-
“ਤੂੰ ਆਪਣੇ ਹੱਥਾਂ ਦੇ ਕੰਮ ਨੂੰ ਚਾਹਵੇਂਗਾ”ਪਹਿਰਾਬੁਰਜ—2011 | ਜੁਲਾਈ 1
-
-
ਅੱਯੂਬ ਰੱਬ ਦਾ ਭਗਤ ਸੀ, ਫਿਰ ਵੀ ਉਸ ਨੂੰ ਕਈ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ। ਮਿਸਾਲ ਲਈ, ਉਸ ਦੀ ਧਨ-ਦੌਲਤ ਲੁੱਟੀ ਗਈ, ਉਸ ਦੇ ਪਿਆਰੇ ਬੱਚਿਆਂ ਦੀ ਮੌਤ ਹੋ ਗਈ ਅਤੇ ਉਸ ਨੂੰ ਭੈੜੀ ਬੀਮਾਰੀ ਲੱਗ ਗਈ। ਦੁੱਖਾਂ ਦੇ ਮਾਰੇ ਉਸ ਨੇ ਰੱਬ ਨੂੰ ਪੁਕਾਰਿਆ: “ਕਾਸ਼ ਕਿ ਤੂੰ ਮੈਨੂੰ ਮੇਰੀ ਕਬਰ ਵਿਚ ਛੁਪਾ ਦੇਵੇਂ।” (ਆਇਤ 13, ERV) ਅੱਯੂਬ ਨੂੰ ਲੱਗਦਾ ਸੀ ਕਿ ਉਸ ਦੀਆਂ ਸਾਰੀਆਂ ਦੁੱਖ-ਤਕਲੀਫ਼ਾਂ ਦਾ ਅੰਤ ਮੌਤ ਹੈ। ਉਹ ਚਾਹੁੰਦਾ ਸੀ ਕਿ ਰੱਬ ਉਸ ਨੂੰ ਕਬਰ ਵਿਚ ਇਕ ਖ਼ਜ਼ਾਨੇ ਵਾਂਗ ਸੰਭਾਲ ਕੇ ਰੱਖੇ।a
ਕੀ ਅੱਯੂਬ ਨੇ ਹਮੇਸ਼ਾ ਲਈ ਕਬਰ ਵਿਚ ਰਹਿਣਾ ਸੀ? ਅੱਯੂਬ ਨੂੰ ਭਰੋਸਾ ਸੀ ਕਿ ਇੱਦਾਂ ਨਹੀਂ ਹੋਵੇਗਾ। ਉਸ ਨੇ ਆਪਣੀ ਪ੍ਰਾਰਥਨਾ ਵਿਚ ਅੱਗੇ ਕਿਹਾ: “ਕਾਸ਼ ਕਿ ਤੂੰ . . . ਮੇਰੇ ਲਈ ਖਾਸ ਵੇਲਾ ਠਹਿਰਾਵੇਂ ਅਤੇ ਮੈਨੂੰ ਚੇਤੇ ਰੱਖੇਂ।” ਅੱਯੂਬ ਨੂੰ ਪੱਕੀ ਉਮੀਦ ਸੀ ਕਿ ਉਹ ਕਬਰ ਵਿਚ ਥੋੜ੍ਹੀ ਦੇਰ ਲਈ ਰਹੇਗਾ ਅਤੇ ਯਹੋਵਾਹ ਉਸ ਨੂੰ ਭੁੱਲੇਗਾ ਨਹੀਂ। ਪਰ ਅੱਯੂਬ ਨੇ ਕਿੰਨੀ ਦੇਰ ਤਕ ਇੰਤਜ਼ਾਰ ਕਰਨਾ ਸੀ? ਉਹ ਕਹਿੰਦਾ ਹੈ: “ਜਿੰਨਾ ਚਿਰ ਕਿ ਮੈਂ ਆਜ਼ਾਦ ਨਾ ਕੀਤਾ ਜਾ ਸਕਾਂ।” (ਆਇਤ 14, ERV) ਇਸ ਦਾ ਮਤਲਬ ਹੈ ਕਿ ਉਸ ਨੂੰ ਜ਼ਰੂਰ ਮੁੜ ਜ਼ਿੰਦਾ ਕੀਤਾ ਜਾਵੇਗਾ!
-
-
“ਤੂੰ ਆਪਣੇ ਹੱਥਾਂ ਦੇ ਕੰਮ ਨੂੰ ਚਾਹਵੇਂਗਾ”ਪਹਿਰਾਬੁਰਜ—2011 | ਜੁਲਾਈ 1
-
-
a ਇਕ ਕਿਤਾਬ ਕਹਿੰਦੀ ਹੈ ਕਿ ਅੱਯੂਬ ਦੇ ਲਫ਼ਜ਼ “ਛੁਪਾ ਦੇਵੇਂ” ਦਾ ਮਤਲਬ ਹੋ ਸਕਦਾ ਹੈ ਕਿ “[ਮੈਨੂੰ] ਕਿਸੇ ਕੀਮਤੀ ਚੀਜ਼ ਵਾਂਗ ਸੰਭਾਲ ਕੇ ਰੱਖਿਆ ਜਾਵੇ।” ਇਕ ਹੋਰ ਕਿਤਾਬ ਮੁਤਾਬਕ ਇਸ ਦਾ ਮਤਲਬ ਹੈ “ਮੈਨੂੰ ਖ਼ਜ਼ਾਨੇ ਵਾਂਗ ਲੁਕੋ ਕੇ ਰੱਖਿਆ ਜਾਵੇ।”
-