ਗੀਤ 29
ਕਰਾਂਗੇ ਸਦਾ ਬੁਲੰਦ ਤੇਰਾ ਨਾਮ
- 1. ਤੂੰ ਹੇ ਯਹੋਵਾਹ ਜਹਾਨ ਦਾ ਪਰਮੇਸ਼ੁਰ - ਕੀਤਾ ਆਬਾਦ ਤੇਰੇ ਪਿਆਰ ਨੇ ਜਹਾਨ - ਤੂੰ ਬੇਮਿਸਾਲ, ਨਾ ਹੈ ਕੋਈ ਬਰਾਬਰ - ਤੇਰਾ ਹੀ ਦਰਜਾ ਹੈ ਸਭ ਤੋਂ ਮਹਾਨ - ਕਾਬਲ-ਏ-ਤਾਰੀਫ਼ ਤੇਰਾ ਹੀ ਨਾਂ ਹੈ ਪਾਕ - ਥਾਂ-ਥਾਂ ਫੈਲਾਉਂਦੇ ਹਾਂ ਤੇਰਾ ਸੰਦੇਸ਼ - (ਕੋਰਸ) - ਦਾਸ ਤੇਰੇ ਹਾਂ, ਹੈ ਤੇਰੀ ਮਿਹਰਬਾਨੀ - ਕਰਾਂਗੇ ਸਦਾ ਬੁਲੰਦ ਤੇਰਾ ਨਾਮ 
- 2. ਕਦਮ ਮਿਲਾ ਕੇ ਕਰਦੇ ਤੇਰੀ ਸੇਵਾ - ਬੰਧਨ ਹੈ ਪਿਆਰ ਦਾ ਕਦੇ ਟੁੱਟੇ ਨਾ - ਜੀਵਨ ਬਣੇ ਤੇਰੇ ਪਿਆਰ ਨਾਲ ਸੁਹਾਉਣਾ - ਹਰ ਥਾਂ ਸੁਣਾਉਂਦੇ ਹਾਂ ਤੇਰਾ ਪੈਗਾਮ - ਸਾਡੀ ਪਛਾਣ ਤੇਰੇ ਨਾਂ ਤੋਂ ਯਹੋਵਾਹ - ਕੀਤਾ ਤੂੰ ਸਾਡੇ ʼਤੇ ਬੜਾ ਅਹਿਸਾਨ - (ਕੋਰਸ) - ਦਾਸ ਤੇਰੇ ਹਾਂ, ਹੈ ਤੇਰੀ ਮਿਹਰਬਾਨੀ - ਕਰਾਂਗੇ ਸਦਾ ਬੁਲੰਦ ਤੇਰਾ ਨਾਮ 
(ਬਿਵ. 32:4; ਜ਼ਬੂ. 43:3; ਦਾਨੀ. 2:20, 21 ਵੀ ਦੇਖੋ।)