ਰੱਬ ਦਾ ਬਚਨ ਖ਼ਜ਼ਾਨਾ ਹੈ | ਯਿਰਮਿਯਾਹ 51-52
ਯਹੋਵਾਹ ਦੀ ਕਹੀ ਹਰ ਗੱਲ ਪੂਰੀ ਹੁੰਦੀ ਹੈ
ਯਹੋਵਾਹ ਨੇ ਭਵਿੱਖ ਵਿਚ ਹੋਣ ਵਾਲੀਆਂ ਘਟਨਾਵਾਂ ਬਾਰੇ ਸਹੀ-ਸਹੀ ਦੱਸਿਆ
ਫਾਰਸ ਦੇ ਸ਼ਾਹੀ ਪਹਿਰੇਦਾਰ ਦਾ ਤੀਰ-ਕਮਾਨ
“ਤੀਰਾਂ ਨੂੰ ਤਿੱਖਾ ਕਰੋ”
ਮਾਦੀ-ਫਾਰਸੀ ਮਾਹਰ ਤੀਰਅੰਦਾਜ਼ ਸਨ ਅਤੇ ਤੀਰ-ਕਮਾਨ ਉਨ੍ਹਾਂ ਦਾ ਮੁੱਖ ਹਥਿਆਰ ਸੀ। ਉਹ ਆਪਣੇ ਤੀਰਾਂ ਨੂੰ ਤਿੱਖਾ ਕਰਦੇ ਸਨ ਤਾਂਕਿ ਉਹ ਇਨਸਾਨ ਨੂੰ ਅੰਦਰ ਤਕ ਵਿੰਨ੍ਹ ਦੇਣ
“ਬਾਬਲ ਦਿਆਂ ਸੂਰਮਿਆਂ ਨੇ ਲੜਨਾ ਛੱਡ ਦਿੱਤਾ ਹੈ”
ਨਬੋਨਾਈਡਸ ਕਰੌਨਿਕਲ ਵਿਚ ਦੱਸਿਆ ਗਿਆ ਹੈ: “ਖੋਰੁਸ ਦੀ ਫ਼ੌਜ ਬਾਬਲ ਵਿਚ ਬਿਨਾਂ ਯੁੱਧ ਕੀਤੇ ਦਾਖ਼ਲ ਹੋਈ।” ਇਹ ਗੱਲ ਯਿਰਮਿਯਾਹ ਦੀ ਭਵਿੱਖਬਾਣੀ ਦੀ ਪੁਸ਼ਟੀ ਕਰਦੀ ਹੈ
ਨਬੋਨਾਈਡਸ ਕਰੌਨਿਕਲ
“ਬਾਬਲ ਥੇਹ ਹੋ ਜਾਵੇਗਾ [ਅਤੇ] ਸਦਾ ਲਈ ਵਿਰਾਨ ਹੋਵੇਗਾ”
539 ਈ.ਪੂ. ਦੇ ਸ਼ੁਰੂ ਵਿਚ ਬਾਬਲ ਦਾ ਪ੍ਰਭਾਵ ਘਟਣ ਲੱਗ ਪਿਆ। ਸਿਕੰਦਰ ਮਹਾਨ ਬਾਬਲ ਨੂੰ ਆਪਣੀ ਰਾਜਧਾਨੀ ਬਣਾਉਣਾ ਚਾਹੁੰਦਾ ਸੀ, ਪਰ ਅਚਾਨਕ ਉਸ ਦੀ ਮੌਤ ਹੋ ਗਈ। ਪਹਿਲੀ ਸਦੀ ਵਿਚ ਕੁਝ ਯਹੂਦੀ ਅਜੇ ਵੀ ਬਾਬਲ ਵਿਚ ਸਨ। ਇਸ ਕਰਕੇ ਪਤਰਸ ਰਸੂਲ ਬਾਬਲ ਨੂੰ ਗਿਆ। ਪਰ ਚੌਥੀ ਸਦੀ ਤਕ ਸ਼ਹਿਰ ਵਿਰਾਨ ਹੋ ਚੁੱਕਾ ਸੀ ਅਤੇ ਬਾਅਦ ਵਿਚ ਇਸ ਦੀ ਹੋਂਦ ਹੀ ਖ਼ਤਮ ਹੋ ਗਈ