-
ਖ਼ਤਰਨਾਕ ਸਮਿਆਂ ਵਿਚ ਯਹੋਵਾਹ ਦੇ ਨਾਲ-ਨਾਲ ਚੱਲੋਪਹਿਰਾਬੁਰਜ—2005 | ਸਤੰਬਰ 1
-
-
10, 11. (ੳ) ਆਦਮ ਤੇ ਹੱਵਾਹ ਦੀ ਬਗਾਵਤ ਤੋਂ ਬਾਅਦ ਬੁਰਾਈ ਫੈਲਣ ਵਿਚ ਕਿੰਨਾ ਕੁ ਸਮਾਂ ਲੱਗਾ? (ਅ) ਹਨੋਕ ਨੇ ਲੋਕਾਂ ਨੂੰ ਕੀ ਸੰਦੇਸ਼ ਦਿੱਤਾ ਅਤੇ ਉਸ ਦਾ ਸੰਦੇਸ਼ ਸੁਣ ਕੇ ਲੋਕਾਂ ਨੇ ਕਿਵੇਂ ਮਹਿਸੂਸ ਕੀਤਾ?
10 ਮਿਸਾਲ ਲਈ, ਇਸ ਗੱਲ ਤੇ ਗੌਰ ਕਰੋ ਕਿ ਆਦਮ ਦੇ ਪਾਪ ਕਰਨ ਤੋਂ ਬਾਅਦ ਬੁਰਾਈ ਕਿੰਨੀ ਜਲਦੀ ਪੂਰੀ ਧਰਤੀ ਉੱਤੇ ਫੈਲ ਗਈ ਸੀ। ਬਾਈਬਲ ਸਾਨੂੰ ਦੱਸਦੀ ਹੈ ਕਿ ਆਦਮ ਦਾ ਜੇਠਾ ਪੁੱਤਰ ਕਇਨ ਆਪਣੇ ਭਰਾ ਹਾਬਲ ਦਾ ਕਤਲ ਕਰ ਕੇ ਪਹਿਲਾ ਖ਼ੂਨੀ ਬਣਿਆ। (ਉਤਪਤ 4:8-10) ਹਾਬਲ ਦੀ ਮੌਤ ਤੋਂ ਬਾਅਦ ਆਦਮ ਤੇ ਹੱਵਾਹ ਦੇ ਇਕ ਹੋਰ ਪੁੱਤਰ ਜੰਮਿਆ ਜਿਸ ਦਾ ਨਾਂ ਉਨ੍ਹਾਂ ਨੇ ਸੇਥ ਰੱਖਿਆ। ਉਸ ਬਾਰੇ ਅਸੀਂ ਪੜ੍ਹਦੇ ਹਾਂ: “ਸੇਥ ਤੋਂ ਵੀ ਇੱਕ ਪੁੱਤ੍ਰ ਜੰਮਿਆ ਅਤੇ ਉਸ ਨੇ ਉਹ ਦਾ ਨਾਉਂ ਅਨੋਸ਼ ਰੱਖਿਆ। ਉਸ ਵੇਲੇ ਤੋਂ ਲੋਕ ਯਹੋਵਾਹ ਦਾ ਨਾਮ ਲੈਣ ਲੱਗੇ।” (ਉਤਪਤ 4:25, 26) ਅਫ਼ਸੋਸ ਦੀ ਗੱਲ ਹੈ ਕਿ “ਯਹੋਵਾਹ ਦਾ ਨਾਮ ਲੈਣ” ਦਾ ਮਤਲਬ ਯਹੋਵਾਹ ਦੀ ਭਗਤੀ ਕਰਨੀ ਨਹੀਂ ਸੀ।a ਅਨੋਸ਼ ਦੇ ਜਨਮ ਤੋਂ ਕਈ ਸਾਲ ਬਾਅਦ ਕਇਨ ਦੀ ਪੀੜ੍ਹੀ ਵਿਚ ਲਾਮਕ ਦਾ ਜਨਮ ਹੋਇਆ। ਇਕ ਵਾਰ ਕਿਸੇ ਨੌਜਵਾਨ ਨੇ ਲਾਮਕ ਨੂੰ ਫੱਟੜ ਕਰ ਦਿੱਤਾ ਜਿਸ ਦੇ ਬਦਲੇ ਵਿਚ ਲਾਮਕ ਨੇ ਉਸ ਦਾ ਖ਼ੂਨ ਕਰ ਦਿੱਤਾ। ਆਪਣੀਆਂ ਦੋ ਪਤਨੀਆਂ ਲਈ ਲਿਖੇ ਇਕ ਗੀਤ ਵਿਚ ਇਸ ਕਤਲ ਦਾ ਜ਼ਿਕਰ ਕਰਦੇ ਹੋਏ ਲਾਮਕ ਨੇ ਚੇਤਾਵਨੀ ਦਿੱਤੀ: “ਜੇ ਕਇਨ ਦਾ ਬਦਲਾ ਸੱਤ ਗੁਣਾ ਹੈ ਤਾਂ ਲਾਮਕ ਦਾ ਸਤੱਤਰ ਗੁਣਾ ਲਿਆ ਜਾਵੇਗਾ।”—ਉਤਪਤ 4:10, 19, 23, 24.
-
-
ਖ਼ਤਰਨਾਕ ਸਮਿਆਂ ਵਿਚ ਯਹੋਵਾਹ ਦੇ ਨਾਲ-ਨਾਲ ਚੱਲੋਪਹਿਰਾਬੁਰਜ—2005 | ਸਤੰਬਰ 1
-
-
ਤੁਸੀਂ ਕੀ ਜਵਾਬ ਦਿਓਗੇ?
-