ਗੀਤ 69
ਪ੍ਰਚਾਰ ਵਿਚ ਅੱਗੇ ਵਧੋ!
- 1. ਹੇ ਰੱਬ ਦੇ ਕਿਸਾਨ ਆ ਕੇ ਗੱਲ ਸੁਣ - ਮਨ ਲੋਕਾਂ ਦਾ ਤੇਰਾ ਖੇਤ - ਤੂੰ ਰਹੀਂ ਤਿਆਰ, ਪਿੱਛੇ ਨਾ ਦੇਖ - ਬੀ ਲਾ ਬਚਨ ਦਾ ਜਾ ਕੇ - ਹਾਂ, ਨੇਕ ਦਿਲਾਂ ਵਿਚ ਫਲ ਲੱਗੇਗਾ - ਫ਼ਸਲ ਤੂੰ ਚੰਗੀ ਵੱਢੇਂਗਾ - ਯਹੋਵਾਹ ਹੀ ਖੇਤ ਦਾ ਹੈ ਮਾਲਕ - ਹਰ ਥਾਂ ਉਸ ਦਾ ਨਾਂ ਕਰ ਰੌਸ਼ਨ - (ਕੋਰਸ) - ਵਫ਼ਾ ਰੱਖੀਂ, ਅੱਗੇ ਵਧੀਂ - ਖ਼ਬਰ ਖ਼ੁਸ਼ੀ ਦੀ ਫੈਲਾ - ਹੋ ਨਿਡਰ, ਹਮੇਸ਼ਾ ਰੱਖੀਂ ਹਿੰਮਤ - ਬਲ ਹੈ ਯਹੋਵਾਹ 
- 2. ਹੇ ਰੱਬ ਦੇ ਕਿਸਾਨ ਆ ਕੇ ਗੱਲ ਸੁਣ - ਕਰੀਂ ਸੇਵਾ ਰਲ਼-ਮਿਲ ਕੇ - ਭਰਾ ਯਿਸੂ ਦੇ ਤੇਰੇ ਸੰਗ ਚੱਲਦੇ - ਰਹਿ ਨੇਕੀ ਦੇ ਰਾਹ ਸਦਾ - ਹਰ ਥਾਂ ਰਾਜ ਦੇ ਬੀ ਤੂੰ ਫੈਲਾਈਂ - ਹਰ ਕੰਨ ਸੁਣ ਲਵੇ ਰੱਬ ਦਾ ਨਾਂ - ਯਹੋਵਾਹ ਤੋਂ ਪਾਵੀਂ ਤੂੰ ਤਾਕਤ - ਮਜ਼ਬੂਤ ਖੜ੍ਹਾ ਰਹਿ, ਡਰੀਂ ਨਾ - (ਕੋਰਸ) - ਵਫ਼ਾ ਰੱਖੀਂ, ਅੱਗੇ ਵਧੀਂ - ਖ਼ਬਰ ਖ਼ੁਸ਼ੀ ਦੀ ਫੈਲਾ - ਹੋ ਨਿਡਰ, ਹਮੇਸ਼ਾ ਰੱਖੀਂ ਹਿੰਮਤ - ਬਲ ਹੈ ਯਹੋਵਾਹ 
(ਜ਼ਬੂ. 23:4; ਰਸੂ. 4:29, 31; 1 ਪਤ. 2:21 ਵੀ ਦੇਖੋ।)