ਗੀਤ 152
ਤੇਰੀ ਮਹਿਮਾ ਦਾ ਭਵਨ
(1 ਰਾਜਿਆਂ 8:27; 1 ਇਤਿਹਾਸ 29:14)
1. ਯਹੋਵਾਹ ਜਹਾਂ ਦਾ ਤੂੰ ਸ਼ਹਿਨਸ਼ਾਹ
ਅਸੀਮ ਤੇਰੀ ਸ਼ਾਨ, ਤੂੰ ਮਹਾਨ
ਧਰਤੀ, ਸੁਰਗਾਂ ʼਚ ਨਾ ਕੋਈ ਥਾਂ
ਜਿੱਥੇ ਤੇਰੀ ਹਸਤੀ ਸਮਾਏ
ਪਵਿੱਤਰ ਸ਼ਕਤੀ ਪਰ ਤੇਰੀ, ਹਾਂ
ਹਰ ਦਿਨ ਸਾਨੂੰ ਰਾਹ ਦਿਖਾਵੇ
ਭਵਨ ਅਰਪਿਤ ਇਹ ਇਬਾਦਤ ਦਾ
ਤਾਂ ਜੋ ਨਾਂ ਤੇਰਾ ਰੌਸ਼ਨ ਹੋਵੇ
(ਬਰਿੱਜ)
ਜੋ ਕੁਝ ਤੂੰ ਬਖਸ਼ਿਆ
ਸੋ ਤੈਨੂੰ ਅਰਪਿਤ ਕੀਤਾ
ਜਿੰਦ-ਜਾਨ ਇਹ ਜਹਾਂ
ਤੇਰਾ ਹੀ ਸਭ ਦਾਤਿਆ
(ਕੋਰਸ)
ਘਰ ਤੇਰੇ ਨਾਂ ਦਾ ਹੇ ਯਹੋਵਾਹ
ਲੱਗੇ ਜਾਨ ਤੋਂ ਕਿਤੇ ਪਿਆਰਾ
ਤੇਰੀ ਸ਼ਾਨ ਵਧਾਵਾਂਗੇ ਅਸਾਂ
ਪਿਤਾ ਤੈਨੂੰ ਕਰਦੇ ਵਾਅਦਾ
2. ਯਹੋਵਾਹ ਮੰਨਦੇ ਤੇਰਾ ਅਹਿਸਾਨ
ਜੋ ਪੂਰੀ ਕੀਤੀ ਅਰਦਾਸ
ਵਧੇ ਆਨ-ਬਾਨ ਤੇਰੀ ਦਿਨੋਂ-ਦਿਨ
ਦੇਵੀਂ ਪਾਕ ਸ਼ਕਤੀ ਦਾ ਵਰਦਾਨ
ਲੱਖਾਂ-ਲੱਖ ਅਜੇ ਹੋਰ ਆਉਣਗੇ
ਸੱਚਾਈ ਤੋਂ ਹੋਵਣ ਨਿਹਾਲ
ਸਾਡਾ ਜੋਸ਼ ਨਾਲ ਭਰ ਦੇ ਤੂੰ ਜਿਗਰ
ਕਰੀਏ ਸਦਾ ਨਾਂ ਦਾ ਐਲਾਨ
(ਬਰਿੱਜ)
ਜੋ ਕੁਝ ਤੂੰ ਬਖਸ਼ਿਆ
ਸੋ ਤੈਨੂੰ ਅਰਪਿਤ ਕੀਤਾ
ਜਿੰਦ-ਜਾਨ ਇਹ ਜਹਾਂ
ਤੇਰਾ ਹੀ ਸਭ ਦਾਤਿਆ
(ਕੋਰਸ)
ਘਰ ਤੇਰੇ ਨਾਂ ਦਾ ਹੇ ਯਹੋਵਾਹ
ਲੱਗੇ ਜਾਨ ਤੋਂ ਕਿਤੇ ਪਿਆਰਾ
ਤੇਰੀ ਸ਼ਾਨ ਵਧਾਵਾਂਗੇ ਅਸਾਂ
ਪਿਤਾ ਤੈਨੂੰ ਕਰਦੇ ਵਾਅਦਾ