ਸਾਡੀਆਂ ਸਮੱਸਿਆਵਾਂ ਉਨ੍ਹਾਂ ਨੂੰ ਸੁਲਝਾਉਣ ਵਿਚ ਕੌਣ ਸਾਡੀ ਮਦਦ ਕਰੇਗਾ?
ਘਨਘੋਰ ਘਟਾ ਇਕੱਠੀ ਹੋ ਰਹੀ ਸੀ ਜਿਉਂ ਹੀ ਰਾਮੂ ਆਪਣੇ ਗੁਆਂਢੀ ਦੇ ਘਰ ਜਾਣ ਲਈ ਉੱਚੀ-ਨੀਵੀਂ ਪਗਡੰਡੀ ਤੇ ਪਿਆ। ਉਹ ਘਬਰਾਹਟ ਮਹਿਸੂਸ ਕਰ ਰਿਹਾ ਸੀ। ਪਰੀਖਿਆ ਦਾ ਸਮਾਂ ਨੇੜੇ ਸੀ, ਅਤੇ ਉਸ ਨੂੰ ਹਿਸਾਬ ਵਿਚ ਆਪਣੇ ਕੁਝ ਸਬਕ ਸਮਝ ਨਹੀਂ ਪੈਂਦੇ ਸੀ। ਉਸ ਦੀ ਮਾਂ ਨੇ ਜ਼ੋਰ ਪਾਇਆ ਸੀ ਕਿ ਉਹ ਉਨ੍ਹਾਂ ਦੇ ਗੁਆਂਢੀ ਕੋਲ ਜਾਕੇ ਉਸ ਦੀ ਮਦਦ ਮੰਗੇ, ਪਰ ਰਾਮੂ ਨੇ ਮਾਸਟਰਜੀ ਨਾਲ, ਜੋ ਸ਼ਹਿਰ ਦੇ ਇਕ ਸਕੂਲ ਵਿਚ ਹਿਸਾਬ ਪੜ੍ਹਾਉਂਦੇ ਸਨ, ਹਾਲੇ ਗੱਲ ਨਹੀਂ ਕੀਤੀ ਸੀ। ਮਾਂ ਨੇ ਕਿਹਾ ਸੀ ਕਿ ਉਹ ਲੋਕ ਇਕ ਦੋਸਤਾਨਾ ਪਰਿਵਾਰ ਸਨ ਅਤੇ ਮਦਦ ਕਰਨ ਵਿਚ ਖੁਸ਼ ਹੋਣਗੇ। ਕੀ ਮਾਸਟਰਜੀ ਦੀ ਪਤਨੀ ਨੇ ਮਾਂ ਦੀ ਹਾਲਤ ਨੂੰ ਦੇਖਣ ਦੇ ਮਗਰੋਂ ਉਹ ਦਾ ਅਨਾਜ ਰਾਸ਼ਨ ਦੀ ਦੁਕਾਨ ਤੋਂ ਢੋਕੇ ਨਹੀਂ ਲਿਆਂਦਾ ਸੀ?
ਰਾਮੂ ਨੇ ਆਪਣੀ ਮਾਂ ਬਾਰੇ ਸੋਚਿਆ ਅਤੇ ਕਿਵੇਂ ਉਹ ਸਵੇਰ ਤੋਂ ਰਾਤ ਤਕ ਸਖ਼ਤ ਮਿਹਨਤ ਕਰਦੀ ਹੈ। ਅਤੇ ਛੇਤੀ ਹੀ ਪਰਿਵਾਰ ਵਿਚ ਇਕ ਹੋਰ ਸਦੱਸ ਹੋਵੇਗਾ ਜਿਸ ਨੂੰ ਖੁਆਉਣਾ, ਪਹਿਨਾਉਣਾ, ਅਤੇ ਦੇਖ-ਰੇਖ ਕਰਨਾ ਪਵੇਗਾ। ਤਾਂ ਕੋਈ ਅਚੰਭਾ ਨਹੀਂ ਕਿ ਉਸ ਦਾ ਪਿਤਾ ਉਸ ਨੂੰ ਸਖ਼ਤ ਪੜ੍ਹਾਈ ਕਰਨ ਦੇ ਵਾਸਤੇ ਜ਼ੋਰ ਪਾਉਂਦਾ ਰਹਿੰਦਾ ਸੀ ਤਾਂਕਿ ਉਹ ਇਕ ਚੰਗੀ ਨੌਕਰੀ ਪ੍ਰਾਪਤ ਕਰ ਸਕੇ ਅਤੇ ਪਰਿਵਾਰ ਨੂੰ ਸਹਾਰਾ ਦੇਣ ਵਿਚ ਮਦਦ ਕਰੇ।
ਉਹ ਮਾਸਟਰਜੀ ਦੇ ਘਰ ਪਹੁੰਚ ਗਿਆ ਸੀ। ਜਿਉਂ ਹੀ ਉਹ ਦਰਵਾਜ਼ੇ ਤੇ ਝਿਜਕਿਆ, ਇਕ ਨਰਮ ਜਿਹੀ ਆਵਾਜ਼ ਨੇ ਕਿਹਾ, “ਹੈਲੋ, ਅੰਦਰ ਆਜਾ,” ਅਤੇ ਰਾਮੂ ਦਾਖ਼ਲ ਹੋਇਆ।
ਕੁਝ ਸਮੇਂ ਬਾਅਦ ਰਾਮੂ ਦਾ ਪਿਤਾ, ਆਨੰਦ, ਕੰਮ ਤੋਂ ਵਾਪਸ ਆ ਰਿਹਾ ਸੀ ਅਤੇ ਉਸ ਨੇ ਆਪਣੇ ਪੁੱਤਰ ਨੂੰ ਮਾਸਟਰਜੀ ਦੇ ਘਰ ਨੂੰ ਛੱਡਦੇ ਹੋਏ ਦੇਖਿਆ। ਰਾਮੂ ਖੁਸ਼ ਜਾਪਦਾ ਸੀ, ਅਤੇ ਉਸ ਦੀ ਚਾਲ ਵਿਚ ਇਕ ਲਚਕ ਸੀ। ਜਿਉਂ ਹੀ ਆਨੰਦ ਮਾਸਟਰਜੀ ਦੇ ਘਰ ਪੁੱਜਿਆ, ਆਸਮਾਨ ਖੁਲ੍ਹ ਗਿਆ, ਅਤੇ ਮੋਹਲੇਧਾਰ ਮੀਂਹ ਵਰ੍ਹਨ ਲੱਗਾ। ਅਧਿਆਪਕ ਨੇ, ਜੋ ਰਾਮੂ ਨੂੰ ਆਪਣੇ ਘਰ ਵੱਲ ਦੌੜਦੇ ਹੋਏ ਦੇਖ ਰਿਹਾ ਸੀ, ਆਨੰਦ ਨੂੰ ਘਰ ਬੁਲਾਇਆ ਅਤੇ ਵਾਛੜਦੇ ਹੋਏ ਮੀਂਹ ਤੋਂ ਛੇਤੀ ਨਾਲ ਦਰਵਾਜ਼ਾ ਬੰਦ ਕਰ ਦਿੱਤਾ।
ਉਹ ਸਮੱਸਿਆਵਾਂ ਜਿਹੜੀਆਂ ਸਾਡੇ ਸਾਰਿਆਂ ਦੇ ਸਾਮ੍ਹਣੇ ਹਨ
ਆਪਣੀ ਸਾਈਕਲ ਮੁਰੰਮਤ ਦੀ ਦੁਕਾਨ ਵਿਚ ਆਪਣੇ ਲੰਮੇ ਦਿਨ ਦੇ ਕੰਮ ਦੇ ਮਗਰੋਂ ਥੱਕੇ ਹੋਏ, ਆਨੰਦ ਨੇ ਖੁਸ਼ੀ ਨਾਲ ਗਰਮ ਚਾਹ ਦਾ ਪਿਆਲਾ ਸਵੀਕਾਰ ਕੀਤਾ ਜੋ ਮਾਸਟਰਜੀ ਦੀ ਪਤਨੀ, ਮਰਿਯਮ, ਨੇ ਉਸ ਦੇ ਲਈ ਬਣਾਇਆ ਸੀ। ਉਸ ਨੇ ਸਾਫ਼-ਸੁਥਰੇ ਕਮਰੇ ਨੂੰ ਹਰ ਪਾਸੇ ਨਜ਼ਰ ਮਾਰੀ ਜਿਉਂ ਹੀ ਮਰਿਯਮ ਆਪਣੀ ਸਿਲਾਈ ਮਸ਼ੀਨ ਨੂੰ ਵਾਪਸ ਮੁੜੀ ਅਤੇ ਪੌਲ ਤਥਾ ਰੇਚਲ, ਮਾਸਟਰਜੀ ਦੇ ਬੱਚੇ, ਆਪਣਾ ਸਕੂਲ ਦਾ ਕੰਮ ਕਰਨ ਨੂੰ ਬੈਠ ਗਏ। ਅਚਾਨਕ ਹੀ, ਆਨੰਦ ਬਹੁਤ ਕੜਵਾਹਟ ਨਾਲ ਭਰ ਗਿਆ ਅਤੇ ਉਹ ਬੋਲ ਉਠਿਆ, “ਮੈਂ ਦੇਖ ਸਕਦਾ ਹਾਂ ਕਿ ਤੁਹਾਡੇ ਕੋਲ ਉਹ ਸਮੱਸਿਆਵਾਂ ਨਹੀਂ ਹਨ ਜਿਨ੍ਹਾਂ ਦਾ ਮੈਨੂੰ ਹਰ ਰੋਜ਼ ਸਾਮ੍ਹਣਾ ਕਰਨਾ ਪੈਂਦਾ ਹੈ। ਤੁਸੀਂ ਸਾਰੇ ਇੰਨੇ ਸ਼ਾਂਤ ਅਤੇ ਸੰਤੁਸ਼ਟ ਹੋ। ਮੈਨੂੰ ਤੁਹਾਡੇ ਤੋਂ ਕਿੰਨੀ ਈਰਖਾ ਹੈ!” ਮਾਸਟਰਜੀ ਮੁਸਕਰਾਏ ਅਤੇ ਬੋਲੇ, “ਖੈਰ, ਸਾਡੇ ਕੋਲ ਵੀ ਆਪਣੇ ਹਿੱਸੇ ਦੀਆਂ ਸਮੱਸਿਆਵਾਂ ਹਨ, ਆਨੰਦ। ਪਰ ਤੈਨੂੰ ਖ਼ਾਸ ਤੌਰ ਤੇ ਕੀ ਪਰੇਸ਼ਾਨ ਕਰ ਰਿਹਾ ਹੈ?”
ਮਾਸਟਰਜੀ ਦੀ ਦਿਆਲੂ ਦਿਲਚਸਪੀ ਤੋਂ ਉਤੇਜਿਤ ਹੋਕੇ, ਆਨੰਦ ਆਪਣੇ ਦਿਲ ਦੀਆਂ ਗੱਲਾਂ ਖੋਲ੍ਹਣ ਲੱਗ ਪਿਆ। ਪੈਸਾ, ਇਹੋ ਮੁੱਖ ਗੱਲ ਸੀ। ਇਹ ਲੋੜ-ਪੂਰਨਾ ਲਈ ਕਦੇ ਵੀ ਕਾਫ਼ੀ ਨਹੀਂ ਹੁੰਦਾ ਸੀ। ਮਾਲਕ-ਮਕਾਨ ਕਿਰਾਇਆ ਵਧਾਈ ਜਾ ਰਿਹਾ ਸੀ; ਸਕੂਲ ਦੀ ਫ਼ੀਸ ਅਤੇ ਕਿਤਾਬਾਂ ਤਥਾ ਯੂਨਿਫ਼ਾੱਰਮਾਂ ਦੀ ਕੀਮਤ ਹਰ ਵੇਲੇ ਵਧਦੀ ਜਾ ਰਹੀ ਸੀ। ਹਰ ਵਾਰੀ ਉਸ ਦੀ ਪਤਨੀ, ਨਿਰਮਲਾ, ਬਾਜ਼ਾਰ ਤੋਂ ਵਾਪਸ ਆਉਂਦੀ, ਉਹ ਮੂਲ ਜ਼ਰੂਰਤਾਂ ਦੀ ਮਹਿੰਗਾਈ ਬਾਰੇ ਸ਼ਿਕਾਇਤ ਕਰਦੀ ਸੀ। ਹੁਣ ਉਹ ਫਿਰ ਤੋਂ ਗਰਭਵਤੀ ਸੀ, ਅਤੇ ਡਾਕਟਰ ਨੇ ਆਖਿਆ ਕਿ ਉਸ ਲਈ ਪੌਸ਼ਟਿਕ ਦਵਾਈਆਂ ਲਾਜ਼ਮੀ ਹਨ ਕਿਉਂਕਿ ਉਹ ਕਮਜ਼ੋਰ ਅਤੇ ਰਕਤਹੀਣ ਸੀ। ਪੈਸਾ ਕਿੱਥੋਂ ਆਉਣਾ ਸੀ? ਉਸ ਦੇ ਪੁੱਤਰ ਰਾਮੂ ਦੇ ਸਕੂਲ ਖ਼ਤਮ ਕਰਨ ਵਿਚ ਅਜੇ ਵੀ ਕੁਝ ਸਾਲ ਪਏ ਸਨ, ਅਤੇ ਉਸ ਨੂੰ ਇਕ ਅੱਛੇ ਸਕੂਲ ਭੇਜਣ ਦੇ ਸਾਰੇ ਖ਼ਰਚੇ ਦੇ ਪਿੱਛੋਂ, ਕੀ ਗਾਰੰਟੀ ਸੀ ਕਿ ਉਸ ਨੂੰ ਚੰਗੀ ਨੌਕਰੀ ਮਿਲ ਜਾਵੇਗੀ? ਕਿਉਂ, ਅਨੇਕ ਡਿਗਰੀਆਂ ਵਾਲੇ ਕਾਲਿਜ ਸਨਾਤਕ ਵੀ ਬੇਰੋਜ਼ਗਾਰ ਸਨ। ਇਕ ਸਾਈਕਲ ਮੁਰੰਮਤ ਕਰਨ ਵਾਲੇ ਦੇ ਪੁੱਤਰ ਲਈ ਕੀ ਆਸ ਸੀ ਕਿ ਉਸ ਕਿਸਮ ਦੀ ਨੌਕਰੀ ਲੱਭ ਸਕੇ ਜੋ ਜੀਵਨ ਵਿਚ ਉਨ੍ਹਾਂ ਦੀ ਦਸ਼ਾ ਨੂੰ ਸੁਧਾਰ ਦੇਵੇ? ਉਹ ਆਪਣੀਆਂ ਪੁੱਤਰੀਆਂ ਦੇ ਲਈ ਦਹੇਜ਼ ਦੇਣ ਨੂੰ ਪੈਸੇ ਤੋਂ ਬਗੈਰ ਕਿਵੇਂ ਉਨ੍ਹਾਂ ਦੇ ਲਈ ਪਤੀ ਲੱਭਣ ਦੀ ਆਸ ਕਰ ਸਕਦਾ ਸੀ? ਭਾਵੇਂ ਇਹ ਗੈਰਕਾਨੂੰਨੀ ਸੀ, ਲੋਕ ਫਿਰ ਵੀ ਕਿਸੇ ਨ ਕਿਸੇ ਰੂਪ ਵਿਚ ਇਸ ਦੀ ਮੰਗ ਕਰਦੇ ਸਨ।
ਆਨੰਦ ਆਪਣੇ ਆਪ ਨੂੰ ਇਕ ਈਮਾਨਦਾਰ ਆਦਮੀ ਸਮਝਦਾ ਸੀ। ਉਸ ਦੇ ਮਾਪਿਆਂ ਨੇ ਉਸ ਨੂੰ ਝੂਠ ਨਾ ਬੋਲਣਾ ਅਤੇ ਠੱਗੀ ਨਾ ਕਰਨਾ ਸਿਖਾਇਆ ਸੀ। ਪਰ ਉਸ ਨਾਲ ਉਹ ਕਿੱਥੇ ਪਹੁੰਚਿਆ? ਉਹ ਭ੍ਰਿਸ਼ਟਾਚਾਰ ਪਸੰਦ ਨਹੀਂ ਕਰਦਾ ਸੀ, ਪਰ ਉਹ ਜਾਣਦਾ ਸੀ ਕਿ ਈਮਾਨਦਾਰ ਵਸੀਲਿਆਂ ਦੁਆਰਾ ਉਹ ਸ਼ਾਇਦ ਕਦੇ ਵੀ ਅੱਗੇ ਵਧ ਨਾ ਸਕੇ। ਦੂਜੇ ਸਾਈਕਲ ਮੁਰੰਮਤ ਕਰਨ ਵਾਲੇ ਚੋਰੀ ਕੀਤੇ ਹੋਏ ਸਾਈਕਲਾਂ ਦਾ ਵਪਾਰ ਕਰਦੇ ਸਨ ਅਤੇ ਪੁਰਾਣੇ ਫਾਲਤੂ ਪੁਰਜ਼ਿਆਂ ਨੂੰ ਨਵਿਆਂ ਦੇ ਤੌਰ ਤੇ ਵੇਚਦੇ ਸਨ, ਅਤੇ ਉਨ੍ਹਾਂ ਦੇ ਵਪਾਰ ਵਧਦੇ ਫੁੱਲਦੇ ਪਏ ਸਨ। ਉਹ ਕਿਉਂ ਨਾ ਉਸੇ ਤਰ੍ਹਾਂ ਕਰੇ? ਥੋੜ੍ਹੇ ਹੋਰ ਪੈਸੇ ਉਸ ਦੇ ਇੰਨੇ ਬੋਝਾਂ ਨੂੰ ਹਲਕਾ ਕਰ ਦੇਣਗੇ।
ਮਾਸਟਰਜੀ ਨੇ ਧੀਰਜ ਅਤੇ ਹਮਦਰਦੀ ਨਾਲ ਸੁਣਿਆ ਜਦ ਤਾਈਂ ਆਨੰਦ ਨੇ ਆਪਣੀ ਦੁੱਖਭਰੀ ਕਹਾਣੀ ਖ਼ਤਮ ਨਾ ਕੀਤੀ।
“ਆਨੰਦ,” ਉਹ ਨੇ ਪੁੱਛਿਆ, “ਕੀ ਤੂੰ ਸੱਚ-ਮੁੱਚ ਸੋਚਦਾ ਹੈਂ ਕਿ ਪੈਸਾ ਤੇਰੀਆਂ ਸਮੱਸਿਆਵਾਂ ਨੂੰ ਸੁਲਝਾ ਦੇਵੇਗਾ? ਕੀ ਤੂੰ ਸੋਚਦਾ ਹੈ ਕਿ ਸਾਰੇ ਅਮੀਰ ਲੋਕ ਖੁਸ਼, ਸੁਰੱਖਿਅਤ, ਬਿਨਾਂ ਕਿਸੇ ਸਮੱਸਿਆਵਾਂ ਤੋਂ ਹਨ? ਕੀ ਉਹ ਕਦੇ ਵੀ ਨਹੀਂ ਬੀਮਾਰ ਹੁੰਦੇ ਹਨ? ਉਨ੍ਹਾਂ ਦੇ ਬੱਚਿਆਂ ਦਾ ਅਮਲੀ, ਅਨੈਤਿਕ, ਯਾ ਬਾਗੀ ਬਣਨ ਦੇ ਬਾਰੇ ਕੀ ਖਿਆਲ ਹੈ? ਕੀ ਅਸੀਂ ਉਨ੍ਹਾਂ ਉਖਾਉਤੀ ਵਿਕਸਿਤ ਕੌਮਾਂ ਵਿਚ, ਜਿੱਥੇ ਪੈਸਾ ਇੰਨਾ ਜ਼ਿਆਦਾ ਹੈ, ਭ੍ਰਿਸ਼ਟਾਚਾਰ, ਰਿਸ਼ਵਤ ਦਾ ਲੈਣਾ, ਬੇਰੋਜ਼ਗਾਰੀ, ਅਤੇ ਵਧਦੀ ਹੋਈ ਹਿੰਸਾ ਦੇ ਬਾਰੇ ਨਹੀਂ ਸੁਣਦੇ? ਨਹੀਂ, ਆਨੰਦ, ਮੈਂ ਸਹਿਮਤ ਨਹੀਂ ਹੋ ਸਕਦਾ ਹਾਂ ਕਿ ਕੇਵਲ ਪੈਸਾ ਹੀ ਤੇਰੀਆਂ ਯਾ ਮੇਰੀਆਂ ਸਮੱਸਿਆਵਾਂ ਨੂੰ ਸੁਲਝਾਵੇਗਾ।”
“ਤੁਹਾਡੀਆਂ ਸਮੱਸਿਆਵਾਂ,” ਆਨੰਦ ਨੇ ਕਿਹਾ, “ਉਹ ਕੀ ਹਨ?”
“ਉਹ ਉਹੀ ਹਨ ਜਿਹੜੀਆਂ ਤੁਹਾਡੀਆਂ ਹਨ, ਆਨੰਦ। ਤੁਸੀਂ ਜਾਣਦੇ ਹੋ, ਮੇਰਾ ਵਿਚਾਰ ਹੈ ਕਿ ਆਪਾਂ ਤਕਰੀਬਨ ਸਾਰਿਆਂ ਕੋਲ ਇੱਕੋ ਸਮਾਨ ਸਮੱਸਿਆਵਾਂ ਹਨ।”
“ਪਰ ਤੁਸੀਂ ਪਰੇਸ਼ਾਨ ਨਹੀਂ ਹੋ ਜਿਵੇਂ ਮੈਂ ਹਾਂ। ਮੈਂ ਦੇਖ ਸਕਦਾ ਹਾਂ ਕਿ ਤੁਹਾਡਾ ਪਰਿਵਾਰ ਸ਼ਾਂਤ ਅਤੇ ਖੁਸ਼ ਹੈ। ਤੁਹਾਡਾ ਰਾਜ਼ ਕੀ ਹੈ, ਮਾਸਟਰਜੀ?”
“ਭਲਾ, ਆਨੰਦ, ਅਸੀਂ ਇਕ ਪਰਿਵਾਰ ਦੇ ਤੌਰ ਤੇ ਯਕੀਨ ਕਰਦੇ ਹਾਂ ਕਿ ਕੋਈ ਛੇਤੀ ਹੀ ਸਾਡੀਆਂ ਸਾਰੀਆਂ ਸਮੱਸਿਆਵਾਂ ਨੂੰ ਸੁਲਝਾਵੇਗਾ।”
“ਕਿਉਂ, ਕੀ ਤੁਸੀਂ ਵਿਰਸੇ ਵਿਚ ਕੋਈ ਦੌਲਤ ਪ੍ਰਾਪਤ ਕਰਨ ਦੀ ਆਸ ਕਰ ਰਹੇ ਹੋ?”
“ਨਹੀਂ, ਉਹ ਨਹੀਂ,” ਮਾਸਟਰਜੀ ਹੱਸਦੇ ਹੋਏ ਬੋਲੇ। “ਨਹੀਂ, ਆਨੰਦ, ਅਸੀਂ ਵਿਸ਼ਵਾਸ ਕਰਦੇ ਹਾਂ ਕਿ ਬਹੁਤ ਛੇਤੀ ਪਰਮੇਸ਼ੁਰ ਦੁਨੀਆਂ ਦੇ ਮਾਮਲਿਆਂ ਵਿਚ ਦਖਲ ਦੇਵੇਗਾ ਅਤੇ ਅਜੇਹੀ ਇਕ ਤਬਦੀਲੀ ਲਿਆਵੇਗਾ ਕਿ ਸੁਸ਼ੀਲ, ਸ਼ਾਂਤੀ-ਪ੍ਰਿਯ ਲੋਕਾਂ ਨੂੰ ਮਹਿੰਗਾਈ, ਬੀਮਾਰੀ, ਅਪਰਾਧ, ਰਿਹਾਇਸ਼ੀ ਸਮੱਸਿਆਵਾਂ, ਨੌਕਰੀਆਂ ਦੀ ਕਮੀ, ਹਿੰਸਾ, ਯਾ ਅਸੁਰੱਖਿਆ ਦੀ ਚਿੰਤਾ ਅੱਗੋਂ ਨਹੀਂ ਕਰਨੀ ਪਵੇਗੀ।”
ਆਨੰਦ ਹੈਰਾਨ ਦਿਖਾਈ ਦਿੱਤਾ। “ਤੁਸੀਂ ਬਿਲਕੁਲ ਮੇਰੀ ਮਾਂ ਦੇ ਵਰਗੇ ਸੁਣਾਈ ਦਿੰਦੇ ਹੋ: ‘ਸਭ ਕੁਝ ਪਰਮੇਸ਼ੁਰ ਉੱਤੇ ਛੱਡ ਦਿਓ; ਤੁਹਾਡੀ ਕਿਸਮਤ ਉਸ ਦੇ ਹੱਥਾਂ ਵਿਚ ਹੈ।’ ਮੈਨੂੰ ਤੁਹਾਡੇ ਵਰਗੇ ਪੜ੍ਹੇ ਲਿੱਖੇ ਵਿਅਕਤੀ ਤੋਂ ਅਜੇਹੀ ਸੋਚ ਵਿਚਾਰ ਦੀ ਆਸ ਨਹੀਂ ਸੀ, ਮਾਸਟਰਜੀ। ਮੈਂ ਜਾਣਦਾ ਹਾਂ ਕਿ ਤੁਸੀਂ ਇਕ ਮਸੀਹੀ ਹੋ, ਪਰ ਦੂਜੇ ਮਸੀਹੀਆਂ ਜਿਨ੍ਹਾਂ ਨੂੰ ਮੈਂ ਜਾਣਦਾ ਹਾਂ ਤੁਹਾਡੇ ਵਾਂਗ ਮਹਿਸੂਸ ਨਹੀਂ ਕਰਦੇ ਹਨ। ਉਹ ਰਾਜਨੀਤੀ ਅਤੇ ਪ੍ਰਦਰਸ਼ਨਾਂ ਵਿਚ ਸਰਗਰਮ ਹਨ, ਹਾਲਤਾਂ ਨੂੰ ਆਪਣੇ ਨਿੱਜੀ ਯਤਨਾਂ ਰਾਹੀਂ ਸੁਧਾਰਨ ਦੀ ਕੋਸ਼ਿਸ਼ ਕਰਦੇ ਹੋਏ; ਮਾਮਲਿਆਂ ਨੂੰ ਬਦਲਣ ਵਾਸਤੇ ਉਹ ਕੇਵਲ ‘ਪਰਮੇਸ਼ੁਰ ਉੱਤੇ ਛੱਡ ਦਿਓ’ ਵਿਚਾਰ ਨਹੀਂ ਕਰਦੇ ਹਨ।”
“ਸ਼ਾਇਦ ਮੈਨੂੰ ਸਪਸ਼ਟ ਕਰਨਾ ਚਾਹੀਦਾ ਹੈ, ਆਨੰਦ, ਕਿ ਮੈਂ ਅਤੇ ਮੇਰਾ ਪਰਿਵਾਰ ਜੋ ਵਿਸ਼ਵਾਸ ਕਰਦੇ ਹਾਂ ਅਤੇ ਗਿਰਜਿਆਂ ਰਾਹੀਂ ਜੋ ਸਿਖਾਇਆ ਅਤੇ ਅਭਿਆਸ ਕੀਤਾ ਜਾਂਦਾ ਹੈ ਉਨ੍ਹਾਂ ਦੇ ਵਿਚਕਾਰ ਇਕ ਬਹੁਤ ਵੱਡਾ ਅੰਤਰ ਹੈ। ਤੁਸੀਂ ਜਾਣਦੇ ਹੋ ਕਿ ਇਥੇ ਸ਼ਹਿਰ ਵਿਚ ਅਨੇਕ ਵੱਖਰੇ ਸਮੂਹ ਹਨ ਜੋ ਮਸੀਹੀ ਹੋਣ ਦਾ ਦਾਅਵਾ ਕਰਦੇ ਹਨ, ਯਾਨੀ, ਉਹ ਕਹਿੰਦੇ ਹਨ ਕਿ ਉਹ ਮਸੀਹ ਅਤੇ ਬਾਈਬਲ ਦੀਆਂ ਸਿਖਿਆਵਾਂ ਦਾ ਅਨੁਕਰਣ ਕਰਦੇ ਹਨ। ਪਰ ਫਿਰ, ਜਦ ਤੁਸੀਂ ਉਨ੍ਹਾਂ ਦੇ ਵਿਸ਼ਵਾਸਾਂ ਨੂੰ ਜਾਂਚਦੇ ਹੋ, ਤੁਸੀਂ ਦੇਖਦੇ ਹੋ ਕਿ ਉਨ੍ਹਾਂ ਦੀਆਂ ਅਨੇਕ ਸਿਖਿਆਵਾਂ ਮਸੀਹ ਦੀਆਂ ਸਿਖਿਆਵਾਂ ਤੋਂ ਭਿੰਨ ਹਨ। ਉਦਾਹਰਣ ਦੇ ਤੌਰ ਤੇ, ਮਸੀਹ ਨੇ ਆਪਣੇ ਅਨੁਯਾਈਆਂ ਨੂੰ ਅਹਿੰਸਕ ਹੋਣ ਦੀ ਅਤੇ ਆਪਣੇ ਵੈਰੀਆਂ ਨੂੰ ਪ੍ਰੇਮ ਕਰਨ ਦੀ ਸਿੱਖਿਆ ਦਿੱਤੀ ਸੀ। ਕੀ ਇਹ ਉਖਾਉਤੀ ਮਸੀਹੀ ਕੌਮਾਂ ਇਸ ਸਿੱਖਿਆ ਉੱਤੇ ਚੱਲਦੀਆਂ ਹਨ? ਕੀ ਉਨ੍ਹਾਂ ਨੇ ਦੋ ਮਹਾਂਯੁੱਧਾਂ ਵਿਚ ਅਤੇ ਨਿਊਕਲੀ ਹਥਿਆਰਾਂ ਦੇ ਬਣਾਉਣ ਵਿਚ ਅਗਵਾਈ ਨਹੀਂ ਕੀਤੀ ਹੈ? ਅਤੇ ਪ੍ਰਮਾਣ ਦਿਖਾਉਂਦੇ ਹਨ ਕਿ ਗਿਰਜਿਆਂ ਨੇ ਉਨ੍ਹਾਂ ਨੂੰ ਸਮਰਥਨ ਦਿੱਤਾ ਹੈ। ਤਾਂ ਜਦੋਂ ਉਹ ਆਪਣੇ ਮਿਸ਼ਨਰੀਆਂ ਨੂੰ ਗ਼ੈਰ-ਮਸੀਹੀ ਕੌਮਾਂ ਵਿਚ ਭੇਜਦੇ ਹਨ, ਉਹ ਹਰ ਵੇਲੇ ਮਸੀਹ ਦੀਆਂ ਸਿਖਿਆਵਾਂ ਨਹੀਂ ਲਿਆਉਂਦੇ ਹਨ।
“ਮਗਰ, ਪੂਰੀ ਦੁਨੀਆਂ ਭਰ, ਸਾਡੇ ਵਰਗੇ, ਇਸ ਤਰ੍ਹਾਂ ਦੇ ਲੋਕ ਹਨ ਜਿਹੜੇ ਵਿਸ਼ਵਾਸ ਕਰਦੇ ਹਨ ਕਿ ਪਰਮੇਸ਼ੁਰ ਛੇਤੀ ਹੀ ਸਾਡੀਆਂ ਸਮੱਸਿਆਵਾਂ ਦਾ ਸੁਲਝਾਉ ਲਿਆਵੇਗਾ। ਅਸੀਂ ਆਪਣੀ ਆਸ ਨੂੰ ਭਵਿੱਖਬਾਣੀਆਂ ਉੱਤੇ ਆਧਾਰਿਤ ਕਰਦੇ ਹਾਂ ਜੋ ਬਾਈਬਲ ਦੇ ਵਿਚ ਬਹੁਤ ਪਹਿਲਾਂ ਲਿਖਿਆਂ ਗਈਆਂ ਸਨ। ਇਹ ਸਾਨੂੰ ਯਕੀਨ ਦਿਲਾਉਂਦੀਆਂ ਹਨ ਕਿ ਇਕ ਵਿਸ਼ਵ ਤਬਦੀਲੀ ਬਹੁਤ ਨੇੜੇ ਹੈ, ਅਤੇ ਆਪਣੇ ਗੁਆਂਢੀਆਂ ਦੇ ਨਾਲ ਇਹ ਖੁਸ਼ ਖ਼ਬਰੀ ਵੰਡਣ ਦੇ ਲਈ ਜੋ ਕੁਝ ਵੀ ਅਸੀਂ ਕਰ ਸਕਦੇ ਹਾਂ ਅਸੀਂ ਕਰਦੇ ਹਾਂ। ਕਿਉਂਕਿ ਬਾਈਬਲ ਦਾ ਪਰਮੇਸ਼ੁਰ ਜੋ ਇਸ ਤਬਦੀਲੀ ਦਾ ਵਾਇਦਾ ਕਰਦਾ ਹੈ, ਯਹੋਵਾਹ ਕਹਿਲਾਉਂਦਾ ਹੈ, ਸਾਨੂੰ ਯਹੋਵਾਹ ਦੇ ਗਵਾਹ ਜਾਣਿਆ ਜਾਂਦਾ ਹੈ।”
“ਭਲਾ, ਮਾਸਟਰਜੀ, ਇਹ ਤਾਂ ਮੇਰੇ ਲਈ ਇਕ ਨਵੀਂ ਗੱਲ ਹੈ। ਤੁਸੀਂ ਫਿਰ ਕਿਸੇ ਵਕਤ ਜ਼ਰੂਰ ਮੈਨੂੰ ਇਸ ਦੇ ਬਾਰੇ ਹੋਰ ਦੱਸਣਾ।”
ਧਰਤੀ ਉੱਤੇ ਖੁਸ਼ ਰਹਿਣ ਦੀ ਇੱਛਾ
“ਉਹ ਤਾਂ ਪਰਮੇਸ਼ੁਰ ਵਿਚ ਵਿਸ਼ਵਾਸ ਕਰਦੇ ਹਨ,” ਨਿਰਮਲਾ ਨੇ ਆਪਣੇ ਸਹੁਰੇ ਨੂੰ ਦੱਸਿਆ।
“ਤੂੰ ਕਿਸ ਬਾਰੇ ਗੱਲ ਕਰ ਰਹੀ ਹੈਂ, ਨਿਰਮਲਾ?”
“ਤੁਸੀਂ ਸੋਚਿਆ ਕਿ ਕਿਉਂਕਿ ਮਾਸਟਰਜੀ ਅਤੇ ਉਨ੍ਹਾਂ ਦਾ ਪਰਿਵਾਰ ਮੰਦਰ ਯਾ ਮਸਜਦ ਯਾ ਗਿਰਜੇ ਨੂੰ ਕਦੇ ਨਹੀਂ ਜਾਂਦੇ ਹਨ ਅਤੇ ਉਨ੍ਹਾਂ ਦੇ ਘਰ ਵਿਚ ਕੋਈ ਮੂਰਤਾਂ ਯਾ ਧਾਰਮਿਕ ਤਸਵੀਰਾਂ ਨਹੀਂ ਹਨ, ਉਹ ਜ਼ਰੂਰ ਪਰਮੇਸ਼ੁਰ ਵਿਚ ਵਿਸ਼ਵਾਸ ਨਹੀਂ ਕਰਦੇ ਹੋਣੇ। ਪਰ ਉਹ ਕਰਦੇ ਹਨ। ਮਰਿਯਮ ਨੇ ਮੈਨੂੰ ਸਮਝਾਇਆ ਸੀ ਜਦੋਂ ਉਹ ਮੈਨੂੰ ਹੋਣ ਵਾਲੇ ਬੱਚੇ ਲਈ ਕੱਪੜੇ ਬਣਾਉਣੇ ਸਿਖਾ ਰਹੀ ਸੀ। ਉਸ ਨੇ ਕਿਹਾ ਕਿ ਉਹ ਇਕ ਪਰਮੇਸ਼ੁਰ ਵਿਚ ਵਿਸ਼ਵਾਸ ਕਰਦੇ ਹਨ ਜਿਸ ਨੇ ਸਭ ਕੁਝ ਸਿਰਜਿਆ ਹੈ ਅਤੇ ਜਿਸ ਦਾ ਨਾਂ ਯਹੋਵਾਹ ਹੈ। ਕਿਉਂਕਿ ਉਹ ਅਦਿੱਖ ਹੈ ਅਤੇ ਕਿਸੇ ਨੇ ਕਦੇ ਵੀ ਉਸ ਨੂੰ ਨਹੀਂ ਦੇਖਿਆ, ਉਹ ਉਸ ਦੀਆਂ ਮੂਰਤਾਂ ਯਾ ਤਸਵੀਰਾਂ ਨਹੀਂ ਬਣਾਉਂਦੇ ਹਨ। ਉਸ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਦੀ ਪਵਿੱਤਰ ਕਿਤਾਬ, ਬਾਈਬਲ, ਆਖਦੀ ਹੈ ਕਿ ‘ਪਰਮੇਸ਼ੁਰ ਆਤਮਾ ਹੈ ਅਤੇ ਜੋ ਉਹ ਦੀ ਭਗਤੀ ਕਰਦੇ ਹਨ ਉਨ੍ਹਾਂ ਨੂੰ ਚਾਹੀਦਾ ਹੈ ਭਈ ਓਹ ਆਤਮਾ ਅਤੇ ਸਚਿਆਈ ਨਾਲ ਭਗਤੀ ਕਰਨ।’ (ਯੂਹੰਨਾ 4:24) ਇਸ ਲਈ ਉਹ ਦੇਖਣ ਵਾਸਤੇ ਕਿਸੇ ਦ੍ਰਿਸ਼ਟਮਾਨ ਵਸਤੂ ਦਾ ਪ੍ਰਯੋਗ ਕਰਨ ਤੋਂ ਬਿਨਾਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦੇ ਹਨ। ਉਹ ਆਪਣੇ ਆਪ ਨੂੰ ਯਹੋਵਾਹ ਦੇ ਗਵਾਹ ਸੱਦਦੇ ਹਨ।
“ਅਤੇ ਉਸ ਨੇ ਪਰਮੇਸ਼ੁਰ ਦੀ ਸਚਿਆਈ ਨਾਲ ਭਗਤੀ ਕਰਨ ਦੇ ਬਾਰੇ ਇਕ ਬਹੁਤ ਹੀ ਦਿਲਚਸਪ ਗੱਲ ਦੱਸੀ। ਉਸ ਨੇ ਕਿਹਾ ਕਿ ਸਚਿਆਈ ਦਾ ਅਰਥ ਹੈ ਗੱਲਾਂ ਜਿਵੇਂ ਕਿ ਉਹ ਅਸਲ ਵਿਚ ਹਨ, ਮਿਥਿਹਾਸ ਯਾ ਕਲਪਨਾ ਨਹੀਂ। ਤਾਂ ਹੀ, ਉਹ ਮਨੁੱਖ ਦੇ ਬਣਾਏ ਫਲਸਫੇ ਵਿਚ ਵਿਸ਼ਵਾਸ ਨਹੀਂ ਕਰਦੇ, ਜੋ ਕਿ ਅਸਲੀ ਤੱਥਾਂ ਦੇ ਨਾਲ ਸਹਿਮਤ ਨਹੀਂ ਹੈ। (ਮਰਕੁਸ 7:7, 8) ਇਕ ਉਦਾਹਰਣ ਦੇ ਤੌਰ ਤੇ, ਉਸ ਨੇ ਕਿਹਾ ਜਦੋਂ ਕਿ ਅਧਿਕ ਧਰਮ ਸਿਖਾਉਂਦੇ ਹਨ ਕਿ ਸਾਡਾ ਅੰਤਿਮ ਨਿਸ਼ਾਨਾ ਇਸ ਧਰਤੀ ਨੂੰ ਛੱਡ ਜਾਣਾ ਅਤੇ ਪਰਮੇਸ਼ੁਰ ਨਾਲ ਸੰਯੁਕਤ ਹੋ ਜਾਣਾ ਯਾ ਕਿਸੇ ਆਤਮਿਕ ਪਰਲੋਕ ਦੇ ਜੀਵਨ ਵਿਚ ਪ੍ਰਤਿਫਲ ਪਾਉਣਾ ਹੈ, ਇਹ ਤੱਥਾਂ ਦੇ ਨਾਲ ਸਹਿਮਤ ਨਹੀਂ ਸਨ, ਕਿਉਂਕਿ ਇਹ ਮਨੁੱਖ ਦੀ ਕੁਦਰਤੀ ਇੱਛਾ ਨਹੀਂ ਸੀ। ਉਸ ਨੇ ਜ਼ੋਰ ਦਿੱਤਾ ਕਿ ਮਨੁੱਖ ਜੋ ਸਭ ਤੋਂ ਜ਼ਿਆਦਾ ਚੀਜ਼ ਚਾਹੁੰਦਾ ਹੈ ਉਹ ਹੈ ਇਕ ਚੰਗਾ ਘਰ, ਚੰਗੀ ਸਿਹਤ, ਇਕ ਸੁਖੀ ਪਰਿਵਾਰ, ਅਤੇ ਪ੍ਰੇਮਪੂਰਣ ਮਿੱਤਰ। ਜਦੋਂ ਲੋਕੀ ਖੁਸ਼ ਹੁੰਦੇ ਹਨ, ਉਹ ਮਰਕੇ ਸਵਰਗ ਜਾਣਾ ਯਾ ਨਿਰਵਾਣਾ ਯਾ ਮੋਕਸ਼ਾ ਪ੍ਰਾਪਤ ਕਰਨਾ ਅਤੇ ਆਪਣੇ ਵਿਅਕਤਿੱਤਵ ਨੂੰ ਗੁਆ ਕੇ ਵਿਅਕਤੀ ਦੇ ਰੂਪ ਵਿਚ ਅਣਹੋਂਦ ਹੋਣਾ ਨਹੀਂ ਚਾਹੁੰਦੇ ਹਨ। ‘ਕਿਸ ਨੇ ਮਨੁੱਖ ਨੂੰ ਧਰਤੀ ਉੱਤੇ ਖੁਸ਼ੀ ਨਾਲ ਰਹਿਣ ਦੀ ਇਹ ਇੱਛਾ ਦਿੱਤੀ ਹੋਵੇਗੀ?’ ਉਸ ਨੇ ਮੈਨੂੰ ਪੁੱਛਿਆ। ਇਹ ਉਹੀ ਹੋਣਾ ਜਿਸ ਨੇ ਉਸ ਨੂੰ ਸਿਰਜਿਆ। ਤਾਂ ਬਾਈਬਲ, ਇਹ ਜਾਪਦਾ ਹੈ, ਸਿਖਾਉਂਦੀ ਹੈ ਕਿ ਯਹੋਵਾਹ ਪਰਮੇਸ਼ੁਰ ਨੇ ਮਨੁੱਖ ਨੂੰ ਠੀਕ ਇਥੇ ਇਸੇ ਧਰਤੀ ਉੱਤੇ ਹਮੇਸ਼ਾ ਦੇ ਲਈ ਖੁਸ਼ੀ ਨਾਲ ਰਹਿਣ ਵਾਸਤੇ ਬਣਾਇਆ ਸੀ। ਕਿਉਂਕਿ ਇਹ ਮਨੁੱਖ ਦੀ ਕੁਦਰਤੀ ਇੱਛਾ ਹੈ, ਉਸ ਨੇ ਦਾਅਵਾ ਕੀਤਾ ਕਿ ਬਾਈਬਲ ਦੀ ਇਹ ਸਿੱਖਿਆ, ਚੀਜ਼ਾਂ ਦਾ ਵਰਣਨ ਉਸੇ ਤਰ੍ਹਾਂ ਕਰਦੀ ਹੈ ਜਿਵੇਂ ਅਸਲ ਵਿਚ ਹਨ ਅਤੇ ਇਸ ਲਈ ਸਚਿਆਈ ਕਹਿਲਾਈ ਜਾ ਸਕਦੀ ਹੈ।”
“ਭਲਾ, ਨਿਰਮਲਾ, ਜੇ ਇਹ ਸੱਚ ਹੁੰਦਾ, ਤਾਂ ਪਰਮੇਸ਼ੁਰ ਆਪਣੇ ਮਕਸਦ ਵਿਚ ਅਸਫਲ ਹੋਇਆ ਹੈ। ਲੋਕ ਧਰਤੀ ਉੱਤੇ ਖੁਸ਼ ਨਹੀਂ ਹਨ। ਸੰਸਾਰਕ ਜ਼ਿੰਦਗੀ ਦਾ ਮਤਲਬ ਹੈ ਸਮੱਸਿਆਵਾਂ ਅਤੇ ਕਸ਼ਟ, ਅਤੇ ਅਸੀਂ ਆਰਾਮ ਸਿਰਫ਼ ਤਦੋਂ ਹੀ ਪਾ ਸਕਦੇ ਹਾਂ ਜੇਕਰ ਅਸੀਂ ਇਸ ਧਰਤੀ ਤੋਂ ਛੁਟਕਾਰਾ ਪਾਈਏ। ਖੈਰ, ਆਨੰਦ ਕਹਿੰਦਾ ਹੈ ਕਿ ਮਾਸਟਰਜੀ ਅਤੇ ਉਨ੍ਹਾਂ ਦਾ ਪਰਿਵਾਰ ਅੱਜ ਰਾਤ ਨੂੰ ਸਾਨੂੰ ਮਿਲਣ ਆ ਰਹੇ ਹਨ। ਚਲੋ ਅਸੀਂ ਦੇਖਦੇ ਹਾਂ ਉਹ ਇਸ ਦੇ ਬਾਰੇ ਕੀ ਆਖਦੇ ਹਨ।”
ਉਹ ਜੋ ਸਾਰੀਆਂ ਸਮੱਸਿਆਵਾਂ ਨੂੰ ਸੁਲਝਾਉਣ ਦਾ ਵਾਇਦਾ ਕਰਦਾ ਹੈ
ਮੌਸਮ ਅਤੇ ਬੱਚਿਆਂ ਦੀਆਂ ਆਉਣ ਵਾਲੀਆਂ ਪਰੀਖਿਆਵਾਂ ਬਾਰੇ ਕੁਝ ਗੱਲਬਾਤ ਕਰਨ ਦੇ ਮਗਰੋਂ, ਦਾਦਾਜੀ ਨੇ ਉਸੇ ਦਲੀਲ ਬਾਰੇ ਗੱਲ ਕੀਤੀ ਜਿਹੜੀ ਉਨ੍ਹਾਂ ਨੇ ਦਿਨ ਵਿਚ ਪਹਿਲਾਂ ਨਿਰਮਲਾ ਨੂੰ ਪੇਸ਼ ਕੀਤੀ ਸੀ। ਮਾਸਟਰਜੀ ਨੇ ਕੁਝ ਪਲ ਸੋਚਿਆ, ਫਿਰ ਆਨੰਦ ਦੀ ਮਾਤਾਜੀ ਨੂੰ ਪੁੱਛਿਆ, “ਦਾਦੀਜੀ, ਤੁਸੀਂ ਕੀ ਕਰਦੇ ਹੋ ਜਦੋਂ ਪਰਿਵਾਰ ਵਿਚ ਕਿਸੇ ਨੂੰ ਮਲੇਰੀਆ ਹੁੰਦਾ ਹੈ?”
ਹੈਰਾਨ ਹੋ ਕੇ, ਉਸ ਨੇ ਜਵਾਬ ਦਿੱਤਾ, “ਨਿਸ਼ਚੇ, ਮੈਂ ਉਨ੍ਹਾਂ ਨੂੰ ਦਵਾਈ ਦਿੰਦੀ ਹਾਂ। ਸਾਨੂੰ ਇਹ ਕਾਫ਼ੀ ਅਕਸਰ ਹੋਇਆ ਹੈ, ਇਸ ਲਈ ਮੈਂ ਜਾਣਦੀ ਹਾਂ ਕਿ ਕੈਮਿਸਟ ਤੋਂ ਕੀ ਮੰਗਣਾ ਹੈ।”
ਆਨੰਦ ਦੇ ਪਿਤਾਜੀ ਵੱਲ ਘੁਮਕੇ, ਮਾਸਟਰਜੀ ਨੇ ਕਿਹਾ, “ਤੁਸੀਂ ਦੇਖਿਆ, ਦਾਦਾਜੀ, ਇਹ ਕਰਨਾ ਹੀ ਤਾਰਕਿਕ ਕੰਮ ਹੈ ਜਦੋਂ ਤੁਸੀਂ ਬੀਮਾਰ ਹੁੰਦੇ ਹੋ; ਤੁਸੀਂ ਰਾਜ਼ੀ ਹੋਣ ਵਾਸਤੇ ਦਵਾਈ ਲੈਂਦੇ ਹੋ। ਤੁਸੀਂ ਇਹ ਨਹੀਂ ਕਹਿੰਦੇ, ‘ਮੈਨੂੰ ਮਰ ਲੈਣ ਦਿਓ ਅਤੇ ਧਰਤੀ ਨੂੰ ਛੱਡਣ ਦਿਓ।’ ਪਰ ਫਰਜ਼ ਕਰੋ ਸਾਡੇ ਕੋਲ ਇਥੇ ਧਰਤੀ ਉੱਤੇ ਸਾਰੇ ਕਸ਼ਟਾਂ ਨੂੰ ਹਟਾਉਣ ਵਾਸਤੇ ਅਤੇ ਆਪਣੀਆਂ ਸਾਰੀਆਂ ਸਮੱਸਿਆਵਾਂ ਨੂੰ ਸੁਲਝਾਉਣ ਵਾਸਤੇ ਠੀਕ ‘ਦਵਾਈ’ ਹੁੰਦੀ। ਕੀ ਅਸੀਂ ਇਥੇ ਨਹੀਂ ਰਹਿਣਾ ਪਸੰਦ ਕਰਾਂਗੇ ਇਸ ਨਾਲੋਂ ਕਿ ਮਰਕੇ ਆਪਣੇ ਪਿਆਰਿਆਂ ਨੂੰ ਛੱਡ ਜਾਈਏ?
“ਸਪਸ਼ਟ ਤੌਰ ਤੇ, ਮਨੁੱਖ ਕੋਲ ਆਪਣੀਆਂ ਸਾਰੀਆਂ ਸਮੱਸਿਆਵਾਂ ਨੂੰ ਸੁਲਝਾਉਣ ਦੀ ਯੋਗਤਾ ਨਹੀਂ ਹੈ। ਇਸ ਲਈ ਇਕ ਲੰਮੇ ਸਮੇਂ ਵਾਸਤੇ, ਮਨੁੱਖ ਧਰਤੀ ਉੱਤੇ ਕਸ਼ਟ ਭੋਗ ਰਹੇ ਹਨ। ਪਰ ਕੀ ਤੁਹਾਡਾ ਆਪਣਾ ਧਰਮ ਇਹ ਨਹੀਂ ਸਿਖਾਉਂਦਾ ਹੈ ਕਿ ਕਲਯੁਗ ਦੇ ਦੌਰਾਨ, ਧਰਤੀ ਉੱਤੇ ਸੱਤਯੁਗ ਲਿਆਉਣ ਵਾਸਤੇ ਪਰਮੇਸ਼ੁਰ ਨੂੰ ਅਵਤਾਰ ਲੈਣਾ ਪਵੇਗਾ? ਕੀ ਇਹ ਨਹੀਂ ਦਿਖਾਉਂਦਾ ਹੈ ਕਿ ਪ੍ਰਾਚੀਨ ਫਿਲਾਸਫਰ ਜਿਨ੍ਹਾਂ ਨੇ ਉਸ ਸਿੱਖਿਆ ਨੂੰ ਵਿਕਸਿਤ ਕੀਤਾ ਸੀ, ਉਹ ਵੀ ਵਿਸ਼ਵਾਸ ਕਰਦੇ ਸਨ ਕਿ ਪਰਮੇਸ਼ੁਰ ਚਾਹੁੰਦਾ ਸੀ ਕਿ ਮਨੁੱਖ ਇਥੇ ਧਰਤੀ ਉੱਤੇ ਖੁਸ਼ ਹੋਵੇ?
“ਇਸ ਕਾਲੋਨੀ ਦੇ ਬਾਰੇ ਸੋਚੋ, ਦਾਦਾਜੀ। ਜਦੋਂ ਇਸ ਨੂੰ ਪਹਿਲਾਂ ਬਣਾਇਆ ਗਿਆ ਸੀ, ਇਹ ਇਕ ਬਹੁਤ ਹੀ ਵਧੀਆ ਕਾਲੋਨੀ ਸੀ, ਸੀ ਕਿ ਨਹੀਂ? ਪਰ ਅੱਜ ਇਸ ਵੱਲ ਦੇਖੋ। ਇਥੇ ਇੰਨੇ ਜ਼ਿਆਦਾ ਕਿਰਾਏਦਾਰ ਰਹਿਣ ਆ ਗਏ ਹਨ ਜੋ ਦੂਜਿਆਂ ਦੇ ਬਾਰੇ ਪਰਵਾਹ ਨਹੀਂ ਕਰਦੇ। ਉਨ੍ਹਾਂ ਨੇ ਸੜਕਾਂ ਦੀਆਂ ਬੱਤੀਆਂ ਨੂੰ ਭੰਨ ਦਿੱਤਾ ਹੈ, ਜਿੱਥੇ ਕਿਤੇ ਮਨ ਕੀਤਾ ਉਥੇ ਕੂੜਾ-ਕਰਕਟ ਸੁੱਟ ਦਿੱਤਾ, ਖਿੜਕੀਆਂ ਨੂੰ ਤੋੜ ਦਿੱਤਾ, ਅਤੇ ਟੂਟੀਆਂ ਚੋਰੀ ਕਰ ਲਈਆਂ, ਤਾਂ ਜੋ ਪਾਣੀ ਬਰਬਾਦ ਹੁੰਦਾ ਹੈ ਅਤੇ ਸੜਕਾਂ ਨੂੰ ਚਿੱਕੜਦਾਰ ਬਣਾ ਦਿੰਦਾ ਹੈ। ਹੁਣ ਕੀ ਕਰਨ ਦੀ ਲੋੜ ਹੈ? ਜੇਕਰ ਬੁਰੇ ਕਿਰਾਏਦਾਰਾਂ ਨੂੰ ਕੱਢ ਦਿੱਤਾ ਜਾਵੇ ਅਤੇ ਕਾਲੋਨੀ ਦੀਆਂ ਸਹੂਲਤਾਂ ਨੂੰ ਦਰੁਸਤ ਕੀਤਾ ਜਾਵੇ, ਤਾਂ ਕੀ ਅਸੀਂ ਇਥੇ ਰਹਿਣ ਦਾ ਆਨੰਦ ਨਹੀਂ ਲੈ ਸਕਾਂਗੇ? ਇਹੋ ਹੈ ਜੋ ਪਰਮੇਸ਼ੁਰ ਨੇ ਪੂਰੀ ਧਰਤੀ ਨੂੰ ਕਰਨ ਦਾ ਵਾਇਦਾ ਕੀਤਾ ਹੈ।
“ਬਾਈਬਲ ਦੇ ਅਨੁਸਾਰ, ਪਰਮੇਸ਼ੁਰ ਨੇ ਮਨੁੱਖ ਨੂੰ ਸੰਪੂਰਣ, ਸਿਹਤਮੰਦ ਅਤੇ ਖੁਸ਼ ਸਿਰਜਿਆ ਸੀ। ਪਰ ਪਰਮੇਸ਼ੁਰ ਦੇ ਕਾਨੂੰਨਾਂ ਦੀ ਆਗਿਆਪਾਲਨਾ ਨਾ ਕਰਕੇ, ਮਨੁੱਖਾਂ ਨੇ ਤਬਾਹਕੁਨ ਢੰਗ ਨਾਲ ਕੰਮ ਕੀਤਾ ਹੈ ਅਤੇ ਦੋਸ਼ਪੂਰਣ ਬਣ ਗਏ ਹਨ। (ਬਿਵਸਥਾ ਸਾਰ 32:4, 5) ਕੇਵਲ ਇਹੋ ਹੀ ਨਹੀਂ ਪਰ ਅੱਜ ਉਹ ਧਰਤੀ ਨੂੰ ਵੀ ਨਾਸ਼ ਕਰ ਰਹੇ ਹਨ, ਜੋ ਕਿ ਪਰਮੇਸ਼ੁਰ ਦੀ ਰਚਨਾ ਹੈ। ਇਸ ਲਈ ਬਾਈਬਲ ਆਖਦੀ ਹੈ ਕਿ ਪਰਮੇਸ਼ੁਰ ਪਹਿਲਾਂ ਦੁਸ਼ਟ ‘ਕਿਰਾਏਦਾਰਾਂ’ ਨੂੰ ਧਰਤੀ ਤੋਂ ਕੱਢੇਗਾ ਅਤੇ ਤਦ ਸੁਖੀ ਹਾਲਤਾਂ ਨੂੰ ਪੁਨਰਸਥਾਪਨ ਕਰਨ ਵਾਸਤੇ ਚੰਗੇ ਲੋਕਾਂ ਦੀ ਮਦਦ ਕਰੇਗਾ।”—ਪਰਕਾਸ਼ ਦੀ ਪੋਥੀ 11:18.
“ਪਰ ਮਾਸਟਰਜੀ, ਕੁਝ ਸਮਾਂ ਮਗਰੋਂ ਮਾਮਲੇ ਫਿਰ ਤੋਂ ਹੀ ਖ਼ਰਾਬ ਹੋ ਜਾਣਗੇ। ਇਸ ਲਈ ਪਰਮੇਸ਼ੁਰ ਦਾ ਧਰਤੀ ਨੂੰ ਸਾਫ਼ ਕਰਨ ਅਤੇ ਸੱਤਯੁਗ ਲਿਆਉਣ ਦੇ ਮਗਰੋਂ, ਖ਼ਰਾਬ ਹਾਲਤਾਂ ਮੁੜਕੇ ਆ ਜਾਂਦੀਆਂ ਹਨ ਅਤੇ ਫਿਰ ਤੋਂ ਕਲਯੁਗ ਨੂੰ ਲੈ ਜਾਂਦੀਆਂ ਹਨ। ਇਸ ਲਈ ਧਰਤੀ ਤੋਂ ਮੁਕਤ ਹੋਣਾ ਹੀ ਚਿਰਸਥਾਈ ਸ਼ਾਂਤੀ ਲਿਆ ਸਕਦਾ ਹੈ। ਉਦਾਹਰਣ ਦੇ ਤੌਰ ਤੇ, ਮੈਂ ਆਪਣੇ ਪਰਿਵਾਰ ਦੀਆਂ ਕੁਝ ਸਮੱਸਿਆਵਾਂ ਨੂੰ ਸਮੇਂ-ਸਮੇਂ ਤੇ ਸੁਲਝਾਇਆ ਹੈ, ਪਰ ਉਹ ਫਿਰ ਤੋਂ ਹੀ ਵਾਪਸ ਆ ਜਾਂਦੀਆਂ ਹਨ, ਯਾ ਕੁਝ ਦੂਜੀਆਂ ਸਮੱਸਿਆਵਾਂ ਉਨ੍ਹਾਂ ਦੀ ਥਾਂ ਤੇ ਆ ਜਾਂਦੀਆਂ ਹਨ।”
“ਹਾਂ, ਇਹ ਸਾਡੇ ਸਭ ਨਾਲ ਹੁੰਦਾ ਹੈ। ਪਰ ਇਹ ਪਰਮੇਸ਼ੁਰ ਨਾਲ ਨਹੀਂ ਹੋਵੇਗਾ। ਉਸ ਦੇ ਕੋਲ ਨਾ ਕੇਵਲ ਸਮੱਸਿਆਵਾਂ ਨੂੰ ਸੁਲਝਾਉਣ ਦੀ ਤਾਕਤ ਹੈ ਪਰੰਤੂ ਉਸ ਦੇ ਕੋਲ ਇਹ ਦੇਖਣ ਦੀ ਇੱਛਾ ਹੈ ਕਿ ਉਹ ਫਿਰ ਕਦੇ ਨਾ ਮੁੜਕੇ ਉਠਣ; ਉਸ ਦੇ ਕੋਲ ਪੂਰੀ ਧਰਤੀ ਤੇ ਚਿਰਸਥਾਈ ਰੂਪ ਵਿਚ ਸ਼ਾਂਤੀ ਅਤੇ ਸੁਰੱਖਿਆ ਕਾਇਮ ਰੱਖਣ ਦੀ ਯੋਗਤਾ ਹੈ।”—ਨਹੂਮ 1:9.
ਇਸ ਨੁਕਤੇ ਤੇ, ਆਨੰਦ, ਜੋ ਚੁੱਪ-ਚਾਪ ਚਰਚੇ ਨੂੰ ਸੁਣ ਰਿਹਾ ਸੀ, ਬੋਲਿਆ: “ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਨਹੀਂ ਹਾਂ, ਮਾਸਟਰਜੀ। ਸਾਨੂੰ ਆਪਣੀਆਂ ਸਮੱਸਿਆਵਾਂ ਨੂੰ ਇੰਨੇ ਲੰਮੇ ਸਮੇਂ ਲਈ ਬਰਦਾਸ਼ਤ ਕਰਨਾ ਪਿਆ ਹੈ, ਅਤੇ ਕੀ ਪਰਮੇਸ਼ੁਰ ਨੇ ਦਖਲ ਦਿੱਤੀ ਹੈ? ਨਹੀਂ! ਮੇਰਾ ਵਿਚਾਰ ਹੈ ਕੇਵਲ ਅਸੀਂ ਮਨੁੱਖ ਹੀ ਇਕ ਤਬਦੀਲੀ ਲਿਆ ਸਕਦੇ ਹਾਂ। ਸਾਨੂੰ ਪੂਰੀ ਵਿਵਸਥਾ ਨੂੰ ਬਦਲ ਦੇਣਾ ਚਾਹੀਦਾ ਹੈ, ਧਨਵਾਨ ਅਤੇ ਭ੍ਰਿਸ਼ਟ ਦੇ ਵਿਰੁੱਧ ਬਗਾਵਤ ਕਰਕੇ ਉਨ੍ਹਾਂ ਨੂੰ ਅਖਤਿਆਰ ਤੋਂ ਹਟਾਉਣਾ ਚਾਹੀਦਾ ਹੈ। ਜੇ ਸਾਰੀ ਦੁਨੀਆਂ ਭਰ ਦੇ ਕੁਚਲੇ ਹੋਏ ਅਤਿਆਚਾਰ ਦੇ ਵਿਰੁੱਧ ਉਠਣ, ਤਾਂ ਅਸੀਂ ਇਕ ਤਬਦੀਲੀ ਲਿਆ ਸਕਦੇ ਹਾਂ। ਤਦ ਸ਼ਾਇਦ ਇਕ ਵੱਡਾ ਚੰਦਾ ਦੇਣ ਯਾ ਪ੍ਰਭਾਵ ਰਾਹੀਂ ਦਬਾਉ ਪਾਉਣ ਦੀ ਲੋੜ ਦੇ ਬਗੈਰ ਮੈਂ ਰਾਮੂ ਅਤੇ ਪ੍ਰਿਯਾ ਨੂੰ ਇਕ ਬਿਹਤਰ ਸਕੂਲ ਵਿਚ ਦਾਖ਼ਲ ਕਰਾ ਸਕਾਂਗਾ।”
“ਮੈਂ ਸਮਝ ਸਕਦਾ ਹਾਂ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ, ਆਨੰਦ। ਦਰਅਸਲ, ਬਾਈਬਲ ਇਨ੍ਹਾਂ ਹਾਲਤਾਂ ਬਾਰੇ ਦੱਸਦੀ ਹੈ, ਇਹ ਆਖਦੇ ਹੋਏ ਕਿ ਸਦੀਆਂ ਤੋਂ ‘ਇਕ ਜਣਾ ਦੂਜੇ ਉੱਤੇ ਆਗਿਆ ਤੋਰ ਕੇ ਆਪਣਾ ਹੀ ਨੁਕਸਾਨ ਕਰਦਾ’ ਆਇਆ ਹੈ।”—ਉਪਦੇਸ਼ਕ ਦੀ ਪੋਥੀ 8:9.
“ਪਰ ਕੀ ਪਰਮੇਸ਼ੁਰ ਨੇ ਇਹੋ ਇਰਾਦਾ ਨਹੀਂ ਕੀਤਾ ਸੀ?” ਆਨੰਦ ਨੇ ਪੁੱਛਿਆ। “ਪੂਜਾ ਦੇ ਸਥਾਨਾਂ ਵਿਚ ਵੀ, ਅਮੀਰਾਂ ਨੂੰ ਗ਼ਰੀਬਾਂ ਤੋਂ ਅਧਿਕ ਤਰਜੀਹ ਮਿਲਦੀ ਹੈ ਅਤੇ ਉਹ ਉਨ੍ਹਾਂ ਦੇ ਉੱਤੇ ਪ੍ਰਧਾਨ ਹੁੰਦੇ ਹਨ।”
“ਨਹੀਂ, ਪਰਮੇਸ਼ੁਰ ਨੇ ਇਹ ਇਰਾਦਾ ਨਹੀਂ ਸੀ ਕੀਤਾ, ਆਨੰਦ। ਬਾਈਬਲ ਦਾ ਬਿਰਤਾਂਤ ਆਖਦਾ ਹੈ ਕਿ ਪਰਮੇਸ਼ੁਰ ਨੇ ਮਨੁੱਖ ਨੂੰ ਨੀਵੇਂ ਕਿਸਮਾਂ ਦੇ ਜੀਵ—ਕੇਵਲ ਪਸ਼ੂਆਂ, ਮੱਛੀਆਂ, ਅਤੇ ਪੰਛੀਆਂ—ਉੱਤੇ ਪ੍ਰਧਾਨ ਹੋਣ ਵਾਸਤੇ ਬਣਾਇਆ ਸੀ ਨਾ ਕਿ ਸਾਥੀ ਮਨੁੱਖਾਂ ਉੱਤੇ।”—ਉਤਪਤ 1:28.
“ਚੰਗਾ। ਤਾਂ ਜੇ ਅਜੇਹੀ ਪ੍ਰਧਾਨਤਾ ਪਰਮੇਸ਼ੁਰ ਦੀਆਂ ਇੱਛਾਵਾਂ ਦੇ ਵਿਪਰੀਤ ਹੈ, ਤਾਂ ਕੀ ਕ੍ਰਾਂਤੀਕਾਰੀ ਪਰਮੇਸ਼ੁਰ ਦੀ ਇੱਛਾ ਨੂੰ ਪੂਰਾ ਨਹੀਂ ਕਰ ਰਹੇ ਹੋਣਗੇ ਜੇਕਰ ਉਹ ਭ੍ਰਿਸ਼ਟ, ਅਤਿਆਚਾਰੀ ਲੋਕਾਂ ਨੂੰ ਨਸ਼ਟ ਕਰ ਦੇਣ?”
“ਪਰ ਕ੍ਰਾਂਤੀਕਾਰੀਆਂ ਦਾ ਅਜੇਹੇ ਵਿਅਕਤੀਆਂ ਨੂੰ ਖ਼ਤਮ ਕਰਨ ਦੇ ਮਗਰੋਂ ਕੀ ਹੋਵੇਗਾ? ਉਹ ਇਖ਼ਤਿਆਰ ਲੈਕੇ ਖੁਦ ਅਤਿਆਚਾਰਪੂਰਣ ਬਣ ਜਾਣਗੇ, ਤਾਂ ਜੋਂ ਅਸੀਂ ਵਾਪਸ ਉਥੇ ਪਹੁੰਚ ਜਾਵਾਂਗੇ ਜਿਥੋਂ ਅਸੀਂ ਆਰੰਭ ਹੋਏ ਸੀ। ਨਹੀਂ, ਕੇਵਲ ਪਰਮੇਸ਼ੁਰ ਹੀ ਸਾਰੀ ਦੁਸ਼ਟ ਪ੍ਰਧਾਨਤਾ ਨੂੰ ਹਟਾ ਸਕਦਾ ਹੈ ਅਤੇ ਈਸ਼ਵਰੀ ਹਕੂਮਤ ਨੂੰ ਸਥਾਪਿਤ ਕਰਕੇ ਚਿਰਸਥਾਈ ਸ਼ਾਂਤੀ ਲਿਆ ਸਕਦਾ ਹੈ। ਇਹੋ ਹੈ ਜੋ ਬਾਈਬਲ ਆਖਦੀ ਹੈ ਕਿ ਯਹੋਵਾਹ ਪਰਮੇਸ਼ੁਰ ਬਹੁਤ ਛੇਤੀ ਕਰੇਗਾ। ਇਹੋ ਹੈ ਜੋ ਮੇਰਾ ਪਰਿਵਾਰ ਅਤੇ ਕਈ ਹਜ਼ਾਰ ਯਹੋਵਾਹ ਦੇ ਗਵਾਹ ਦ੍ਰਿੜ੍ਹਤਾ ਨਾਲ ਵਿਸ਼ਵਾਸ ਕਰਦੇ ਹਨ, ਅਤੇ ਇਹ ਸਾਨੂੰ ਭਵਿੱਖ ਲਈ ਇਕ ਅਦਭੁਤ ਆਸ ਦਿੰਦਾ ਹੈ।”
ਸਮੱਸਿਆਵਾਂ ਕਦੋਂ ਸੁਲਝਾਈਆਂ ਜਾਣਗੀਆਂ?
“ਉਹ ਤਾਂ ਠੀਕ ਜਾਪਦਾ ਹੈ,” ਆਨੰਦ ਨੇ ਕਿਹਾ, “ਪਰ ਮੈਨੂੰ ਧਰਤੀ ਉੱਤੇ ਤਬਦੀਲੀ ਯਾ ਸੁਧਾਰ ਦੀ ਕੋਈ ਨਸ਼ਾਨੀ ਨਜ਼ਰ ਨਹੀਂ ਆਉਂਦੀ ਹੈ। ਮੈਂ ਕਿਵੇਂ ਵਿਸ਼ਵਾਸ ਕਰ ਸਕਦਾ ਹਾਂ ਕਿ ਪਰਮੇਸ਼ੁਰ ਮੇਰੇ ਜੀਵਨ-ਕਾਲ ਵਿਚ ਇਕ ਤਬਦੀਲੀ ਲਿਆਵੇਗਾ?”
“ਆਨੰਦ, ਫਰਜ਼ ਕਰੋ ਮੈਂ ਤੁਹਾਨੂੰ ਦੱਸਾਂ, ਕਿ ਜਦੋਂ ਤੁਸੀਂ ਘਰੋਂ ਬਾਹਰ ਸੀ, ਮੈਂ ਤੁਹਾਡੇ ਬਾਗ਼ ਵਿਚ ਅੰਬ ਦਾ ਇਕ ਬੀ ਬੀਜ ਦਿੱਤਾ ਸੀ। ਤੁਸੀਂ ਬਾਹਰ ਜਾ ਕੇ ਦੇਖਦੇ ਹੋ, ਪਰ ਤੁਹਾਨੂੰ ਕੁਝ ਨਜ਼ਰ ਨਹੀਂ ਆਉਂਦਾ, ਇਥੇ ਤਕ ਕਿ ਮਿੱਟੀ ਵਿਚ ਵੀ ਕੋਈ ਖਲਬਲੀ ਨਹੀਂ। ਮੈਂ ਤੁਹਾਡੇ ਲਈ ਇਕ ਅਜਨਬੀ ਹਾਂ। ਤੁਸੀਂ ਸ਼ਾਇਦ ਮਹਿਸੂਸ ਕਰੋ: ‘ਇਹ ਅਜਨਬੀ ਕਿਉਂ ਮੇਰੇ ਬਾਗ਼ ਵਿਚ ਆਕੇ ਅੰਬ ਦਾ ਇਕ ਬੀ ਬੀਜਣ ਦੀ ਖੇਚਲ ਕਰਦਾ ਹੈ?’ ਕੀ ਤੂੰ ਇਹ ਵਿਸ਼ਵਾਸ ਕਰਨ ਲਈ ਤਿਆਰ ਹੋਵੇਂਗਾ ਕਿ ਮੈਂ ਅਸਲ ਵਿਚ ਉਹੋ ਕੀਤਾ ਹੈ ਜੋ ਮੈਂ ਕਰਨ ਦਾ ਦਾਅਵਾ ਕੀਤਾ ਸੀ?”
“ਨਹੀਂ, ਮੇਰੇ ਖਿਆਲ ਵਿਚ ਮੈਂ ਨਹੀਂ ਹੋਵਾਂਗਾ। ਘੱਟੋ ਘੱਟ ਮੈਂ ਬਹੁਤ ਅਨਿਸ਼ਚਿਤ ਹੋਵਾਂਗਾ ਕਿ ਤੁਸੀਂ ਇਹ ਕੀਤਾ ਸੀ।”
“ਹਾਂ, ਮੈਂ ਇਹ ਮੰਨ ਸਕਦਾ ਹਾਂ। ਹੁਣ, ਫਰਜ਼ ਕਰੋ ਕੁਝ ਸਮਾਂ ਮਗਰੋਂ ਤੁਸੀਂ ਇਕ ਪੌਦੇ ਨੂੰ ਉੱਗਦੇ ਹੋਏ ਦੇਖਦੇ ਹੋ। ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਜਦੋਂ ਤੁਸੀਂ ਘਰ ਨਹੀਂ ਹੁੰਦੇ ਕੋਈ ਚੁੱਪਕੇ-ਚੁੱਪਕੇ ਉਸ ਪੌਦੇ ਨੂੰ ਪਾਣੀ ਦੇ ਰਿਹਾ ਹੈ। ਸਮਾਂ ਬੀਤਦਾ ਹੈ, ਸਾਲ ਬੀਤ ਜਾਂਦੇ ਹਨ। ਤੁਸੀਂ ਪਛਾਣਨ ਲੱਗਦੇ ਹੋ ਕਿ ਇਹ ਸੱਚ-ਮੁੱਚ ਇਕ ਅੰਬ ਦਾ ਬਿਰਛ ਹੈ। ਫਿਰ, ਇਕ ਸਾਲ ਤੁਸੀਂ ਦੇਖਦੇ ਹੋ ਕਿ ਬਿਰਛ ਫੁੱਲਾਂ ਨਾਲ ਭਰਿਆ ਹੋਇਆ ਹੈ। ਹੁਣ ਤੁਸੀਂ ਕੀ ਮਹਿਸੂਸ ਕਰੋਗੇ?”
“ਠੀਕ ਹੈ, ਮੈਂ ਜਾਣਾਗਾ ਕਿ ਤੁਸੀਂ ਜੋ ਕਿਹਾ ਸੀ ਉਹ ਸੱਚ ਸੀ। ਮੈਂ ਜਾਣਾਗਾ ਕਿ ਤੁਸੀਂ ਦਿਆਲੂ ਹੋ ਅਤੇ ਸੱਚ-ਮੁੱਚ ਮੇਰੀ ਪਰਵਾਹ ਕਰਦੇ ਹੋ। ਅਤੇ ਉਤੇਜਨਾ ਨਾਲ ਫਲ ਦੀ ਉਡੀਕ ਕਰਦੇ ਹੋਏ, ਮੈਂ ਉਸ ਬਿਰਛ ਉੱਤੇ ਨਿਗਰਾਨੀ ਰੱਖਾਂਗਾ।”
“ਬਿਲਕੁਲ ਠੀਕ। ਤੁਹਾਡੀ ਪ੍ਰਤਿਕ੍ਰਿਆ ਐਨ ਉਸੇ ਤਰ੍ਹਾਂ ਹੈ ਜਿਵੇਂ ਕੋਈ ਆਸ ਕਰ ਸਕਦਾ ਹੈ। ਹੁਣ, ਇਹ ਇਕ ਦ੍ਰਿਸ਼ਟਾਂਤ ਹੈ ਤੁਹਾਨੂੰ ਉਹ ਦਿਖਾਉਣ ਵਾਸਤੇ ਕਿ ਕਿਉਂ ਯਹੋਵਾਹ ਦੇ ਗਵਾਹ ਬਹੁਤ ਛੇਤੀ ਇਕ ਜ਼ਬਰਦਸਤ ਵਿਸ਼ਵ ਤਬਦੀਲੀ ਦੀ ਉਡੀਕ ਕਰ ਰਹੇ ਹਨ। ਮੈਨੂੰ ਸਪਸ਼ਟ ਕਰਨ ਦਿਓ।
“ਬਾਈਬਲ ਨੂੰ ਲਿਖਣ ਵਿਚ ਲਗਭਗ 1,600 ਸਾਲ ਲੱਗੇ। ਇਸ ਨੂੰ 40 ਤੋਂ ਜ਼ਿਆਦਾ ਵੱਖਰੇ ਮਨੁੱਖਾਂ ਨੇ 66 ਛੋਟੀਆਂ ਕਿਤਾਬਾਂ ਦੇ ਰੂਪ ਵਿਚ ਲਿਖਿਆ ਸੀ, ਜਿਹੜੀਆਂ ਬਾਅਦ ਵਿਚ ਇਕ ਵੱਡੀ ਕਿਤਾਬ ਵਿਚ ਇਕੱਠੀਆਂ ਇਕੱਤਰ ਕੀਤੀਆਂ ਗਈਆਂ ਸਨ। ਲੇਖਕਾਂ ਵਿਚੋਂ ਕਿਸੇ ਨੇ ਵੀ ਆਪਣੇ ਨਿੱਜੀ ਵਿਚਾਰਾਂ ਨੂੰ ਪ੍ਰਗਟ ਕਰਨ ਦਾ ਦਾਅਵਾ ਨਹੀਂ ਕੀਤਾ ਸੀ। ਉਨ੍ਹਾਂ ਨੇ ਬਿਆਨ ਕਿਤਾ ਕਿ ਪਰਮੇਸ਼ੁਰ ਉਨ੍ਹਾਂ ਨੂੰ ਦੱਸਦਾ ਸੀ ਕਿ ਕੀ ਲਿੱਖਣਾ ਹੈ ਅਤੇ ਉਹ ਗਿਆਨ ਉਸ ਤੋਂ ਸੀ। ਇਕ ਲੇਖਕ, ਮੱਧ ਪੂਰਬ ਵਿਚ ਸ਼ਾਸਨ ਕਰਨ ਵਾਲੇ ਰਾਜੇ ਨੇ ਆਖਿਆ, ‘ਯਹੋਵਾਹ ਦਾ ਆਤਮਾ ਮੇਰੇ ਵਿੱਚੋਂ ਬੋਲਿਆ, ਅਤੇ ਉਹ ਦਾ ਬਚਨ ਮੇਰੀ ਜੀਭ ਉੱਤੇ ਸੀ।’—2 ਸਮੂਏਲ 23:2.
“ਸਭ ਤੋਂ ਪਹਿਲੀ ਕਿਤਾਬ ਰਚਨਾ ਦਾ ਵਰਣਨ ਕਰਦੀ ਹੈ; ਇਹ ਆਖਦੀ ਹੈ ਕਿ ਯਹੋਵਾਹ ਪਰਮੇਸ਼ੁਰ ਨੇ ਆਦਮੀ ਨੂੰ ਸੰਪੂਰਣ ਬਣਾਇਆ ਅਤੇ ਉਸ ਦੀ ਅਗਵਾਈ ਲਈ ਕਾਨੂੰਨ ਦਿੱਤੇ ਸੀ। ਪਰ ਉਹ ਨੇ ਉਸ ਨੂੰ ਸੁਤੰਤਰ ਇੱਛਾ ਵੀ ਦਿੱਤੀ ਸੀ ਤਾਂਕਿ ਉਹ ਚੁਣ ਸਕੇ ਕਿ ਪਰਮੇਸ਼ੁਰ ਦੇ ਕਾਨੂੰਨਾਂ ਨੂੰ ਮੰਨਣਾ ਹੈ ਯਾ ਨਹੀਂ। ਇਨ੍ਹਾਂ ਕਾਨੂੰਨਾਂ ਨੂੰ ਮੰਨਣਾ ਖੁਸ਼ੀ ਲਿਆਵੇਗਾ; ਉਨ੍ਹਾਂ ਨੂੰ ਤੋੜਨਾ ਸਜ਼ਾ ਲਿਆਵੇਗਾ। ਮਨੁੱਖ ਨੇ ਪਰਮੇਸ਼ੁਰ ਦੇ ਕਾਨੂੰਨਾਂ ਨੂੰ ਤੋੜਨਾ ਚੁਣਿਆ ਅਤੇ ਇਉਂ ਆਪਣੇ ਅਤੇ ਆਪਣੀ ਸੰਤਾਨ ਉੱਤੇ ਕਸ਼ਟ ਅਤੇ ਮੌਤ ਲਿਆਇਆ। ਪਰ ਹੁਣ ਪਰਮੇਸ਼ੁਰ ਨੇ ਇਕ ‘ਬੀ’ ਬੀਜਿਆ। ਹਾਂ, ਆਸ ਦਾ ਇਕ ‘ਬੀ’ ਤਾਂਕਿ ਇਕ ਦਿਨ ਉਹ ਸਾਡੀਆਂ ਸਾਰੀਆਂ ਸਮੱਸਿਆਵਾਂ ਨੂੰ ਸੁਲਝਾਵੇਗਾ ਅਤੇ ਮਨੁੱਖ-ਜਾਤੀ ਲਈ ਸ਼ਾਂਤੀ ਅਤੇ ਖੁਸ਼ੀ ਪੁਨਰਸਥਾਪਨ ਕਰੇਗਾ।
“ਇਹ ‘ਬੀ’ ਇਕ ਵਾਇਦੇ ਦੇ ਰੂਪ ਵਿਚ ਸੀ ਕਿ ਪਰਮੇਸ਼ੁਰ ਇਕ ਤਬਦੀਲੀ ਲਿਆਵੇਗਾ। ਹੁਣ, ਪੂਰੇ ਇਤਿਹਾਸ ਦੇ ਦੌਰਾਨ ਅਧਿਕ ਮਨੁੱਖ-ਜਾਤੀ ਦੇ ਲਈ ਪਰਮੇਸ਼ੁਰ ਇਕ ‘ਅਜਨਬੀ’ ਰਿਹਾ ਹੈ। ਤੁਸੀਂ ਤੇ ਮੈਂ ਅਤੇ ਅੱਜ ਸਾਰੇ ਜੀਉਂਦੇ ਲੋਕ ਮੌਜੂਦ ਨਹੀਂ ਸਨ ਜਦੋਂ ਯਹੋਵਾਹ ਨੇ ਉਹ ਮੁੱਢਲਾ ਵਾਇਦਾ ਕੀਤਾ ਸੀ ਯਾ ਉਹ ‘ਬੀ’ ਬੀਜਿਆ ਸੀ। ਨਾ ਹੀ ਅਸੀਂ ਉਦੋਂ ਮੌਜੂਦ ਸਨ ਜਦੋਂ ਉਹ ਆਪਣੇ ਵਾਇਦੇ ਨੂੰ ਦੁਹਰਾਕੇ ਅਤੇ ਉਸ ਦੀ ਖੁਲ੍ਹੀ ਵਿਆਖਿਆ ਕਰਕੇ, ਸਦੀਆਂ ਦੇ ਦੌਰਾਨ ਹੋਰ ਵੇਰਵੇ ਦਿੰਦੇ ਹੋਏ ਉਸ ਬੀ ਨੂੰ ‘ਪਾਣੀ ਦਿੰਦਾ’ ਰਿਹਾ ਸੀ। ਪਰ ਇਸ ਦਾ ਬਿਰਤਾਂਤ ਬਾਈਬਲ ਵਿਚ, ਕਈਆਂ ਕਿਤਾਬਾਂ ਦੁਆਰਾ ਪਾਇਆ ਜਾਂਦਾ ਹੈ। ਜਦੋਂ ਬਾਈਬਲ ਪੂਰੀ ਕੀਤੀ ਗਈ ਸੀ, ਤਾਂ ਇਸ ਨੇ ਪੂਰੀ ਤਰ੍ਹਾਂ ਨਾਲ ਸਪਸ਼ਟ ਕਰ ਦਿੱਤਾ ਸੀ ਕਿ ਕਿਵੇਂ ਪਰਮੇਸ਼ੁਰ ਮਾਨਵਜਾਤੀ ਦੀਆਂ ਸਮੱਸਿਆਵਾਂ ਨੂੰ ਠੀਕ ਕਰੇਗਾ।
“ਤਾਂ ਇਹ ਹੈ ਮੇਰੇ ਦ੍ਰਿਸ਼ਟਾਂਤ ਦਾ ਮਤਲਬ, ਆਨੰਦ। ਹਾਲਾਂਕਿ ਅਸੀਂ ਉਹ ‘ਬੀ’—ਪਰਮੇਸ਼ੁਰ ਦਾ ਮੁੱਢਲਾ ਵਾਇਦਾ—ਦਾ ਬੀਜੇ ਜਾਣਾ ਯਾ ਉਸ ਨੂੰ ਉਹ ਸਾਰੀ ਅਤਿਰਿਕਤ ਜਾਣਕਾਰੀ ਜਿਹੜੀ ਪਰਮੇਸ਼ੁਰ ਨੇ ਦਿੱਤੀ ਉਸ ਦੇ ਜ਼ਰੀਏ ਪਾਣੀ ਮਿਲਦੇ ਨਹੀਂ ਦੇਖਿਆ, ਤਾਂ ਵੀ ਅੱਜ ਅਸੀਂ ਉਹ ਪੂਰਾ ਉਗਿਆ ਹੋਇਆ ਫੁੱਲਾਂ ਵਾਲਾ ਬਿਰਛ ਦੇਖ ਸਕਦੇ ਹਾਂ। ਇਸ ਲਈ ਅਸੀਂ ਨਿਸ਼ਚਿਤ ਹੋ ਸਕਦੇ ਹਾਂ ਕਿ ਫਲ ਪੈਦਾ ਹੋਵੇਗਾ।”
“ਤੁਹਾਡਾ ਕੀ ਮਤਲਬ ਹੈ? ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈ, ਮੈਨੂੰ ਕੋਈ ਚੀਜ਼ ਨਜ਼ਰ ਨਹੀਂ ਆਉਂਦੀ ਜੋ ਪ੍ਰਗਟ ਕਰਦੀ ਹੈ ਕਿ ਇਕ ਤਬਦੀਲੀ ਆ ਰਹੀ ਹੈ।”
“ਹਾਂ, ਤੁਹਾਨੂੰ ਨਜ਼ਰ ਆਉਂਦੀ ਹੈ। ਪਰ ਤੁਸੀਂ ਉਸ ਨੂੰ ਪਛਾਣਦੇ ਨਹੀਂ ਹੋ ਕਿਉਂਕਿ ਕਿਸੇ ਨੇ ਤੁਹਾਨੂੰ ਨਹੀਂ ਦੱਸਿਆ ਹੈ ਕਿ ਕਿਨ੍ਹਾਂ ਚੀਜ਼ਾ ਵੱਲ ਧਿਆਨ ਦੇਣਾ ਚੀਹੀਦਾ ਹੈ। ਬਾਈਬਲ ਇਕ ਵੇਰਵੇ-ਸਾਹਿਤ ਵਰਣਨ ਦਿੰਦੀ ਹੈ ਕਿ ਪਰਮੇਸ਼ੁਰ ਦਾ ਦਖਲ ਦੇਣ ਦੇ ਸਮੇਂ ਤੇ ਧਰਤੀ ਉੱਤੇ ਕਿਸ ਤਰ੍ਹਾਂ ਦੀਆਂ ਹਾਲਤਾਂ ਹੋਣਗੀਆਂ। ਇਹ ਸਾਫ਼-ਸਾਫ਼ ਆਖਦੀ ਹੈ ਕਿ ਅਨੇਕ ਪ੍ਰਮੁੱਖ ਗੱਲਾਂ ਲੋਕਾਂ ਦੀ ਇਕ ਪੀਹੜੀ ਦੁਆਰਾ ਦੇਖੀਆਂ ਜਾਣਗੀਆਂ ਅਤੇ ਉਹੀ ਪੀਹੜੀ ਜੋ ਇਹ ‘ਲੱਛਣ’ ਦੇਖਦੀ ਹੈ, ਉਹ ਦੁਸ਼ਟਤਾ ਦਾ ਅੰਤ ਅਤੇ ਇਕ ਸ਼ਾਂਤੀਪੂਰਣ ਨਵੀਂ ਦੁਨੀਆਂ ਦੇ ਆਰੰਭ ਨੂੰ ਵੀ ਦੇਖੇਗੀ। (ਮੱਤੀ 24:3) ਹੁਣ, ਆਨੰਦ, ਕੀ ਤੂੰ ਨਹੀਂ ਜਾਣਨਾ ਚਾਹੁੰਦਾ ਹੈ ਕਿ ਬਾਈਬਲ ਕੀ ਆਖਦੀ ਹੈ ਤਾਂਕਿ ਤੂੰ ਆਪਣੇ ਆਪ ਲਈ ਜਾਂਚ ਸਕੇਂ ਅਤੇ ਤੂੰ ਵੀ ਇਹ ਵਾਪਰ ਰਹੀਆਂ ਚੀਜ਼ਾਂ ਦੇਖ ਸਕੇਂ?”
“ਮੈਂ ਜ਼ਰੂਰ ਚਾਹੁੰਦਾ ਹਾਂ।”
“ਉਹ ਲੱਛਣ”
“ਕੀ ਤੁਹਾਨੂੰ ਯਾਦ ਹੈ ਕਿ ਇਕ ਸ਼ਾਮ ਪਹਿਲੇ ਅਸੀਂ ਇਸ ਇਲਾਕੇ ਵਿਚ ਵਧਦੀ ਹੋਈ ਹਿੰਸਾ ਦੇ ਬਾਰੇ ਚਰਚਾ ਕਰ ਰਹੇ ਸੀ, ਅਤੇ ਅਸੀਂ ਇਕਮਤ ਹੋਏ ਸੀ ਕਿ ਔਰਤਾਂ ਅਤੇ ਬੱਚਿਆਂ ਨੂੰ ਰਾਤ ਪਈ ਤੇ ਇਕੱਲੇ ਬਾਹਰ ਨਹੀਂ ਜਾਣਾ ਚਾਹੀਦਾ ਹੈ? ਇਸ ਇਲਾਕੇ ਵਿਚ, ਜੋ ਕਿ ਪਹਿਲਾਂ ਇਸ ਸ਼ਹਿਰ ਦਾ ਇੰਨਾ ਸ਼ਾਂਤੀਪੂਰਣ ਹਿੱਸਾ ਹੁੰਦਾ ਸੀ, ਇੰਨੇ ਸਾਰੇ ਲੋਕਾਂ ਉੱਤੇ ਹਮਲਾ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਲੁੱਟਿਆ ਗਿਆ ਹੈ। ਖੈਰ, ਇਹ ਉਹ ਲੱਛਣ ਦਾ ਹਿੱਸਾ ਹੈ। ਬਾਈਬਲ ਆਖਦੀ ਹੈ ਕਿ ‘ਕੁਧਰਮ ਦਾ ਵਾਧਾ’ ਹੋਵੇਗਾ ਅਤੇ ਲੋਕ ‘ਮਾਇਆ ਦੇ ਲੋਭੀ, . . . ਅਸੰਜਮੀ, ਕਰੜੇ’ ਹੋ ਜਾਣਗੇ। ਅਸੀਂ ਨਕਲੀ ਦਵਾਈਆਂ ਦੇ ਉਤਪਾਦਕਾਂ ਉੱਤੇ ਮਾਰੇ ਗਏ ਹਾਲ ਦੇ ਛਾਪਿਆਂ ਬਾਰੇ ਵੀ ਜ਼ਿਕਰ ਕੀਤਾ ਸੀ—ਕੀ ਤੁਹਾਨੂੰ ਯਾਦ ਹੈ? ਪੈਸੇ ਬਣਾਉਣ ਵਾਸਤੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਖ਼ਤਰੇ ਵਿਚ ਪਾਉਣਾ, ਇਹ ਕਿੰਨਾ ਬੇਰਹਿਮੀ ਕੰਮ ਹੈ! ਆਮ ਤੌਰ ਤੇ, ਮਨੁੱਖ ਉਨ੍ਹਾਂ ਲੋਕਾਂ ਲਈ ਤਰਸ ਮਹਿਸੂਸ ਕਰਦੇ ਹਨ ਜੋ ਬੀਮਾਰ ਹਨ, ਪਰ ਬਾਈਬਲ ਆਖਦੀ ਹੈ ਕਿ ਇਸ ਦੁਸ਼ਟ ਦੁਨੀਆਂ ਦੇ ਅੰਤਿਮ ਦਿਨਾਂ ਵਿਚ, ਸਮਾਂ ਬਹੁਤ ਹੀ ਭੈੜਾ ਹੋਵੇਗਾ ਜਿਉਂ ਹੀ ਲੋਕ ‘ਸੁਆਰਥੀ, . . . ਨਿਰਮੋਹ, . . . ਨੇਕੀ ਦੇ ਵੈਰੀ’ ਬਣਨਗੇ।”—ਮੱਤੀ 24:12; 2 ਤਿਮੋਥਿਉਸ 3:1-3.
ਰਾਮੂ ਅਚਾਨਕ ਹੀ ਬੋਲ ਉਠਿਆ, “ਇਹੋ ਹੀ ਤਾਂ ਦਾਦੀਜੀ ਨੇ ਸਾਨੂੰ ਕਲਯੁਗ ਦਾ ਇਕ ਲੱਛਣ ਦੱਸਿਆ ਹੈ; ਉਹ ਆਖਦੀ ਹੈ ਕਲਯੁਗ ਦੇ ਦੌਰਾਨ ਲੋਕ ਬਹੁਤ ਸੁਆਰਥੀ ਅਤੇ ਲੋਭੀ ਹੋ ਜਾਣਗੇ। ਪਰ ਉਹ ਆਖਦੀ ਹੈ ਕਿ ਸੱਤਯੁਗ ਨੂੰ ਆਉਣ ਵਿਚ ਅਜੇ ਇਕ ਲੰਮਾ ਸਮਾਂ ਲੱਗੇਗਾ, ਅਤੇ ਇਹ ਉਹ ਦੇ ਜੀਵਨ-ਕਾਲ ਵਿਚ ਨਹੀਂ ਆਵੇਗਾ।”
“ਖੈਰ, ਰਾਮੂ, ਅਨੇਕ ਹੀ ਦਾਦੀਜੀ ਵਾਂਗ ਮਹਿਸੂਸ ਕਰਦੇ ਹਨ। ਉਹ ਜਾਣਦੇ ਹਨ ਕਿ ਹਾਲਤਾਂ ਬਹੁਤ ਖ਼ਰਾਬ ਹਨ, ਅਤੇ ਉਹ ਇਕ ਤਬਦੀਲੀ ਦੀ ਆਸ ਰੱਖਦੇ ਹਨ, ਪਰ ਕਦੋਂ ਇਹ ਆਵੇਗੀ ਇਸ ਬਾਰੇ ਬਹੁਤ ਵੱਖਰੇ ਵਿਚਾਰ ਹਨ। ਹੁਣ ਇਥੇ ਬਾਈਬਲ ਸਾਡੀ ਮਦਦ ਕਰਦੀ ਹੈ। ਇਹ ਪੂਰੀ ਤਰ੍ਹਾਂ ਸਪਸ਼ਟ ਕਰਦੀ ਹੈ ਕਿ ਇਹ ਤਬਦੀਲੀ ਸਾਡੇ ਜੀਵਨ-ਕਾਲ ਵਿਚ ਆਵੇਗੀ। ਦਰਅਸਲ, ਮਨੁੱਖ ਦੀ ਵਿਅਕਤਿੱਤਵ ਖ਼ਰਾਬ ਬਣ ਜਾਣ ਤੋਂ ਵੱਧਕੇ ਹੋਰ ਗੱਲਾਂ ਇਸ ਲੱਛਣ ਵਿਚ ਸ਼ਾਮਲ ਹਨ।
“ਮੱਤੀ ਦੀ ਬਾਈਬਲ ਕਿਤਾਬ ਅਧਿਆਇ 24, ਆਇਤ 7 ਵਿਚ, ਇਹ ਆਖਦੀ ਹੈ, ‘ਕੌਮ ਕੌਮ ਉੱਤੇ ਅਤੇ ਪਾਤਸ਼ਾਹੀ ਪਾਤਸ਼ਾਹੀ ਉੱਤੇ ਚੜ੍ਹਾਈ ਕਰੇਗੀ ਅਤੇ ਥਾਂ ਥਾਂ ਕਾਲ ਪੈਣਗੇ ਅਤੇ ਭੁਚਾਲ ਆਉਣਗੇ।’ ਇਹ ਉਹ ਲੱਛਣ ਦਾ ਹਿੱਸਾ ਹੈ ਜੋ ਯਿਸੂ ਮਸੀਹ ਨੇ ਇਹ ਦਿਖਾਉਣ ਵਾਸਤੇ ਦਿੱਤਾ ਸੀ ਕਿ ਦੁਸ਼ਟਤਾ ਦੇ ਅੰਤਿਮ ਦਿਨ ਆ ਪਹੁੰਚੇ ਹਨ ਅਤੇ ਪਰਮੇਸ਼ੁਰ ਵੱਲੋਂ ਵਿਨਾਸ਼ ਨੇੜੇ ਹੈ। ਹੁਣ, ਇਸ ਦੀ ਤੁਲਨਾ ਉਹੀ ਅਵਧੀ ਦੇ ਇਕ ਵਰਣਨ ਨਾਲ ਕਰੋ ਜਿਹੜਾ ਬਾਈਬਲ ਦੀ ਆਖਰੀ ਕਿਤਾਬ ਜਿਸ ਨੂੰ ਪਰਕਾਸ਼ ਦੀ ਪੋਥੀ ਆਖਿਆ ਗਿਆ ਹੈ, ਵਿਚ ਦਿੱਤਾ ਗਿਆ ਹੈ। ਅਧਿਆਇ 6 ਵਿਚ, ਆਇਤਾਂ 4 ਤੋਂ 8 ਤਕ, ਅਸੀਂ ਦੇਖਦੇ ਹਾਂ ਕਿ ਇਹ ਹਾਲਤਾਂ ਸਾਰੀ ਦੁਨੀਆਂ ਵਿਚ ਪਾਈਆਂ ਜਾਣ ਗੀਆਂ। ਯੁੱਧ ਦਾ ਵਰਣਨ ਕਰਦੇ ਹੋਏ, ਇਹ ‘ਧਰਤੀ ਉੱਤੋਂ ਸੁਲਾਹ ਨੂੰ ਚੁੱਕ’ ਲੈਣ ਦੇ ਬਾਰੇ ਦੱਸਦੀ ਹੈ। ਰਾਮੂ, ਤੂੰ ਨਿਰਸੰਦੇਹ ਆਪਣੀ ਇਤਿਹਾਸ ਦੀ ਪੜ੍ਹਾਈ ਵਿਚ ਸਿੱਖਿਆ ਹੈ, ਕਿ 1914 ਉਹ ਸਾਲ ਸੀ ਜਿਸ ਵਿਚ ਪਹਿਲਾ ਮਹਾਂਯੁੱਧ ਆਰੰਭ ਹੋਇਆ ਸੀ। ਇਤਿਹਾਸਕਾਰ ਸਾਨੂੰ ਦੱਸਦੇ ਹਨ ਕਿ ਇਹ ਇਤਿਹਾਸ ਵਿਚ ਇਕ ਮੋੜਵਾਂ ਨੁਕਤਾ ਸੀ ਕਿਉਂਕਿ ਉਸ ਸਮੇਂ ਤੋਂ ਅਸੀਂ ਇਕ ਦੇ ਬਾਅਦ ਦੂਸਰਾ ਯੁੱਧ ਦੇਖਿਆ ਹੈ, ਅਤੇ ਸਾਰੀ ਧਰਤੀ ਉੱਤੋਂ ਸ਼ਾਂਤੀ ਪੂਰੀ ਤਰ੍ਹਾਂ ਨਾਲ ਚੁੱਕੀ ਗਈ ਹੈ।
“ਉਹੀ ਅਧਿਆਇ ਉਸ ਕਾਲ ਬਾਰੇ ਹੋਰ ਵੇਰਵੇ ਦਿੰਦਾ ਹੈ ਜਿਸ ਬਾਰੇ ਯਿਸੂ ਨੇ ਜ਼ਿਕਰ ਕੀਤਾ ਸੀ। ਇਹ ਪੂਰੇ ਦਿਨ ਦੀ ਮਜ਼ਦੂਰੀ ਦੇ ਬਦਲੇ ਕੇਵਲ ਥੋੜ੍ਹੀ ਜਿਹੀ ਹੀ ਕਣਕ ਮਿਲਣ ਦੇ ਬਾਰੇ ਦੱਸਦਾ ਹੈ। ਕੀ ਇਸੇ ਦੇ ਬਾਰੇ ਨਿਰਮਲਾ ਸ਼ਿਕਾਇਤ ਨਹੀਂ ਕਰਦੀ, ਆਨੰਦ, ਜਦੋਂ ਉਹ ਬਾਜ਼ਾਰ ਜਾਂਦੀ ਹੈ? ਮੂਲ ਪਦਾਰਥਾਂ ਦੀਆਂ ਵੀ ਕੀਮਤਾਂ ਨਿਰੰਤਰ ਵਧਦੀਆਂ ਜਾ ਰਹੀਆਂ? ਅਫ਼ਰੀਕਾ ਅਤੇ ਏਸ਼ੀਆ ਦੇ ਕਈ ਹਿੱਸਿਆਂ ਵਿਚ ਅਨਾਵ੍ਰਿਸ਼ਟੀ ਦੇ ਕਰਕੇ ਉਤਪੰਨ ਹੋਈ ਆਹਾਰ ਦੀ ਭਿਅੰਕਰ ਕਮੀ ਵੱਲ ਦੇਖੋ। ਲੱਖਾਂ ਹੀ ਲੋਕ ਰਾਤ ਨੂੰ ਭੁੱਖੇ ਸੌਂ ਜਾਂਦੇ ਹਨ। ਬੱਚੇ ਅਪੂਰਣ ਖੁਰਾਕ ਦੁਆਰਾ ਉਤਪੰਨ ਹੋਈਆਂ ਬੀਮਾਰੀਆਂ ਦੇ ਕਾਰਨ ਮਰਦੇ ਹਨ। ਹਾਂ, ਕਾਲ ਸਾਡੇ ਦਿਨ ਵਿਚ ਇਕ ਵਿਸ਼ਵ-ਵਿਆਪੀ ਖ਼ਤਰਾ ਹੈ।
“ਉਹੀ ਲੱਛਣ ਦਾ ਇਕ ਹੋਰ ਹਿੱਸਾ ਮਹਾਂਮਾਰੀ, ਯਾ ਬੀਮਾਰੀ ਹੈ। ਮਨੁੱਖ ਦੀ ਡਾਕਟਰੀ ਦੇ ਖੇਤਰ ਵਿਚ ਕੀਤੀ ਸਾਰੀ ਪ੍ਰਗਤੀ ਦੇ ਬਾਵਜੂਦ, ਉਹ ਫਿਰ ਵੀ ਸਾਨੂੰ ਮੱਛਰਾਂ ਤੋਂ ਛੁਟਕਾਰਾ ਨਹੀਂ ਦਿਲਾ ਸਕਿਆ ਹੈ ਜਿਹੜੇ ਸਾਨੂੰ ਮਲੇਰੀਆ ਅਤੇ ਦੂਜੀਆਂ ਬੀਮਾਰੀਆਂ ਦੇ ਨਾਲ ਤੰਗ ਕਰਦੇ ਹਨ। ਮਨੁੱਖ ਅਜੇ ਤਕ ਵੀ ਹਰ ਇਕ ਲਈ ਸਾਫ਼ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਹੀਂ ਕਰ ਸਕਿਆ ਹੈ ਤਾਂ ਜੋਂ ਸਾਨੂੰ ਟਾਈਫਾਈਡ, ਹੈਜ਼ਾ, ਪੀਲੀਆ, ਪੇਚਸ਼, ਯਾ ਕਿਰਮ ਭਰਮਾਰ ਨਾ ਹੋਵੇ। ਅਤੇ ਉਖਾਉਤੀ ਵਿਕਸਿਤ ਦੇਸ਼ਾਂ ਦੇ ਵਿਚ ਜਿੱਥੇ ਇਹ ਬੀਮਾਰੀਆਂ ਘਟ ਹਨ, ਉਥੇ ਕੈਂਸਰ, ਦਿਲ ਦੀ ਬੀਮਾਰੀ, ਲਿੰਗ ਸੰਚਾਰਿਤ ਰੋਗ, ਅਤੇ ਹੋਰ ਕਈ ਮਹਾਂਮਾਰੀਆਂ ਦੀਆਂ ਵਧੀਆਂ ਹੋਈਆਂ ਘਟਨਾਵਾਂ ਹਨ।
“ਇਥੇ, ਹੁਣ, ਬਾਈਬਲ ਉਸ ਸਮੇਂ ਦੀ ਅਵਧੀ ਨੂੰ ਸੁਨਿਸ਼ਚਿਤ ਕਰਦੀ ਹੈ ਜਿਸ ਵਿਚ ਅੰਤ ਅਸਲ ਵਿਚ ਆਵੇਗਾ। ਪ੍ਰਿਯਾ, ਕਿਉਂ ਨਾ ਤੂੰ ਮੱਤੀ ਦੀ ਕਿਤਾਬ ਦੇ ਅਧਿਆਇ 24 ਤੋਂ, ਆਇਤਾਂ 32 ਤੋਂ 34 ਤਕ ਸਾਨੂੰ ਪੜ੍ਹ ਕੇ ਸੁਣਾ।”
“ਫੇਰ ਹੰਜੀਰ ਦੇ ਬਿਰਛ ਤੋਂ ਇਕ ਦ੍ਰਿਸ਼ਟਾਂਤ ਸਿੱਖੋ। ਜਦ ਉਹ ਦੀ ਟਹਿਣੀ ਨਰਮ ਹੁੰਦੀ ਅਤੇ ਪੱਤੇ ਫੁੱਟਦੇ ਹਨ ਤਦ ਜਾਣ ਲੈਂਦੇ ਭਈ ਗਰਮੀ ਦੀ ਰੁੱਤ ਨੇੜੇ ਹੈ। ਇਸੇ ਤਰਾਂ ਤੁਸੀਂ ਵੀ ਜਾਂ ਇਹ ਸਭ ਕੁਝ ਵੇਖੋ ਤਾਂ ਜਾਣ ਲਓ ਜੋ ਉਹ ਨੇੜੇ ਸਗੋਂ ਬੂਹੇ ਉੱਤੇ ਹੈ। ਮੈਂ ਤੁਹਾਨੂੰ ਸਤ ਆਖਦਾ ਹਾਂ ਕਿ ਜਦ ਤੀਕਰ ਏਹ ਸਭ ਗੱਲਾਂ ਨਾ ਹੋ ਲੈਣ ਇਹ ਪੀਹੜੀ ਬੀਤ ਨਾ ਜਾਵੇਗੀ।”
“ਧੰਨਵਾਦ, ਪ੍ਰਿਯਾ। ਕੀ ਤੁਸੀਂ ਦੇਖਦੇ ਹੋ ਇਹ ਦਾ ਕੀ ਮਤਲਬ ਹੈ? ਬਿਰਛ ਨੂੰ ਫੁੱਲ ਲੱਗਦੇ ਹਨ, ਅਤੇ ਤੁਸੀਂ ਜਾਣ ਲੈਂਦੇ ਹੋ ਕਿ ਗਰਮੀ ਦੀ ਰੁੱਤ ਨੇੜੇ ਹੈ। ਤੁਸੀਂ ਉਹ ਲੱਛਣ—ਉਹ ਸਾਰੀਆਂ ਵੱਖਰੀਆਂ ਗੱਲਾਂ ਜਿਨ੍ਹਾਂ ਦਾ ਇਹ ਲੱਛਣ ਬਣਦਾ ਹੈ ਹੁੰਦੇ ਹੋਏ ਦੇਖਦੇ ਹੋ—ਅਤੇ ਤੁਸੀਂ ਜਾਣ ਲੈਂਦੇ ਹੋ ਕਿ ਦੁਨੀਆਂ ਦੇ ਮਾਮਲਿਆਂ ਨੂੰ ਸੰਭਾਲਣ ਲਈ ਪਰਮੇਸ਼ੁਰ ਦਾ ਸਮਾਂ ਨੇੜੇ ਹੈ। ਕਿੰਨਾ ਨੇੜੇ? ਯਿਸੂ ਆਖਦਾ ਹੈ ‘ਜਦ ਤੀਕਰ ਏਹ ਸਭ ਗੱਲਾਂ ਨਾ ਹੋ ਲੈਣ ਇਹ ਪੀਹੜੀ ਬੀਤ ਨਾ ਜਾਵੇਗੀ।’ ਕਿਹੜੀ ਪੀਹੜੀ? ਕਿਉਂ, ਉਹੀ ਪੀਹੜੀ ਜੋ ਮੁਕੰਮਲ ਲੱਛਣ ਨੂੰ ਦੇਖਦੀ ਹੈ। ਵਰਨਾ, ਉਹ ਲੱਛਣ ਦਾ ਕੀ ਲਾਭ ਹੋਵੇਗਾ? ਉਸ ਸਮੇਂ ਦੇ ਰਹਿਣ ਵਾਲੇ ਲੋਕਾਂ ਲਈ ਇਹ ਇਕ ਚੇਤਾਵਨੀ ਹੈ ਕਿ ਉਨ੍ਹਾਂ ਨੂੰ ਆਪਣੀਆਂ ਜ਼ਿੰਦਗੀਆਂ ਬਚਾਉਣ ਵਾਸਤੇ ਜ਼ਰੂਰ ਕਦਮ ਚੁੱਕਣੇ ਪੈਣਗੇ। ਜਦੋਂ ਰੇਲਵੇ ਪਲੇਟਫਾਰਮ ਤੇ ਘੰਟੀ ਵੱਜਦੀ ਹੈ, ਕੀ ਇਹ ਦਾ ਮਤਲਬ ਇਹ ਹੈ ਕਿ ਰੇਲ-ਗੱਡੀ ਕੱਲ੍ਹ ਨੂੰ ਆਵੇਗੀ? ਕੀ ਅਸੀਂ ਬੈਠ ਜਾਂਦੇ ਅਤੇ ਊਂਘਦੇ ਸੌਂ ਜਾਂਦੇ ਹਾਂ? ਨਹੀਂ। ਅਸੀਂ ਆਪਣੇ ਬੈਗ ਚੁੱਕ ਕੇ ਤਿਆਰ ਖੜ੍ਹੇ ਹੋ ਜਾਂਦੇ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਰੇਲ-ਗੱਡੀ ਛੇਤੀ ਹੀ ਪਲੇਟਫਾਰਮ ਤੇ ਆਉਣ ਵਾਲੀ ਹੈ। ਇਸ ਲਈ ਯਿਸੂ ਕਹਿ ਰਹੇ ਸਨ ਕਿ ਉਹ ਲੋਕਾਂ ਦੀ ਪੀਹੜੀ ਜਿਨ੍ਹਾਂ ਨੇ ਚੇਤਾਵਨੀ ਦੇਣ ਵਾਲੇ ਲੱਛਣ ਨੂੰ ਦੇਖਿਆ ਸੀ, ਉਹੀ ਪੀਹੜੀ ਹੋਵੇਗੀ ਜੋ ਇਸ ਦੁਸ਼ਟ ਦੁਨੀਆਂ ਦਾ ਮੁਕੰਮਲ ਅੰਤ ਦੇਖੇਗੀ। ਦੂਸਰੇ ਸ਼ਬਦਾਂ ਵਿਚ, 1914 ਵਿਚ ਜਦੋਂ ਲੱਛਣ ਦਾ ਪਹਿਲਾ ਹਿੱਸਾ ਪ੍ਰਗਟ ਹੋਇਆ, ਜਿਹੜੇ ਲੋਕ ਜੀਉਂਦੇ ਸਨ ਅਤੇ ਜੋ ਕੁਝ ਹੋ ਰਿਹਾ ਸੀ ਉਸ ਦੇ ਬਾਰੇ ਸਚੇਤ ਸਨ, ਉਨ੍ਹਾਂ ਵਿੱਚੋਂ ਕੁਝ ਅਜੇ ਵੀ ਜੀਉਂਦੇ ਹੋਣਗੇ ਜਦੋਂ ਅੰਤ ਆਵੇਗਾ।”
“ਦਾਦਾਜੀ, ਕੀ ਤੁਸੀਂ 1914 ਵਿਚ ਜੀਉਂਦੇ ਸੀ?”
“ਨਹੀਂ, ਰਾਮੂ, ਮੈਂ ਉਨੰਾ ਬੁੱਢਾ ਤਾਂ ਨਹੀਂ ਹਾਂ। ਪਰ ਉਹ ਦੇ ਕੁਝ ਸਮੇਂ ਹੀ ਮਗਰੋਂ ਮੈਂ ਪੈਦਾ ਹੋਇਆ ਸੀ, ਅਤੇ ਮੈਨੂੰ ਯਾਦ ਹੈ ਕਿ ਜਦੋਂ ਮੈਂ ਛੋਟਾ ਸੀ ਮੇਰੀ ਮਾਂ ਨੇ ਮੈਨੂੰ ਦੱਸਿਆ ਸੀ ਕਿ ਅਸੀਂ ਗਰੀਬ ਹੁੰਦੇ ਸੀ ਕਿਉਂਕਿ ਮੇਰਾ ਪਿਉ ਅਤੇ ਉਨ੍ਹਾਂ ਦੇ ਪਰਿਵਾਰ ਵਿਚੋਂ ਕਈ ਜਣੇ ਇਕ ਭਿਅੰਕਰ ਬੀਮਾਰੀ ਦੇ ਕਰਕੇ ਮਰ ਗਏ ਸਨ ਜਿਹੜੀ ਪਹਿਲੇ ਮਹਾਂਯੁੱਧ ਮਗਰੋਂ ਆਈ ਸੀ। ਉਸ ਨੂੰ ਸਪੈਨਿਸ਼ ਫਲੂ ਆਖਿਆ ਜਾਂਦਾ ਸੀ, ਅਤੇ ਉਸ ਦੇ ਕਾਰਨ ਪੂਰੀ ਦੁਨੀਆਂ ਭਰ ਵਿਚ ਕਰੋੜਾਂ ਹੀ ਲੋਕ ਮਰੇ।”
“ਤੁਸੀਂ ਦੇਖੋ, ਦਾਦਾਜੀ, ਇਹ ਉਹ ਲੱਛਣ ਦਾ ਇਕ ਹੋਰ ਹਿੱਸਾ ਹੈ। ਉਹ ਮਹਾਂਮਾਰੀ ਇੰਨੀ ਪ੍ਰਮੁੱਖ ਸੀ ਕਿ ਤੁਹਾਨੂੰ ਉਸ ਦੇ ਬਾਰੇ ਪਤਾ ਹੈ ਅਤੇ ਉਸ ਦੇ ਅਸਰ ਯਾਦ ਹਨ, ਭਾਵੇਂ ਇਹ ਕਰੀਬ ਕਰੀਬ 70 ਸਾਲ ਪਹਿਲਾਂ ਵਾਪਰੀ ਸੀ।
“ਤਾਂ ਵੀ, ਭਾਵੇਂ ਪਰਮੇਸ਼ੁਰ ਆਪਣੀ ਦਿਆਲਗੀ ਵਿਚ ਸਾਨੂੰ ਇੰਨੀ ਸਪਸ਼ਟ ਚੇਤਾਵਨੀ ਦਿੰਦਾ ਹੈ ਕਿ ਉਹ ਕੀ ਕਰਨ ਵਾਲਾ ਹੈ, ਬਾਈਬਲ ਬਿਆਨ ਕਰਦੀ ਹੈ ਕਿ ਅਧਿਕਾਂਸ਼ ਮਾਨਵ-ਜਾਤੀ ਉਸ ਚੇਤਾਵਨੀ ਦੀ ਉਪੇਖਿਆ ਕਰੇਗੀ। ਇਹ ਸਾਨੂੰ ਦੱਸਦੀ ਹੈ ਕਿ ਅਧਿਕ ਲੋਕ ਆਪਣੇ ਰੁਜ਼ਾਨਾ ਮਾਮਲਿਆਂ ਵਿਚ ਲੱਗੇ ਰਹਿਣਗੇ ਕਿ ਉਹ ਕੀ ਖਾਣਗੇ ਅਤੇ ਪੀਣਗੇ, ਉਨ੍ਹਾਂ ਦੇ ਬੱਚੇ ਕਿਸ ਨਾਲ ਵਿਆਹ ਕਰਨਗੇ, ਅਤੇ ਦੂਸਰੀਆਂ ਇਸ ਤਰ੍ਹਾਂ ਦੀਆਂ ਕੁਦਰਤੀ ਗੱਲਾਂ ਦੇ ਬਾਰੇ ਹੀ ਫ਼ਿਕਰਮੰਦ ਰਹਿਣਗੇ, ਅਤੇ ਉਹ ਕੋਈ ਧਿਆਨ ਨਹੀਂ ਦੇਣਗੇ ਜਦ ਤਾਈਂ ਵਿਨਾਸ਼ ਉਨ੍ਹਾਂ ਦੇ ਉੱਤੇ ਅਚਾਨਕ ਨਾ ਆ ਜਾਵੇ। ਬਥੇਰੇ, ਬਾਈਬਲ ਭਵਿੱਖਬਾਣੀ ਕਰਦੀ ਹੈ, ਮਖ਼ੌਲ ਵੀ ਉਡਾਉਣਗੇ ਅਤੇ ਠੱਠੇ ਕਰਨਗੇ ਜਦੋਂ ਉਨ੍ਹਾਂ ਨੂੰ ਇਸ ਦੁਸ਼ਟ ਦੁਨੀਆਂ ਦੇ ਆਉਣ ਵਾਲੇ ਅੰਤ ਬਾਰੇ ਦੱਸਿਆ ਜਾਵੇਗਾ। ਇਸ ਲਈ ਇਹ ਅਧੀਨ, ਸੁਹਿਰਦ ਲੋਕਾਂ ਨੂੰ ਚੇਤਾਵਨੀ ਦਿੰਦੀ ਹੈ ਕਿ ਉਹ ਅਧਿਕਾਂਸ਼ ਜਣਿਆਂ ਵਰਗੇ ਨਾ ਹੋਣ ਪਰੰਤੂ ਇਸ ਚੇਤਾਵਨੀ ਨੂੰ ਸੰਜੀਦਗੀ ਨਾਲ ਲੈਣ।—ਮੱਤੀ 24:38, 39; ਲੂਕਾ 21:34-36; 2 ਪਤਰਸ 3:3, 4.
“ਇਹੋ ਹੀ 212 ਦੇਸ਼ਾਂ ਵਿਚ ਕੁਝ 40 ਲੱਖ ਲੋਕਾਂ ਨੇ ਕੀਤਾ ਹੈ। ਉਹ ਇਸ ਚੇਤਾਵਨੀ ਤੇ ਵਿਸ਼ਵਾਸ ਕਰਦੇ ਹਨ ਅਤੇ ਸਭ ਕੁਝ ਜੋ ਉਹ ਕਰ ਸਕਦੇ ਹਨ, ਕਰ ਰਹੇ ਹਨ ਇਹ ਸਾਬਤ ਕਰਨ ਵਾਸਤੇ ਕਿ ਉਹ ਇਸ ਵੱਡੇ ਵਿਨਾਸ਼ ਤੋਂ ਬਚਣ ਅਤੇ ਇਹ ਸੁੰਦਰ ਘਰ, ਜੋ ਪਰਮੇਸ਼ੁਰ ਨੇ ਆਦਮੀ ਨੂੰ ਦਿੱਤਾ ਹੈ, ਦੇ ਲਾਇਕ ‘ਕਿਰਾਏਦਾਰ’ ਦੇ ਤੌਰ ਤੇ ਧਰਤੀ ਉੱਤੇ ਰਹਿਣ ਦੇ ਯੋਗ ਹਨ। ਤੁਸੀਂ ਇਹ ਦੇਖੋਗੇ ਕਿ ਜਿੱਥੇ ਕਿਤੇ ਵੀ ਉਹ ਰਹਿੰਦੇ ਹਨ, ਯਹੋਵਾਹ ਦੇ ਗਵਾਹ ਨਸਲ, ਜਾਤ ਯਾ ਰੰਗ ਦੇ ਬਾਰੇ ਕੋਈ ਫ਼ਰਕ ਨਹੀਂ ਕਰਦੇ; ਉਹ ਇਕ ਵੱਡਾ ਵਿਸ਼ਵ-ਵਿਆਪੀ ਪਰਿਵਾਰ ਹਨ। ਪਰਮੇਸ਼ੁਰ ਦੇ ਕਾਨੂੰਨਾਂ ਦੇ ਆਗਿਆ ਅਨੁਸਾਰ, ਉਹ ਦੁਨੀਆਂ ਵਿਚ ਤਬਦੀਲੀ ਲਿਆਉਣ ਦੇ ਯਤਨ ਵਿਚ ਯੁੱਧ, ਹਿੰਸਾ, ਕ੍ਰਾਂਤੀ, ਯਾ ਰਾਜਨੀਤਿਕ ਅੰਦੋਲਨਾਂ ਵਿਚ ਹਿੱਸਾ ਨਹੀਂ ਲੈਂਦੇ ਹਨ। ਇਸ ਦੀ ਬਜਾਇ, ਉਹ ਸਾਰਿਆਂ ਦੇ ਪ੍ਰਤਿ ਪ੍ਰੇਮ ਦਾ ਅਭਿਆਸ ਕਰਦੇ ਹਨ, ਜਿਸ ਪ੍ਰੇਮ ਦਾ ਸਭ ਤੋਂ ਵੱਡਾ ਪ੍ਰਗਟਾਉ ਹੈ ਉਹ ਸਮਾਂ, ਯਤਨ, ਅਤੇ ਪੈਸਾ, ਜੋ ਉਹ ਸਾਰੇ ਘਰ-ਘਰ ਜਾਕੇ ਲੋਕਾਂ ਨੂੰ ਮਿਲਣ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੀਆਂ ਚੇਤਾਵਨੀਆਂ ਵੱਲ ਧਿਆਨ ਦੇਣ ਲਈ ਉਤਸ਼ਾਹ ਦੇਣ ਵਿਚ ਖ਼ਰਚ ਕਰਦੇ ਹਨ, ਤਾਂ ਜੋ ਉਹ ਵੀ ਪਰਮੇਸ਼ੁਰ ਦੀ ਸ਼ਾਂਤੀਪੂਰਣ ਨਵੀਂ ਦੁਨੀਆਂ ਵਿਚ ਜੀਵਨ ਦਾ ਆਨੰਦ ਮਾਣ ਸਕਣ।”
ਇਕ ਨਵੀਂ ਦੁਨੀਆਂ—ਕਿਵੇਂ ਭਿੰਨ?
“ਮਾਸਟਰਜੀ,” ਰਾਮੂ ਨੇ ਕਿਹਾ, “ਤੁਸੀਂ ਇਕ ਨਵੀਂ ਦੁਨੀਆਂ ਅਤੇ ਪਰਮੇਸ਼ੁਰ ਦਾ ਤਬਦੀਲੀਆਂ ਲਿਆਉਣ ਦੇ ਬਾਰੇ ਦੱਸਦੇ ਰਹਿੰਦੇ ਹੋ। ਪਰਮੇਸ਼ੁਰ ਕਿਸ ਪ੍ਰਕਾਰ ਦੀਆਂ ਤਬਦੀਲੀਆਂ ਕਰੇਗਾ? ਮੇਰਾ ਮਤਲਬ ਹੈ, ਇਸ ਨਵੀਂ ਦੁਨੀਆਂ ਵਿਚ ਕੀ ਭਿੰਨ ਹੋਵੇਗਾ?”
“ਰਾਮੂ, ਆਓ ਅਸੀਂ ਰੇਚਲ ਨੂੰ ਪੁੱਛੀਏ ਕਿ ਸਾਨੂੰ ਉਸ ਬਾਰੇ ਕੁਝ ਦੱਸੇ। ਰੇਚਲ, ਧਰਤੀ ਉੱਤੇ ਹਾਲਤਾਂ ਬਾਰੇ, ਬਾਈਬਲ ਵਿਚ ਜੋ ਤੂੰ ਪੜ੍ਹਿਆ ਹੈ, ਕੁਝ ਕਿਹੜੀਆਂ ਗੱਲਾਂ ਹਨ ਜਦੋਂ ਪਰਮੇਸ਼ੁਰ ਮਨੁੱਖਾਂ ਦੇ ਮਾਮਲਿਆਂ ਵਿਚ ਦਖਲ ਦੇਵੇਗਾ? ਸਾਨੂੰ ਕੁਝ ਗੱਲਾਂ ਦੱਸ ਜਿਹੜੀਆਂ ਤੈਨੂੰ ਚੰਗੀਆਂ ਲੱਗਦੀਆਂ ਹਨ।”
“ਬਾਈਬਲ ਆਇਤਾਂ ਵਿੱਚੋਂ ਇਹ ਇਕ ਹੈ ਜਿਹੜੀ ਮੈਂ ਪੜ੍ਹਨਾ ਪਸੰਦ ਕਰਦੀ ਹਾਂ,” ਰੇਚਲ ਨੇ ਕਿਹਾ, “ਕਿਉਂਕਿ ਮੈਨੂੰ ਜਾਨਵਰਾਂ ਨਾਲ ਖੇਡਣਾ ਪਸੰਦ ਹੈ। ਕੀ ਮੈਂ ਇਸ ਨੂੰ ਪੜ੍ਹਕੇ ਸੁਣਾਵਾਂ? ਇਹ ਯਸਾਯਾਹ ਦੀ ਕਿਤਾਬ ਅਧਿਆਇ 11, ਆਇਤਾਂ 6 ਤੋਂ 8 ਤਕ, ਤੋਂ ਹੈ। ਇਹ ਆਖਦਾ ਹੈ: ‘ਬਘਿਆੜ ਲੇਲੇ ਨਾਲ ਰਹੇਗਾ, ਅਤੇ ਚਿੱਤਾ ਮੇਮਣੇ ਨਾਲ ਬੈਠੇਗਾ, ਵੱਛਾ, ਜੁਆਨ ਸ਼ੇਰ ਤੇ ਪਾਲਤੂ ਪਸੂ ਇਕੱਠੇ ਰਹਿਣਗੇ, ਅਤੇ ਇੱਕ ਛੋਟਾ ਮੁੰਡਾ ਓਹਨਾਂ ਨੂੰ ਲਈ ਫਿਰੇਗਾ। ਗਾਂ ਤੇ ਰਿੱਛਨੀ ਚਰਨਗੀਆਂ, ਅਤੇ ਉਨ੍ਹਾਂ ਦੇ ਬੱਚੇ ਇਕੱਠੇ ਬੈਠਣਗੇ, ਬਬਰ ਸ਼ੇਰ ਬਲਦ ਵਾਂਙੁ ਭੋਹ ਖਾਵੇਗਾ। ਦੁੱਧ ਚੁੰਘਦਾ ਬੱਚਾ ਸੱਪ ਦੀ ਖੁੱਡ ਉੱਤੇ ਖੇਡੇਗਾ, ਅਤੇ ਦੁੱਧੋਂ ਛੁਡਾਇਆ ਹੋਇਆ ਬੱਚਾ ਆਪਣਾ ਹੱਥ ਨਾਗ ਦੀ ਵਰਮੀ ਉੱਤੇ ਰੱਖੇਗਾ।’ ਮੈਂ ਸੋਚਦੀ ਹਾਂ ਕਿ ਇਹ ਬਹੁਤ ਵਧੀਆ ਹੋਵੇਗਾ ਜਦੋਂ ਸ਼ੇਰਾਂ ਤੋਂ ਹਮਲੇ ਕੀਤੇ ਜਾਣ ਯਾ ਸੱਪਾਂ ਦੁਆਰਾ ਡੰਗ ਮਾਰੇ ਜਾਣ ਦੇ ਡਰ ਦੇ ਬਗੈਰ, ਅਸੀਂ ਜੰਗਲ ਵਿਚ ਜਾ ਸਕਾਂਗੇ; ਅਸੀਂ ਸਾਰੇ ਜਾਨਵਰਾਂ ਨਾਲ ਖੇਡ ਸਕਾਂਗੇ।
“ਜਦੋਂ ਮੈਨੂੰ ਫਲੂ ਯਾ ਮਲੇਰੀਆ ਯਾ ਇਕ ਬੁਰਾ ਜ਼ੁਕਾਮ ਹੀ ਹੋ ਜਾਂਦਾ ਹੈ, ਤਾਂ ਮੈਂ ਉਹ ਮੂਲ-ਪਾਠ ਦੇ ਬਾਰੇ ਸੋਚਦੀ ਹਾਂ ਜੋ ਕਹਿੰਦਾ ਹੈ, ‘ਕੋਈ ਵਾਸੀ ਨਾ ਆਖੇਗਾ, “ਮੈਂ ਬਿਮਾਰ ਹਾਂ।”’ (ਯਸਾਯਾਹ 33:24) ਸਕੂਲ ਵਿਚ ਇਕ ਲੜਕੀ ਹੈ ਜੋ ਲੰਗੜੀ ਹੈ ਕਿਉਂਕਿ ਜਦੋਂ ਉਹ ਬਹੁਤ ਛੋਟੀ ਸੀ ਉਸ ਨੂੰ ਪੋਲਿਓ ਹੋ ਗਿਆ ਸੀ। ਉਹ ਇੰਨਾ ਕਸ਼ਟ ਭੋਗਦੀ ਹੈ ਅਤੇ ਸਾਡੇ ਨਾਲ ਖੇਡਾਂ ਖੇਡ ਨਹੀਂ ਪਾਉਂਦੀ। ਇਕ ਦਿਨ ਮੈਂ ਆਪਣੀ ਬਾਈਬਲ ਸਕੂਲ ਲੈ ਗਈ ਅਤੇ ਉਸ ਨੂੰ ਯਸਾਯਾਹ 35:5 ਅਤੇ 6 ਤੋਂ ਇਹ ਪੜ੍ਹਕੇ ਸੁਣਾਇਆ: ‘ਤਦ ਅੰਨ੍ਹਿਆਂ ਦੀਆਂ ਅੱਖਾਂ ਸੁਜਾਖੀਆਂ ਹੋ ਜਾਣਗੀਆਂ, ਅਤੇ ਬੋਲਿਆਂ ਦੇ ਕੰਨ ਖੁਲ੍ਹ ਜਾਣਗੇ। ਤਦ ਲੰਙਾ ਹਿਰਨ ਵਾਂਙੁ ਚੌਂਕੜੀਆਂ ਭਰੇਗਾ, ਅਤੇ ਗੁੰਗੇ ਦੀ ਜ਼ਬਾਨ ਜੈਕਾਰਾ ਗਜਾਵੇਗੀ।’ ਇਹ ਸੁਣਕੇ ਉਹ ਬਹੁਤ ਖੁਸ਼ ਹੋਈ।
“ਮੇਰਾ ਮਾਮਾ, ਜੋ ਸਾਡੇ ਪਿੰਡ ਵਿਚ ਰਹਿੰਦਾ ਇਕ ਕਿਸਾਨ ਹੈ, ਵੀ ਬਹੁਤ ਖੁਸ਼ ਹੋਇਆ ਜਦੋਂ ਮੈਂ ਉਨ੍ਹਾਂ ਨੂੰ ਅਗਲੀ ਆਇਤ ਪੜ੍ਹਕੇ ਸੁਣਾਈ: ‘ਤਪਦੀ ਰੇਤ ਤਲਾ ਬਣੇਗੀ, ਅਤੇ ਤਿਹਾਈ ਜਮੀਨ ਪਾਣੀ ਦੇ ਸੁੰਬ।’ (ਯਸਾਯਾਹ 35:7) ਉਨ੍ਹਾਂ ਨੂੰ ਬਹੁਤ ਕਠਿਨਾਈ ਹੁੰਦੀ ਹੈ ਜਦੋਂ ਮੌਨਸੂਨ ਦੇ ਮੀਂਹ ਨਹੀਂ ਪੈਂਦੇ ਹਨ ਅਤੇ ਉਸ ਦੀਆਂ ਫ਼ਸਲਾਂ ਖ਼ਰਾਬ ਹੁੰਦੀਆਂ ਹਨ। ਪਰ ਬਾਈਬਲ ਆਖਦੀ ਹੈ ਕਿ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਹਰ ਇਕ ਲਈ ਬਹੁਤਾ ਆਹਾਰ ਹੋਵੇਗਾ—ਉਦੋਂ ਫ਼ਸਲਾਂ ਦੀ ਕੋਈ ਵੀ ਅਸਫਲਤਾ ਨਹੀਂ! ਇਹ ਆਖਦੀ ਹੈ ਕਿ ਯਹੋਵਾਹ ਪਰਮੇਸ਼ੁਰ ‘ਸਾਰਿਆਂ ਲੋਕਾਂ ਲਈ ਮੋਟੀਆਂ ਵਸਤਾਂ ਦੀ ਦਾਉਤ ਕਰੇਗਾ’ ਅਤੇ ਧਰਤੀ ‘ਉੱਤੇ ਬਹੁਤਾ ਅੰਨ ਹੋਵੇਗਾ।’ (ਯਸਾਯਾਹ 25:6; ਜ਼ਬੂਰਾਂ ਦੀ ਪੋਥੀ 72:16) ਹਿਜ਼ਕੀਏਲ 34:27 ਸਾਨੂੰ ਦੱਸਦੀ ਹੈ: ‘ਅਤੇ ਖੇਤ ਦੇ ਰੁੱਖ ਆਪਣਾ ਮੇਵਾ ਦੇਣਗੇ ਅਤੇ ਧਰਤੀ ਆਪਣੀ ਪੈਦਾਵਾਰ ਦੇਵੇਗੀ ਅਤੇ ਓਹ ਸੁਖ ਨਾਲ ਆਪਣੀ ਭੂਮੀ ਵਿੱਚ ਵੱਸਣਗੇ।’ ਕੀ ਇਹ ਬਹੁਤ ਵਧੀਆ ਨਹੀਂ ਹੈ?”
“ਇਹ ਨਿਸ਼ਚੇ ਹੀ ਬਹੁਤ ਵਧੀਆ ਹੋਵੇਗਾ ਜੇਕਰ ਮੈਂ ਸੱਚ-ਮੁੱਚ ਇਕ ਸ਼ੇਰ ਨਾਲ ਖੇਡ ਸਕਾਂ,” ਆਨੰਦ ਦੀ ਸਭ ਤੋਂ ਛੋਟੀ ਪੁੱਤਰੀ, ਆਸ਼ਾ ਨੇ ਕਿਹਾ। “ਮੈਂ ਉਨ੍ਹਾਂ ਨੂੰ ਚਿੜੀਆ-ਘਰ ਵਿਚ ਦੇਖਿਆ ਹੈ, ਅਤੇ ਉਹ ਇੰਨੇ ਡਰਾਉਣੇ ਲੱਗਦੇ ਹਨ।”
“ਆਸ਼ਾ, ਮੈਨੂੰ ਯਕੀਨ ਹੈ ਕਿ ਤੂੰ ਉਸ ਦਾ ਆਨੰਦ ਮਾਣੇਗੀ,” ਮਾਸਟਰਜੀ ਨੇ ਆਖਿਆ। “ਹੁਣ, ਕੀ ਤੂੰ ਦੇਖਦਾ ਹੈ, ਆਨੰਦ, ਕਿ ਕਿਵੇਂ ਬਾਈਬਲ ਦਿਖਾਉਂਦੀ ਹੈ ਕਿ ਯਹੋਵਾਹ ਪਰਮੇਸ਼ੁਰ ਸਾਡੀਆਂ ਵਿਸ਼ੇਸ਼ ਸਮੱਸਿਆਵਾਂ ਨੂੰ ਪਛਾਣਦਾ ਹੈ ਅਤੇ ਉਨ੍ਹਾਂ ਨੂੰ ਹਟਾਉਣ ਦਾ ਵਾਇਦਾ ਕਰਦਾ ਹੈ? ਬੀਮਾਰੀ, ਘੱਟ ਮੀਂਹ ਅਤੇ ਅਸਫਲ ਫ਼ਸਲਾਂ ਦੇ ਕਰਕੇ ਆਹਾਰ ਦੀ ਕਮੀ, ਇਹ ਉਹ ਚੀਜ਼ਾਂ ਹਨ ਜਿਹੜੀਆਂ ਆਪਾਂ ਸਾਰਿਆਂ ਉੱਤੇ ਅਸਰ ਕਰਦੀਆਂ ਹਨ। ਰਿਹਾਇਸ਼ੀ ਘਟੀਆ ਹਾਲਤਾਂ ਵੀ ਇਕ ਵੱਡੀ ਸਮੱਸਿਆ ਹਨ। ਜ਼ਿਆਦਾ ਕਿਰਾਏ ਅਤੇ ਜ਼ਿਆਦਾ ਆਬਾਦੀ, ਇਹ ਉਹ ਚੀਜ਼ਾਂ ਹਨ ਜੋ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਮੌਜੂਦ ਨਹੀਂ ਹੋਣਗੀਆਂ। ਯਸਾਯਾਹ 65:21 ਅਤੇ 22 ਵਿਚ, ਰਿਹਾਇਸ਼ ਦੇ ਬਾਰੇ ਇਹ ਆਖਦੀ ਹੈ: ‘ਓਹ ਘਰ ਬਣਾਉਣਗੇ ਅਤੇ ਉਨ੍ਹਾਂ ਵਿੱਚ ਵੱਸਣਗੇ, ਓਹ ਅੰਗੂਰੀ ਬਾਗ ਲਾਉਣਗੇ ਅਤੇ ਉਨ੍ਹਾਂ ਦਾ ਫਲ ਖਾਣਗੇ। ਓਹ ਨਾ ਬਣਾਉਣਗੇ ਭਈ ਦੂਜਾ ਵੱਸੇ, ਓਹ ਨਾ ਲਾਉਣਗੇ ਭਈ ਦੂਜਾ ਖਾਵੇ।’ ਸੋ ਪਰਮੇਸ਼ੁਰ ਧਰਤੀ ਉੱਤੇ ਹਰ ਇਕ ਲਈ ਘਰ ਅਤੇ ਬਾਗ ਦਾ ਵਾਇਦਾ ਕਰਦਾ ਹੈ।
“ਮਗਰ, ਇਨ੍ਹਾਂ ਵਧੀਆ ਹਾਲਤਾਂ ਦਾ ਆਨੰਦ ਨਹੀਂ ਮਾਣਿਆ ਜਾ ਸਕਦਾ ਹੈ ਜੇਕਰ ਉਥੇ ਦੁਸ਼ਟ ਲੋਕਾਂ ਦੇ ਯੁੱਧ ਲੜਨ ਅਤੇ ਹਿੰਸਾ ਕਰਵਾਉਣ ਦੇ ਕਾਰਨ ਸਾਨੂੰ ਅਸੁਰੱਖਿਆ ਹੋਵੇ। ਇਹ ਉਹ ਹਨ ਜਿਨ੍ਹਾਂ ਨੂੰ ਪਰਮੇਸ਼ੁਰ ਨਸ਼ਟ ਕਰੇਗਾ। ਜ਼ਬੂਰਾਂ ਦੀ ਪੋਥੀ 37:10 ਬਿਆਨ ਕਰਦੀ ਹੈ: ‘ਹੁਣ ਥੋੜਾ ਹੀ ਚਿਰ ਰਹਿੰਦਾ ਹੈ ਭਈ ਦੁਸ਼ਟ ਨਹੀਂ ਹੋਵੇਗਾ, ਤੂੰ ਉਸ ਦੀ ਠੌਰ ਨੂੰ ਗੌਹ ਨਾਲ ਵੇਖੇਂਗਾ, ਪਰ ਉਹ ਕਿਤੇ ਨਾ ਹੋਵੇਗਾ।’ ਕਿਉਂਕਿ ਦੁਸ਼ਟ ਲੋਕ ਨਸ਼ਟ ਕੀਤੇ ਜਾਣਗੇ, ਅਸੀਂ ਇਸ ਵਾਇਦੇ ਵਿਚ ਭਰੋਸਾ ਕਰ ਸਕਦੇ ਹਾਂ, ਕਿ ‘ਉਹ ਧਰਤੀ ਦੇ ਬੰਨਿਆਂ ਤੀਕੁਰ ਲੜਾਈਆਂ ਨੂੰ ਮੁਕਾ ਦਿੰਦਾ ਹੈ।’—ਜ਼ਬੂਰਾਂ ਦੀ ਪੋਥੀ 46:9.
“ਯਹੋਵਾਹ ਪਰਮੇਸ਼ੁਰ ਵਾਇਦਾ ਕਰਦਾ ਹੈ ਕਿ ਇਸ ਨੂੰ ਇਕ ਸਰਕਾਰ ਦੇ ਰਾਹੀਂ ਪੂਰਾ ਕਰੇਗਾ ਜਿਸ ਨੂੰ ਬਾਈਬਲ ਪਰਮੇਸ਼ੁਰ ਦਾ ਰਾਜ ਆਖਦੀ ਹੈ। ਇਹ ਸਰਕਾਰ ਕਿਸੇ ਵੀ ਮਨੁੱਖੀ ਸਰਕਾਰ ਤੋਂ ਅਨੇਕ ਤਰੀਕਿਆਂ ਵਿਚ ਭਿੰਨ ਹੋਵੇਗੀ। ਇਕ ਤਾਂ ਇਹ, ਕਿ ਇਹ ਇਕ ਸਵਰਗੀ ਸਰਕਾਰ ਹੋਵੇਗੀ, ਇਸ ਲਈ ਇਸ ਦਾ ਭ੍ਰਿਸ਼ਟ ਕੀਤਾ ਜਾਣਾ ਅਸੰਭਵ ਹੋਵੇਗਾ। ਦੂਜਾ, ਇਹ ਸਭ ਲਈ ਨਿਆਉਂ ਦੀ ਗਾਰੰਟੀ ਦੇਵੇਗੀ, ਨਾ ਕੇਵਲ ਧਨਵਾਨ ਅਤੇ ਬਲਵਾਨ ਲਈ ਹੀ। ਮੈਨੂੰ ਬਾਈਬਲ ਵਿਚ ਇਸ ਸਰਕਾਰ ਨੂੰ ਕੰਮ ਕਰਦੀ ਹੋਈ ਦਾ ਇਕ ਸੁੰਦਰ ਵਰਣਨ ਦਿਖਾਉਣ ਦਿਓ: ‘ਉਹ ਧਰਮ ਨਾਲ ਗਰੀਬਾਂ ਦਾ ਨਿਆਉਂ ਕਰੇਗਾ, ਅਤੇ ਰਾਸਤੀ ਨਾਲ ਧਰਤੀ ਦੇ ਮਸਕੀਨਾਂ ਦਾ ਫ਼ੈਸਲਾ ਦੇਵੇਗਾ, . . . ਧਰਮ ਉਹ ਦੀ ਕਮਰ ਦਾ ਪਟਕਾ ਹੋਵੇਗਾ, ਅਤੇ ਵਫ਼ਾਦਾਰੀ ਉਹ ਦੇ ਲੱਕ ਦੀ ਪੇਟੀ ਹੋਵੇਗੀ॥’—ਯਸਾਯਾਹ 11:4, 5.
“ਅਖ਼ੀਰ ਵਿਚ, ਪਰਮੇਸ਼ੁਰ ਦਾ ਰਾਜ ਦੂਜੀਆਂ ਸਾਰੀਆਂ ਸਰਕਾਰਾਂ ਦੀ ਥਾਂ ਲੈ ਲਵੇਗਾ, ਤਾਂ ਜੋ ਇਹ ਇਕ ਵਾਸਤਵਿਕ ਵਿਸ਼ਵ ਸਰਕਾਰ ਹੋਵੇਗੀ। ਇਸ ਨੂੰ ਦਾਨੀਏਲ ਦੀ ਕਿਤਾਬ ਵਿਚ ਇਕ ਪ੍ਰਭਾਵਸ਼ਾਲੀ ਭਵਿੱਖਬਾਣੀ ਵਿਚ ਦਿਖਾਇਆ ਗਿਆ ਹੈ: ‘ਉਨ੍ਹਾਂ ਰਾਜਿਆਂ ਦੇ ਦਿਨਾਂ ਵਿੱਚ ਅਕਾਸ਼ ਦਾ ਪਰਮੇਸ਼ੁਰ ਇੱਕ ਰਾਜ ਖੜਾ ਕਰੇਗਾ ਜਿਹੜਾ ਸਦਾ ਤੀਕ ਨੇਸਤ ਨਾ ਹੋਵੇਗਾ ਅਤੇ ਉਹ ਦੀ ਹੁਕਮਰਾਨੀ ਦੂਜੇ ਲੋਕਾਂ ਲਈ ਛੱਡੀ ਨਾ ਜਾਵੇਗੀ ਸਗੋਂ ਉਹ ਏਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ ਪਰ ਆਪ ਸਦਾ ਤਾਈਂ ਖੜਾ ਰਹੇਗਾ।’ (ਦਾਨੀਏਲ 2:44) ਹਾਂ, ਹਾਲਤਾਂ ਬਿਹਤਰ ਹੋਣਗੀਆਂ ਜਦੋਂ ਪਰਮੇਸ਼ੁਰ ਦਾ ਰਾਜ ਪੂਰੇ ਇਖ਼ਤਿਆਰ ਵਿਚ ਹੋਵੇਗਾ। ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਯਿਸੂ ਨੇ ਆਪਣੇ ਅਨੁਯਾਈਆਂ ਨੂੰ ਇਸ ਦੇ ਆਉਣ ਲਈ ਉਡੀਕ ਰੱਖਣ ਲਈ ਸਿਖਾਇਆ ਸੀ। ਉਸ ਨੇ ਉਨ੍ਹਾਂ ਨੂੰ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨ ਲਈ ਵੀ ਆਖਿਆ: ‘ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।’—ਮੱਤੀ 6:10.
“ਇਸ ਲਈ ਤੁਸੀਂ ਦੇਖ ਸਕਦੇ ਹੋ ਕਿ ਸਰਬਸ਼ਕਤੀਮਾਨ ਪਰਮੇਸ਼ੁਰ, ਜਿਸ ਦਾ ਨਾਂ ਯਹੋਵਾਹ ਹੈ, ਸਾਡੀਆਂ ਮੁਸ਼ਕਲਾਂ ਬਾਰੇ ਪੂਰੀ ਤਰ੍ਹਾਂ ਸਚੇਤ ਹੈ ਅਤੇ ਸਾਡੇ ਵੱਲ ਹਮਦਰਦ ਹੈ। ਉਹ ਸਾਨੂੰ ਭਰੋਸਾ ਦਿੰਦਾ ਹੈ ਕਿ ਉਹ ਸਾਡੀਆਂ ਸਮੱਸਿਆਵਾਂ ਨੂੰ ਸੁਲਝਾਉਣ ਵਾਸਤੇ ਬਹੁਤ ਛੇਤੀ ਕਦਮ ਚੁੱਕੇਗਾ।”
ਬੁੱਧੀਮਾਨ ਸਲਾਹ ਤੋਂ ਹੁਣ ਲਾਭ
“ਉਹ ਸਭ ਕੁਝ ਤਾਂ ਬਹੁਤ ਵਧੀਆ ਜਾਪਦਾ ਹੈ, ਮਾਸਟਰਜੀ, ਪਰ ਕੇਵਲ ਪਰਮੇਸ਼ੁਰ ਲਈ ਬੈਠਕੇ ਉਡੀਕ ਕਰਨਾ ਕਿ ਉਹ ਇਕ ਤਬਦੀਲੀ ਲਿਆਵੇ ਇਹ ਅੱਜ ਮੇਰੇ ਬੱਚਿਆਂ ਨੂੰ ਖੁਆਵੇਗਾ ਅਤੇ ਪਹਿਨਾਵੇਗਾ ਨਹੀਂ। ਸਾਨੂੰ ਕੰਮ ਕਰਨਾ ਚਾਹੀਦਾ ਹੈ। ਸਾਨੂੰ ਜੀਵਨ ਵਿਚ ਆਪਣੀ ਦਸ਼ਾ ਨੂੰ ਸੁਧਾਰਨ ਵਾਸਤੇ ਖੁਦ ਯਤਨ ਕਰਨਾ ਚਾਹੀਦਾ ਹੈ।”
“ਸਾਨੂੰ ਅਵੱਸ਼ ਕੰਮ ਕਰਨਾ ਚਾਹੀਦਾ ਹੈ, ਆਨੰਦ। ਬਾਈਬਲ ਸਾਨੂੰ ਮੁਸ਼ਕਲਾਂ ਦੇ ਸਾਮ੍ਹਣੇ ਵੀ ਸਖ਼ਤ ਮਿਹਨਤ ਕਰਨ ਲਈ ਆਖਦੀ ਹੈ, ਤਾਂਕਿ ਜਿਹੜੇ ਸਾਡੇ ਤੇ ਨਿਰਭਰ ਹਨ ਉਨ੍ਹਾਂ ਦੀ ਦੇਖਭਾਲ ਕਰ ਸਕੀਏ। (1 ਤਿਮੋਥਿਉਸ 5:8) ਅਸਲ ਵਿਚ, ਇਹ ਸਾਫ਼ ਸਾਫ਼ ਆਖਦੀ ਹੈ: ‘ਜੇ ਕੋਈ ਕੰਮ ਧੰਦਾ ਕਰਨੋਂ ਨੱਕ ਵੱਟਦਾ ਹੈ ਤਾਂ ਰੋਟੀ ਵੀ ਨਾ ਖਾਵੇ।’ (2 ਥੱਸਲੁਨੀਕੀਆਂ 3:10) ਇਹ ਸਾਨੂੰ ਕਾਨੂੰਨ, ਸਿਧਾਂਤ, ਅਤੇ ਸਲਾਹ ਵੀ ਦਿੰਦੀ ਹੈ ਜਿਹੜੇ ਸਾਡੀ ਸਿਹਤ ਅਤੇ ਖੁਸ਼ੀ ਦੇ ਲਈ ਲਾਭਦਾਇਕ ਹਨ ਜੇਕਰ ਅਸੀਂ ਉਨ੍ਹਾਂ ਨੂੰ ਮੰਨੀਏ। ਮਿਸਾਲ ਦੇ ਤੌਰ ਤੇ, ਬਾਈਬਲ ਦਿਖਾਉਂਦੀ ਹੈ ਕਿ ਪਰਮੇਸ਼ੁਰ ਲੋੜ ਤੋਂ ਵੱਧ ਖਾਣਾ ਅਤੇ ਸ਼ਰਾਬ ਦਾ ਅਤਿਸੇਵਨ ਕਰਨਾ ਨਾਪਸੰਦ ਕਰਦਾ ਹੈ। ਅਸੀਂ ਜਾਣਦੇ ਹਾਂ ਇਹ ਦੋਵੇਂ ਚੀਜ਼ਾਂ ਸਾਡੀ ਸਿਹਤ ਨੂੰ ਗੰਭੀਰਤਾ ਨਾਲ ਨੁਕਸਾਨ ਕਰ ਸਕਦੀਆਂ ਹਨ ਅਤੇ ਮੁਸ਼ਕਲ ਨਾਲ ਕਮਾਏ ਪੈਸੇ ਨੂੰ ਉਜਾੜ ਸਕਦੀਆਂ ਹਨ।
“ਇਸੇ ਤਰ੍ਹਾਂ, ਬਾਈਬਲ ਸਿਧਾਂਤ ਸਾਨੂੰ ਤਮਾਖੂ ਅਤੇ ਸੁਪਾਰੀ ਤੋਂ ਪਰਹੇਜ਼ ਕਰਨਾ ਸਿਖਾਉਂਦੇ ਹਨ, ਜੋ ਸਾਡੀ ਸਿਹਤ ਨੂੰ ਗੰਭੀਰਤਾ ਨਾਲ ਵਿਗਾੜਦੇ ਹਨ, ਜਿਵੇਂ ਡਾਕਟਰ ਮੰਨਦੇ ਹਨ, ਅਤੇ ਜੋ ਪੈਸੇ ਨੂੰ ਉਜਾੜ ਦਿੰਦੇ ਹਨ ਜਿਸ ਦਾ ਕਰਜ਼ਾ ਚੁੱਕਣ ਲਈ ਯਾ ਪਰਿਵਾਰ ਲਈ ਆਹਾਰ ਖ਼ਰੀਦਣ ਵਾਸਤੇ ਬਿਹਤਰ ਖ਼ਰਚ ਕੀਤਾ ਜਾ ਸਕਦਾ ਹੈ। (2 ਕੁਰਿੰਥੀਆਂ 7:1) ਬਾਈਬਲ ਦੇ ਉੱਚ ਨੈਤਿਕ ਮਿਆਰਾਂ ਅਤੇ ਹਾਈਜੀਨ ਬਾਰੇ ਬੁੱਧੀਮਾਨ ਸਲਾਹ ਨੂੰ ਮੰਨਣਾ ਸਾਨੂੰ ਭਾਵਾਤਮਕ ਤੌਰ ਤੇ ਵੀ ਖੁਸ਼ ਰੱਖਦਾ ਹੈ ਅਤੇ ਅਨੇਕ ਬੀਮਾਰੀਆਂ ਤੋਂ ਬਚਣ ਦੀ ਮਦਦ ਕਰਦਾ ਹੈ। ਇਸ ਲਈ ਬਾਈਬਲ ਵਿਚ, ਯਹੋਵਾਹ ਪਰਮੇਸ਼ੁਰ ਆਪਣੇ ਆਪ ਬਾਰੇ ਅਜੇਹਾ ਜ਼ਿਕਰ ਕਰਦਾ ਹੈ ਜਿਵੇਂ ਉਹ ‘ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ’ ਹੈ, ਅਤੇ ਉਹ ਅੱਗੇ ਆਖਦਾ ਹੈ, ‘ਕਾਸ਼ ਕਿ ਤੂੰ ਮੇਰੇ ਹੁਕਮਾਂ ਨੂੰ ਮੰਨਦਾ! ਤਾਂ ਤੇਰੀ ਸ਼ਾਂਤੀ ਨਦੀ ਵਾਂਙੁ, ਤਾਂ ਤੇਰਾ ਧਰਮ ਸਮੁੰਦਰ ਦੀਆਂ ਲਹਿਰਾਂ ਵਾਂਙੁ ਹੁੰਦਾ।’—ਯਸਾਯਾਹ 48:17, 18.
“ਮਗਰ, ਸਾਨੂੰ ਮੰਨਣਾ ਪੈਂਦਾ ਹੈ ਕਿ ਭਾਵੇਂ ਬੁੱਧੀਮਾਨ ਸਲਾਹ ਨੂੰ ਮੰਨਕੇ ਅਸੀਂ ਕਾਫ਼ੀ ਹੱਦ ਤਕ ਅੱਜ ਆਪਣੇ ਜੀਵਨ ਦੇ ਦਰਜੇ ਨੂੰ ਸੁਧਾਰ ਸਕਦੇ ਹਾਂ, ਫਿਰ ਵੀ ਅਸੀਂ ਅਨਿਆਉਂ, ਭ੍ਰਿਸ਼ਟਾਚਾਰ, ਨਸਲ ਅਤੇ ਜਾਤ ਪੱਖਪਾਤ, ਤਰਫਦਾਰੀ, ਗੰਭੀਰ ਬੀਮਾਰੀ, ਅਤੇ ਮੌਤ ਦੀਆਂ ਵੱਡੀਆਂ ਸਮੱਸਿਆਵਾਂ ਨੂੰ ਨਹੀਂ ਸੁਲਝਾ ਸਕਦੇ ਹਾਂ। ਇਨ੍ਹਾਂ ਨੂੰ ਸਥਾਈ ਰੂਪ ਵਿਚ ਹਟਾਏ ਜਾਣ ਲਈ, ਪਰਮੇਸ਼ੁਰ ਨੂੰ ਖ਼ੁਦ ਦਖਲ ਦੇਣੀ ਪਵੇਗੀ।”
“ਮੈਂ ਵਿਸ਼ਵਾਸ ਕਰਦੀ ਹਾਂ ਕਿ ਸਾਡੇ ਆਪਣੇ ਅੱਛੇ ਕੰਮਾਂ ਨਾਲ ਅਸੀਂ ਵੱਡੀਆਂ ਤਬਦੀਲੀਆਂ ਲਿਆ ਸਕਦੇ ਹਾਂ,” ਦਾਦੀਜੀ ਬੋਲੇ। “ਸਾਡੇ ਅੱਛੇ ਕਰਮ ਦੂਜਿਆਂ ਲੋਕਾਂ ਉੱਤੇ ਵੀ ਪ੍ਰਭਾਵ ਪਾਉਂਦੇ ਹਨ, ਅਤੇ ਰੁਜ਼ਾਨਾ ਮਨਨ ਕਰਨ ਨਾਲ ਅਸੀਂ ਅੰਦਰੂਨੀ ਸ਼ਾਂਤੀ ਪਾ ਸਕਦੇ ਹਾਂ ਅਤੇ ਭਾਵੇਂ ਜੋ ਭੀ ਸਮੱਸਿਆਵਾਂ ਦਾ ਸਾਮ੍ਹਣਾ ਕਰਨਾ ਪਵੇ ਅਸੀਂ ਉਸ ਤੋਂ ਸ਼ਾਂਤ ਰਵਾਂਗੇ।”
“ਅਨੇਕ ਵਿਅਕਤੀ ਤੁਹਾਡੇ ਵਾਂਗ ਮਹਿਸੂਸ ਕਰਦੇ ਹਨ, ਦਾਦੀਜੀ, ਪਰ ਇਕ ਗੱਲ ਨਿਸ਼ਚਿਤ ਹੈ। ਸਾਡੇ ਕੰਮ ਭਾਵੇਂ ਕਿੰਨੇ ਵੀ ਅੱਛੇ ਕਿਉਂ ਨਾ ਹੋਣ, ਅਸੀਂ ਧਰਤੀ ਤੋਂ ਦੁਸ਼ਟਤਾ ਨੂੰ ਨਹੀਂ ਹਟਾ ਸਕਦੇ ਹਾਂ। ਸਾਡੇ ਅੱਛੇ ਕੰਮ ਸ਼ਾਇਦ ਦੂਜਿਆਂ ਨੂੰ ਨੇਕੀ ਕਰਨ ਵਿੱਚ ਪ੍ਰਭਾਵਿਤ ਕਰਨ, ਪਰ ਕੁਝ ਲੋਕ ਨਹੀਂ ਬਦਲਣਗੇ। ਅਸਲ ਵਿਚ, ਕੁਝ ਤਾਂ ਹੋਰ ਨੁਕਸਾਨ ਕਰਨ ਵਾਸਤੇ ਤੁਹਾਡੀ ਨੇਕੀ ਦਾ ਫ਼ਾਇਦਾ ਉਠਾਉਣਗੇ।
“ਤੁਸੀਂ ਸਹਿਮਤ ਹੋਵੋਗੇ ਕਿ ਅਧਿਕ ਹਿੰਦੂ ਵਿਸ਼ਵਾਸ ਕਰਦੇ ਹਨ ਕਿ ਕੇਵਲ ਪਰਮੇਸ਼ੁਰ ਦਾ ਅਵਤਾਰ ਲੈਣ ਨਾਲ ਹੀ ਸੱਤਯੁਗ ਆ ਸਕਦਾ ਹੈ। ਉਹ ਮਹਿਸੂਸ ਕਰਦੇ ਹਨ ਕਿ ਪਰਮੇਸ਼ੁਰ ਦੁਆਰਾ ਦਖਲ ਬਹੁਤ ਜ਼ਰੂਰੀ ਹੈ ਜਦੋਂ ਅਧਿਕਾਂਸ਼ ਮਨੁੱਖ ਬੁਰੇ ਕੰਮ ਕਰ ਰਹੇ ਹਨ। ਅਤੇ ਜ਼ਰਾ ਸੋਚੋ, ਦਾਦੀਜੀ, ਜੇਕਰ ਮਨਨ ਕਰਨ ਨਾਲ ਤੁਹਾਨੂੰ ਅੰਦਰੂਨੀ ਸ਼ਾਂਤੀ ਪ੍ਰਾਪਤ ਹੁੰਦੀ ਹੈ, ਤਾਂ ਕੀ ਇਹ ਆਪਣੇ ਆਪ ਵਿਚ ਗਾਰੰਟੀ ਦੇਵੇਗੀ ਕਿ ਆਨੰਦ ਪਰਿਵਾਰ ਨੂੰ ਖੁਆਉਣ, ਪਹਿਨਾਉਣ, ਅਤੇ ਪੜ੍ਹਾਉਣ ਵਾਸਤੇ ਕਾਫ਼ੀ ਪੈਸੇ ਕਮਾਵੇਗਾ? ਇਹ ਕੋਈ ਗਾਰੰਟੀ ਨਹੀਂ ਦੇਵੇਗੀ, ਹੈ ਨਾ?
“ਤੁਸੀਂ ਜੋ ਮਨਨ ਕਰਨ ਬਾਰੇ ਆਖਦੇ ਹੋ ਬਹੁਤ ਦਿਲਚਸਪ ਹੈ। ਤਾਂ ਵੀ, ਪਹਿਲਾਂ ਸਾਨੂੰ ਠੀਕ ਢੰਗ ਨਾਲ ਮਨਨ ਕਰਨਾ ਸਿੱਖਣਾ ਚਾਹੀਦਾ ਹੈ। ਉਦਾਹਰਣ ਦੇ ਤੌਰ ਤੇ, ਸਾਡੇ ਕੋਲ ਪਹਿਲਾਂ ਮਨਨ ਕਰਨ ਵਾਸਤੇ ਗਿਆਨ ਹੋਣਾ ਚਾਹੀਦੀ ਹੈ। ਇਸ ਲਈ ਅਸੀਂ ਆਪਣੇ ਬੱਚਿਆਂ ਨੂੰ ਸਕੂਲ ਭੇਜਦੇ ਹਾਂ; ਉਨ੍ਹਾਂ ਨੂੰ ਕਿਸੇ ਜ਼ਿਆਦਾ ਜਾਣਕਾਰੀ ਵਾਲੇ ਕੋਈ ਵਿਅਕਤੀ ਦੀ ਲੋੜ ਹੈ ਜੋ ਉਨ੍ਹਾਂ ਨੂੰ ਸਿਖਾਵੇ। ਫਿਰ ਬੱਚੇ ਜੋ ਸਿੱਖਣ ਉਸ ਉੱਤੇ ਮਨਨ ਕਰ ਸਕਦੇ ਹਨ। ਅਸੀਂ ਉਨ੍ਹਾਂ ਨੂੰ ਕੇਵਲ ਘਰ ਵਿਚ ਬੈਠਕੇ ਮਨਨ ਕਰਨ ਲਈ ਹੀ ਨਹੀਂ ਆਖਦੇ ਹਾਂ ਕਿ ਗਿਆਨ ਉਨ੍ਹਾਂ ਆਪਣੇ ਵਿੱਚੋਂ ਹੀ ਆਵੇ। ਅਸੀਂ ਇਕ ਅਧਿਆਪਕ, ਯਾ ਗੁਰੂ, ਉਹ ਜੋ ਸਾਡੇ ਤੋਂ ਅਧਿਕ ਜਾਣਦਾ ਹੈ, ਦੀ ਲੋੜ ਨੂੰ ਪਛਾਣਦੇ ਹਾਂ। ਤਾਂ ਕੌਣ ਹੈ ਜੋ ਮਨੁੱਖ ਅਤੇ ਉਸ ਦੀਆਂ ਸਮੱਸਿਆਵਾਂ ਬਾਰੇ ਜ਼ਿਆਦਾ ਜਾਣਦਾ ਹੈ ਉਸ ਨਾਲੋਂ ਜਿਸ ਨੇ ਉਸ ਨੂੰ ਸਿਰਜਿਆ ਸੀ? ਯਕੀਨਨ, ਤਾਂ ਫਿਰ, ਅਸੀਂ ਵੀ ਆਪਣੇ ਸਿਰਜਣਹਾਰ ਤੋਂ ਆਸ ਕਰ ਸਕਦੇ ਹਾਂ ਕਿ ਉਹ ਸਾਡੇ ਅਧਿਆਪਕ ਦੇ ਰੂਪ ਵਿਚ ਕੰਮ ਕਰੇ ਅਤੇ ਸਾਨੂੰ ਸਾਡੀਆਂ ਸਮੱਸਿਆਵਾਂ ਦਾ ਸੁਲਝਾਉ ਦਿਖਾਏ। ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਹਾਂ ਕਿਉਂਕਿ ਅਸੀਂ ਉਨ੍ਹਾਂ ਨਾਲ ਪ੍ਰੇਮ ਕਰਦੇ ਹਾਂ। ਕੀ ਇਕ ਪ੍ਰੇਮਪੂਰਣ, ਸਰਬਸ਼ਕਤੀਮਾਨ, ਸਵਰਗੀ ਪਿਤਾ ਇਸੇ ਤਰ੍ਹਾਂ ਹੀ ਨਾ ਕਰੇਗਾ?”
“ਮੈਨੂੰ ਕਹਿਣਾ ਪਵੇਗਾ ਕਿ ਤੁਸੀਂ ਮੰਨਣਯੋਗ ਜਾਪਦੇ ਹੋ, ਮਾਸਟਰਜੀ,” ਦਾਦਾਜੀ ਬੋਲੇ, “ਪਰ ਜਿਸ ਤਰੀਕੇ ਨਾਲ ਤੁਸੀਂ ਗੱਲਾਂ ਸਮਝਾਉਂਦੇ ਹੋ, ਉਹ ਜ਼ਿਆਦਾ ਹੀ ਸਰਲ ਹੈ। ਸਾਡੇ ਧਰਮ ਵਿਚ ਬਹੁਤ ਗਹਿਰਾ ਫ਼ਲਸਫ਼ਾ ਹੈ। ਸਾਡੇ ਸੰਤਾਂ ਅਤੇ ਰਿਸ਼ੀਆਂ ਨੇ ਜ਼ਿੰਦਗੀ ਦੇ ਮਤਲਬ ਬਾਰੇ ਮਨਨ ਕਰਨ ਵਿਚ ਸਾਲ ਬਤੀਤ ਕੀਤੇ ਹਨ। ਮੈਂ ਖ਼ੁਦ ਆਪਣਾ ਪੂਰਾ ਜੀਵਨ ਪਵਿੱਤਰ ਗ੍ਰੰਥ ਪੜ੍ਹੇ ਹਨ, ਪਰ ਮੈਂ ਅਜੇ ਤਕ ਵੀ ਵਿਸ਼ਵ ਅਤੇ ਜੀਵਨ ਤਥਾ ਉਸ ਦੇ ਮਕਸਦ ਦੇ ਸਾਰੇ ਭੇਦਾਂ ਦਾ ਮਤਲਬ ਨਹੀਂ ਸਮਝ ਸਕਿਆ ਹਾਂ।”
“ਇਹ ਨਿਰਸੰਦੇਹ ਸੱਚ ਹੈ ਕਿ ਪਰਮੇਸ਼ੁਰ ਦੀ ਬੁੱਧ ਸਾਡੀ ਬੁੱਧ ਤੋਂ ਬਹੁਤ ਜ਼ਿਆਦਾ ਉੱਚ ਹੈ, ਦਾਦਾਜੀ। ਬਾਈਬਲ ਅੱਯੂਬ ਨਾਂ ਦੇ ਇਕ ਆਦਮੀ ਬਾਰੇ ਗੱਲ ਕਰਦੀ ਹੈ ਜਿਸ ਨੇ, ਪਰਮੇਸ਼ੁਰ ਅਤੇ ਉਸ ਦੀ ਰਚਨਾ ਬਾਰੇ ਲੰਮੇ ਸਾਲਾਂ ਦੇ ਗਹਿਰੇ ਵਿਚਾਰ ਦੇ ਮਗਰੋਂ, ਤਸਲੀਮ ਕੀਤਾ, ‘ਵੇਖੋ, ਏਹ ਉਹ ਦੇ ਰਾਹਾਂ ਦੇ ਕੰਢੇ ਹੀ ਹਨ, ਅਤੇ ਅਸੀਂ ਉਹ ਦੀ ਕਿੰਨੀ ਹੌਲੀ ਅਵਾਜ਼ ਸੁਣਦੇ ਹਾਂ!’ (ਅੱਯੂਬ 26:14) ਮਗਰ ਭਾਵੇਂ ਅਸੀਂ ਆਪਣੀ ਹੀਣ ਬੁੱਧੀ ਨਾਲ ਪਰਮੇਸ਼ੁਰ ਦੇ ਬਾਰੇ ਸਭ ਕੁਝ ਜੋ ਜਾਣਨ ਨੂੰ ਹੈ ਨਹੀਂ ਸਮਝ ਸਕਦੇ ਹਾਂ, ਘੱਟੋ ਘੱਟ ਕੀ ਉਹ ਸਾਨੂੰ ਉਹ ਗੱਲਾਂ ਨਹੀਂ ਸਿਖਾ ਸਕਦਾ ਹੈ ਜੋ ਸਾਨੂੰ ਜਾਣਨ ਦੀ ਲੋੜ ਹੈ ਜੇਕਰ ਉਹ ਇੱਛਾ ਕਰੇ?
“ਉਦਾਹਰਣ ਦੇ ਤੌਰ ਤੇ, ਜੇਕਰ ਗਣਿਤ ਦਾ ਇਕ ਪ੍ਰੋਫੈਸਰ, ਇਕ ਬਹੁਤ ਵਿਦਵਾਨ ਆਦਮੀ ਜਿਹੜਾ ਇਕ ਗੁਣਵਾਨ ਗਣਿਤ-ਸ਼ਾਸਤਰੀ ਹੋਣ ਵਿਚ ਪ੍ਰਸਿੱਧ ਹੋਵੇ, ਬਗੈਰ ਕੋਈ ਫ਼ੀਸ ਲਏ ਰਾਮੂ ਨੂੰ ਸਿਖਾਉਣ ਦਾ ਪ੍ਰਸਤਾਵ ਰੱਖਦਾ ਹੈ, ਕੀ ਤੁਸੀਂ ਉਸ ਪ੍ਰਸਤਾਵ ਨੂੰ ਇਹ ਕਹਿ ਕੇ ਇਨਕਾਰ ਕਰੋਗੇ, ‘ਉਸ ਨੂੰ ਤਾਂ ਬਹੁਤ ਅਤਿ ਜ਼ਿਆਦਾ ਗਿਆਨ ਹੈ; ਰਾਮੂ ਕਦੇ ਵੀ ਉਹ ਸਭ ਕੁਝ ਨਹੀਂ ਸਮਝ ਸਕੇਗਾ ਜੋ ਉਹ ਜਾਣਦਾ ਹੈ’? ਨਿਸ਼ਚੇ ਹੀ ਨਹੀਂ! ਤੁਸੀਂ ਜਾਣੋਗੇ ਕਿ ਉਹ ਕਿੰਨਾ ਵੀ ਗੁਣਵਾਨ ਵਿਦਵਾਨ ਕਿਉਂ ਨਾ ਹੋਵੇ, ਜੇਕਰ ਉਹ ਇਕ ਅੱਛਾ ਅਧਿਆਪਕ ਹੈ, ਉਹ ਬਾਲਵਾੜੀ ਬੱਚਿਆਂ ਨੂੰ ਵੀ ਸਿਖਾ ਸਕਦਾ ਹੈ ਤਾਂ ਜੋ ਉਹ ਪੂਰੀ ਤਰ੍ਹਾਂ ਨਾਲ ਸਮਝ ਸਕਣ। ਫਿਰ ਕੀ ਇਕ ਸਰਬ-ਬੁੱਧੀਮਾਨ ਪਰਮੇਸ਼ੁਰ ਸਾਨੂੰ, ਉਸ ਦੇ ਬੱਚਿਆਂ ਨੂੰ, ਜੋ ਕੁਝ ਸਾਨੂੰ ਜਾਣਨ ਦੀ ਲੋੜ ਹੈ ਸਰਲ ਭਾਸ਼ਾ ਵਿਚ ਨਹੀਂ ਸਿਖਾ ਸਕਦਾ ਤਾਂ ਜੋਂ ਅਸੀਂ ਸਮਝ ਸਕੀਏ? ਬਾਈਬਲ ਆਖਦੀ ਹੈ ਕਿ ਉਹ ਇਹ ਕਰਦਾ ਹੈ। ਇਹ ਆਖਦੀ ਹੈ: ‘ਤੇਰੇ ਸਾਰੇ ਪੁੱਤ੍ਰ ਯਹੋਵਾਹ ਵੱਲੋਂ ਸਿੱਖੇ ਹੋਏ ਹੋਣਗੇ।’ (ਯਸਾਯਾਹ 54:13) ਇਸ ਲਈ ਤੁਸੀਂ ਦੇਖਦੇ ਹੋ ਕਿ ਬਾਈਬਲ ਦੀ ਸਿੱਖਿਆ ਅਸਾਂ ਮਨੁੱਖਾਂ ਵਾਸਤੇ ਸਰਲ ਅਤੇ ਸਮਝਣਯੋਗ ਹੈ। ਇਹ ਦ੍ਰਿਸ਼ਟਾਂਤਾਂ ਨਾਲ ਭਰੀ ਹੋਈ ਹੈ, ਇਸ ਵਿਚ ਸਾਧਾਰਣ ਲੋਕਾਂ ਦੇ ਉਲੇਖ ਹਨ, ਅਤੇ ਸਰਲ ਭਾਸ਼ਾ ਵਿਚ ਲਿਖੇ ਹੋਏ ਰੁਜ਼ਾਨਾ ਜ਼ਿੰਦਗੀ ਦੇ ਵਰਣਨ ਸ਼ਾਮਲ ਹਨ ਜੋ ਸਾਡੇ ਵਿੱਚੋਂ ਕੋਈ ਵੀ ਸਮਝ ਸਕਦਾ ਹੈ। ਇਹ ਇਕ ਉੱਚ ਬੁੱਧੀ ਵਾਲੇ ਵਿਅਕਤੀ ਲਈ ਸਾਨੂੰ ਸਾਡੀਆਂ ਸਮੱਸਿਆਵਾਂ ਦਾ ਸੁਲਝਾਉ ਦਿਖਾਉਣ ਦਾ ਇਕ ਉੱਤਮ ਤਰੀਕਾ ਹੈ।
“ਪਰ ਹੁਣ ਸਾਨੂੰ ਜਾਣਾ ਚਾਹੀਦਾ ਹੈ। ਅਸੀਂ ਇਸ ਇਕੱਠੇ ਗੁਜ਼ਾਰੇ ਹੋਏ ਸਮੇਂ ਦਾ ਸੱਚ-ਮੁੱਚ ਆਨੰਦ ਮਾਣਿਆ ਹੈ ਅਤੇ ਤੁਹਾਡੀ ਮਹਿਮਾਨਨਿਵਾਜ਼ੀ ਦਾ ਧੰਨਵਾਦ ਕਰਦੇ ਹਾਂ।”
ਹਿਦਾਇਤ ਦੀ ਇਕ ਕਿਤਾਬ
ਕੁਝ ਦਿਨ ਮਗਰੋਂ, ਨਿਰਮਲਾ ਅਤੇ ਮਰਿਯਮ, ਮਰਿਯਮ ਦੀ ਸਿਲਾਈ ਮਸ਼ੀਨ, ਜਿਹੜੀ ਅੱਛੀ ਤਰ੍ਹਾਂ ਕੰਮ ਨਹੀਂ ਕਰ ਰਹੀ ਸੀ, ਦੀ ਹਿਦਾਇਤ-ਕਿਤਾਬ ਦੀ ਜਾਂਚ ਕਰ ਰਹੀਆਂ ਸਨ। ਜਦੋਂ ਮੁਸ਼ਕਲ ਹੱਲ ਹੋ ਗਈ, ਤਾਂ ਮਰਿਯਮ ਨੇ ਨਿਰਮਲਾ ਨੂੰ ਪੁੱਛਿਆ, “ਕੀ ਤੂੰ ਨਹੀਂ ਸੋਚਦੀ ਹੈ ਕਿ ਪਰਮੇਸ਼ੁਰ ਜਿਸ ਨੇ ਸਾਨੂੰ ਬਣਾਇਆ ਉਹ ਸਾਨੂੰ ਹਿਦਾਇਤਾਂ ਦੀ ਇਕ ਕਿਤਾਬ ਦੇਵੇਗਾ ਜਿਸ ਤੋਂ ਅਸੀਂ ਮਸ਼ਵਰੇ ਲੈ ਸਕੀਏ ਜਦੋਂ ਸਾਨੂੰ ਸਮੱਸਿਆਵਾਂ ਹੋਣ?”
“ਤੁਹਾਡਾ ਕੀ ਮਤਲਬ ਹੈ, ਮਰਿਯਮ?” ਨਿਰਮਲਾ ਨੇ ਹੈਰਾਨ ਹੋਕੇ ਪੁੱਛਿਆ।
“ਜਦੋਂ ਅਸੀਂ ਇਹ ਸਿਲਾਈ ਮਸ਼ੀਨ ਖ਼ਰੀਦੀ ਸੀ, ਤਾਂ ਬਣਾਉਣ ਵਾਲੇ ਨੇ ਸਾਨੂੰ ਇਕ ਹਿਦਾਇਤਾਂ ਦੀ ਕਿਤਾਬ ਦਿੱਤੀ ਸੀ। ਇਸੇ ਤਰ੍ਹਾਂ, ਕੀ ਇਹ ਮੁਨਾਸਬ ਨਹੀਂ ਹੋਵੇਗਾ ਕਿ ਪਰਮੇਸ਼ੁਰ, ਜੋ ਮਨੁੱਖ ਦਾ ਬਣਾਉਣ ਵਾਲਾ ਹੈ, ਹਿਦਾਇਤਾਂ ਦੇਵੇਗਾ ਜੋ ਮਨੁੱਖਾਂ ਨੂੰ ਲਾਭ ਪਹੁੰਚਾਉਣਗੀਆਂ ਜੇਕਰ ਉਹ ਇਨ੍ਹਾਂ ਹਿਦਾਇਤਾਂ ਨੂੰ ਮੰਨਣਗੇ?”
“ਮੇਰੇ ਖਿਆਲ ਵਿਚ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਬਾਈਬਲ ਹੀ ਉਹ ਹਿਦਾਇਤਾਂ ਵਾਲੀ ਕਿਤਾਬ ਹੈ?”
“ਹਾਂ, ਮੈਂ ਇਹ ਵਿਸ਼ਵਾਸ ਕਰਦੀ ਹਾਂ, ਨਿਰਮਲਾ। ਅਨੇਕ ਕਿਤਾਬਾਂ ਹਨ ਜਿਨ੍ਹਾਂ ਨੂੰ ਪਵਿੱਤਰ ਗ੍ਰੰਥ ਆਖਿਆ ਜਾਂਦਾ ਹੈ। ਇਨ੍ਹਾਂ ਵਿੱਚੋਂ ਕੁਝ ਤਾਂ ਮਿਥਿਹਾਸ ਦੇ ਤੌਰ ਤੇ ਸਵੀਕਾਰ ਕੀਤੀਆਂ ਜਾਂਦੀਆਂ ਹਨ, ਕੁਝ ਇਤਿਹਾਸ ਵਿਚ ਇਕ ਵਿਸ਼ੇਸ਼ ਸਮੇਂ ਤੇ ਰਹਿਣ ਵਾਲੇ ਵਿਅਕਤੀਆਂ ਦੇ ਫਲਸਫੇ ਦੇ ਤੌਰ ਤੇ ਅਤੇ ਉਨ੍ਹਾਂ ਦੇ ਆਪਣੇ ਵਿਚਾਰਾਂ ਦੁਆਰਾ ਵਿਕਸਿਤ ਕੀਤੀਆਂ ਗਈਆਂ। ਦੂਜੀਆਂ ਇਕ ਨੈਤਿਕ ਨਿਯਮਾਵਲੀ ਅਤੇ ਸਮਾਜਕ ਕਾਨੂੰਨ ਦਿੰਦੀਆਂ ਹਨ ਜੋ ਇਕ ਨਿਸ਼ਚਿਤ ਸਮੇਂ ਤੇ ਇਕ ਵਿਸ਼ੇਸ਼ ਇਲਾਕੇ ਲਈ ਮੁਨਾਸਬ ਹਨ। ਇਹ ਸਾਰੀਆਂ ਕਿਤਾਬਾਂ ਵੱਖਰੀਆਂ ਗੱਲਾਂ ਸਿਖਾਉਂਦੀਆਂ ਹਨ, ਅਤੇ ਲੋਕ ਓਹ ਗੱਲਾਂ ਨੂੰ ਮੰਨਣਾ ਪਸੰਦ ਕਰਦੇ ਹਨ ਜਿਹੜੀਆਂ ਉਨ੍ਹਾਂ ਨੂੰ ਅੱਛੀਆਂ ਲੱਗਦੀਆਂ ਹਨ, ਬਿਲਕੁਲ ਉਸੇ ਤਰ੍ਹਾਂ ਜਿਵੇਂ ਇਕ ਔਰਤ ਚੋਣ ਕਰਦੀ ਹੈ ਕਿ ਉਹ ਕਿਹੜੇ ਰੰਗ ਦੀ ਸਾੜੀ ਪਹਿਨੇਗੀ।
“ਬਾਈਬਲ, ਮਗਰ, ਭਿੰਨ ਹੈ। ਜਿਵੇਂ ਕਿ ਅਸੀਂ ਪਹਿਲਾਂ ਚਰਚਾ ਕੀਤੀ ਸੀ, ਲੇਖਕਾਂ ਵਿਚੋਂ ਕਿਸੇ ਨੇ ਵੀ ਦਾਅਵਾ ਨਹੀਂ ਕੀਤਾ ਸੀ ਕਿ ਉਹ ਵਿਚਾਰ ਉਨ੍ਹਾਂ ਦੇ ਆਪਣੇ ਸਨ। ਜਿਵੇਂ ਕਿ ਇਕ ਲੇਖਕ ਨੇ ਇਹ ਸਪਸ਼ਟ ਕੀਤਾ, ਬਾਈਬਲ ਵਿਚ ਸੰਦੇਸ਼ ‘ਮਨੁੱਖ ਦੀ ਇੱਛਿਆ ਤੋਂ ਕਦੇ ਨਹੀਂ ਆਇਆ ਸਗੋਂ ਮਨੁੱਖ . . . ਪਰਮੇਸ਼ੁਰ ਦੀ ਵੱਲੋਂ ਬੋਲਦੇ ਸਨ।’ (2 ਪਤਰਸ 1:21) ਹਾਲਾਂਕਿ ਬਾਈਬਲ ਦੇ ਲਿਖੇ ਜਾਣ ਦੇ ਸਮੇਂ ਉਸ ਦੀ ਸਲਾਹ ਉਪਯੋਗੀ ਸੀ, ਇਹ ਅੱਜ 20ਵੀਂ ਸਦੀ ਵਿਚ ਵੀ ਉਪਯੋਗੀ ਹੈ ਕਿਉਂਕਿ ਪਰਮੇਸ਼ੁਰ ਦੀ ਅਗਵਾਈ ਸਦਾ ਲਈ ਲਾਭਦਾਇਕ ਹੈ ਅਤੇ ਉਸ ਦੇ ਮਿਆਰ ਨਹੀਂ ਬਦਲਦੇ। ਜੋ ਇਸ ਨੂੰ ਮੰਨਦੇ ਹਨ ਇਹ ਉਨ੍ਹਾਂ ਦੇ ਜੀਵਨ ਵਿਚ ਸਦਾ ਭਲੀਆਈ ਲਈ ਇਕ ਤਾਕਤ ਦਾ ਕਾਰਨ ਰਿਹਾ ਹੈ, ਉਨ੍ਹਾਂ ਦੀ ਮਦਦ ਕਰਦੇ ਹੋਏ ਕਿ ਉਹ ਆਪਣੇ ਜੀਵਨਾਂ ਵਿਚ ਜ਼ਬਰਦਸਤ ਤਬਦੀਲੀਆਂ ਲੈ ਆਉਣ। ਇਸ ਲਈ ਤਕਰੀਬਨ 2,000 ਸਾਲ ਪਹਿਲਾਂ ਰਹਿਣ ਵਾਲੇ ਇਕ ਵਕੀਲ ਨੇ ਆਖਿਆ: ‘ਕਿਉਂ ਜੋ ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਗੁਣਕਾਰ ਹੈ।’—ਇਬਰਾਨੀਆਂ 4:12.
“ਸ਼ਾਇਦ, ਤਾਂ ਵੀ, ਅਸੀਂ ਜੋ ਅੱਜ ਜੀਉਂਦੇ ਹਾਂ, ਸਾਡੇ ਲਈ ਬਾਈਬਲ ਦੀ ਸਭ ਤੋਂ ਪ੍ਰਮੁੱਖ ਕੀਮਤ ਇਹ ਹੈ, ਨਿਰਮਲਾ, ਕਿ ਇਹ ਸਾਫ਼-ਸਾਫ਼ ਸਾਡੀ ਪੀਹੜੀ ਨੂੰ ਉਹ ਪੀਹੜੀ ਦੇ ਰੂਪ ਵਿਚ ਸੁਨਿਸ਼ਚਿਤ ਕਰਦੀ ਹੈ ਜਿਹੜੀ ਪਰਮੇਸ਼ੁਰ ਦੀ ਵਾਇਦਾ ਕੀਤੀ ਹੋਈ ਤਬਦੀਲੀ ਦੇਖੇਗੀ। ਇਹ ਸਾਨੂੰ ‘ਉਹ ਲੱਛਣ’ ਦਿੰਦੀ ਹੈ ਜੋ ਅਸੀਂ ਕੁਝ ਸ਼ਾਮ ਪਹਿਲਾਂ ਚਰਚਾ ਕਰ ਰਹੇ ਸੀ। ਬਾਈਬਲ ਲੇਖਕ ਇਸ ਸਮੇਂ ਲਈ ਉਡੀਕ ਕਰਦੇ ਸਨ, ਪਰ ਉਨ੍ਹਾਂ ਨੇ ਜੋ ਭਵਿੱਖਬਾਣੀਆਂ ਕਲਮਬੰਦ ਕੀਤੀਆਂ ਸਨ ਉਹ ਦਾ ਮਤਲਬ ਉਨ੍ਹਾਂ ਵਿਚੋਂ ਕਈਆਂ ਨੇ ਨਹੀਂ ਸਮਝਿਆ, ਭਾਵੇਂ ਉਹ ਇਸ ਵਿਚ ਉਤਸੁਕਤਾਪੂਰਬਕ ਦਿਲਚਸਪੀ ਰੱਖਦੇ ਸਨ ਕਿ ਕਿਵੇਂ ਪਰਮੇਸ਼ੁਰ ਮਨੁੱਖ ਦੀਆਂ ਸਮੱਸਿਆਵਾਂ ਨੂੰ ਸੁਲਝਾਵੇਗਾ। ਉਦਾਹਰਣ ਦੇ ਤੌਰ ਤੇ, ਇਕ ਲੇਖਕ, ਦਾਨੀਏਲ, ਨੇ ਉਨ੍ਹਾਂ ਗੱਲਾਂ ਦੀ ਸਪਸ਼ਟੀਕਰਣ ਮੰਗੀ ਜਿਨ੍ਹਾਂ ਨੂੰ ਲਿਖਣ ਲਈ ਉਸ ਨੂੰ ਆਖਿਆ ਗਿਆ ਸੀ। ਪਰ ਦੇਖੋ ਉਸ ਨੂੰ ਜੋ ਜਵਾਬ ਮਿਲਿਆ: ‘ਹੇ ਦਾਨੀਏਲ, ਤੂੰ ਆਪਣੇ ਰਾਹ ਪੁਰ ਤੁਰਿਆ ਜਾਹ ਕਿਉਂ ਜੋ ਏਹ ਗੱਲਾਂ ਓੜਕ ਦੇ ਵੇਲੇ ਤੀਕਰ ਮੁੰਦੀਆਂ ਹੋਈਆਂ ਅਤੇ ਮੋਹਰਾਂ ਲੱਗੀਆਂ ਹੋਈਆਂ ਹਨ . . . ਪਰ ਬੁੱਧਵਾਨ ਸਮਝਣਗੇ।’ ਨਾਲ ਹੀ, ਉਸ ਨੂੰ ਅੰਤ ਦੇ ਵੇਲੇ ਬਾਰੇ ਦੱਸਿਆ ਗਿਆ ਸੀ, ‘ਬਥੇਰੇ ਏੱਧਰ-ਉੱਧਰ ਭੱਜਣਗੇ ਅਤੇ ਵਿੱਦਿਆ ਵਧੇਗੀ।’—ਦਾਨੀਏਲ 12:4, 8-10.
“ਇਹ ਅੱਜ ਸੱਚ-ਮੁੱਚ ਵਾਪਰ ਰਿਹਾ ਹੈ। ਸਦੀਆਂ ਲਈ ਬਾਈਬਲ ਕੇਵਲ ਮੂਲ ਭਾਸ਼ਾਵਾਂ ਵਿਚ ਹੀ ਉਪਲਬਧ ਸੀ, ਫਿਰ ਇਕ ਯਾ ਦੋ ਦੂਜੀਆਂ ਭਾਸ਼ਾਵਾਂ ਵਿਚ ਹੋਈ। ਅੱਜ, ਸਾਡੇ ਕੋਲ ਕੁਝ 2,000 ਭਾਸ਼ਾਵਾਂ ਵਿਚ ਪੂਰੀ ਬਾਈਬਲ ਯਾ ਉਸ ਦੇ ਹਿੱਸੇ ਉਪਲਬਧ ਹਨ, ਅਤੇ 200 ਕਰੋੜ ਤੋਂ ਜ਼ਿਆਦਾ ਕਾਪੀਆਂ ਸੰਸਾਰ-ਭਰ ਵੰਡੀਆਂ ਜਾ ਚੁੱਕੀਆਂ ਹਨ। ਇਸ ਦੇ ਨਾਲ ਇਸ ਤੱਥ ਨੂੰ ਜੋੜੋ ਕਿ 40 ਲੱਖ ਤੋਂ ਜ਼ਿਆਦਾ ਯਹੋਵਾਹ ਦੇ ਗਵਾਹ ਘਰ-ਘਰ ਜਾਂਦੇ ਹੋਏ ਲੋਕਾਂ ਨੂੰ ਬਾਈਬਲ ਸਮਝਣ ਦੀ ਮਦਦ ਕਰ ਰਹੇ ਹਨ, ਅਤੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਉਹ ਭਵਿੱਖਬਾਣੀ ਪੂਰੀ ਹੋ ਰਹੀ ਹੈ। ਉਹ ‘ਮੁੰਦੀਆਂ ਹੋਈਆਂ’ ਗੱਲਾਂ ਹੁਣ ‘ਓੜਕ ਦੇ ਵੇਲੇ’ ਵਿਚ ਸਮਝੀਆਂ ਜਾ ਰਹੀਆਂ ਹਨ ਜਿਉਂ ਜਿਉਂ ‘ਵਿੱਦਿਆ’ ਵੱਧਦੀ ਹੈ। ਇਹ ਅਤਿ-ਆਵੱਸ਼ਕ ਹੈ ਜੇਕਰ ਲੋਕਾਂ ਨੂੰ ਇਸ ਦੁਸ਼ਟ ਦੁਨੀਆਂ ਦੇ ਅੰਤ ਤੋਂ ਬਚਣ ਵਾਸਤੇ ਪਰਮੇਸ਼ੁਰ ਦੀਆਂ ਹਿਦਾਇਤਾਂ ਬਾਰੇ ਸਚੇਤ ਕੀਤਾ ਜਾਣਾ ਹੈ। ਬਾਈਬਲ ਦਾ ਅਧਿਐਨ ਕਰਕੇ, ਲੋਕ ਦੇਖ ਸਕਦੇ ਹਨ ਕਿ ਪਰਮੇਸ਼ੁਰ ਨੇ ਜਿਹੜੀਆਂ ਗੱਲਾਂ ਦੀ ਭੂਤਕਾਲ ਵਿਚ ਭਵਿੱਖਬਾਣੀ ਕੀਤੀ ਸੀ ਉਹ ਸੱਚ-ਮੁੱਚ ਵਾਪਰੀਆਂ ਸਨ, ਤਾਂਕਿ ਉਹ ਉਸ ਦੇ ਇਕ ਨਵੀਂ ਦੁਨੀਆਂ ਵਾਲੇ ਵਾਇਦੇ ਉੱਤੇ ਵਿਸ਼ਵਾਸ ਕਰ ਸਕਦੇ ਹਨ, ਜੋ ਸਾਡੀਆਂ ਸਮੱਸਿਆਵਾਂ ਦਾ ਸੁਲਝਾਉ ਲਿਆਵੇਗਾ।”
ਬਚਣ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ ਹੈ
ਦਾਦੀਜੀ ਨੇ ਆਪਣੀ ਸੰਧਿਆ ਪੂਜਾ ਹੁਣੇ ਖ਼ਤਮ ਕੀਤੀ ਹੀ ਸੀ ਜਦੋਂ ਮਰਿਯਮ ਨਿਰਮਲਾ ਦੇ ਨਾਲ ਘਰ ਚਲੀ ਆਈ। ਹੋਣ ਵਾਲੇ ਨਿਆਣੇ ਲਈ ਸੁੰਦਰ ਕੱਪੜਿਆਂ ਦੀ ਪ੍ਰਸ਼ੰਸਾ ਕਰਨ ਦੇ ਮਗਰੋਂ, ਦਾਦੀਜੀ ਨੇ ਅਚਾਨਕ ਹੀ ਵਿਸ਼ੇ ਨੂੰ ਬਦਲ ਦਿੱਤਾ।
“ਜੇ ਮਾਸਟਰਜੀ ਸਹੀ ਹਨ,” ਉਸ ਨੇ ਆਖਿਆ, “ਅਤੇ ਪਰਮੇਸ਼ੁਰ ਛੇਤੀ ਹੀ ਦੁਸ਼ਟ ਲੋਕਾਂ ਨੂੰ ਨਸ਼ਟ ਕਰੇਗਾ, ਅਸੀਂ ਸੁਰੱਖਿਅਤ ਰਵਾਂਗੇ। ਅਸੀਂ ਨਾ ਠੱਗੀ ਕਰਦੇ ਹਾਂ ਨਾ ਝੂਠ ਬੋਲਦੇ ਹਾਂ, ਅਸੀਂ ਮੰਦਰ ਜਾਕੇ ਪ੍ਰਾਰਥਨਾ ਕਰਦੇ ਹਾਂ, ਅਤੇ ਅਸੀਂ ਇਕ ਨੈਤਿਕ ਜੀਵਨ ਬਤੀਤ ਕਰਦੇ ਹਾਂ। ਸਾਡੇ ਪਰਿਵਾਰ ਨੂੰ ਕੋਈ ਹਾਨੀ ਨਹੀਂ ਆ ਸਕਦੀ ਹੈ।”
“ਪਰਮੇਸ਼ੁਰ ਦੁਆਰਾ ਦੁਸ਼ਟ ਲੋਕਾਂ ਦੇ ਵਿਨਾਸ਼ ਤੋਂ ਬਚਣ ਵਾਸਤੇ ਨਿਰਸੰਦੇਹ ਇਕ ਨੈਤਿਕ ਜੀਵਨ ਬਤੀਤ ਕਰਨਾ ਜ਼ਰੂਰੀ ਹੋਵੇਗਾ, ਦਾਦੀਜੀ,” ਮਰਿਯਮ ਨੇ ਜਵਾਬ ਦਿੱਤਾ। “ਉਹ ਆਪਣੀ ਨਵੀਂ ਦੁਨੀਆਂ ਵਿਚ ਝੂਠ ਬੋਲਣ, ਠੱਗੀ ਕਰਨ, ਅਤੇ ਹੱਤਿਆ ਕਰਨ ਵਾਲੇ ਲੋਕਾਂ ਨੂੰ ਨਹੀਂ ਚਾਹੇਗਾ, ਨਹੀਂ ਤਾਂ ਉਸ ਵਿਚ ਇਸ ਵਰਤਮਾਨ ਦੁਨੀਆਂ ਤੋਂ ਕੋਈ ਫ਼ਰਕ ਨਹੀਂ ਹੋਵੇਗਾ, ਹੈ ਕਿ ਨਾ? ਪਰ ਜ਼ਰਾ ਸੋਚੋ, ਦਾਦੀਜੀ। ਕਿਸੇ ਬਿਪਤਾ ਦੇ ਸਮੇਂ, ਜਿਵੇਂ ਕਿ ਇਕ ਹੜ੍ਹ ਵਿਚ, ਸਰਕਾਰ ਸਾਨੂੰ ਬਚਣ ਲਈ ਵਿਸ਼ਿਸ਼ਟ ਹਿਦਾਇਤਾਂ ਦਿੰਦੀ ਹੈ। ਇਹ ਉਨ੍ਹਾਂ ਦੀ ਅਸਲ ਸਥਿਤੀ ਬਾਰੇ ਜਾਣਕਾਰੀ ਅਤੇ ਜੋ ਉਹ ਜਾਣਦੇ ਹਨ ਕਿ ਵਾਪਰੇਗਾ, ਉਸ ਉੱਤੇ ਆਧਾਰਿਤ ਹੁੰਦੀਆਂ ਹਨ। ਅਸੀਂ ਘਰ ਬੈਠੇ ਇਹ ਨਹੀਂ ਕਹਾਂਗੇ, ‘ਮੈਂ ਇਕ ਅੱਛਾ ਵਿਅਕਤੀ ਹਾਂ, ਇਸ ਲਈ ਮੈਂ ਨਹੀਂ ਡੁੱਬਾਂਗਾ,’ ਹੈ ਨਾ? ਹੁਣ, ਪਰਮੇਸ਼ੁਰ ਇਕ ਹੜ੍ਹ ਤੋਂ ਅਧਿਕ ਵੱਡੀ ਬਿਪਤਾ ਲਿਆ ਰਿਹਾ ਹੈ। ਉਹ ਇਕ ਯੁੱਧ ਲਿਆ ਰਿਹਾ ਹੈ, ਜਿਸ ਨੂੰ ਬਾਈਬਲ ਹਰਮਗਿੱਦੋਨ ਆਖਦੀ ਹੈ, ਜਿਸ ਦਾ ਧਰਤੀ ਦੇ ਹਰ ਇਕ ਵਿਅਕਤੀ ਉੱਤੇ ਅਸਰ ਪਵੇਗਾ। (ਪਰਕਾਸ਼ ਦੀ ਪੋਥੀ 16:14-16) ਪਵਿੱਤਰ ਸ਼ਾਸਤਰ ਸਾਨੂੰ ਦੱਸਦੇ ਹਨ ਕਿ ਬਚਣ ਵਾਸਤੇ ਨੈਤਿਕ ਤੌਰ ਤੇ ਅੱਛਾ ਹੋਣਾ ਇਕ ਮੂਲ ਜ਼ਰੂਰਤ ਹੈ। ਪਰ ਪਰਮੇਸ਼ੁਰ ਨੇ ਇਸ ਸਥਿਤੀ ਬਾਰੇ ਆਪਣੀ ਜਾਣਕਾਰੀ ਦੇ ਆਧਾਰ ਉੱਤੇ, ਦੂਜੀਆਂ ਵਿਸ਼ਿਸ਼ਟ ਹਿਦਾਇਤਾਂ ਵੀ ਦਿੱਤੀਆਂ ਹਨ। ਇਨ੍ਹਾਂ ਨੂੰ ਵੀ ਸਾਨੂੰ ਮੰਨਣਾ ਪਵੇਗਾ ਜੇ ਅਸੀਂ ਬਚਣਾ ਹੈ। ਜੋ ਪਰਮੇਸ਼ੁਰ ਦੀਆਂ ਹਿਦਾਇਤਾਂ ਨੂੰ ਮੰਨਦੇ ਹਨ, ਉਨ੍ਹਾਂ ਨੂੰ ‘ਧਰਮੀ,’ ‘ਸਚਿਆਰ,’ ਅਤੇ ‘ਖਰੇ’ ਵਿਅਕਤੀ ਸਮਝਿਆ ਜਾਵੇਗਾ ਜੋ ਬਾਈਬਲ ਆਖਦੀ ਹੈ ਕਿ ਧਰਤੀ ਵਿਚ ਰਹਿ ਜਾਣਗੇ ਜਦੋਂ ਪਰਮੇਸ਼ੁਰ ਦੁਸ਼ਟ ਨੂੰ ਨਸ਼ਟ ਕਰੇਗਾ।”—ਕਹਾਉਤਾਂ 2:20-22.
ਇਸ ਨੁਕਤੇ ਤੇ ਦਾਦਾਜੀ ਨੇ ਆਖਿਆ: “ਪਰ ਆਪਣੀ ਵਰਤਮਾਨ ਹਾਲਤ ਵਿਚ, ਅਸੀਂ ਬਚਣ ਲਈ ਕਾਫ਼ੀ ਧਰਮੀ ਕਿਵੇਂ ਸਮਝੇ ਜਾ ਸਕਦੇ ਹਾਂ?”
ਮਰਿਯਮ ਨੇ ਜਵਾਬ ਦਿੱਤਾ, “ਯਹੋਵਾਹ ਪਰਮੇਸ਼ੁਰ ਨੇ ਆਦਮੀ ਦੀ ਮਦਦ ਕਰਨ ਵਾਸਤੇ ਇਕ ਅਦਭੁਤ ਕਾਨੂੰਨੀ ਪ੍ਰਬੰਧ ਕੀਤਾ ਹੈ। ਮੈਨੂੰ ਇਕ ਦ੍ਰਿਸ਼ਟਾਂਤ ਦੁਆਰਾ ਇਸ ਨੂੰ ਸਪਸ਼ਟ ਕਰਨ ਦਿਓ। ਫਰਜ਼ ਕਰੋ, ਨਿਰਮਲਾ, ਤੂੰ ਰਾਮੂ ਨੂੰ ਦਸ ਰੁਪਏ ਦੇ ਕੇ ਉਸ ਨੂੰ ਇਕ ਕਿਲੋ ਖੰਡ ਖ਼ਰੀਦਣ ਲਈ ਭੇਜਦੀ ਹੈ। ਦੁਕਾਨ ਨੂੰ ਜਾਂਦਿਆਂ ਰਾਹ ਵਿਚ, ਉਹ ਖੇਡਣ ਵਾਸਤੇ ਰੁਕ ਜਾਂਦਾ ਹੈ ਅਤੇ ਉਹ ਪੈਸੇ ਨੂੰ ਗੁਆ ਦਿੰਦਾ ਹੈ। ਜਦੋਂ ਉਹ ਦੁਕਾਨ ਤੇ ਪਹੁੰਚਦਾ ਹੈ, ਕੀ ਦੁਕਾਨਦਾਰ ਉਸ ਨੂੰ ਖੰਡ ਦੇ ਦੇਵੇਗਾ?”
“ਨਹੀਂ, ਨਿਸ਼ਚੇ ਹੀ ਨਹੀਂ,” ਨਿਰਮਲਾ ਨੇ ਕਿਹਾ।
“ਰਾਮੂ ਰੋਂਦਾ ਖੜ੍ਹਾ ਰਹਿੰਦਾ ਹੈ। ਉਹ ਜਾਣਦਾ ਹੈ ਕਿ ਸਾਰੇ ਪਰਿਵਾਰ ਨੂੰ ਕਸ਼ਟ ਭੋਗਣਾ ਪਵੇਗਾ ਕਿਉਂਕਿ ਉਸ ਨੇ ਪੈਸਾ ਗੁਆ ਦਿੱਤਾ ਹੈ। ਕੋਲ ਖੜ੍ਹੇ ਇਕ ਦਿਆਲੂ ਸੱਜਣ ਉਸ ਤੇ ਤਰਸ ਖਾਕੇ ਉਸ ਨੂੰ ਦਸ ਰੁਪਏ ਦਿੰਦਾ ਹੈ। ਇਹ ਖੰਡ ਦੇ ਲਈ ਦੁਕਾਨਦਾਰ ਨੂੰ ਦਿੱਤੇ ਜਾਂਦੇ ਹਨ, ਅਤੇ ਤੁਹਾਡਾ ਪਰਿਵਾਰ ਇਸ ਨੂੰ ਪ੍ਰਯੋਗ ਕਰ ਸਕਦਾ ਹੈ।
“ਬਾਈਬਲ ਸਾਨੂੰ ਦੱਸਦੀ ਹੈ ਕਿ ਸਾਡੀਆਂ ਸਮੱਸਿਆਵਾਂ ਉਦੋਂ ਆਰੰਭ ਹੋਈਆਂ ਜਦੋਂ ਪਰਮੇਸ਼ੁਰ ਦੇ ਸਿਰਜੇ ਹੋਏ ਪਹਿਲੇ ਮਨੁੱਖੀ ਜੋੜੇ ਨੇ ਆਪਣੀ ਸੁਤੰਤਰ ਇੱਛਾ ਦੀ ਕੁਵਰਤੋਂ ਕੀਤੀ ਅਤੇ ਪਰਮੇਸ਼ੁਰ ਦੀਆਂ ਬੁੱਧੀਮਾਨ ਹਿਦਾਇਤਾਂ ਦੀ ਅਵੱਗਿਆ ਕਰਨਾ ਚੁਣਿਆ। ਪਰਮੇਸ਼ੁਰ ਉਨ੍ਹਾਂ ਨੂੰ ਇੰਜ ਕਰਨ ਦੀ ਸਜ਼ਾ ਬਾਰੇ ਚੇਤਾਵਨੀ ਦੇ ਚੁੱਕਾ ਸੀ—ਸੰਪੂਰਣਤਾ ਨੂੰ ਗੁਆਉਣਾ, ਆਪਣੇ ਪਰਾਦੀਸ ਘਰ ਨੂੰ ਗੁਆਉਣਾ, ਅਤੇ ਅਨੰਤਕਾਲ ਲਈ ਧਰਤੀ ਉੱਤੇ ਜੀਉਂਦੇ ਰਹਿਣ ਦੇ ਆਪਣੇ ਅਧਿਕਾਰ ਨੂੰ ਗੁਆਉਣਾ। ਪਰਮੇਸ਼ੁਰ ਨੇ ਨਿਆਂਪੂਰਬਕ ਆਪਣੇ ਕਾਨੂੰਨਾਂ ਨੂੰ ਲਾਗੂ ਕੀਤਾ। ਇਸ ਤੋਂ ਉਨ੍ਹਾਂ ਦੀ ਸੰਤਾਨ ਆਪਣੇ ਵੱਡੇ ਨੁਕਸਾਨ ਦੇ ਕਾਰਨ, ਮੰਨ ਲਓ, ਰੋਂਦੀ ਹੀ ਰਹਿ ਗਈ। ਪਰ ਕਿਉਂਕਿ ਪਰਮੇਸ਼ੁਰ ਆਪਣੇ ਨਿਆਉਂ ਨੂੰ ਪ੍ਰੇਮ ਨਾਲ ਸੰਤੁਲਨ ਕਰਦਾ ਹੈ, ਉਸ ਨੇ ਉਹ ਮੁੜ ਹਾਸਲ ਕਰਨ ਦਾ ਮੌਕਾ ਮਨੁੱਖਾਂ ਨੂੰ ਦੇਣ ਲਈ ਪ੍ਰਬੰਧ ਕੀਤਾ ਜੋ ਪਹਿਲੀ ਜੋੜੀ ਨੇ ਗੁਆਇਆ ਸੀ। ਉਸ ਦ੍ਰਿਸ਼ਟਾਂਤ ਵਾਲੇ ਦਿਆਲੂ ਸੱਜਣ ਦੇ ਵਾਂਗ, ਪਰਮੇਸ਼ੁਰ ਨੇ ਉਹ ਚੀਜ਼ ਦੀ ਠੀਕ ਕੀਮਤ ਦਾ ਪ੍ਰਬੰਧ ਕੀਤਾ ਜੋ ਗੁਆ ਦਿੱਤੀ ਗਈ ਸੀ। ਉਸ ਨੇ ਆਪਣੇ ਨਿੱਜੀ ਆਤਮਿਕ ਪੁੱਤਰ ਨੂੰ ਸਵਰਗ ਤੋਂ ਧਰਤੀ ਤੇ, ਇਕ ਮਨੁੱਖ ਯਿਸੂ ਮਸੀਹ ਦੇ ਨਾਂ ਦੇ ਰੂਪ ਵਿਚ ਪੈਦਾ ਹੋਣ ਵਾਸਤੇ, ਭੇਜਕੇ ਇਹ ਕੀਤਾ। ਜਦੋਂ ਯਿਸੂ ਨੇ ਰਜ਼ਾਮੰਦੀ ਨਾਲ ਆਪਣਾ ਸੰਪੂਰਣ ਮਨੁੱਖੀ ਜੀਵਨ ਬਲੀਦਾਨ ਕੀਤਾ, ਜਿਹੜਾ ਉਸ ਜੀਵਨ ਦੇ ਬਰਾਬਰ ਸੀ ਜੋ ਪਹਿਲੇ ਆਦਮੀ, ਆਦਮ, ਨੇ ਗੁਆਇਆ ਸੀ, ਅਤੇ ਪਰਮੇਸ਼ੁਰ ਨੂੰ ਉਸ ਦਾ ਮੁੱਲ ਪੇਸ਼ ਕੀਤਾ, ਤਦ ਉਹ ਕੀਮਤ ਮਨੁੱਖਜਾਤੀ ਲਈ ਉਹ ਚੀਜ਼ ਵਾਪਸ ਖ਼ਰੀਦਣ ਦੇ ਲਈ ਪ੍ਰਯੋਗ ਕੀਤੀ ਜਾ ਸਕਦੀ ਸੀ ਜੋ ਗੁਆ ਦਿੱਤੀ ਗਈ ਸੀ, ਅਰਥਾਤ, ਇਕ ਪਰਾਦੀਸ ਧਰਤੀ ਉੱਤੇ ਅਨੰਤਕਾਲ ਦੇ ਲਈ ਸੰਪੂਰਣ ਜੀਵਨ।”
ਚਰਚੇ ਦੇ ਇਸ ਨੁਕਤੇ ਤੇ, ਮਾਸਟਰਜੀ, ਜੋ ਥੋੜ੍ਹੇ ਸਮੇਂ ਪਹਿਲਾਂ ਆਨੰਦ ਦੇ ਨਾਲ ਦਾਖ਼ਲ ਹੋਏ ਸਨ, ਸ਼ਾਮਲ ਹੋਏ। “ਇਸ ਲਈ ਮਰਿਯਮ ਜੋ ਕਹਿ ਰਹੀ ਹੈ ਉਸ ਤੋਂ ਤੁਸੀਂ ਦੇਖ ਸਕਦੇ ਹੋ ਕਿ ਯਿਸੂ ਪਰਮੇਸ਼ੁਰ ਦਾ ਅਵਤਾਰ ਨਹੀਂ ਪਰ ਪਰਮੇਸ਼ੁਰ ਦਾ ਇਕ ਆਤਮਿਕ ਪੁੱਤਰ ਸੀ, ਜੋ ਮਨੁੱਖਾਂ ਲਈ ਆਪਣਾ ਸੰਪੂਰਣ ਜੀਵਨ ਬਲੀ ਕਰਨ ਵਾਸਤੇ ਇਕ ਆਦਮੀ ਦੇ ਰੂਪ ਵਿਚ ਪੈਦਾ ਹੋਇਆ, ਅਤੇ ਉਨ੍ਹਾਂ ਲਈ ਰਸਤਾ ਤਿਆਰ ਕੀਤਾ ਤਾਂਕਿ ਜੋ ਪਹਿਲੀ ਮਨੁੱਖੀ ਜੋੜੀ ਨੇ ਅਵੱਗਿਆ ਦੇ ਕਾਰਨ ਗੁਆਇਆ ਸੀ, ਉਸ ਨੂੰ ਮੁੜ ਹਾਸਲ ਕਰ ਸਕਣ। ਜਦੋਂ ਅਸੀਂ ਪਰਮੇਸ਼ੁਰ ਦੇ ਬਣਾਏ ਹੋਏ ਇਸ ਪ੍ਰਬੰਧ ਨੂੰ ਸਵੀਕਾਰ ਕਰ ਲੈਂਦੇ ਹਾਂ, ਤਦ ਅਸੀਂ ਇਸ ਦੁਸ਼ਟ ਦੁਨੀਆਂ ਦੇ ਅੰਤ ਤੋਂ ਬਚਣ ਅਤੇ ਇਕ ਸ਼ਾਂਤੀਪੂਰਣ, ਸਮੱਸਿਆ-ਰਹਿਤ ਧਰਤੀ ਉੱਤੇ ਸਦੀਪਕ ਜੀਵਨ ਦਾ ਆਨੰਦ ਲੈਣ ਦੇ ਰਾਹ ਉੱਤੇ ਠੀਕ ਪੈ ਜਾਂਦੇ ਹਾਂ। ਇਹ ਆਸ ਇੰਨੀ ਅਦਭੁਤ ਹੈ ਕਿ ਸੰਸਾਰ-ਭਰ ਯਹੋਵਾਹ ਦੇ ਗਵਾਹ ਸਾਰੇ ਕੌਮਾਂ ਦੇ ਲੋਕਾਂ ਨੂੰ ਇਸ ਦੇ ਬਾਰੇ ਸਿੱਖਣ ਦੀ ਮਦਦ ਕਰਨ ਲਈ ਯਤਨ ਕਰ ਰਹੇ ਹਨ। ਇਹ ਸੱਚ ਹੈ, ਆਪਣੇ ਆਪ ਲਈ ਸਾਬਤ ਕਰਨ ਵਾਸਤੇ ਕਿ ਇਹ ਆਸ ਭਰੋਸੇਯੋਗ ਹੈ, ਯਤਨ ਕਰਨ ਦੀ ਜ਼ਰੂਰਤ ਹੈ, ਪਰ ਸਾਡੇ ਸਾਮ੍ਹਣੇ ਜੋ ਪ੍ਰਤਿਫਲ ਰੱਖੇ ਗਏ ਹਨ, ਉਹ ਯਕੀਨਨ ਯਤਨ ਨੂੰ ਸਾਰਥਕ ਬਣਾਉਂਦੇ ਹਨ।”
ਇਕ ਉਜਲਾ ਭਵਿੱਖ
ਸਾਫ਼ ਨੀਲੇ ਆਕਾਸ਼ ਵਿਚ ਸੂਰਜ ਚਮਕ ਰਿਹਾ ਸੀ ਜਦੋਂ ਆਨੰਦ, ਨਿਰਮਲਾ ਅਤੇ ਨਵੇਂ ਬੱਚੇ ਨੂੰ ਹਸਪਤਾਲ ਤੋਂ ਘਰ ਲਿਆਇਆ। ਇੰਜ ਜਾਪਦਾ ਸੀ ਜਿਵੇਂ ਕਿ ਬਰਸਾਤ ਦਾ ਮੌਸਮ ਤਕਰੀਬਨ ਖ਼ਤਮ ਹੋ ਚੁੱਕਾ ਸੀ। ਪਰਿਵਾਰ ਵਿਚ ਬਹੁਤ ਉਤੇਜਨਾ ਸੀ, ਅਤੇ ਗੁਆਂਢੀ ਨਵੇਂ ਬੱਚੇ ਨੂੰ ਦੇਖਣ ਵਾਸਤੇ ਆਏ। ਆਨੰਦ ਚੁੱਪ-ਚਾਪ ਅੱਖ ਬਚਾ ਕੇ ਬਾਹਰ ਵਿਹੜੇ ਵਿਚ ਨਿੱਕਲ ਗਿਆ ਅਤੇ ਬੈਠ ਕੇ ਇਕ ਚਿੜੀ ਨੂੰ ਆਲ੍ਹਣਾ ਬਣਾਉਣ ਵਾਸਤੇ ਕੱਖ ਦੇ ਟੁਕੜਿਆਂ ਨੂੰ ਇਕੱਠੇ ਕਰਦੇ ਹੋਏ ਦੇਖਦਾ ਰਿਹਾ। ‘ਉਹ ਆਪਣੇ ਪਰਿਵਾਰ ਲਈ ਇਕ ਸੁਰੱਖਿਅਤ ਭਵਿੱਖ ਚਾਹੁੰਦੀ ਹੈ ਜਿਵੇਂ ਮੈਂ ਚਾਹੁੰਦਾ ਹਾਂ,’ ਉਸ ਨੇ ਸੋਚਿਆ।
ਜੇ ਸਾਰੀਆਂ ਗੱਲਾਂ ਜੋ ਮਾਸਟਰਜੀ ਕਹਿ ਰਹੇ ਸਨ ਸੱਚ ਸੀ, ਤਦ ਕੀ? ਤਦ ਉਸ ਦੇ ਘਰ ਵਿਚ ਇਸ ਨਵੇਂ ਬੱਚੇ ਦੇ ਸਾਮ੍ਹਣੇ ਇਕ ਅਦਭੁਤ ਭਵਿੱਖ ਹੋਵੇਗਾ। ਆਨੰਦ ਨੇ ਮਾਸਟਰਜੀ ਦੇ ਆਖ਼ਰੀ ਸ਼ਬਦਾਂ ਨੂੰ, ਜਦੋਂ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਗੱਲਬਾਤ ਕੀਤੀ ਸੀ, ਯਾਦ ਕੀਤਾ। ਉਨ੍ਹਾਂ ਨੇ ਕਿਹਾ ਸੀ, “ਫਰਜ਼ ਕਰੋ ਜਦੋਂ ਰਾਮੂ ਆਪਣੀ ਪੜ੍ਹਾਈ ਪੂਰੀ ਕਰ ਲੈਂਦਾ ਹੈ, ਤੁਸੀਂ ਅਖ਼ਬਾਰ ਵਿਚ ਇਕ ਨੌਕਰੀ ਦੇ ਲਈ ਇਕ ਇਸ਼ਤਿਹਾਰ ਦੇਖਦੇ ਹੋ। ਇਹ ਰਾਮੂ ਦੀਆਂ ਯੋਗਤਾਵਾਂ ਵਰਗੇ ਇਕ ਆਦਮੀ ਲਈ ਪੇਸ਼ ਕੀਤਾ ਜਾ ਰਿਹਾ ਹੈ। ਤਨਖਾਹ ਉੱਤਮ ਹੈ, ਸਥਾਨ ਉਥੇ ਹੈ ਜਿੱਥੇ ਉਹ ਰਹਿਣਾ ਪਸੰਦ ਕਰੇਗਾ, ਅੱਛੀ ਰਿਹਾਇਸ਼ ਉਪਲਬਧ ਹੈ, ਅਤੇ ਕੰਮ ਅਜੇਹਾ ਹੈ ਜਿਸ ਨੂੰ ਕਰਨ ਵਿਚ ਉਹ ਆਨੰਦ ਮਾਣੇਗਾ। ਤੁਸੀਂ ਕੀ ਕਰੋਗੇ? ਇਸ਼ਤਿਹਾਰ ਦੀ ਉਪੇਖਿਆ ਕਰਦੇ, ਯਾ ਉਸ ਨੌਕਰੀ ਨੂੰ ਪ੍ਰਾਪਤ ਕਰਨ ਲਈ ਆਪਣੇ ਵਸ ਵਿਚ ਸਭ ਕੁਝ ਕਰਦੇ?” ‘ਖੈਰ, ਉਸ ਦਾ ਜਵਾਬ ਤਾਂ ਜ਼ਾਹਰ ਹੀ ਸੀ,’ ਆਨੰਦ ਨੇ ਸੋਚਿਆ।
ਤਾਂ, ਉਨ੍ਹਾਂ ਚੀਜ਼ਾਂ ਬਾਰੇ ਕੀ, ਜੋ ਬਾਈਬਲ ਆਖਦੀ ਹੈ ਕਿ ਪਰਮੇਸ਼ੁਰ ਅੱਜ ਦੇ ਰਹਿਣ ਵਾਲੇ ਲੋਕਾਂ ਨੂੰ ਪੇਸ਼ ਕਰ ਰਿਹਾ ਹੈ? ਇਕ ਪਰਾਦੀਸ ਧਰਤੀ, ਇਕ ਅੱਛਾ ਘਰ, ਖਾਣੇ ਦੀ ਬਹੁਤਾਤ, ਸੰਤੋਖਜਨਕ ਨੌਕਰੀ, ਸੰਪੂਰਣ ਸਿਹਤ, ਅਤੇ ਪੂਰਣ ਸੁਰੱਖਿਆ। ਫਰਜ਼ ਕਰੋ ਕਿ ਉਹ ਸੱਚ ਹੋਵੇ। ਆਨੰਦ ਇਕ ਲੰਮੇ ਸਮੇਂ ਲਈ ਸੋਚਦਾ ਰਿਹਾ।
ਜਿਉਂ ਹੀ ਰੰਗਾਂ ਦੀ ਸ਼ਾਨਦਾਰੀ ਵਿਚ ਸੂਰਜ ਅਸਤ ਹੋਣ ਲੱਗਾ, ਉਸ ਨੇ ਆਪਣਾ ਨਿਸ਼ਚਾ ਕਰ ਲਿਆ। ‘ਹਾਂ,’ ਉਸ ਨੇ ਆਪਣੇ ਆਪ ਨੂੰ ਕਿਹਾ। ‘ਮੈਂ ਆਪਣੇ ਅਤੇ ਆਪਣੇ ਪਰਿਵਾਰ ਲਈ ਇਸ ਪ੍ਰਮਾਣ ਨੂੰ ਪੂਰੀ ਤਰ੍ਹਾਂ ਜਾਂਚ ਕਰਨ ਦਾ ਕਰਜ਼ਾਈ ਹਾਂ, ਕਿ ਇਹ ਤਬਦੀਲੀ ਸੱਚ-ਮੁੱਚ ਆਵੇਗੀ ਯਾ ਨਹੀਂ। ਅਤੇ ਜੇ ਮੈਂ ਸੰਤੁਸ਼ਟ ਹੋਇਆ, ਤਾਂ ਸਾਨੂੰ ਆਪਣੇ ਵਸ ਵਿਚ ਸਭ ਕੁਝ ਕਰਨਾ ਚਾਹੀਦਾ ਹੈ ਤਾਂਕਿ ਦੁਸ਼ਟਤਾ ਦੇ ਅੰਤ ਤੋਂ ਬਚਣ ਦੇ ਯੋਗ ਸਾਬਤ ਹੋ ਸਕੀਏ ਅਤੇ ਇਕ ਸੁਖੀ ਭਵਿੱਖ ਦਾ ਆਨੰਦ ਮਾਣੀਏ ਜਦੋਂ ਸਾਡੀਆਂ ਸਾਰੀਆਂ ਸਮੱਸਿਆਵਾਂ ਸੁਲਝਾਈਆਂ ਜਾ ਚੁੱਕੀਆਂ ਹੋਣ ਗੀਆਂ।’
ਸਮਾਲੋਚਨਾ ਲਈ ਸਵਾਲ
ਸਾਡੀਆਂ ਸਮੱਸਿਆਵਾਂ—ਉਨ੍ਹਾਂ ਨੂੰ ਸੁਲਝਾਉਣ ਵਿਚ ਕੌਣ ਸਾਡੀ ਮਦਦ ਕਰੇਗਾ?
ਰਾਮੂ ਕਿਉਂ ਮਾਸਟਰਜੀ ਨੂੰ ਮਿਲਣ ਗਿਆ ਸੀ?
ਮਾਸਟਰਜੀ ਨੇ ਆਨੰਦ ਨੂੰ ਕਿਸ ਕਾਰਨ ਆਪਣੇ ਘਰ ਵਿਚ ਬੁਲਾਇਆ ਸੀ?
ਉਹ ਸਮੱਸਿਆਵਾਂ ਜਿਹੜੀਆਂ ਸਾਡੇ ਸਾਰਿਆਂ ਦੇ ਸਾਮ੍ਹਣੇ ਹਨ
ਆਨੰਦ ਕਿਉਂ ਕੜਵਾਹਟ ਨਾਲ ਭਰ ਗਿਆ ਸੀ?
ਉਸ ਦੀਆਂ ਕੁਝ ਸਮੱਸਿਆਵਾਂ ਕੀ ਸਨ?
ਆਨੰਦ ਦੀ ਦੁੱਖਭਰੀ ਕਹਾਣੀ ਦੇ ਪ੍ਰਤਿ ਮਾਸਟਰਜੀ ਦੀ ਕੀ ਪ੍ਰਤਿਕ੍ਰਿਆ ਸੀ?
ਮਾਸਟਰਜੀ ਦਾ ਪਰਿਵਾਰ ਕਿਉਂ ਖੁਸ਼ ਸੀ?
ਮਾਸਟਰਜੀ ਦਾ ਪਰਿਵਾਰ ਜਿਸ ਧਰਮ ਦਾ ਅਭਿਆਸ ਕਰਦਾ ਸੀ ਕੀ ਉਹ ਉਹੀ ਸੀ ਜਿਹੜਾ ਗਿਰਜਿਆਂ ਵਿਚ ਪਾਇਆ ਜਾਂਦਾ ਹੈ? ਕਿਉਂ ਨਹੀਂ?
ਧਰਤੀ ਉੱਤੇ ਖ਼ੁਸ਼ ਰਹਿਣ ਦੀ ਇੱਛਾ
ਮਰਿਯਮ ਨੇ ਨਿਰਮਲਾ ਨੂੰ ਪਰਮੇਸ਼ੁਰ ਦੇ ਬਾਰੇ ਕੀ ਸਪਸ਼ਟ ਕੀਤਾ?
“ਸਚਿਆਈ” ਕੀ ਹੈ?
ਮਨੁੱਖ ਦੀ ਕੁਦਰਤੀ ਪ੍ਰਵਿਰਤੀ ਕਿੱਥੇ ਰਹਿਣ ਦੀ ਹੈ?
ਉਹ ਜੋ ਸਾਰੀਆਂ ਸਮੱਸਿਆਵਾਂ ਨੂੰ ਸੁਲਝਾਉਣ ਦਾ ਵਾਇਦਾ ਕਰਦਾ ਹੈ
ਉਸ ਦ੍ਰਿਸ਼ਟਾਂਤ ਨੂੰ ਬਿਆਨ ਕਰੋ ਜੋ ਮਾਸਟਰਜੀ ਇਹ ਸਾਬਤ ਕਰਨ ਲਈ ਦਿੰਦੇ ਹਨ ਕਿ ਮਨੁੱਖ ਦੀ ਪ੍ਰਵਿਰਤੀ ਧਰਤੀ ਉੱਤੇ ਰਹਿਣ ਦੀ ਹੈ।
ਕੌਣ ਹੈ ਜੋ ਮਾਸਟਰਜੀ ਆਖਦੇ ਹਨ ਮਨੁੱਖ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਸੁਲਝਾਵੇਗਾ, ਅਤੇ ਕਿੰਨੇ ਚਿਰ ਤਕ?
ਆਨੰਦ ਕਿਉਂ ਇਸ ਨਾਲ ਅਸਹਿਮਤ ਹੁੰਦਾ ਹੈ?
ਮਾਸਟਰਜੀ ਕਿਵੇਂ ਦਿਖਾਉਂਦੇ ਹਨ ਕਿ ਹਿੰਸਾ ਮਨੁੱਖ ਦੀਆਂ ਸਮੱਸਿਆਵਾਂ ਨੂੰ ਨਹੀਂ ਸੁਲਝਾ ਸਕਦੀ ਹੈ?
ਸਮੱਸਿਆਵਾਂ ਕਦੋਂ ਸੁਲਝਾਈਆਂ ਜਾਣਗੀਆਂ?
ਮਾਸਟਰਜੀ ਦੀ ਉਹ ਅੰਬ ਦੇ ਬਿਰਛ ਵਾਲੀ ਦ੍ਰਿਸ਼ਟਾਂਤ ਦਾ ਕੀ ਅਰਥ ਸੀ?
ਪਵਿੱਤਰ ਬਾਈਬਲ ਬਾਰੇ ਕੁਝ ਤੱਥ ਦੱਸੋ।
“ਉਹ ਲੱਛਣ”
ਅੱਗੇ ਲਿਖੇ ਸ਼ਾਸਤ੍ਰਾਂ ਵਿਚ “ਉਹ ਲੱਛਣ” ਦੀਆਂ ਕੁਝ ਵਿਸ਼ੇਸ਼ਤਾਵਾਂ ਕੀ ਹਨ (ੳ) 2 ਤਿਮੋਥਿਉਸ 3:1-3; (ਅ) ਮੱਤੀ 24:7; (ੲ) ਪਰਕਾਸ਼ ਦੀ ਪੋਥੀ 6:4-8?
ਮੱਤੀ 24:32-34 ਕਿਵੇਂ ਉਸ ਅਵਧੀ ਨੂੰ ਸੁਨਿਸ਼ਚਿਤ ਕਰਦੀ ਹੈ ਜਿਸ ਵਿਚ ਅੰਤ ਅਸਲ ਵਿਚ ਆਵੇਗਾ?
ਜ਼ਿਆਦਾ ਲੋਕ ਉਸ ਚੇਤਾਵਨੀ ਬਾਰੇ ਕੀ ਪ੍ਰਤਿਕ੍ਰਿਆ ਦਿਖਾਉਂਦੇ ਹਨ ਜੋ ਛੇਤੀ ਹੀ ਪਰਮੇਸ਼ੁਰ ਦੁਸ਼ਟ ਲੋਕਾਂ ਨੂੰ ਕਰੇਗਾ?
ਯਹੋਵਾਹ ਦੇ ਗਵਾਹ ਕਿਵੇਂ ਭਿੰਨ ਹਨ?
ਇਕ ਨਵੀਂ ਦੁਨੀਆਂ—ਕਿਵੇਂ ਭਿੰਨ?
ਪਰਮੇਸ਼ੁਰ ਦੀ ਨਵੀਂ ਦੁਨੀਆਂ ਬਾਰੇ ਕੁਝ ਗੱਲਾਂ ਕੀ ਹਨ ਜੋ ਰੇਚਲ ਨੂੰ ਅੱਛੀਆਂ ਲੱਗਦੀਆਂ ਸਨ?
ਬਾਈਬਲ ਵਿਚੋਂ ਦਿਖਾਓ ਕਿ ਪਰਮੇਸ਼ੁਰ ਸਾਡੀਆਂ ਵਿਸ਼ੇਸ਼ ਸਮੱਸਿਆਵਾਂ ਨੂੰ ਪਛਾਣਦਾ ਹੈ ਅਤੇ ਉਨ੍ਹਾਂ ਨੂੰ ਹਟਾਉਣ ਦਾ ਵਾਇਦਾ ਕਰਦਾ ਹੈ।
ਬੁੱਧੀਮਾਨ ਸਲਾਹ ਤੋਂ ਹੁਣ ਲਾਭ
ਬਾਈਬਲ ਕੰਮ ਬਾਰੇ ਕੀ ਆਖਦੀ ਹੈ?
ਬਾਈਬਲ ਦੇ ਕਾਨੂੰਨ ਅਤੇ ਸਿਧਾਂਤ ਕਿਵੇਂ ਲਾਭਦਾਇਕ ਹਨ?
ਬਾਈਬਲ ਦੀ ਸਿਖਿਆ ਸਰਲ ਅਤੇ ਸਮਝਣਯੋਗ ਕਿਉਂ ਹੈ?
ਹਿਦਾਇਤ ਦੀ ਇਕ ਕਿਤਾਬ
ਮਰਿਯਮ ਨੂੰ ਯਕੀਨ ਕਿਉਂ ਹੈ ਕਿ ਬਾਈਬਲ ਪਰਮੇਸ਼ੁਰ ਵੱਲੋਂ ਹਿਦਾਇਤ ਦੀ ਕਿਤਾਬ ਹੈ?
ਇਹ ਖ਼ਾਸ ਤੌਰ ਤੇ ਅੱਜ ਸਾਨੂੰ ਕਿਵੇਂ ਲਾਭ ਪਹੁੰਚਾ ਸਕਦੀ ਹੈ?
ਬਚਣ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ ਹੈ
ਕੀ ਬਚਣ ਵਾਸਤੇ ਕੇਵਲ ਨੈਤਿਕ ਤੌਰ ਤੇ ਹੀ ਅੱਛੇ ਹੋਣਾ ਕਾਫ਼ੀ ਹੈ?
ਮਰਿਯਮ ਇਸ ਨੂੰ ਕਿਵੇਂ ਦ੍ਰਿਸ਼ਟਾਂਤ ਦੁਆਰਾ ਸਮਝਾਉਂਦੀ ਹੈ?
ਕਿਉਂਕਿ ਸਾਡੇ ਵਿੱਚੋਂ ਕੋਈ ਵੀ ਆਪਣੇ ਆਪ ਨੂੰ ਛੁਡਾਉਣ ਵਾਸਤੇ ਚੋਖੇ ਚੰਗੇ ਕੰਮ ਨਹੀਂ ਕਰ ਸਕਦਾ ਹੈ, ਪਰਮੇਸ਼ੁਰ ਨੇ ਸਾਡੇ ਬਚਣ ਲਈ ਕੀ ਕਾਨੂੰਨੀ ਪ੍ਰਬੰਧ ਕੀਤਾ ਹੈ?
ਇਕ ਉਜਲਾ ਭਵਿੱਖ
ਨਵੇਂ ਬੱਚੇ ਨੂੰ ਘਰ ਲਿਆਏ ਜਾਣ ਦੇ ਬਾਅਦ ਆਨੰਦ ਕਿਸ ਗੱਲ ਉੱਤੇ ਧਿਆਨ ਲਾਉਂਦਾ ਹੈ?
[ਸਫ਼ੇ 5 ਉੱਤੇ ਸੁਰਖੀ]
“ਮੈਂਦੇਖ ਸਕਦਾ ਹਾਂ ਕਿ ਤੁਹਾਡੇ ਕੋਲ ਉਹ ਸਮੱਸਿਆਵਾਂ ਨਹੀਂ ਹਨ ਜਿਨ੍ਹਾਂ ਦਾ ਮੈਨੂੰ ਹਰ ਰੋਜ਼ ਸਾਮ੍ਹਣਾ ਕਰਨਾ ਪੈਂਦਾ ਹੈ। ਤੁਸੀਂ ਸਾਰੇ ਇੰਨੇ ਸ਼ਾਂਤ ਅਤੇ ਸੰਤੁਸ਼ਟ ਹੋ। ਮੈਨੂੰ ਤੁਹਾਡੇ ਤੋਂ ਕਿੰਨੀ ਈਰਖਾ ਹੈ!”
[ਸਫ਼ੇ 7 ਉੱਤੇ ਸੁਰਖੀ]
ਮਨੁੱਖ ਜੋ ਸਭ ਤੋਂ ਜ਼ਿਆਦਾ ਚੀਜ਼ ਚਾਹੁੰਦਾ ਹੈ ਉਹ ਹੈ ਇਕ ਚੰਗਾ ਘਰ, ਚੰਗੀ ਸਿਹਤ, ਇਕ ਸੁਖੀ ਪਰਿਵਾਰ, ਅਤੇ ਪ੍ਰੇਮਪੂਰਣ ਮਿੱਤਰ
[ਸਫ਼ੇ 13 ਉੱਤੇ ਸੁਰਖੀ]
ਮਨੁੱਥ ਦੀ ਵਿਅਕਤਿੱਤਵ ਖ਼ਰਾਬ ਬਣ ਜਾਣ ਤੋਂ ਵੱਧਕੇ ਹੋਰ ਗੱਲਾਂ ਇਸ ਲੱਛਣ ਵਿਚ ਸ਼ਾਮਲ ਹਨ
[ਸਫ਼ੇ 20 ਉੱਤੇ ਸੁਰਖੀ]
ਜੇਕਰ ਬੁਰੇ ਕਿਰਾਏਦਾਰਾਂ ਨੂੰ ਕੱਢ ਦਿੱਤਾ ਜਾਵੇ ਅਤੇ ਕਾਲੋਨੀ ਦੀਆਂ ਸਹੂਲਤਾਂ ਨੂੰ ਦਰੁਸਤ ਕੀਤਾ ਜਾਵੇ, ਤਾਂਕੀ ਅਸੀਂ ਇਥੇ ਰਹਿਣ ਦਾ ਆਨੰਦ ਨਹੀਂ ਲੈ ਸਕਾਂਗੇ? ਇਹੋ ਹੈ ਜੋ ਪਰਮੇਸ਼ੁਰ ਨੇ ਪੂਰੀ ਧਰਤੀ ਨੂੰ ਕਰਨ ਦਾ ਵਾਅਦਾ ਕੀਤਾ ਹੈ
[ਸਫ਼ੇ 23 ਉੱਤੇ ਸੁਰਖੀ]
“ਇਹ ਨਿਰਸੰਦੇਹ ਸੱਚ ਹੈ ਕਿ ਪਰਮੇਸ਼ੁਰ ਦੀ ਬੁੱਧ ਸਾਡੀ ਬੁੱਧ ਤੋਂ ਬਹੁਤ ਜ਼ਿਆਦਾ ਉੱਚ ਹੈ”
[ਸਫ਼ੇ 27 ਉੱਤੇ ਸੁਰਖੀ]
“ਅਪਣੀ ਵਰਤਮਾਨ ਹਾਲਤ ਵਿਚ, ਅਸੀਂ ਬਚਣ ਲਈ ਚੋਖੇ ਧਰਮੀ ਕਿਵੇਂ ਸਮਝੇ ਜਾ ਸਕਦੇ ਹਾਂ?”
[ਸਫ਼ੇ 8 ਉੱਤੇ ਤਸਵੀਰ]
ਇਕ ਲੰਮੇ ਸਮੇਂ ਵਾਸਤੇ, ਮਨੁੱਖ ਧਰਤੀ ਉੱਤੇ ਕਸ਼ਟ ਭੋਗ ਰਹੇ ਹਨ
[ਸਫ਼ੇ 9 ਉੱਤੇ ਤਸਵੀਰ]
ਕੀ ਇਨ੍ਹਾਂ ਨੂੰ ਇਕ ਸੁਖੀ ਭਵਿੱਖ ਦਾ ਮੌਕਾ ਦੇਣ ਲਈ ਇਕ ਕ੍ਰਾਂਤੀ ਦੀ ਜ਼ਰੂਰਤ ਹੋਵੇਗੀ?
[ਸਫ਼ੇ 14, 15 ਉੱਤੇ ਤਸਵੀਰਾਂ]
ਜਦੋਂ ਤੁਸੀਂ ਬਿਰਛ ਨੂੰ ਖਿੜਦਿਆਂ ਦੇਖਦੇ ਹੋ, ਤੁਸੀਂ ਜਾਣ ਲੈਂਦੇ ਹੋ ਕਿ ਗਰਮੀ ਦੀ ਰੁੱਤ ਨੇੜੇ ਹੈ। ਇਸੇ ਤਰ੍ਹਾਂ, ਜਦੋਂ ਪੂਰੇ ਲੱਛਣ ਦੀ ਪੂਰਤੀ ਹੋ ਰਹੀ ਹੋਵੇਗੀ, ਤਾਂ ਅੰਤ ਨੇੜੇ ਹੈ
[ਸਫ਼ੇ 16, 17 ਉੱਤੇ ਤਸਵੀਰਾਂ]
ਬਾਈਬਲ ਅਧੀਨ, ਸੁਹਿਰਦ ਲੋਕਾਂ ਨੂੰ ਪਰਮੇਸ਼ੁਰ ਦੀਆਂ ਚੇਤਾਵਨੀਆਂ ਨੂੰ ਸੰਜੀਦਗੀ ਨਾਲ ਲੈਣ ਦੀ ਚੇਤਾਵਨੀ ਦਿੰਦੀ ਹੈ
[ਸਫ਼ੇ 25 ਉੱਤੇ ਤਸਵੀਰ]
ਬਾਈਬਲ ਦੀ ਸਲਾਹ ਅੱਜ ਉਪਯੋਗੀ ਹੈ ਕਿਉਂਕਿ ਪਰਮੇਸ਼ੁਰ ਦਾ ਬਚਨ ਸਦੀਪਕ ਹੈ
[ਸਫ਼ੇ 29 ਉੱਤੇ ਤਸਵੀਰ]
“ਮੈਂ ਆਪਣੇ ਅਤੇ ਆਪਣੇ ਪਰਿਵਾਰ ਲਈ ਇਸ ਪ੍ਰਮਾਣ ਦੀ ਜਾਂਚ ਕਰਨ ਦਾ ਕਰਜ਼ਾਈ ਹਾਂ”