ਗੀਤ 51
ਪਰਮੇਸ਼ੁਰ ਨੂੰ ਜੀਵਨ ਅਰਪਿਤ
1. ਯਹੋਵਾਹ ਨੇ ਬੇਟਾ ਵਾਰ ਕੇ ਹੱਥ ਵਧਾਇਆ
ਯਿਸੂ ਦੇ ਵਸੀਲੇ ਬਚਾਇਆ
ਨਿਹਚਾ ਕਰ ਮਿਲੀ ਮੰਜ਼ਲ
ਬਣਿਆ ਜੀਵਨ ਖ਼ੁਸ਼ਹਾਲ
ਕੀਤਾ ਫ਼ੈਸਲਾ ਅਟੱਲ
ਸਜਾਇਆ ਤੂੰ ਸਾਡਾ ਕੱਲ੍ਹ
(ਕੋਰਸ)
ਹੈ ਤੈਨੂੰ ਹੀ ਜੀਵਨ ਅਰਪਿਤ, ਮੂੰਹੋਂ ਇਕਰਾਰ
ਕਦੇ ਨਾ ਭੁਲਾਵਾਂਗੇ ਤੇਰਾ ਪਿਆਰ
2. ਯਹੋਵਾਹ ਦੁਆ ਲੈ ਪਹੁੰਚੇ ਤੇਰੇ ਹਜ਼ੂਰ
ਹਾਂ ਦਾਸ ਤੇਰੇ, ਸੇਵਾ ਕਰ ਕਬੂਲ
ਇਹ ਖ਼ੁਸ਼ੀ ਹੈ ਲਾਜਵਾਬ
ਕਰੀਏ ਕਿਵੇਂ ਬਿਆਨ!
ਤੇਰੇ ਤੋਂ ਬਣੀ ਪਛਾਣ
ਦੇਣਾ ਸਭ ਨੂੰ ਇਹ ਪੈਗਾਮ
(ਕੋਰਸ)
ਹੈ ਤੈਨੂੰ ਹੀ ਜੀਵਨ ਅਰਪਿਤ, ਮੂੰਹੋਂ ਇਕਰਾਰ
ਕਦੇ ਨਾ ਭੁਲਾਵਾਂਗੇ ਤੇਰਾ ਪਿਆਰ
(ਜ਼ਬੂ. 43:3; 107:22; ਯੂਹੰ. 6:44 ਵੀ ਦੇਖੋ।)