ਗੀਤ 135
ਯਹੋਵਾਹ ਦੀ ਗੁਜ਼ਾਰਸ਼: “ਹੇ ਮੇਰੇ ਪੁੱਤਰ, ਬੁੱਧੀਮਾਨ ਹੋਵੀਂ”
1. ਬੇਟਾ-ਬੇਟੀ ਤੈਨੂੰ ਗੁਜ਼ਾਰਸ਼ ਇਹ ਮੇਰੀ
ਦਿਲ ਲਾ ਤੂੰ ਮੇਰੇ ਲੇਖੇ, ਜੱਗ ਤੋਂ ਦੂਰ ਰਹੀਂ
ਮਾਰੇ ਤਾਅਨੇ ਵੈਰੀ, ਪਰ ਹਾਰ ਉਹ ਚੱਖੇਗਾ
ਜ਼ਮਾਨਾ ਇਹ ਜਾਣੇ ਤੇਰੀ-ਮੇਰੀ ਵਫ਼ਾ
(ਕੋਰਸ)
ਬੇਟਾ-ਬੇਟੀ, ਜਿਗਰ ਦੇ ਨੇੜੇ
ਜੀਅ ਮੇਰਾ ਕਰੀਂ ਖ਼ੁਸ਼ ਦਿਲੋਂ
ਜੀ-ਜਾਨ ਲਾ ਕਰੀਂ ਮੇਰੀ ਸੇਵਾ
ਦਿਲ ਹਾਰੀਂ ਨਾ, ਮੈਂ ਤੇਰੇ ਕੋਲ
2. ਖ਼ੁਸ਼ਦਿਲੀ ਨਾਲ ਕਰ ਸੇਵਾ, ਨਾ ਪਿੱਛੇ ਹਟੀਂ
ਰਾਹ ਉੱਚੇ-ਨੀਵੇਂ ਹੋਣ, ਨਜ਼ਰ ਹੈ ਮੈਂ ਰੱਖੀ
ਸਾਥ ਛੱਡਣ ਜੇ ਸਾਰੇ, ਤਨਹਾ ਨਾ ਹੋਵੀਂ ਤੂੰ
ਯਾਦ ਰੱਖੀਂ ਮੈਂ ਨਾਲ ਹਾਂ, ਛੱਡਾਂਗਾ ਨਾ ਤੈਨੂੰ
(ਕੋਰਸ)
ਬੇਟਾ-ਬੇਟੀ, ਜਿਗਰ ਦੇ ਨੇੜੇ
ਜੀਅ ਮੇਰਾ ਕਰੀਂ ਖ਼ੁਸ਼ ਦਿਲੋਂ
ਜੀ-ਜਾਨ ਲਾ ਕਰੀਂ ਮੇਰੀ ਸੇਵਾ
ਦਿਲ ਹਾਰੀਂ ਨਾ, ਮੈਂ ਤੇਰੇ ਕੋਲ
(ਬਿਵ. 6:5; ਉਪ. 11:9; ਯਸਾ. 41:13 ਵੀ ਦੇਖੋ।)