ਗੀਤ 130
ਦਿਲੋਂ ਮਾਫ਼ ਕਰੋ
- 1. ਯਿਸੂ ਦੀ ਕੁਰਬਾਨੀ - ਹੈ ਯਹੋਵਾਹ ਵੱਲੋਂ ਦਾਤ - ਕੀਤਾ ਮੌਤ ਤੋਂ ਸਾਨੂੰ ਰਿਹਾ - ਕਿੰਨਾ ਪਿਆਰ ਉਸ ਦਾ ਅਪਾਰ - ਕਰ ਕੇ ਦਿਲੋਂ ਆਪਾਂ ਤੋਬਾ - ਛੱਡਾਂਗੇ ਜੇ ਪਾਪ ਦਾ ਰਾਹ - ਮਿਲੇ ਯਿਸੂ ਨਾਂ ’ਤੇ ਮਾਫ਼ੀ - ਰੱਬ ਦੇਵੇਗਾ ਦਿਲ ਵਿਚ ਥਾਂ 
- 2. ਦਿਲ ਰੱਬ ਜਿਹਾ ਰੱਖੋ - ਪਾਵੋ ਕਿਰਪਾ ਦੇ ਮੋਤੀ - ਮੰਦੇ ਬੋਲ ਕਦੀ ਨਾ ਬੋਲੋ - ਸਮਝੋ ਦੂਜੇ ਦੀ ਵੀ ਪੀੜ - ਸਭ ਗੁੱਸੇ-ਗਿਲੇ ਮਿਟਾ ਕੇ - ਹਾਂ, ਦਿਖਾਓ ਖੁੱਲ੍ਹ-ਦਿਲੀ - ਪਾ ਲਵੋ ਪਿਆਰ ਦਾ ਪਹਿਰਾਵਾ - ਦੇਵੋ ਮਾਣ ਸਭ ਨੂੰ ਤੁਸੀਂ 
- 3. ਦਇਆਵਾਨ ਯਹੋਵਾਹ - ਕਰੇ ਮਾਫ਼ ਹਜ਼ਾਰਾਂ ਪਾਪ - ਬੱਚੇ ਉਸ ਦੇ ਬਣ ਕੇ ਆਪਾਂ - ਕਰਨਾ ਦੂਜਿਆਂ ਨੂੰ ਮਾਫ਼ - ਇਕ-ਦੂਜੇ ਦਾ ਦਿਲ ਨਾ ਤੋੜੋ - ਦੁੱਖਾਂ ਵਿਚ ਨਿਭਾਓ ਸਾਥ - ਜੇ ਤੁਰੋਗੇ ਪਿਆਰ ਦੇ ਰਾਹ ’ਤੇ - ਕਰੇਗਾ ਯਹੋਵਾਹ ਨਾਜ਼ 
(ਮੱਤੀ 6:12; ਅਫ਼. 4:32; ਕੁਲੁ. 3:13 ਵੀ ਦੇਖੋ।)