ਗੀਤ 76
ਦੇਖੋ, ਖਿੜੇ ਚਿਹਰੇ!
1. ਚਿਹਰੇ ਖਿੜੇ ਸਾਡੇ
ਪੂਰੇ ਜੋਸ਼ ਨਾਲ ਦੇ ਸੰਦੇਸ਼
ਜਦੋਂ ਲਾਉਂਦੇ ਪੂਰੀ ਵਾਹ
ਮਿਹਨਤ ਦਾ ਫਲ ਮਿਲਦਾ
ਕੌਣ ਤੇਰੀ ਖੋਜ ਕਰਦੇ
ਤੂੰ ਯਹੋਵਾਹ ਸਭ ਜਾਣੇਂ
ਪਾਵੇ ਜੀਵਨ ਜੋ ਸੁਣੇ
ਮਿੱਠੇ ਬਚਨ ਤੇਰੇ
(ਕੋਰਸ)
ਦਿਲ ਬਾਗ਼ੋ-ਬਾਗ਼, ਹੋਇਆ ਨਿਹਾਲ
ਇਹ ਜ਼ਿੰਦਗੀ ਹੈ ਤੇਰੇ ਨਾਂ
ਤੇਰੇ ਹਜ਼ੂਰ ਤੋਹਫ਼ਾ ਪਿਆਰ ਦਾ
ਬੁੱਲ੍ਹਾਂ ਦਾ ਬਲੀਦਾਨ
2. ਚਿਹਰੇ ਖਿੜੇ ਸਾਡੇ
ਬੀ ਲਗਾ ਕੇ ਬਚਨ ਦੇ
ਸੁਣੇ ਜੋ ਵੀ ਗੌਰ ਕਰ ਕੇ
ਝੂਮ ਉੱਠਦੇ ਖ਼ੁਸ਼ੀ ਨਾਲ
ਮੂੰਹ ਫੇਰੇ ਜੇ ਕੋਈ
ਲੱਗੇ ਰਹਿੰਦੇ, ਹੈ ਖ਼ੁਸ਼ੀ
ਹੈ ਅਨਮੋਲ ਜਾਨ ਲੋਕਾਂ ਦੀ
ਬਚਾਉਣੀ ਹੈ ਅਸੀਂ
(ਕੋਰਸ)
ਦਿਲ ਬਾਗ਼ੋ-ਬਾਗ਼, ਹੋਇਆ ਨਿਹਾਲ
ਇਹ ਜ਼ਿੰਦਗੀ ਹੈ ਤੇਰੇ ਨਾਂ
ਤੇਰੇ ਹਜ਼ੂਰ ਤੋਹਫ਼ਾ ਪਿਆਰ ਦਾ
ਬੁੱਲ੍ਹਾਂ ਦਾ ਬਲੀਦਾਨ
3. ਚਿਹਰੇ ਖਿੜੇ ਸਾਡੇ
ਦੇਵੇਗਾ ਸਾਥ ਯਹੋਵਾਹ
ਮਿੱਟੀ ਹਾਂ, ਪਰ ਹੈ ਸਨਮਾਨ
ਸਾਡੇ ’ਤੇ ਪੂਰਾ ਮਾਣ
ਬੋਲ ਮਿੱਠੇ ਦਿਲ ਛੂੰਹਦੇ
ਗੱਲ ਦਲੇਰੀ ਨਾਲ ਕਰਦੇ
ਹੈ ਤਲਾਸ਼ ਨੇਕ ਲੋਕਾਂ ਦੀ
ਹਮੇਸ਼ਾ ਹੀ ਕਰਨੀ
(ਕੋਰਸ)
ਦਿਲ ਬਾਗ਼ੋ-ਬਾਗ਼, ਹੋਇਆ ਨਿਹਾਲ
ਇਹ ਜ਼ਿੰਦਗੀ ਹੈ ਤੇਰੇ ਨਾਂ
ਤੇਰੇ ਹਜ਼ੂਰ ਤੋਹਫ਼ਾ ਪਿਆਰ ਦਾ
ਬੁੱਲ੍ਹਾਂ ਦਾ ਬਲੀਦਾਨ
(ਰਸੂ. 13:48; 1 ਥੱਸ. 2:4; 1 ਤਿਮੋ. 1:11 ਵੀ ਦੇਖੋ।)