚਾਅ ਦਾ ਕਿਲਾ - ਉਹੀ ਪਨਾਹ 
(ਜ਼ਬੂ. 18:1, 2; 144:1, 2 ਵੀ ਦੇਖੋ।)