-
ਤੁਹਾਡੀ ਜ਼ਿੰਦਗੀ ਵਿਚ ਸਭ ਤੋਂ ਮਹੱਤਵਪੂਰਣ ਸ਼ਖ਼ਸ ਕੌਣ ਹੈ?ਪਹਿਰਾਬੁਰਜ—2011 | ਮਈ 15
-
-
7, 8. ਅੱਯੂਬ ਨੂੰ ਕਿਹੜੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨਾ ਪਿਆ ਅਤੇ ਉਸ ਨੇ ਧੀਰਜ ਧਰ ਕੇ ਕੀ ਦਿਖਾਇਆ?
7 ਯਹੋਵਾਹ ਨੇ ਸ਼ਤਾਨ ਨੂੰ ਅੱਯੂਬ ਉੱਤੇ ਇਕ ਤੋਂ ਬਾਅਦ ਇਕ ਬਿਪਤਾਵਾਂ ਲਿਆਉਣ ਦੀ ਇਜਾਜ਼ਤ ਦਿੱਤੀ। (ਅੱਯੂ. 1:12-19) ਆਪਣੇ ਬਦਲੇ ਹੋਏ ਹਾਲਾਤਾਂ ਬਾਰੇ ਅੱਯੂਬ ਨੇ ਕੀ ਕਿਹਾ? ਸਾਨੂੰ ਪਤਾ ਹੈ ਕਿ ਉਸ ਨੇ ‘ਨਾ ਤਾਂ ਪਾਪ ਕੀਤਾ ਅਤੇ ਨਾ ਪਰਮੇਸ਼ੁਰ ਉੱਤੇ ਬੇ ਅਕਲੀ ਦਾ ਦੋਸ਼ ਲਾਇਆ।’ (ਅੱਯੂ. 1:22) ਪਰ ਸ਼ਤਾਨ ਦਾ ਅਜੇ ਵੀ ਮੂੰਹ ਬੰਦ ਨਹੀਂ ਹੋਇਆ। ਉਸ ਨੇ ਅੱਗੇ ਸ਼ਿਕਾਇਤ ਕੀਤੀ: “ਖੱਲ ਦੇ ਬਦਲੇ ਖੱਲ ਸਗੋਂ ਮਨੁੱਖ ਆਪਣਾ ਸਭ ਕੁਝ ਆਪਣੇ ਪ੍ਰਾਣਾਂ ਲਈ ਦੇ ਦੇਵੇਗਾ।”a (ਅੱਯੂ. 2:4) ਸ਼ਤਾਨ ਨੇ ਦਾਅਵਾ ਕੀਤਾ ਕਿ ਜੇ ਅੱਯੂਬ ਨੂੰ ਖ਼ੁਦ ਦੁੱਖ ਸਹਿਣੇ ਪੈਣ, ਤਾਂ ਉਹ ਫ਼ੈਸਲਾ ਕਰ ਲਵੇਗਾ ਕਿ ਉਸ ਦੀ ਜ਼ਿੰਦਗੀ ਵਿਚ ਯਹੋਵਾਹ ਸਭ ਤੋਂ ਮਹੱਤਵਪੂਰਣ ਸ਼ਖ਼ਸ ਨਹੀਂ ਸੀ।
-
-
ਤੁਹਾਡੀ ਜ਼ਿੰਦਗੀ ਵਿਚ ਸਭ ਤੋਂ ਮਹੱਤਵਪੂਰਣ ਸ਼ਖ਼ਸ ਕੌਣ ਹੈ?ਪਹਿਰਾਬੁਰਜ—2011 | ਮਈ 15
-
-
a ਕੁਝ ਬਾਈਬਲ ਵਿਦਵਾਨਾਂ ਨੂੰ ਲੱਗਦਾ ਹੈ ਕਿ “ਖੱਲ ਦੇ ਬਦਲੇ ਖੱਲ” ਸ਼ਬਦਾਂ ਦਾ ਮਤਲਬ ਹੋ ਸਕਦਾ ਹੈ ਕਿ ਅੱਯੂਬ ਸੁਆਰਥ ਨਾਲ ਆਪਣੇ ਬੱਚਿਆਂ ਅਤੇ ਜਾਨਵਰਾਂ ਦੀ ਖੱਲ ਜਾਂ ਜ਼ਿੰਦਗੀ ਗੁਆਉਣ ਲਈ ਤਿਆਰ ਸੀ ਬਸ਼ਰਤੇ ਕਿ ਉਸ ਦੀ ਆਪਣੀ ਖੱਲ ਜਾਂ ਜ਼ਿੰਦਗੀ ਬਚੀ ਰਹੇ। ਕੁਝ ਕਹਿੰਦੇ ਹਨ ਕਿ ਇਹ ਸ਼ਬਦ ਇਸ ਗੱਲ ਉੱਤੇ ਜ਼ੋਰ ਦਿੰਦੇ ਹਨ ਕਿ ਇਕ ਇਨਸਾਨ ਆਪਣੀ ਜ਼ਿੰਦਗੀ ਬਚਾਉਣ ਲਈ ਆਪਣੀ ਕੁਝ ਖੱਲ ਜਾਂ ਚਮੜੀ ਗਵਾਉਣ ਲਈ ਤਿਆਰ ਹੋ ਜਾਵੇਗਾ। ਮਿਸਾਲ ਲਈ, ਆਪਣੇ ਸਿਰ ਨੂੰ ਸੱਟ ਲੱਗਣ ਤੋਂ ਬਚਾਉਣ ਲਈ ਇਕ ਇਨਸਾਨ ਆਪਣੀ ਬਾਂਹ ਨੂੰ ਸਿਰ ਅੱਗੇ ਕਰ ਲੈਂਦਾ ਹੈ। ਇਸ ਤਰ੍ਹਾਂ ਉਹ ਆਪਣੀ ਜਾਨ ਬਚਾਉਣ ਲਈ ਕੁਝ ਖੱਲ ਗਵਾਉਣ ਲਈ ਤਿਆਰ ਹੋ ਜਾਂਦਾ ਹੈ। ਮੁਹਾਵਰੇ ਦਾ ਮਤਲਬ ਜੋ ਵੀ ਸੀ, ਪਰ ਇਹ ਇਸ ਗੱਲ ʼਤੇ ਜ਼ੋਰ ਦਿੰਦਾ ਹੈ ਕਿ ਅੱਯੂਬ ਆਪਣੀ ਜ਼ਿੰਦਗੀ ਬਚਾਉਣ ਲਈ ਬਾਕੀ ਸਾਰਾ ਕੁਝ ਖ਼ੁਸ਼ੀ-ਖ਼ੁਸ਼ੀ ਦਾਅ ਉੱਤੇ ਲਾਉਣ ਲਈ ਤਿਆਰ ਸੀ।
-