-
ਯਿਸੂ ਦਾ ਕੀ ਮਤਲਬ ਸੀ ਜਦ ਉਸ ਨੇ ਨਰਕ ਦੀ ਅੱਗ ਬਾਰੇ ਗੱਲ ਕੀਤੀ?ਪਹਿਰਾਬੁਰਜ—2008 | ਜੂਨ 15
-
-
ਬਹੁਤ ਸਾਰੇ ਲੋਕ ਮੰਨਦੇ ਹਨ ਕਿ ਨਰਕ ਦੀ ਅੱਗ ਕਦੇ ਨਹੀਂ ਬੁੱਝਦੀ। ਤੁਹਾਨੂੰ ਯਕੀਨ ਦਿਵਾਉਣ ਲਈ ਉਹ ਕਹਿਣਗੇ ਕਿ ਯਿਸੂ ਨੇ ਆਪ ਇਸ ਬਾਰੇ ਮਰਕੁਸ 9:48 ਵਿਚ ਗੱਲ ਕੀਤੀ ਸੀ। ਕੁਝ ਬਾਈਬਲਾਂ ਵਿਚ ਇਹ ਗੱਲ 44ਵੀਂ ਜਾਂ 46ਵੀਂ ਆਇਤ ਵਿਚ ਹੈ। ਇਸ ਹਵਾਲੇ ਵਿਚ ਉਸ ਨੇ ਕੀੜਿਆਂ ਦਾ ਜ਼ਿਕਰ ਕੀਤਾ ਜੋ ਕਦੇ ਮਰਦੇ ਨਹੀਂ ਤੇ ਅੱਗ ਦਾ ਵੀ ਜ਼ਿਕਰ ਕੀਤਾ ਜੋ ਕਦੇ ਬੁੱਝਦੀ ਨਹੀਂ। ਜੇ ਤੁਹਾਨੂੰ ਕੋਈ ਇਸ ਹਵਾਲੇ ਦਾ ਮਤਲਬ ਪੁੱਛੇ, ਤਾਂ ਤੁਸੀਂ ਇਸ ਨੂੰ ਕਿਵੇਂ ਸਮਝਾਓਗੇ?
ਮਰਕੁਸ ਦੇ 9ਵੇਂ ਅਧਿਆਇ ਵਿੱਚੋਂ ਕੋਈ ਤੁਹਾਨੂੰ ਸ਼ਾਇਦ 44ਵੀਂ, 46ਵੀਂ, ਜਾਂ 48ਵੀਂ ਆਇਤ ਦਿਖਾਵੇ ਕਿਉਂਕਿ ਇਨ੍ਹਾਂ ਵਿਚ ਮਿਲਦੀ-ਜੁਲਦੀ ਗੱਲ ਦੱਸੀ ਗਈ ਹੈ।a ਮਰਕੁਸ 9:47, 48 ਵਿਚ ਇੰਜ ਲਿਖਿਆ ਹੈ: ‘ਜੇ ਤੇਰੀ ਅੱਖ ਤੈਨੂੰ ਠੋਕਰ ਖੁਆਵੇ ਤਾਂ ਉਹ ਨੂੰ ਕੱਢ ਸੁੱਟ। ਕਾਣਾ ਹੋਕੇ ਪਰਮੇਸ਼ੁਰ ਦੇ ਰਾਜ ਵਿੱਚ ਵੜਨਾ ਤੇਰੇ ਲਈ ਇਸ ਨਾਲੋਂ ਭਲਾ ਹੈ ਜੋ ਦੋ ਅੱਖਾਂ ਹੁੰਦਿਆਂ ਤੂੰ ਗ਼ਹੈਨਾ ਵਿੱਚ ਸੁੱਟਿਆ ਜਾਵੇਂ। ਜਿੱਥੇ ਉਨ੍ਹਾਂ ਦਾ ਕੀੜਾ ਨਹੀਂ ਮਰਦਾ ਅਤੇ ਅੱਗ ਨਹੀਂ ਬੁਝਦੀ।’
-
-
ਯਿਸੂ ਦਾ ਕੀ ਮਤਲਬ ਸੀ ਜਦ ਉਸ ਨੇ ਨਰਕ ਦੀ ਅੱਗ ਬਾਰੇ ਗੱਲ ਕੀਤੀ?ਪਹਿਰਾਬੁਰਜ—2008 | ਜੂਨ 15
-
-
a ਬਾਈਬਲ ਦੀਆਂ ਸਭ ਤੋਂ ਭਰੋਸੇਯੋਗ ਹੱਥ-ਲਿਖਤਾਂ ਵਿਚ ਆਇਤਾਂ 44 ਤੇ 46 ਨਹੀਂ ਦਿੱਤੀਆਂ ਗਈਆਂ। ਵਿਦਵਾਨਾਂ ਦਾ ਮੰਨਣਾ ਹੈ ਕਿ ਇਹ ਦੋ ਆਇਤਾਂ ਬਾਅਦ ਵਿਚ ਜੋੜੀਆਂ ਗਈਆਂ ਸਨ। ਪ੍ਰੋ. ਆਰਚੀਬਾਲਡ ਟੀ. ਰੌਬਰਟਸਨ ਨੇ ਲਿਖਿਆ: “ਸਭ ਤੋਂ ਪੁਰਾਣੀਆਂ ਤੇ ਵਧੀਆ ਹੱਥ-ਲਿਖਤਾਂ ਵਿਚ ਇਹ ਦੋ ਆਇਤਾਂ ਨਹੀਂ ਪਾਈਆਂ ਜਾਂਦੀਆਂ ਹਨ। ਇਹ ਪੱਛਮੀ ਤੇ ਸੀਰੀਆਈ (ਬਿਜ਼ੰਤੀਨੀ) ਹੱਥ-ਲਿਖਤਾਂ ਤੋਂ ਨਕਲ ਕੀਤੀਆਂ ਗਈਆਂ ਹਨ। ਇਹ ਆਇਤਾਂ 48ਵੀਂ ਆਇਤ ਦੀ ਗੱਲ ਨੂੰ ਦੁਹਰਾਉਂਦੀਆਂ ਹਨ। ਇਸ ਕਰਕੇ ਅਸੀਂ ਇਹ ਆਇਤਾਂ ਨਹੀਂ ਵਰਤਦੇ ਕਿਉਂਕਿ ਇਹ ਸੱਚੀਆਂ ਨਹੀਂ ਹਨ।”
-