ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • sjj ਗੀਤ 153
  • ਮੈਨੂੰ ਹਿੰਮਤ ਦੇ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮੈਨੂੰ ਹਿੰਮਤ ਦੇ
  • ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਮਿਲਦੀ-ਜੁਲਦੀ ਜਾਣਕਾਰੀ
  • ‘ਤਕੜੇ ਹੋਵੋ, ਅਤੇ ਕੰਮ ਕਰੋ’
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2017
  • “ਤਕੜਾ ਹੋ ਅਤੇ ਵੱਡਾ ਹੌਸਲਾ ਰੱਖ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2012
  • ਦਲੇਰ ਬਣਨਾ ਇੰਨਾ ਔਖਾ ਨਹੀਂ ਹੈ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
  • ‘ਤਕੜੇ ਹੋਵੇ ਤੇ ਹੌਸਲਾ ਰੱਖੋ!’
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2003
ਹੋਰ ਦੇਖੋ
ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
sjj ਗੀਤ 153

ਗੀਤ 153

ਮੈਨੂੰ ਹਿੰਮਤ ਦੇ

(2 ਰਾਜਿਆਂ 6:16)

  1. 1. ਜਾਨ ਡਰੇ ਇਹ ਮੇਰੀ

    ਦਿਸਦਾ ਨਾ ਕੋਈ ਰਾਹ

    ਹਰ ਤਰਫ਼ ਹੈ ਘੋਰ ਹਨੇਰਾ

    ਚਾਨਣ ਤੂੰ ਹੈ ਮੇਰਾ

    ਸੌਖਾ ਨਾ ਹੈ ਜੀਣਾ

    ਪਰ ਹੈ ਵਿਸ਼ਵਾਸ ਮੇਰਾ

    ਵਫ਼ਾਦਾਰ ਤੂੰ ਹੈ ਯਹੋਵਾਹ

    ਨਿਭਾਉਂਦਾ ਸਾਥ ਸਦਾ

    (ਕੋਰਸ)

    ਯਹੋਵਾਹ ਮੈਨੂੰ ਤਾਕਤ ਦੇ

    ਮੈਂ ਹੋਰ ਦਲੇਰ ਬਣਾਂ

    ਸਾਡੇ ਸੰਗ ਹਜ਼ਾਰਾਂ ਅਣਦੇਖੇ

    ਫੇਰ ਕਿਉਂ ਮੈਂ ਹੁਣ ਡਰਾਂ?

    ਹਿੰਮਤ, ਦੇਵੀਂ ਹਿੰਮਤ

    ਮਨ ਹਾਰਾਂ ਨਾ ਕਦੀ

    ਯਹੋਵਾਹ ਦੇ ਤੂੰ ਹਿੰਮਤ

    ਜਿੱਤ ਹੋਵੇਗੀ ਤੇਰੀ!

  2. 2. ਵੈਰੀਆਂ ਦੇ ਸਾਏ

    ਇਕੱਲੀ ਜਾਨ ਘਿਰੀ

    ਤੂੰ ਹੀ ਓਟ, ਸਹਾਰਾ ਮੇਰਾ

    ਸ਼ਕਤੀ ਅਪਾਰ ਤੇਰੀ

    ਕਰ ਮਜ਼ਬੂਤ ਮਨ ਮੇਰਾ

    ਬੇਖ਼ੌਫ਼ ਮੈਂ ਚੱਲ ਸਕਾਂ

    ਹੋਵੇ ਕੈਦ, ਜਾਂ ਮੌਤ ਵੀ ਆਵੇ

    ਹਸਤੀ ਮਿਟੇਗੀ ਨਾ

    (ਕੋਰਸ)

    ਯਹੋਵਾਹ ਮੈਨੂੰ ਤਾਕਤ ਦੇ

    ਮੈਂ ਹੋਰ ਦਲੇਰ ਬਣਾਂ

    ਸਾਡੇ ਸੰਗ ਹਜ਼ਾਰਾਂ ਅਣਦੇਖੇ

    ਫੇਰ ਕਿਉਂ ਮੈਂ ਹੁਣ ਡਰਾਂ?

    ਹਿੰਮਤ, ਦੇਵੀਂ ਹਿੰਮਤ

    ਮਨ ਹਾਰਾਂ ਨਾ ਕਦੀ

    ਯਹੋਵਾਹ ਦੇ ਤੂੰ ਹਿੰਮਤ

    ਜਿੱਤ ਹੋਵੇਗੀ ਤੇਰੀ!

    (ਕੋਰਸ)

    ਯਹੋਵਾਹ ਮੈਨੂੰ ਤਾਕਤ ਦੇ

    ਮੈਂ ਹੋਰ ਦਲੇਰ ਬਣਾਂ

    ਸਾਡੇ ਸੰਗ ਹਜ਼ਾਰਾਂ ਅਣਦੇਖੇ

    ਫੇਰ ਕਿਉਂ ਮੈਂ ਹੁਣ ਡਰਾਂ?

    ਹਿੰਮਤ, ਦੇਵੀਂ ਹਿੰਮਤ

    ਮਨ ਹਾਰਾਂ ਨਾ ਕਦੀ

    ਯਹੋਵਾਹ ਦੇ ਤੂੰ ਹਿੰਮਤ

    ਜਿੱਤ ਹੋਵੇਗੀ ਤੇਰੀ!

    ਯਹੋਵਾਹ ਦੇ ਤੂੰ ਹਿੰਮਤ

    ਜਿੱਤ ਹੋਵੇਗੀ ਤੇਰੀ!

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ