ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਚਾਂਦੀ ਦੇ ਸਿੱਕਿਆਂ ਦੀ ਮਿਸਾਲ ਤੋਂ ਸਿੱਖੋ
    ਪਹਿਰਾਬੁਰਜ—2015 | ਮਾਰਚ 15
    • 4, 5. ਮਿਸਾਲ ਵਿਚ ਦੱਸਿਆ ਆਦਮੀ ਕੌਣ ਹੈ ਅਤੇ ਟੈਲੰਟ ਯਾਨੀ ਚਾਂਦੀ ਦੇ ਸਿੱਕਿਆਂ ਦੀ ਇਕ ਥੈਲੀ ਕਿਸ ਦੇ ਬਰਾਬਰ ਸੀ?

      4 ਮੱਤੀ 25:14-30 ਪੜ੍ਹੋ। ਚਾਂਦੀ ਦੇ ਸਿੱਕਿਆਂ ਦੀ ਮਿਸਾਲ ਵਿਚ ਯਿਸੂ ਨੇ ਇਕ ਆਦਮੀ ਬਾਰੇ ਦੱਸਿਆ ਜੋ ਸਫ਼ਰ ʼਤੇ ਗਿਆ। ਇਸੇ ਤਰ੍ਹਾਂ ਦੀ ਇਕ ਹੋਰ ਮਿਸਾਲ ਵਿਚ ਯਿਸੂ ਨੇ ਇਕ ਆਦਮੀ ਬਾਰੇ ਦੱਸਿਆ ਜੋ ਰਾਜਾ ਬਣਨ ਲਈ ਸਫ਼ਰ ʼਤੇ ਗਿਆ।b ਸਾਡੇ ਪ੍ਰਕਾਸ਼ਨਾਂ ਵਿਚ ਬਹੁਤ ਸਾਲਾਂ ਤੋਂ ਸਮਝਾਇਆ ਗਿਆ ਹੈ ਕਿ ਦੋਵੇਂ ਮਿਸਾਲਾਂ ਵਿਚ ਦੱਸਿਆ ਆਦਮੀ ਯਿਸੂ ਹੈ ਜੋ 33 ਈਸਵੀ ਵਿਚ ਸਵਰਗ ਗਿਆ। ਪਰ ਸਵਰਗ ਜਾਂਦਿਆਂ ਹੀ ਯਿਸੂ ਨੂੰ ਇਕਦਮ ਰਾਜਾ ਨਹੀਂ ਬਣਾ ਦਿੱਤਾ ਗਿਆ। ਉਸ ਨੂੰ 1914 ਤਕ ਇੰਤਜ਼ਾਰ ਕਰਨਾ ਪਿਆ ਜਦੋਂ ਉਸ ਦੇ “ਵੈਰੀਆਂ ਨੂੰ ਉਸ ਦੇ ਪੈਰਾਂ ਦੀ ਚੌਂਕੀ ਬਣਾਇਆ” ਗਿਆ।—ਇਬ. 10:12, 13.

  • ਚਾਂਦੀ ਦੇ ਸਿੱਕਿਆਂ ਦੀ ਮਿਸਾਲ ਤੋਂ ਸਿੱਖੋ
    ਪਹਿਰਾਬੁਰਜ—2015 | ਮਾਰਚ 15
    • d ਰਸੂਲਾਂ ਦੀ ਮੌਤ ਤੋਂ ਜਲਦੀ ਬਾਅਦ ਸ਼ੈਤਾਨ ਨੇ ਮੰਡਲੀਆਂ ਵਿਚ ਝੂਠੀਆਂ ਸਿੱਖਿਆਵਾਂ ਫੈਲਾਈਆਂ। ਕਾਫ਼ੀ ਸਦੀਆਂ ਤਕ ਬਹੁਤ ਘੱਟ ਪ੍ਰਚਾਰ ਦਾ ਕੰਮ ਕੀਤਾ ਗਿਆ। ਪਰ “ਵਾਢੀ” ਯਾਨੀ ਆਖ਼ਰੀ ਦਿਨਾਂ ਦੌਰਾਨ ਪ੍ਰਚਾਰ ਦਾ ਕੰਮ ਦੁਬਾਰਾ ਸ਼ੁਰੂ ਹੋਣਾ ਸੀ। (ਮੱਤੀ 13:24-30, 36-43) 15 ਜੁਲਾਈ 2013 ਦੇ ਪਹਿਰਾਬੁਰਜ ਦੇ ਸਫ਼ੇ 9-12 ਦੇਖੋ।

  • ਚਾਂਦੀ ਦੇ ਸਿੱਕਿਆਂ ਦੀ ਮਿਸਾਲ ਤੋਂ ਸਿੱਖੋ
    ਪਹਿਰਾਬੁਰਜ—2015 | ਮਾਰਚ 15
    • 8. ਭਾਵੇਂ ਕਿ ਹਰ ਨੌਕਰ ਨੂੰ ਬਰਾਬਰ ਪੈਸੇ ਨਹੀਂ ਦਿੱਤੇ ਗਏ ਸਨ, ਪਰ ਫਿਰ ਵੀ ਮਾਲਕ ਆਪਣੇ ਨੌਕਰਾਂ ਤੋਂ ਕੀ ਚਾਹੁੰਦਾ ਸੀ?

      8 ਯਿਸੂ ਨੇ ਕਿਹਾ ਕਿ ਮਾਲਕ ਨੇ ਇਕ ਨੌਕਰ ਨੂੰ ਪੰਜ ਚਾਂਦੀ ਦੇ ਸਿੱਕਿਆਂ ਦੀਆਂ ਥੈਲੀਆਂ, ਦੂਜੇ ਨੂੰ ਦੋ ਅਤੇ ਤੀਜੇ ਨੂੰ ਇਕ ਥੈਲੀ ਦਿੱਤੀ ਸੀ। (ਮੱਤੀ 25:15) ਭਾਵੇਂ ਕਿ ਹਰ ਨੌਕਰ ਨੂੰ ਬਰਾਬਰ ਪੈਸੇ ਨਹੀਂ ਦਿੱਤੇ, ਪਰ ਫਿਰ ਵੀ ਮਾਲਕ ਚਾਹੁੰਦਾ ਸੀ ਕਿ ਉਸ ਦਾ ਹਰ ਨੌਕਰ ਆਪਣੀ ਪੂਰੀ ਵਾਹ ਲਾ ਕੇ ਇਨ੍ਹਾਂ ਪੈਸਿਆਂ ਨੂੰ ਵਧਾਵੇ। ਇਸੇ ਤਰ੍ਹਾਂ ਯਿਸੂ ਆਪਣੇ ਚੁਣੇ ਹੋਏ ਚੇਲਿਆਂ ਤੋਂ ਉਮੀਦ ਰੱਖਦਾ ਸੀ ਕਿ ਉਹ ਪ੍ਰਚਾਰ ਦੇ ਕੰਮ ਵਿਚ ਜੀ-ਜਾਨ ਲਾਉਣ। (ਮੱਤੀ 22:37; ਕੁਲੁ. 3:23) ਪੰਤੇਕੁਸਤ 33 ਈਸਵੀ ਵਿਚ ਯਿਸੂ ਦੇ ਚੇਲਿਆਂ ਨੇ ਸਾਰੀਆਂ ਕੌਮਾਂ ਨੂੰ ਪ੍ਰਚਾਰ ਕਰ ਕੇ ਚੇਲੇ ਬਣਾਉਣੇ ਸ਼ੁਰੂ ਕੀਤੇ। ਜਦੋਂ ਅਸੀਂ ਬਾਈਬਲ ਦੀ ਰਸੂਲਾਂ ਦੀ ਕਿਤਾਬ ਪੜ੍ਹਦੇ ਹਾਂ, ਤਾਂ ਸਾਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਇਸ ਕੰਮ ਵਿਚ ਅੱਡੀ-ਚੋਟੀ ਦਾ ਜ਼ੋਰ ਲਾਇਆ।d—ਰਸੂ. 6:7; 12:24; 19:20.

      ਆਖ਼ਰੀ ਦਿਨਾਂ ਵਿਚ ਸਿੱਕਿਆਂ ਨਾਲ ਕਾਰੋਬਾਰ ਕਰਨਾ

      9. (ੳ) ਦੋ ਵਫ਼ਾਦਾਰ ਨੌਕਰਾਂ ਨੇ ਪੈਸਿਆਂ ਨਾਲ ਕੀ ਕੀਤਾ ਸੀ ਅਤੇ ਅਸੀਂ ਇਸ ਤੋਂ ਕੀ ਸਿੱਖਦੇ ਹਾਂ? (ਅ) ਧਰਤੀ ʼਤੇ ਰਹਿਣ ਦੀ ਉਮੀਦ ਰੱਖਣ ਵਾਲਿਆਂ ਨੂੰ ਕੀ ਕਰਨਾ ਚਾਹੀਦਾ ਹੈ?

      9 ਪਹਿਲੇ ਦੋ ਨੌਕਰ ਜਿਨ੍ਹਾਂ ਨੇ ਮਾਲਕ ਵੱਲੋਂ ਮਿਲੇ ਪੈਸਿਆਂ ਦੀ ਸਹੀ ਵਰਤੋਂ ਕੀਤੀ, ਉਹ ਉਨ੍ਹਾਂ ਵਫ਼ਾਦਾਰ ਚੁਣੇ ਹੋਏ ਭੈਣਾਂ-ਭਰਾਵਾਂ ਨੂੰ ਦਰਸਾਉਂਦੇ ਹਨ ਜੋ ਆਖ਼ਰੀ ਸਮੇਂ ਦੌਰਾਨ ਰਹਿ ਰਹੇ ਹਨ। ਖ਼ਾਸ ਕਰਕੇ 1919 ਤੋਂ ਉਹ ਆਪਣੀ ਪੂਰੀ ਵਾਹ ਲਾ ਕੇ ਪ੍ਰਚਾਰ ਦਾ ਕੰਮ ਕਰ ਰਹੇ ਹਨ। ਮਿਸਾਲ ਵਿਚ ਦੋਵੇਂ ਨੌਕਰਾਂ ਨੂੰ ਇੱਕੋ ਜਿਹੇ ਪੈਸੇ ਨਹੀਂ ਦਿੱਤੇ, ਪਰ ਇਸ ਦਾ ਇਹ ਮਤਲਬ ਨਹੀਂ ਕਿ ਵਫ਼ਾਦਾਰ ਚੁਣੇ ਹੋਏ ਮਸੀਹੀਆਂ ਦੇ ਦੋ ਅਲੱਗ-ਅਲੱਗ ਗਰੁੱਪ ਹਨ। ਦੋਵੇਂ ਨੌਕਰਾਂ ਨੇ ਸਖ਼ਤ ਮਿਹਨਤ ਕੀਤੀ ਤੇ ਪੈਸਿਆਂ ਨੂੰ ਦੁਗਣਾ ਕੀਤਾ। ਕੀ ਸਿਰਫ਼ ਚੁਣੇ ਹੋਏ ਮਸੀਹੀ ਹੀ ਹਨ ਜਿਨ੍ਹਾਂ ਨੂੰ ਪ੍ਰਚਾਰ ਤੇ ਸਿਖਾਉਣ ਦੇ ਕੰਮ ਵਿਚ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ? ਨਹੀਂ। ਯਿਸੂ ਵੱਲੋਂ ਦਿੱਤੀ ਭੇਡਾਂ ਅਤੇ ਬੱਕਰੀਆਂ ਦੀ ਮਿਸਾਲ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਧਰਤੀ ʼਤੇ ਰਹਿਣ ਦੀ ਉਮੀਦ ਰੱਖਣ ਵਾਲਿਆਂ ਨੂੰ ਪ੍ਰਚਾਰ ਦੇ ਕੰਮ ਵਿਚ ਯਿਸੂ ਦੇ ਚੁਣੇ ਹੋਏ ਭਰਾਵਾਂ ਦੀ ਮਦਦ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਪ੍ਰਤੀ ਵਫ਼ਾਦਾਰ ਰਹਿਣਾ ਚਾਹੀਦਾ ਹੈ। ਉਹ ਇਸ ਨੂੰ ਇਕ ਸਨਮਾਨ ਦੀ ਗੱਲ ਸਮਝਦੇ ਹਨ। ਜੀ ਹਾਂ, ਯਹੋਵਾਹ ਦੇ ਲੋਕ “ਇੱਕੋ ਝੁੰਡ” ਦੇ ਮੈਂਬਰ ਹਨ ਤੇ ਉਹ ਪ੍ਰਚਾਰ ਤੇ ਚੇਲੇ ਬਣਾਉਣ ਦੇ ਕੰਮ ਵਿਚ ਸਖ਼ਤ ਮਿਹਨਤ ਕਰਦੇ ਹਨ।—ਯੂਹੰ. 10:16.

      10. ਕਿਹੜੀ ਨਿਸ਼ਾਨੀ ਤੋਂ ਪਤਾ ਲੱਗਦਾ ਹੈ ਕਿ ਅਸੀਂ ਆਖ਼ਰੀ ਸਮੇਂ ਵਿਚ ਰਹਿ ਰਹੇ ਹਾਂ?

      10 ਯਿਸੂ ਉਮੀਦ ਰੱਖਦਾ ਹੈ ਕਿ ਉਸ ਦੇ ਚੇਲੇ ਹੋਰ ਚੇਲੇ ਬਣਾਉਣ ਵਿਚ ਸਖ਼ਤ ਮਿਹਨਤ ਕਰਨ। ਇਹੀ ਕੰਮ ਪਹਿਲੀ ਸਦੀ ਵਿਚ ਉਸ ਦੇ ਚੇਲਿਆਂ ਨੇ ਕੀਤਾ ਸੀ। ਇਸ ਆਖ਼ਰੀ ਸਮੇਂ ਵਿਚ ਜਦੋਂ ਇਹ ਚਾਂਦੀ ਦੇ ਸਿੱਕਿਆਂ ਦੀ ਮਿਸਾਲ ਪੂਰੀ ਹੋ ਰਹੀ ਹੈ, ਕੀ ਉਸ ਦੇ ਚੇਲੇ ਇਹ ਕੰਮ ਕਰ ਰਹੇ ਹਨ? ਜੀ ਹਾਂ, ਪਹਿਲਾਂ ਕਦੇ ਵੀ ਇੰਨੇ ਲੋਕ ਖ਼ੁਸ਼ ਖ਼ਬਰੀ ਸੁਣ ਕੇ ਚੇਲੇ ਨਹੀਂ ਬਣੇ! ਯਿਸੂ ਦੇ ਚੇਲਿਆਂ ਦੇ ਜਤਨਾਂ ਕਰਕੇ ਹਰ ਸਾਲ ਲੱਖਾਂ ਹੀ ਲੋਕ ਬਪਤਿਸਮਾ ਲੈਂਦੇ ਹਨ ਤੇ ਉਹ ਵੀ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਂਦੇ ਹਨ। ਇਸ ਸਾਰੇ ਕੰਮ ਅਤੇ ਇਸ ਦੇ ਵਧੀਆ ਨਤੀਜੇ ਦੇਖ ਕੇ ਸਾਫ਼ ਪਤਾ ਲੱਗਦਾ ਹੈ ਕਿ ਯਿਸੂ ਦੁਆਰਾ ਦੱਸੀਆਂ ਆਖ਼ਰੀ ਸਮੇਂ ਦੀਆਂ ਨਿਸ਼ਾਨੀਆਂ ਵਿੱਚੋਂ ਪ੍ਰਚਾਰ ਦਾ ਕੰਮ ਇਕ ਅਹਿਮ ਨਿਸ਼ਾਨੀ ਹੈ। ਯਕੀਨਨ, ਯਿਸੂ ਆਪਣੇ ਸੇਵਕਾਂ ਤੋਂ ਕਿੰਨਾ ਖ਼ੁਸ਼ ਹੈ!

      ਯਹੋਵਾਹ ਦੇ ਗਵਾਹ ਅਲੱਗ-ਅਲੱਗ ਤਰੀਕਿਆਂ ਨਾਲ ਚੇਲੇ ਬਣਾਉਣ ਦਾ ਕੰਮ ਕਰਦੇ ਹਨ

      ਮਸੀਹ ਨੇ ਆਪਣੇ ਨੌਕਰਾਂ ਨੂੰ ਪ੍ਰਚਾਰ ਕਰਨ ਦੀ ਅਨਮੋਲ ਜ਼ਿੰਮੇਵਾਰੀ ਦਿੱਤੀ ਹੈ (ਪੈਰਾ 10 ਦੇਖੋ)

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ