ਗੀਤ 79
ਨਵਿਆਂ ਨੂੰ ਮਜ਼ਬੂਤ ਰਹਿਣਾ ਸਿਖਾਓ
- 1. ਮਿਲਦੀ ਹੈ ਸਾਨੂੰ ਖ਼ੁਸ਼ੀ ਅਪਾਰ - ਕਰਦੇ ਲੋਕ ਬਾਣੀ ਕਬੂਲ - ਬਣੇ ਰਾਹ ਦੀ ਜੋਤੀ ਯਹੋਵਾਹ - ਕਰਦੇ ਸਾਥ ਉਸ ਦਾ ਮਹਿਸੂਸ - (ਕੋਰਸ) - ਯਹੋਵਾਹ ਬੇਨਤੀ ਸਾਡੀ ਹੈ - ਕਰਦੇ ਯਿਸੂ ਦੇ ਨਾਮ ’ਤੇ ਹਾਂ - ਰੱਖੀਂ ਖ਼ਿਆਲ ਉਨ੍ਹਾਂ ਦਾ ਤੂੰ - ਅਟੱਲ ਰਹਿਣ, ਮਜ਼ਬੂਤ ਤੇ ਸਫ਼ਲ ਹੋਵਣ ਉਹ 
- 2. ਹਰ ਵੇਲੇ ਦਿਲੋਂ ਕਰਦੇ ਦੁਆ - ਕਰਨ ਪਾਰ ਰੁਕਾਵਟਾਂ - ਹੌਸਲਾ ਬਾਣੀ ਰਾਹੀਂ ਦਿੰਦੇ - ਕਰਦੇ ਪਿਆਰ, ਸੱਚੀ ਪਰਵਾਹ - (ਕੋਰਸ) - ਯਹੋਵਾਹ ਬੇਨਤੀ ਸਾਡੀ ਹੈ - ਕਰਦੇ ਯਿਸੂ ਦੇ ਨਾਮ ’ਤੇ ਹਾਂ - ਰੱਖੀਂ ਖ਼ਿਆਲ ਉਨ੍ਹਾਂ ਦਾ ਤੂੰ - ਅਟੱਲ ਰਹਿਣ, ਮਜ਼ਬੂਤ ਤੇ ਸਫ਼ਲ ਹੋਵਣ ਉਹ 
- 3. ਦਿਲੋਂ ਪਿਆਰ ਯਹੋਵਾਹ, ਯਿਸੂ ਲਈ - ਉਨ੍ਹਾਂ ਦੀ ਨਿਹਚਾ ਵਧੇ - ਸਿਰ ਨਿਵਾ ਕੇ ਕਰਨ ਸੇਵਾ ਉਹ - ਪੂਰੀ ਦੌੜ, ਜੀਵਨ ਮਿਲੇ - (ਕੋਰਸ) - ਯਹੋਵਾਹ ਬੇਨਤੀ ਸਾਡੀ ਹੈ - ਕਰਦੇ ਯਿਸੂ ਦੇ ਨਾਮ ’ਤੇ ਹਾਂ - ਰੱਖੀਂ ਖ਼ਿਆਲ ਉਨ੍ਹਾਂ ਦਾ ਤੂੰ - ਅਟੱਲ ਰਹਿਣ, ਮਜ਼ਬੂਤ ਤੇ ਸਫ਼ਲ ਹੋਵਣ ਉਹ 
(ਲੂਕਾ 6:48; ਰਸੂ. 5:42; ਫ਼ਿਲਿ. 4:1 ਵੀ ਦੇਖੋ।)