ਗੀਤ 114
“ਧੀਰਜ ਰੱਖੋ”
- 1. ਨਾਮ ਤੇਰਾ ਪਾਕ ਯਹੋਵਾਹ - ਆਪਣੇ ਨਾਂ ’ਤੇ ਹੈ ਤੈਨੂੰ ਨਾਜ਼ - ਤੂੰ ਹੀ ਤਾਂ ਮਿਟਾਵੇਂਗਾ - ਲੱਗਾ ਜੋ ਤੇਰੇ ਨਾਂ ʼਤੇ ਦਾਗ਼ - ਤੇਰੇ ਦਿਲ ਨੇ ਯੁਗਾਂ ਤੋਂ - ਰੱਖਿਆ ਸਬਰ ਅਪਾਰ - ਨਾ ਹਿੰਮਤ ਕਦੇ ਹਾਰੀ - ਕੀਤਾ ਹੈ ਸਾਨੂੰ ਪਿਆਰ - ਮਨਸ਼ਾ ਜੋ ਦਿਲੋਂ ਤੇਰੀ - ਸਭਨਾਂ ਦੀ ਹੀ ਬਚ ਜਾਵੇ ਜਾਨ - ਪਿਆਰ ਤੇਰਾ ਧੀਰਜਵਾਨ ਹੈ - ਨਾ ਜਾਵੇਗਾ ਕਦੀ ਬੇਕਾਰ 
- 2. ਅਨਮੋਲ ਹੈ ਸਬਰ ਦਾ ਗੁਣ - ਨੇਕੀ ਦੇ ਰਾਹ ’ਤੇ ਲੈ ਜਾਵੇ - ਨਾਰਾਜ਼ਗੀ ਤੋਂ ਬਚਾ ਕੇ - ਦਿਲਾਂ ਨੂੰ ਸ਼ਾਂਤੀ ਇਹ ਦੇਵੇ - ਦੂਜੇ ਦੀ ਖ਼ੂਬੀ ਦੇਖੇ - ਸਭ ਗੱਲਾਂ ਦੀ ਆਸ ਰੱਖੇ - ਦਾਮਨ ਧੀਰਜ ਦਾ ਫੜ ਕੇ - ਦੁੱਖਾਂ ਵਿਚ ਨਾ ਡੋਲੇ - ਦੇ ਤਾਕਤ ਤੂੰ ਯਹੋਵਾਹ - ਸਬਰ ਦੇ ਰਾਹ ʼਤੇ ਤੁਰੀਏ - ਤੂੰ ਵੀ ਤਾਂ ਇਹੀ ਚਾਹੇਂ - ਨਾ ਦਿਲ ਦੀ ਹਿੰਮਤ ਹਾਰੀਏ 
(ਕੂਚ 34:14; ਯਸਾ. 40:28; 1 ਕੁਰਿੰ. 13:4, 7; 1 ਤਿਮੋ. 2:4 ਵੀ ਦੇਖੋ।)