-
ਪਾਠਕਾਂ ਵੱਲੋਂ ਸਵਾਲਪਹਿਰਾਬੁਰਜ (ਸਟੱਡੀ)—2016 | ਮਾਰਚ
-
-
ਪਹਿਲੀ ਗੱਲ, ਹਿਜ਼ਕੀਏਲ ਨੇ ਦੇਖਿਆ ਕਿ ਮਰੇ ਹੋਏ ਲੋਕਾਂ ਦੀਆਂ ਹੱਡੀਆਂ “ਬਹੁਤ ਸੁੱਕੀਆਂ” ਹੋਈਆਂ ਸਨ। (ਹਿਜ਼. 37:2, 11) ਇਸ ਦਾ ਮਤਲਬ ਹੈ ਕਿ ਬਹੁਤ ਲੰਬੇ ਸਮੇਂ ਤੋਂ ਇਹ ਲੋਕ ਮਰੇ ਹੋਏ ਸਨ। ਦੂਜੀ ਗੱਲ, ਹਿਜ਼ਕੀਏਲ ਨੇ ਦੇਖਿਆ ਕਿ ਲੋਕ ਇਕਦਮ ਜੀਉਂਦੇ ਨਹੀਂ, ਸਗੋਂ ਹੌਲੀ-ਹੌਲੀ ਜੀਉਂਦੇ ਹੋਏ ਸਨ। ਉਸ ਨੇ ਪਹਿਲਾਂ “ਇਕ ਸ਼ੋਰ” ਸੁਣਿਆ ਅਤੇ ਫਿਰ “ਹੱਡੀਆਂ ਇੱਕ ਦੂਜੀ ਨਾਲ ਜੁੜ ਗਈਆਂ, ਹਰੇਕ ਹੱਡੀ ਆਪਣੀ ਹੱਡੀ ਨਾਲ।” ਫਿਰ ਉਸ ਨੇ ਦੇਖਿਆ ਹੱਡੀਆਂ ʼਤੇ “ਨਾੜਾਂ ਤੇ ਮਾਸ” ਚੜ੍ਹ ਗਿਆ। ਬਾਅਦ ਵਿਚ ਮਾਸ ਨੂੰ ਚੰਮ ਨੇ ਢੱਕ ਲਿਆ। ਫਿਰ ਲਾਸ਼ਾਂ ਵਿਚ ਸਾਹ ਪੈ ਗਿਆ ਅਤੇ ਲੋਕ ‘ਜੀਉਂਦੇ’ ਹੋ ਗਏ। ਅਖ਼ੀਰ ਵਿਚ ਯਹੋਵਾਹ ਨੇ ਇਨ੍ਹਾਂ ਲੋਕਾਂ ਨੂੰ ਇਨ੍ਹਾਂ ਦੀ ਜ਼ਮੀਨ ਰਹਿਣ ਲਈ ਦਿੱਤੀ। ਇਹ ਸਾਰਾ ਕੁਝ ਹੋਣ ਲਈ ਸਮਾਂ ਲੱਗਣਾ ਸੀ।—ਹਿਜ਼. 37:7-10, 14.
-
-
ਪਾਠਕਾਂ ਵੱਲੋਂ ਸਵਾਲਪਹਿਰਾਬੁਰਜ (ਸਟੱਡੀ)—2016 | ਮਾਰਚ
-
-
ਫਿਰ ਲਗਭਗ 1870 ਵਿਚ ਚਾਰਲਸ ਟੇਜ਼ ਰਸਲ ਅਤੇ ਉਸ ਦੇ ਸਾਥੀਆਂ ਨੇ ਬਾਈਬਲ ਦੀਆਂ ਸੱਚਾਈਆਂ ਨੂੰ ਲੱਭਣ ਅਤੇ ਯਹੋਵਾਹ ਦੀ ਭਗਤੀ ਕਰਨ ਵਿਚ ਅੱਡੀ-ਚੋਟੀ ਦਾ ਜ਼ੋਰ ਲਾਇਆ। ਕਿਹਾ ਜਾ ਸਕਦਾ ਹੈ ਕਿ ਉਸ ਸਮੇਂ ਹੱਡੀਆਂ ʼਤੇ ਨਾੜਾਂ, ਮਾਸ ਅਤੇ ਚੰਮ ਚੜ੍ਹਨਾ ਸ਼ੁਰੂ ਹੋ ਗਿਆ ਸੀ। ਉਨ੍ਹਾਂ ਨੇ ਜ਼ਾਇਨਸ ਵਾਚ ਟਾਵਰ ਅਤੇ ਹੋਰ ਪ੍ਰਕਾਸ਼ਨਾਂ ਰਾਹੀਂ ਲੋਕਾਂ ਦੀ ਸੱਚਾਈ ਸਮਝਣ ਵਿਚ ਮਦਦ ਕੀਤੀ। ਫਿਰ 1914 ਵਿਚ “ਸ੍ਰਿਸ਼ਟੀ ਦੇ ਫੋਟੋ-ਡਰਾਮਾ” (ਅੰਗ੍ਰੇਜ਼ੀ) ਅਤੇ 1917 ਵਿਚ ਪ੍ਰਗਟ ਹੋਇਆ ਭੇਦ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਨੇ ਯਹੋਵਾਹ ਦੇ ਲੋਕਾਂ ਦੀ ਨਿਹਚਾ ਪੱਕੀ ਕੀਤੀ। ਇਹ ਸਾਰਾ ਕੁਝ ਹੋਣ ਤੋਂ ਬਾਅਦ 1919 ਵਿਚ ਪਰਮੇਸ਼ੁਰ ਨੇ ਮਾਨੋ ਆਪਣੇ ਲੋਕਾਂ ਨੂੰ ਜ਼ਿੰਦਗੀ ਅਤੇ ਰਹਿਣ ਲਈ ਇਕ ਨਵੀਂ ਜ਼ਮੀਨ ਦਿੱਤੀ ਹੋਵੇ। ਉਸ ਸਮੇਂ ਤੋਂ ਧਰਤੀ ʼਤੇ ਹਮੇਸ਼ਾ ਰਹਿਣ ਦੀ ਉਮੀਦ ਰੱਖਣ ਵਾਲੇ ਮਸੀਹੀ ਚੁਣੇ ਹੋਏ ਮਸੀਹੀਆਂ ਨਾਲ ਮਿਲ ਕੇ ਯਹੋਵਾਹ ਦੀ ਭਗਤੀ ਕਰਦੇ ਆਏ ਹਨ ਅਤੇ ਉਹ “ਇੱਕ ਬਹੁਤ ਹੀ ਵੱਡੀ ਫੌਜ” ਬਣ ਗਏ ਹਨ।—ਹਿਜ਼. 37:10; ਜ਼ਕ. 8:20-23.b
-