ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਬੂਰ 74-78
ਯਹੋਵਾਹ ਦੇ ਕੰਮਾਂ ਨੂੰ ਯਾਦ ਰੱਖੋ
ਯਹੋਵਾਹ ਦੇ ਕੀਤੇ ਚੰਗੇ ਕੰਮਾਂ ʼਤੇ ਸੋਚ-ਵਿਚਾਰ ਕਰਨਾ ਜ਼ਰੂਰੀ ਹੈ
ਪਰਮੇਸ਼ੁਰ ਦੇ ਬਚਨ ਵਿੱਚੋਂ ਪੜ੍ਹੀਆਂ ਗੱਲਾਂ ʼਤੇ ਸੋਚ-ਵਿਚਾਰ ਕਰਨ ਨਾਲ ਇਹ ਦਿਲ ਵਿਚ ਬੈਠ ਜਾਂਦੀਆਂ ਹਨ ਅਤੇ ਪਰਮੇਸ਼ੁਰ ਦੇ ਗਿਆਨ ਲਈ ਸਾਡੀ ਕਦਰਦਾਨੀ ਵਧਦੀ ਹੈ
ਯਹੋਵਾਹ ਬਾਰੇ ਗਹਿਰਾਈ ਨਾਲ ਸੋਚਣ ਨਾਲ ਸਾਨੂੰ ਉਸ ਦੇ ਸ਼ਾਨਦਾਰ ਕੰਮਾਂ ਅਤੇ ਭਵਿੱਖ ਲਈ ਦਿੱਤੀ ਉਮੀਦ ਨੂੰ ਯਾਦ ਰੱਖਣ ਵਿਚ ਮਦਦ ਮਿਲਦੀ ਹੈ
ਯਹੋਵਾਹ ਦੇ ਕੰਮਾਂ ਵਿਚ ਸ਼ਾਮਲ ਹੈ:
ਸ੍ਰਿਸ਼ਟੀ
ਜਿੰਨਾ ਜ਼ਿਆਦਾ ਅਸੀਂ ਸ੍ਰਿਸ਼ਟੀ ਬਾਰੇ ਸਿੱਖਾਂਗੇ, ਉੱਨੀ ਜ਼ਿਆਦਾ ਯਹੋਵਾਹ ਲਈ ਸਾਡੀ ਸ਼ਰਧਾ ਗਹਿਰੀ ਹੋਵੇਗੀ
ਮੰਡਲੀ ਵਿਚ ਨਿਯੁਕਤ ਕੀਤੇ ਭਰਾ
ਸਾਨੂੰ ਉਨ੍ਹਾਂ ਦੇ ਅਧੀਨ ਰਹਿਣਾ ਚਾਹੀਦਾ ਹੈ ਜਿਨ੍ਹਾਂ ਨੂੰ ਯਹੋਵਾਹ ਅਗਵਾਈ ਲੈਣ ਲਈ ਨਿਯੁਕਤ ਕਰਦਾ ਹੈ
ਬਚਾਅ ਲਈ ਕੀਤੇ ਕੰਮ
ਬਚਾਅ ਲਈ ਕੀਤੇ ਯਹੋਵਾਹ ਦੇ ਕੰਮਾਂ ਨੂੰ ਯਾਦ ਰੱਖਣ ਨਾਲ ਸਾਡਾ ਵਿਸ਼ਵਾਸ ਪੱਕਾ ਹੁੰਦਾ ਹੈ ਕਿ ਉਹ ਆਪਣੇ ਸੇਵਕਾਂ ਦੀ ਦੇਖ-ਭਾਲ ਕਰਨੀ ਚਾਹੁੰਦਾ ਹੈ ਤੇ ਉਸ ਵਿਚ ਇਹ ਕਾਬਲੀਅਤ ਵੀ ਹੈ